ਹੱਤਿਆ ਦੀ ਕੋਸ਼ਿਸ਼, ਅਪਰਾਧਿਕ ਕੰਮ… ਰਾਹੁਲ ਗਾਂਧੀ ਖਿਲਾਫ ਭਾਜਪਾ ਨੇ ਇਨ੍ਹਾਂ ਧਾਰਾਵਾਂ ਤਹਿਤ ਦਰਜ ਕਰਵਾਈ ਸ਼ਿਕਾਇਤ

Updated On: 

19 Dec 2024 18:53 PM

BJP-Congress Tussle in Parliament: ਭਾਜਪਾ ਨੇ ਰਾਹੁਲ ਗਾਂਧੀ 'ਤੇ ਆਪਣੇ ਸੰਸਦ ਮੈਂਬਰਾਂ ਨੂੰ ਧੱਕਾ ਦੇਣ ਦਾ ਆਰੋਪ ਲਗਾਇਆ ਹੈ, ਜਿਸ 'ਚ ਦੋ ਸੰਸਦ ਮੈਂਬਰ ਜ਼ਖਮੀ ਹੋ ਗਏ ਹਨ ਅਤੇ ਹਸਪਤਾਲ 'ਚ ਦਾਖਲ ਹਨ। ਮਹਿਲਾ ਸੰਸਦ ਮੈਂਬਰ ਨੇ ਵੀ ਰਾਹੁਲ ਗਾਂਧੀ 'ਤੇ ਆਰੋਪ ਲਗਾਏ ਹਨ। ਇਸ ਧੱਕਾ-ਮੁੱਕੀ ਦੀ ਘਟਨਾ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਸੰਸਦ ਮਾਰਗ ਥਾਣੇ 'ਚ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਭਾਜਪਾ ਨੇ ਆਪਣੀ ਸ਼ਿਕਾਇਤ 'ਚ ਰਾਹੁਲ ਗਾਂਧੀ 'ਤੇ ਹੱਤਿਆ ਦੀ ਕੋਸ਼ਿਸ਼ ਦਾ ਵੀ ਆਰੋਪ ਲਗਾਇਆ ਹੈ।

ਹੱਤਿਆ ਦੀ ਕੋਸ਼ਿਸ਼, ਅਪਰਾਧਿਕ ਕੰਮ... ਰਾਹੁਲ ਗਾਂਧੀ ਖਿਲਾਫ ਭਾਜਪਾ ਨੇ ਇਨ੍ਹਾਂ ਧਾਰਾਵਾਂ ਤਹਿਤ ਦਰਜ ਕਰਵਾਈ ਸ਼ਿਕਾਇਤ
Follow Us On

ਸੰਸਦ ‘ਚ ਧੱਕੇਸ਼ਾਹੀ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਭਾਜਪਾ ਨੇ ਰਾਹੁਲ ਗਾਂਧੀ ‘ਤੇ ਆਪਣੇ ਸੰਸਦ ਮੈਂਬਰਾਂ ਨੂੰ ਧੱਕਾ ਦੇਣ ਦਾ ਆਰੋਪ ਲਗਾਇਆ ਹੈ, ਜਿਸ ‘ਚ ਦੋ ਸੰਸਦ ਮੈਂਬਰ ਜ਼ਖਮੀ ਹੋ ਗਏ ਹਨ ਅਤੇ ਹਸਪਤਾਲ ‘ਚ ਦਾਖਲ ਹਨ। ਮਹਿਲਾ ਸੰਸਦ ਮੈਂਬਰ ਨੇ ਰਾਹੁਲ ਗਾਂਧੀ ‘ਤੇ ਵੀ ਆਰੋਪ ਲਗਾਏ ਹਨ। ਇਸ ਧੱਕਾ-ਮੁੱਕੀ ਦੀ ਘਟਨਾ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਸੰਸਦ ਮਾਰਗ ਥਾਣੇ ‘ਚ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਭਾਜਪਾ ਨੇ ਆਪਣੀ ਸ਼ਿਕਾਇਤ ‘ਚ ਰਾਹੁਲ ਗਾਂਧੀ ‘ਤੇ ਹੱਤਿਆ ਦੀ ਕੋਸ਼ਿਸ਼ ਦਾ ਵੀ ਆਰੋਪ ਲਗਾਇਆ ਹੈ।

ਭਾਜਪਾ ਨੇ ਰਾਹੁਲ ਗਾਂਧੀ ਖਿਲਾਫ ਸੰਸਦ ਮਾਰਗ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਤੋਂ ਬਾਅਦ ਭਾਜਪਾ ਸੰਸਦ ਅਨੁਰਾਗ ਠਾਕੁਰ ਨੇ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਦੀ ਆਦਤ ਹੈ। ਉਨ੍ਹਾਂ ਦੀ ਝੜਪ ‘ਚ ਦੋ ਸੰਸਦ ਮੈਂਬਰ ਡਿੱਗ ਗਏ ਅਤੇ ਜ਼ਖਮੀ ਹੋ ਗਏ,ਹੱਤਿਆ ਦੀ ਕੋਸ਼ਿਸ਼ ਦੀਆਂ ਧਾਰਾਵਾਂ ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਬੀਐਨਐਸ ਦੀ ਧਾਰਾ 109 ਤਹਿਤ ਸ਼ਿਕਾਇਤ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਵੀ ਰਾਹੁਲ ਗਾਂਧੀ ਹੰਕਾਰ ਨਹੀਂ ਟੁੱਟਿਆ ਅਤੇ ਉਹ ਸੰਸਦ ਮੈਂਬਰਾਂ ਨੂੰ ਮਿਲੇ ਬਿਨਾਂ ਹੀ ਚਲੇ ਗਏ। ਰਾਹੁਲ ਗਾਂਧੀ ਖੁਦ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਹਨ।

ਕਾਂਗਰਸ ਵੱਲੋਂ ਵੀ ਸ਼ਿਕਾਇਤ ਦਰਜ ਕਰਵਾਏ ਜਾਣ ਤੇ ਠਾਕੁਰ ਨੇ ਕਿਹਾ ਕਿ ਉਲਟਾ ਚੋਰ ਕੋਤਵਾਲ ਨੂੰ ਡਾਂਟੇ। ਇਹ ਉਹੀ ਰਾਹੁਲ ਗਾਂਧੀ ਹੈ ਜੋ ਆਪਣੀ ਹੀ ਸਰਕਾਰ ਦੇ ਆਰਡੀਨੈਂਸਾਂ ਨੂੰ ਪਾੜ ਦਿੰਦੇ ਹਨ। ਇਹ ਉਹੀ ਕਾਂਗਰਸ ਹੈ ਜਿਸ ਨੇ ਬਾਬਾ ਸਾਹਿਬ ਅੰਬੇਡਕਰ ਦਾ ਵਾਰ-ਵਾਰ ਅਪਮਾਨ ਕੀਤਾ।

ਮੁਕੇਸ਼ ਰਾਜਪੂਤ ਦਾ ਬਲੱਡ ਪ੍ਰੈਸ਼ਰ ਅਜੇ ਵੀ ਹਾਈ

ਜ਼ਖਮੀ ਭਾਜਪਾ ਸਾਂਸਦਾਂ ਦੀ ਮੌਜੂਦਾ ਸਿਹਤ ਸਥਿਤੀ ਬਾਰੇ ਆਰਐਮਐਲ ਐਮਐਸ ਡਾਕਟਰ ਅਜੇ ਸ਼ੁਕਲਾ ਨੇ ਕਿਹਾ, “ਪ੍ਰਤਾਪ ਸਾਰੰਗੀ ਅਤੇ ਮੁਕੇਸ਼ ਰਾਜਪੂਤ ਦੇ ਸਿਰ ਵਿੱਚ ਸੱਟ ਲੱਗੀ ਹੈ। ਦੋਵਾਂ ਨੂੰ ਦਵਾਈ ਦਿੱਤੀ ਗਈ ਹੈ। ਰਾਜਪੂਤ ਜੀ ਦਾ ਬਲੱਡ ਪ੍ਰੈਸ਼ਰ ਅਜੇ ਵੀ ਹਾਈ ਹੈ, ਜਿਸ ਨਾਲ ਦਿਲ ਦਾ ਦੌਰਾ ਜਾਂ ਸਟ੍ਰੋਕ ਵੀ ਆ ਸਕਦਾ ਹੈ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਾਰੰਗੀ ਜੀ ਦਿਲ ਦਾ ਮਰੀਜ਼ ਹਨ।”

