ਸਾਡਾ ਵਪਾਰ 40%…ਉਨ੍ਹਾਂ ਦਾ 18%…. Bricks ਦੇ ਮੰਚ ਤੋਂ ਪੁਤਿਨ ਨੇ G7 ਦੀ ਕੀਤੀ ਆਲੋਚਨਾ
Bricks 2026: ਬ੍ਰਿਕਸ ਬਿਜਨੈਸ ਫੋਰਮ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ; ਅਸੀਂ ਸਿਰਫ ਆਪਣੇ ਹਿੱਤਾਂ ਲਈ ਕੰਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪਾਬੰਦੀਆਂ ਲਗਾਉਣ ਵਾਲੇ ਦੇਸ਼ਾਂ ਨੂੰ ਉਦਯੋਗਿਕ ਖਾਮੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਉਦਯੋਗ ਘਟ ਰਿਹਾ ਹੈ।
ਬ੍ਰਿਕਸ ਬਿਜਨੈਸ ਫੋਰਮ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਜੀ7 ਦਾ ਮਜ਼ਾਕ ਉਡਾਇਆ। ਉਨ੍ਹਾਂ ਕਿਹਾ, “ਅਸੀਂ 40% ਹਾਂ, ਅਤੇ ਉਹ ਸਾਡੇ ਤੋਂ ਘੱਟ ਹਨ।” ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਵਿੱਚ ਵਿਕਾਸ ਦੇ ਨਵੇਂ ਇੰਜਣ ਉੱਭਰ ਰਹੇ ਹਨ। ਦੁਨੀਆ ਹਮੇਸ਼ਾ ਬਦਲਦੀ ਰਹਿੰਦੀ ਹੈ, ਅਤੇ ਇਹੀ ਸੱਚਾਈ ਹੈ। ਦੁਨੀਆ ਪਰਿਵਰਤਨ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਮਨੁੱਖਤਾ ਦੀ ਭਲਾਈ ਲਈ ਬਦਲਾਅ ਜ਼ਰੂਰੀ ਹੈ।
ਪੁਤਿਨ ਨੇ ਕਿਹਾ ਕਿ ਸਾਡੇ ਕੋਲ ਅਜਿਹੇ ਸਟ੍ਰਕਚਰ ਹਨ, ਜਿੱਥੇ ਚੰਗੀ ਤਰ੍ਹਾਂ ਨਾਲ ਪੜ੍ਹਾਇਆ ਜਾਂਦਾ ਹੈ। ਇਹ ਮਨੁੱਖਤਾ ਅਤੇ ਅਰਥਵਿਵਸਥਾਵਾਂ ਲਈ ਮਹੱਤਵਪੂਰਨ ਹੈ, ਪਰ ਅਸੀਂ ਤਬਦੀਲੀ ਨੂੰ ਰੋਕ ਨਹੀਂ ਸਕਦੇ। ਸਾਡੇ ਇੱਥੇ ਵੱਡੇ ਪੱਧਰ ਤੇ ਸ਼ਹਿਰੀਕਰਨ ਹੋ ਰਿਹਾ ਹੈ, ਵੱਡੀਆਂ- ਵੱਡੀਆਂ ਕੰਪਨੀਆਂ ਤਿਆਰ ਹੋ ਰਹੀਆਂ ਹਨ।
ਪੁਤਿਨ ਨੇ G7 ਦੇਸ਼ਾਂ ‘ਤੇ ਕੱਸਿਆ ਤੰਜ
ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ ਦੁਨੀਆ ਦੀ ਅੱਧੀ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ, ਅਤੇ ਜ਼ਿਆਦਾਤਰ ਵਾਧਾ ਬ੍ਰਿਕਸ ਦੇਸ਼ਾਂ ਤੋਂ ਹੋਇਆ ਹੈ। ਸਾਡੇ ਬਾਜ਼ਾਰ ਕਾਫ਼ੀ ਵੱਡੇ ਹਨ। ਮੈਨੂੰ ਨਹੀਂ ਪਤਾ ਕਿ ਉਹ ਆਪਣੇ ਆਪ ਨੂੰ G7 ਕਿਉਂ ਕਹਿੰਦੇ ਹਨ, ਪਰ ਸਾਡਾ 40% ਹੈ ਅਤੇ ਉਨ੍ਹਾਂ ਦਾ ਘੱਟ ਹੈ। 40% ਵਪਾਰ ਬ੍ਰਿਕਸ ਦੇਸ਼ਾਂ ਦੇ ਅੰਦਰ ਹੋ ਰਿਹਾ ਹੈ। ਦੁਨੀਆ ਹਮੇਸ਼ਾ ਬਦਲਦੀ ਰਹੀ ਹੈ, ਅਤੇ ਇਹ ਪਿਛਲੇ ਪੰਜ ਸਾਲਾਂ ਦੀ ਹਕੀਕਤ ਹੈ।
‘ਸਾਡੇ ਦੇਸ਼ ‘ਚ ਵੱਡੇ ਪੱਧਰ ‘ਤੇ ਹੋ ਰਿਹਾ ਮੁਕਾਬਲਾ’
ਰਾਸ਼ਟਰਪਤੀ ਪੁਤਿਨ ਨੇ ਅੱਗੇ ਕਿਹਾ ਕਿ ਰੂਸ ਦੀ ਪਰਮਾਣੂ ਊਰਜਾ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਹੈ। ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਮੁਕਾਬਲਾ ਹੁੰਦਾ ਹੈ ਤਾਂ ਉਹ ਬਹੁਤ ਅਹਿਮ ਹੁੰਦੀ ਹੈ, ਪਰ ਬਹੁਤ ਸਾਰੇ ਦੇਸ਼ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦੀ ਆਪਣੀ ਜੋ ਪੁਰਾਣੇ ਸਮੇਂ ਵਿੱਚ ਖੁਦ ਨੂੰ ਵੱਡੀਆਂ ਕੰਪਨੀਆਂ ਮੰਨਦੇ ਸਨ, ਉਹ ਆਪਣੀ ਅਹਿਮੀਅਤ ਨੂੰ ਵਾਪਸ ਲਿਆਉਣਾ ਚਾਹੁੰਦੇ ਹਾਂ। ਇਸ ਸਭ ਦੇ ਪਿੱਛੇ ਇੱਕ ਵੱਡੀ ਕੋਸ਼ਿਸ਼ ਹੈ। ਅਸੀਂ ਬਹੁਤ ਮੇਹਨਤ ਕੀਤੀ ਹੈ, ਦਿਨ ਰਾਤ ਕੰਮ ਕੀਤਾ ਹੈ, ਪਰ ਮੁਕਾਬਲਾ ਸਾਡੇ ਦੇਸ਼ ਨਾਲੋਂ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ।
ਪੁਤਿਨ ਨੇ ਅਮਰੀਕਾ ਤੇ ਸਾਧਿਆ ਨਿਸ਼ਾਨਾ
ਵਲਾਦੀਮੀਰ ਪੁਤਿਨ ਨੇ ਈਰਾਨ ਬਾਰੇ ਵੀ ਅਮਰੀਕਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਪਾਈਪਲਾਈਨਾਂ ਨੂੰ ਨੁਕਸਾਨ ਪਹੁੰਚਦਾ ਹੈ, ਜਿੱਥੇ ਸਿਰਫ਼ ਸਿਪ ਹੋਣ, ਜਹਾਜ਼ਾਂ ‘ਤੇ ਹਮਲਾ ਹੁੰਦਾ ਹੈ, ਜਿੱਥੇ ਸੈਕੰਡਰੀ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ, ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਹਨ। ਬਹੁਤ ਵੱਡੇ ਪੱਧਰ ‘ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ। ਪਾਬੰਦੀਆਂ ਲਗਾਉਣ ਵਾਲੇ ਦੇਸ਼ਾਂ ਨੂੰ ਉਦਯੋਗਿਕ ਖਾਮੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਉਦਯੋਗ ਘਟ ਰਿਹਾ ਹੈ। ਉਹ ਬਹੁਤ ਪਰੇਸ਼ਾਨੀ ਤੋਂ ਨਿਕਲ ਰਹੇ ਹਨ, ਅਤੇ ਮੈਂ ਉਨ੍ਹਾਂ ਦੇ ਅੰਕੜਿਆਂ ਰਾਹੀਂ ਦੱਸ ਰਿਹਾ ਹਾਂ। ਬਹੁਤ ਸਾਰੇ ਦੇਸ਼ਾਂ ਵਿੱਚ 8% ਦੀ ਗਿਰਾਵਟ ਆਈ ਹੈ। ਉਨ੍ਹਾਂ ਦੀ ਅਰਥਵਿਵਸਥਾਵਾਂ ਡਿੱਗਦੀ ਜਾ ਰਹੀ ਹੈ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣੇ ਦੇਸ਼ ਦਾ ਵਿਕਾਸ ਕਰਦੇ ਹਾਂ ਅਤੇ ਵਪਾਰਕ ਕੂਟਨੀਤੀ ਦੀ ਵਰਤੋਂ ਕਰਦੇ ਹਾਂ, ਤਾਂ ਸਾਡੇ ਕਾਰੋਬਾਰੀਆਂ ਲਈ ਬਹੁਤ ਆਸਾਨ ਹੋ ਜਾਂਦਾ ਹੈ। ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ; ਅਸੀਂ ਸਿਰਫ ਆਪਣੇ ਹਿੱਤਾਂ ਲਈ ਕੰਮ ਕਰਦੇ ਹਾਂ। ਅਸੀਂ ਸਾਰੇ ਦੇਸ਼ਾਂ ਦੇ ਨਾਲ ਅਤੇ ਆਪਣੇ ਭਾਈਵਾਲਾਂ ਨਾਲ ਕੰਮ ਕਰਨ ਨੂੰ ਤਿਆਰ ਹਾਂ। ਬ੍ਰਿਕਸ ਇੱਕ ਅਜਿਹਾ ਮੈਕੇਨਿਜ਼ਮ ਬਣ ਗਿਆ ਹੈ ਜੋ ਵਪਾਰ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਕਾਰੋਬਾਰ ਕਰਨ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਦਿੰਦਾ ਹੈ।
