Live Updates: ਫਿਰੋਜ਼ਪੁਰ ਦੇ ਰਿਹਾਇਸ਼ੀ ਇਲਾਕੇ ‘ਤੇ ਡਰੋਨ ਹਮਲਾ, ਖਾਈ ਪਿੰਡ ‘ਚ ਜਖ਼ਮੀ ਹੋਇਆ ਇੱਕ ਪਰਿਵਾਰ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ
LIVE NEWS & UPDATES
-
ਗੁਰਦਾਸਪੁਰ ਵਿੱਚ ਹਮਲੇ ਦੀ ਕੋਸ਼ਿਸ਼
ਪਾਕਿਸਤਾਨ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਵੀ ਡਰੋਨ ਹਮਲੇ ਦੀ ਕੋਸ਼ਿਸ਼ ਕੀਤੀ ਹੈ।
-
ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਪਹੁੰਚੇ ਜਲ ਸੈਨਾ ਮੁਖੀ ਦਿਨੇਸ਼ ਤ੍ਰਿਪਾਠੀ
ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ, ਜਲ ਸੈਨਾ ਮੁਖੀ ਦਿਨੇਸ਼ ਤ੍ਰਿਪਾਠੀ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣ ਪਹੁੰਚੇ ਹਨ।
-
ਚੰਡੀਗੜ੍ਹ ‘ਚ ਵਿਆਹ ਸਮਾਗਮਾਂ ਦੌਰਾਨ ਪਟਾਕੇ ਚਲਾਉਣ ‘ਤੇ ਲਗਾਈ ਪਾਬੰਦੀ
ਚੰਡੀਗੜ੍ਹ ‘ਚ ਵਿਆਹ ਸਮਾਗਮਾਂ ਦੌਰਾਨ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਈ ਹੈ।
-
ਪਠਾਨਕੋਟ ਵਿੱਚ ਮਿਲਿਆ ਡਰੋਨ, ਫੌਜ ਨੇ ਕਬਜ਼ੇ ਵਿੱਚ ਲਿਆ
ਪਠਾਨਕੋਟ ਦੇ ਕਰੋਲੀ ਪਿੰਡ ਨੇੜੇ ਇੱਕ ਡਰੋਨ ਮਿਲਿਆ ਹੈ। ਫੌਜ ਨੇ ਉਸਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੂਰੇ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।
-
ਪੰਜਾਬ ਕੈਬਿਨੇਟ ਦੀ ਮੀਟਿੰਗ ਹੋਈ ਖ਼ਤਮ
ਪੰਜਾਬ ਕੈਬਿਨੇਟ ਦੀ ਮੀਟਿੰਗ ਖ਼ਤਮ ਹੋ ਗਈ ਹੈ। ਪੰਜਾਬ ਕੈਬਿਨੇਟ ਦੇ ਵਿੱਚ 15 ਅਹਿਮ ਫੈਸਲੇ ਲਏ ਗਏ ਹਨ।
-
ਭਾਰਤ-ਪਾਕਿਸਤਾਨ ਤਣਾਅ ਦੇ ਵਿਚਾਲੇ BCCI ਦਾ ਵੱਡਾ ਫੈਸਲਾ, IPL 2025 ਸਸਪੈਂਡ
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਨੂੰ ਦੇਖਦੇ ਹੋਏ, BCCI ਨੇ ਇੱਕ ਵੱਡਾ ਫੈਸਲਾ ਲਿਆ ਹੈ। ਆਈਪੀਐਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਪਾਕਿਸਤਾਨ ਨੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਡਰੋਨ ਹਮਲੇ ਕੀਤੇ। ਇਸ ਹਮਲੇ ਦਾ ਅਸਰ ਆਈਪੀਐਲ ‘ਤੇ ਦੇਖਿਆ ਗਿਆ।
-
IPL 2025 ਹੋ ਸਕਦਾ ਹੈ ਮੁਲਤਵੀ
ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ IPL 2025 ਨੂੰ ਮੁਲਤਵੀ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ, ਬੀਸੀਸੀਆਈ ਜਲਦੀ ਹੀ ਵਿਸਤ੍ਰਿਤ ਜਾਣਕਾਰੀ ਜਾਰੀ ਕਰੇਗਾ।
-
ਸਵਦੇਸੀ ਆਕਾਸ਼ ਨੇ ਪਾਕਿਸਤਾਨੀ ਹਮਲਿਆਂ ਨੂੰ ਨਾਕਾਮ ਕੀਤਾ
ਸਵਦੇਸ਼ੀ ਆਕਾਸ਼ ਰੱਖਿਆ ਮਿਜ਼ਾਈਲ ਨੇ ਪਾਕਿਸਤਾਨੀ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਭਾਰਤੀ ਫੌਜ ਅਤੇ ਹਵਾਈ ਫੌਜ ਦੋਵਾਂ ਕੋਲ ਪਾਕਿਸਤਾਨ ਸਰਹੱਦ ‘ਤੇ ਮਿਜ਼ਾਈਲ ਸਿਸਟਮ ਹਨ। ਆਕਾਸ਼ ਇੱਕ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਹਵਾਈ ਰੱਖਿਆ ਪ੍ਰਣਾਲੀ ਹੈ।
-
12 ਘੰਟਿਆਂ ਬਾਅਦ ਫਰੀਦਕੋਟ ‘ਚ ਮੁੜ ਸ਼ੁਰੂ ਹੋਈ ਮੋਬਾਈਲ ਇੰਟਰਨੈੱਟ ਸੇਵਾ
