ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Corona: ਗਰਭ ‘ਚ ਪਲ ਰਹੇ ਬੱਚਿਆਂ ਨੂੰ ਕਰੋਨਾ ਬਣਾ ਰਿਹਾ ਹੈ ਸ਼ਿਕਾਰ, ਦੋ ਦੇ ਦਿਮਾਗ ਖਰਾਬ – ਡਾਕਟਰਾਂ ਨੇ ਦਿੱਤੀ ਇਹ ਸਲਾਹ

Coronavirus Impact: ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾੜੇ ਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਅਮਰੀਕਾ 'ਚ ਦੋ ਨਵਜੰਮੇ ਬੱਚਿਆਂ 'ਚ ਦਿਮਾਗੀ ਨੁਕਸਾਨ ਪਾਇਆ ਗਿਆ ਹੈ। ਉਨ੍ਹਾਂ ਦੀਆਂ ਮਾਵਾਂ ਗਰਭਵਤੀ ਹੋਣ ਦੌਰਾਨ ਕੋਵਿਡ ਨਾਲ ਸੰਕਰਮਿਤ ਹੋ ਗਈਆਂ ਸਨ।

Corona: ਗਰਭ ‘ਚ ਪਲ ਰਹੇ ਬੱਚਿਆਂ ਨੂੰ ਕਰੋਨਾ ਬਣਾ ਰਿਹਾ ਹੈ ਸ਼ਿਕਾਰ, ਦੋ ਦੇ ਦਿਮਾਗ ਖਰਾਬ – ਡਾਕਟਰਾਂ ਨੇ ਦਿੱਤੀ ਇਹ ਸਲਾਹ
ਸੰਕੇਤਿਕ ਤਸਵੀਰ (Image Credit Source: AFP)
Follow Us
tv9-punjabi
| Published: 09 Apr 2023 14:16 PM

Coronavirus Impact On Baby: ਖੋਜਕਰਤਾ ਸ਼ੁਰੂ ਤੋਂ ਹੀ ਕੋਰੋਨਾ ਵਾਇਰਸ (Corona Virus) ਦੇ ਸੰਕਰਮਨ ਦੇ ਪ੍ਰਭਾਵਾਂ ਨੂੰ ਲੈ ਕੇ ਦਾਅਵੇ ਕਰਦੇ ਆ ਰਹੇ ਹਨ। ਹੌਲੀ-ਹੌਲੀ ਉਨ੍ਹਾਂ ਦੀਆਂ ਗੱਲਾਂ ਸੱਚ ਸਾਬਤ ਹੁੰਦਿਆਂ ਆ ਰਹੀਆਂ ਹਨ। ਹੁਣ ਪਤਾ ਲੱਗਾ ਹੈ ਕਿ ਅਮਰੀਕਾ ਵਿੱਚ ਕੋਵਿਡ ਪੌਜੀਟਿਵ ਗਰਭਵਤੀ ਔਰਤਾਂ ਦੇ ਬੱਚਿਆਂ ਦਾ ਦਿਮਾਗ ਖਰਾਬ ਹੋ ਗਿਆ ਗਿਆ ਹੈ। ਉਹ ਗਰਭ ਅਵਸਥਾ ਦੌਰਾਨ ਕੋਵਿਡ ਨਾਲ ਸੰਕਰਮਿਤ ਹੋਈ ਸੀ ਅਤੇ ਇਹ ਸੰਕਰਮਨ ਪਲੈਸੈਂਟਾ ਵਿੱਚ ਦਾਖਲ ਕਰ ਗਿਆ ਹੈ।

ਪੀਡੀਆਟ੍ਰਿਕਸ ਜਰਨਲ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ, ਜਿਸ ਵਿੱਚ ਮਿਆਮੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਬੱਚਿਆਂ ਦੀਆਂ ਮਾਵਾਂ ਦੂਜੀ ਤਿਮਾਹੀ ਵਿੱਚ ਸੰਕਰਮਿਤ ਹੋਈਆਂ ਸਨ। 2020 ਵਿੱਚ, ਉਹ ਵੈਕਸੀਨ ਦੀ ਸ਼ੁਰੂਆਤ ਤੋਂ ਪਹਿਲਾਂ ਡੈਲਟਾ ਵੇਰੀਐਂਟ ਨਾਲ ਸੰਕਰਮਿਤ ਹੋਈਆਂ ਸੀ, ਜਦੋਂ ਕੋਰੋਨਾ ਆਪਣੇ ਸਿਖਰ ‘ਤੇ ਸੀ। ਖੋਜਕਰਤਾਵਾਂ ਨੇ ਦਾਅਵਾ ਕੀਤਾ ਕਿ ਬੱਚਿਆਂ ਨੂੰ ਜਨਮ ਦੇ ਸਮੇਂ ਦੌਰੇ ਪੈਂਦੇ ਸਨ ਅਤੇ ਬਾਅਦ ਵਿੱਚ ਉਨ੍ਹਾਂ ਵਿੱਚ ਕੁਝ ਸ਼ਿਕਾਇਤਾਂ ਵੀ ਦੇਖੀਆਂ ਗਈਆਂ ਸਨ।

ਇੱਕ ਬੱਚੇ ਦੀ 13 ਮਹੀਨਿਆਂ ਵਿੱਚ ਮੌਤ

ਦਿਮਾਗ ਖਰਾਬੀ ਨਾਲ ਪੈਦਾ ਹੋਏ ਦੋ ਬੱਚਿਆਂ ਵਿੱਚੋਂ, ਇੱਕ ਦੀ 13 ਮਹੀਨਿਆਂ ਵਿੱਚ ਮੌਤ ਹੋ ਗਈ, ਜਦੋਂ ਕਿ ਦੂਜੇ ਨੂੰ ਹਾਸਪਾਈਸ ਕੇਅਰ ਵਿੱਚ ਰੱਖਿਆ ਗਿਆ ਸੀ। ਮਿਆਮੀ ਯੂਨੀਵਰਸਿਟੀ ਵਿੱਚ ਬਾਲ ਰੋਗਾਂ ਦੇ ਮਾਹਿਰ ਅਤੇ ਸਹਾਇਕ ਪ੍ਰੋਫੈਸਰ ਡਾ: ਮਰਲਿਨ ਬੈਨੀ ਨੇ ਦੱਸਿਆ ਕਿ ਕੋਈ ਵੀ ਬੱਚਾ ਕੋਰੋਨਾ ਨਾਲ ਸੰਕਰਮਿਤ ਨਹੀਂ ਸੀ। ਉਸ ਦੇ ਸਰੀਰ ਵਿੱਚ ਕੋਵਿਡ ਐਂਟੀਬਾਡੀ ਪਾਈ ਗਈ ਸੀ। ਖੋਜਕਰਤਾਵਾਂ ਨੇ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਇਹ ਸੰਕ੍ਰਮਣ ਗਰਭਵਤੀ ਔਰਤਾਂ (Pregnant Lady) ਦੇ ਪਲੇਸੇਂਟਾ ਵਿੱਚ ਅਤੇ ਫਿਰ ਬੱਚਿਆਂ ਵਿੱਚ ਦਾਖਲ ਹੋ ਸਕਦਾ ਹੈ। ਇਸ ਕਾਰਨ ਬੱਚਿਆਂ ਦਾ ਦਿਮਾਗ ਵੀ ਖਰਾਬ ਹੋ ਸਕਦਾ ਹੈ।

ਮਾਂ ਦੇ ਪਲੈਸੈਂਟਾ ‘ਚ ਮਿਲੀਆ ਕੋਰੋਨਾ

ਖੋਜਕਰਤਾਵਾਂ ਨੇ ਕਿਹਾ ਕਿ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਦੇ ਪਲੇਸੇਂਟਾ ‘ਚ ਇਨਫੈਕਸ਼ਨ ਦੇ ਸਬੂਤ ਮਿਲੇ ਹਨ। ਬੱਚਿਆਂ ਦੇ ਦਿਮਾਗ ਵਿੱਚ ਵੀ ਵਾਇਰਸ ਦੇ ਨਿਸ਼ਾਨ ਪਾਏ ਗਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਇਨਫੈਕਸ਼ਨ ਕਾਰਨ ਦਿਮਾਗ ਨੂੰ ਨੁਕਸਾਨ ਹੋਇਆ ਹੈ। ਮਹਿਲਾ ਨੇ ਗਰਭਵਤੀ ਹੋਣ ਦੌਰਾਨ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਵਿੱਚ ਉਹ ਪਾਜ਼ੀਟਿਵ ਪਾਈ ਗਈ ਸੀ। ਉਨ੍ਹਾਂ ਵਿੱਚ ਹਲਕੇ ਲੱਛਣ ਪਾਏ ਗਏ।

ਗਰਭਵਤੀ ਔਰਤਾਂ ਲਈ ਮਾਹਿਰਾਂ ਦੀ ਸਲਾਹ

ਖੋਜਕਰਤਾਵਾਂ ਨੇ ਫੈਮਲੀ ਪਲੈਨਿੰਗ ਕਰਨ ਵਾਲੀਆਂ ਔਰਤਾਂ ਨੂੰ ਕੁਝ ਸਲਾਹ ਵੀ ਦਿੱਤੀ ਹੈ। ਮਾਹਿਰਾਂ (Experts) ਦਾ ਮੰਨਣਾ ਹੈ ਕਿ ਅਜਿਹੇ ਮਾਮਲੇ ਬਹੁਤ ਘੱਟ ਹੁੰਦੇ ਹਨ। ਮਿਆਮੀ ਯੂਨੀਵਰਸਿਟੀ ਦੀ ਗਾਇਨੀਕੋਲੋਜਿਸਟ ਡਾਕਟਰ ਸ਼ਹਿਨਾਜ਼ ਦੁਆਰਾ ਨੇ ਕੋਰੋਨਾ ਦੌਰਾਨ ਗਰਭਵਤੀ ਹੋਣ ਵਾਲੀਆਂ ਔਰਤਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਾਲ ਰੋਗਾਂ ਦੇ ਡਾਕਟਰ ਕੋਲ ਦਿਖਾਉਣ। ਜੇਕਰ ਬੱਚੇ ਵਿੱਚ ਕਿਸੇ ਕਿਸਮ ਦੀ ਸ਼ਿਕਾਇਤ ਪਾਈ ਜਾਂਦੀ ਹੈ ਤਾਂ ਉਹ 7-8 ਸਾਲ ਵਿੱਚ ਠੀਕ ਹੋ ਸਕਦੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ
ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ...
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...