ਰਾਹੁਲ ਗਾਂਧੀ ਖ਼ਿਲਾਫ਼ ਬੀਐੱਨਐੱਸ ਦੀਆਂ ਇਨ੍ਹਾਂ ਧਾਰਾਵਾਂ ਤਹਿਤ ਦਿੱਤੀ ਗਈ ਸ਼ਿਕਾਇਤ-

  • – ਧਾਰਾ 109: ਕਤਲ ਦੀ ਕੋਸ਼ਿਸ਼
    – ਧਾਰਾ 115: ਮਰਜ਼ੀ ਨਾਲ ਠੇਸ ਪਹੁੰਚਾਉਣਾ
    – ਧਾਰਾ 117: ਸਵੈਇੱਛਤ ਤੌਰ ‘ਤੇ ਗੰਭੀਰ ਨੁਕਸਾਨ ਪਹੁੰਚਾਉਣਾ
    – ਧਾਰਾ 121: ਸਰਕਾਰੀ ਕਰਮਚਾਰੀ ਨੂੰ ਉਸਦੀ ਡਿਊਟੀ ਤੋਂ ਧਿਆਨ ਭਟਕਾਉਣ ਲਈ ਸੱਟ ਪਹੁੰਚਾਉਣਾ
    – ਧਾਰਾ 351: ਅਪਰਾਧਿਕ ਧਮਕੀ
    – ਧਾਰਾ 125: ਦੂਜਿਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣਾ

‘ਸ਼ਕਤੀ ਦਿਖਾਉਣ ਦਾ ਪਲੇਟਫਾਰਮ ਨਹੀਂ ਹੈ ਪਾਰਲੀਮੈਂਟ’

ਤੁਹਾਨੂੰ ਦੱਸ ਦੇਈਏ ਕਿ ਭਾਜਪਾ ਰਾਹੁਲ ਗਾਂਧੀ ‘ਤੇ ਦੋ ਸੰਸਦ ਮੈਂਬਰਾਂ ਨੂੰ ਧੱਕਾ ਦੇ ਕੇ ਜ਼ਖਮੀ ਕਰਨ ਦਾ ਆਰੋਪ ਲਗਾ ਰਹੀ ਹੈ। ਭਾਜਪਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਵੀ ਇਸ ਮੁੱਦੇ ‘ਤੇ ਰਾਹੁਲ ਗਾਂਧੀ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, ‘ਕਾਂਗਰਸ ਅਤੇ ਹੋਰ ਸਹਿਯੋਗੀ ਰੋਜ਼ਾਨਾ ਵਿਰੋਧ ਕਰਦੇ ਹਨ। ਅੱਜ ਜਦੋਂ ਭਾਜਪਾ ਦੇ ਸੰਸਦ ਮੈਂਬਰ ਵਿਰੋਧ ਕਰਨ ਆਏ ਤਾਂ ਰਾਹੁਲ ਗਾਂਧੀ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਜ਼ਬਰਦਸਤੀ ਉੱਥੇ ਦਾਖਲ ਹੋ ਗਏ ਅਤੇ ਸਰੀਰਕ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਸੰਸਦ ਸਰੀਰਕ ਤਾਕਤ ਦਿਖਾਉਣ ਦਾ ਮੰਚ ਨਹੀਂ ਹੈ। ਇਹ ਕੁਸ਼ਤੀ ਦਾ ਅਖਾੜਾ ਨਹੀਂ ਹੈ। ਰਾਹੁਲ ਗਾਂਧੀ ਨੇ ਭਾਜਪਾ ਦੇ ਦੋ ਸੰਸਦ ਮੈਂਬਰਾਂ ਪ੍ਰਤਾਪ ਸਿੰਘ ਸਾਰੰਗੀ ਅਤੇ ਮੁਕੇਸ਼ ਰਾਜਪੂਤ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹੈ।

Exit mobile version