ਰਾਤ ਕਰੀਬ 11 ਵਜੇ ਤੋਂ ਫਰੀਦਕੋਰਟ ਵਿੱਚ ਮੋਬਾਇਲ ਇੰਟਰਨੇੱਟ ਸੇਵਾਵਾਂ ਬੰਦ ਸੀ ਜਿਸਨੂੰ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਹੈ।
-
ਦੇਸੀ ਆਕਾਸ਼ ਨੇ ਪਾਕਿਸਤਾਨੀ ਹਮਲਿਆਂ ਨੂੰ ਨਾਕਾਮ ਕੀਤਾ
ਸਵਦੇਸ਼ੀ ਆਕਾਸ਼ ਡਿਫੈਂਸ ਮਿਜ਼ਾਈਲ ਨੇ ਪਾਕਿਸਤਾਨੀ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਭਾਰਤੀ ਫੌਜ ਅਤੇ ਹਵਾਈ ਫੌਜ ਦੋਵਾਂ ਕੋਲ ਪਾਕਿਸਤਾਨ ਸਰਹੱਦ ‘ਤੇ ਮਿਜ਼ਾਈਲ ਸਿਸਟਮ ਹਨ। ਆਕਾਸ਼ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਹਵਾਈ ਰੱਖਿਆ ਪ੍ਰਣਾਲੀ ਹੈ।
-
ਪਾਕਿਸਤਾਨ ਦੇ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ, 149 ਫਲਾਈਟਸ ਕੈਂਸਿਲ
ਪਾਕਿਸਤਾਨ ਦੇ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ ਦਾ ਮਾਹੌਲ ਹੈ। ਕਰਾਚੀ, ਲਾਹੌਰ ਅਤੇ ਇਸਲਾਮਾਬਾਦ ਸਮੇਤ ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ‘ਤੇ ਬਹੁਤ ਜ਼ਿਆਦਾ ਵਿਘਨ ਦੇਖਣ ਨੂੰ ਮਿਲ ਰਿਹਾ ਹੈ। ਅੱਜ ਵੱਖ-ਵੱਖ ਹਵਾਈ ਅੱਡਿਆਂ ਤੋਂ ਕੁੱਲ 149 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸਲਾਮਾਬਾਦ ਵਿੱਚ 42, ਲਾਹੌਰ ਵਿੱਚ 36 ਅਤੇ ਕਰਾਚੀ ਵਿੱਚ 34 ਉਡਾਣਾਂ ਰੱਦ ਕੀਤੀਆਂ ਗਈਆਂ ਹਨ।
-
ਪੰਜਾਬ ਸਰਕਾਰ ਅੱਜ ਕੈਬਨਿਟ ਮੀਟਿੰਗ ਵਿੱਚ ਐਮਰਜੈਂਸੀ ਸੇਵਾਵਾਂ ਦੀ ਕਰੇਗੀ ਸਮੀਖਿਆ
ਪੰਜਾਬ ਸਰਕਾਰ ਐਮਰਜੈਂਸੀ ਸੇਵਾਵਾਂ ਦੀ ਸਮੀਖਿਆ ਕਰੇਗੀ। ਅੱਜ ਪੰਜਾਬ ਦੇ ਮੰਤਰੀ ਸਰਹੱਦੀ ਖੇਤਰਾਂ ਦੇ ਹਸਪਤਾਲਾਂ ਦਾ ਨਿਰੀਖਣ ਵੀ ਕਰਨਗੇ। ਕੱਲ੍ਹ ਪੰਜਾਬ ਸਰਕਾਰ ਨੇ ਕੰਟਰੋਲ ਰੂਮ ਨੰਬਰ ਜਾਰੀ ਕੀਤੇ ਸਨ।
-
SKM ਗੈਰ-ਰਾਜਨੀਤਿਕ ਨੇ ਅਗਲੇ 15 ਦਿਨਾਂ ਤੱਕ ਆਪਣੇ ਸਾਰੇ ਪ੍ਰੋਗਰਾਮ ਕੀਤੇ ਰੱਦ
ਦੇਸ ਅੰਦਰ ਬਣੇ ਹਲਾਤਾਂ ਦੇ ਚਲਦੇ SKM ਗੈਰ-ਰਾਜਨੀਤਿਕ ਨੇ ਅਗਲੇ 15 ਦਿਨਾਂ ਤੱਕ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਸਰਕਾਰ ਨਾਲ ਸਾਡੇ ਕਿਸਾਨੀ ਮਸਲਿਆਂ ਨੂੰ ਲੈਕੇ ਮਤਭੇਦ ਹੋ ਸਕਦੇ ਹਨ ਪਰ ਇਸ ਸਮੇਂ ਅਸੀਂ ਦੇਸ਼ ਹਿੱਤ ਲਈ ਸਰਕਾਰ ਦੇ ਨਾਲ ਹਾਂ।
-
ਚੰਡੀਗੜ੍ਹ ਦੇ ਵਿੱਚ ਫਿਰ ਵੱਜਿਆ ਸਾਇਰਨ, ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ
ਚੰਡੀਗੜ੍ਹ ਏਅਰਫੋਰਸ ਨੇ ਹਵਾਈ ਹਮਲੇ ਦੀ ਚੇਤਾਵਨੀ ਵਾਲਾ ਸਾਇਰਨ ਵੱਜਾਇਆ ਹੈ। ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
-
ਪੰਜਾਬ ਦੇ ਵਿੱਚ ਸਾਰੇ ਸਕੂਲ ਕਾਲਜ ਬੰਦ ਕਰਨ ਦੇ ਆਦੇਸ਼ ਜਾਰੀ
ਪੰਜਾਬ ਦੇ ਵਿੱਚ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
-
ਫਰੀਦਕੋਟ ਦੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ
ਫਰੀਦਕੋਟ ਦੇ ਵਿੱਚ ਇੰਟਰਨੈੱਟ ਸੇਵਾਵਾਂ ਅਗਲੇ ਹੁੱਕਮਾਂ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ।