ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਭਾਜਪਾ ਨੇ ਦਿੱਲੀ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ, ਕਪਿਲ ਮਿਸ਼ਰਾ ਨੂੰ ਕਰਾਵਲ ਨਗਰ ਤੋਂ ਮਿਲੀ ਟਿਕਟ

BJP Candidate List: ਅੱਜ ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਕਪਿਲ ਮਿਸ਼ਰਾ ਨੂੰ ਕਰਾਵਲ ਨਗਰ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ। ਦੂਜੀ ਸੂਚੀ ਵਿੱਚ ਕੁੱਲ 29 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ।

ਭਾਜਪਾ ਨੇ ਦਿੱਲੀ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ, ਕਪਿਲ ਮਿਸ਼ਰਾ ਨੂੰ ਕਰਾਵਲ ਨਗਰ ਤੋਂ ਮਿਲੀ ਟਿਕਟ
ਭਾਜਪਾ ਨੇ ਦਿੱਲੀ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ, ਕਪਿਲ ਮਿਸ਼ਰਾ ਨੂੰ ਕਰਾਵਲ ਨਗਰ ਤੋਂ ਮਿਲੀ ਟਿਕਟ
Follow Us
tv9-punjabi
| Updated On: 11 Jan 2025 21:33 PM

ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਦੂਜੀ ਸੂਚੀ ਵਿੱਚ 29 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ਪਾਰਟੀ ਨੇ ਤਿਲਕ ਰਾਮ ਗੁਪਤਾ ਨੂੰ ਤ੍ਰਿਨਗਰ ਤੋਂ ਟਿਕਟ ਦਿੱਤੀ ਹੈ। ਸੁਲਤਾਨਪੁਰ ਮਜ਼ਾਰਾ ਤੋਂ ਕਰਮ ਸਿੰਘ ਕਰਮਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।

ਪਾਰਟੀ ਨੇ ਕਪਿਲ ਮਿਸ਼ਰਾ ਨੂੰ ਦਿੱਲੀ ਕਰਾਵਲ ਨਗਰ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਅਭੈ ਵਰਮਾ ਨੂੰ ਇੱਕ ਵਾਰ ਫਿਰ ਲਕਸ਼ਮੀ ਨਗਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਅਭੈ ਵਰਮਾ ਲਕਸ਼ਮੀ ਨਗਰ ਤੋਂ ਮੌਜੂਦਾ ਵਿਧਾਇਕ ਹਨ।

ਪਾਰਟੀ ਨੇ ਨਰੇਲਾ ਵਿਧਾਨ ਸਭਾ ਸੀਟ ਤੋਂ ਰਾਜ ਕਰਨ ਖੰਨੀ, ਤਿਮਾਰਪੁਰ ਤੋਂ ਸੂਰਿਆ ਪ੍ਰਕਾਸ਼ ਖੰਨਾ, ਮੁੰਡਕਾ ਤੋਂ ਗਜੇਂਦਰ ਦਰਾਲ, ਕਿਰਾੜੀ ਤੋਂ ਬਜਰੰਗ ਸ਼ੁਕਲਾ, ਸੁਲਤਾਨਪੁਰ ਮਜ਼ਰਾ ਤੋਂ ਕਰਮ ਸਿੰਘ ਕਰਮਾ, ਸ਼ਕੂਰ ਬਸਤੀ ਤੋਂ ਕਰਨੈਲ ਸਿੰਘ, ਤ੍ਰਿਨਗਰ ਤੋਂ ਤਿਲਕ ਰਾਮ ਗੁਪਤਾ, ਤਿਲਕ ਨਗਰ ਤੋਂ ਮਨੋਜ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਸਦਰ ਬਾਜ਼ਾਰ ਤੋਂ ਕੁਮਾਰ ਜਿੰਦਲ, ਚਾਂਦਨੀ ਚੌਕ ਤੋਂ ਸਤੀਸ਼ ਜੈਨ, ਮਟੀਆ ਮਹਿਲ ਤੋਂ ਦੀਪਤੀ ਇੰਦੋਰਾ, ਬੱਲੀਮਾਰਨ ਤੋਂ ਕਮਲ ਬਾਗੜੀ, ਮੋਤੀ ਨਗਰ ਤੋਂ ਹਰੀਸ਼ ਖੁਰਾਨਾ, ਮਾਦੀਪੁਰ ਤੋਂ ਉਰਮਿਲਾ ਕੈਲਾਸ਼ ਗੰਗਵਾਲ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਤੁਗਲਕਾਬਾਦ ਤੋਂ ਰੋਹਤਾਸ ਬਿਧੂੜੀ ਨੂੰ ਮਿਲੀ ਟਿਕਟ

ਪਾਰਟੀ ਨੇ ਹਰੀ ਨਗਰ ਤੋਂ ਸ਼ਿਆਮ ਸ਼ਰਮਾ, ਤਿਲਕ ਨਗਰ ਤੋਂ ਸ਼ਵੇਤਾ ਸੈਣੀ, ਵਿਕਾਸਪੁਰੀ ਤੋਂ ਡਾ. ਪੰਕਜ ਕੁਮਾਰ ਸਿੰਘ, ਉੱਤਮ ਨਗਰ ਤੋਂ ਪਵਨ ਸ਼ਰਮਾ, ਦਵਾਰਕਾ ਤੋਂ ਪ੍ਰਦਿਊਮਨ ਰਾਜਪੂਤ, ਮਟਿਆਲਾ ਤੋਂ ਸੰਦੀਪ ਸਹਿਰਾਵਤ, ਨਜਫਗੜ੍ਹ ਤੋਂ ਨੀਲਮ ਪਹਿਲਵਾਨ, ਪਾਲਮ ਤੋਂ ਕੁਲਪਿਦ ਸੋਲੰਕੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਰਾਜਿੰਦਰ ਨਗਰ ਉਮੰਗ ਬਜਾਜ, ਕਸਤੂਰਬਾ ਨਗਰ ਤੋਂ ਨੀਰਜ ਬਸੋਆ, ਤੁਗਲਕਾਬਾਦ ਤੋਂ ਰੋਹਤਾਸ ਬਿਧੂਰੀ, ਓਖਲਾ ਤੋਂ ਮਨੀਸ਼ ਚੌਧਰੀ, ਕੋਂਡਲੀ ਤੋਂ ਪ੍ਰਿਯੰਕਾ ਗੌਤਮ, ਲਕਸ਼ਮੀ ਨਗਰ ਤੋਂ ਅਭੈ ਵਰਮਾ, ਸੀਲਮਪੁਰ ਤੋਂ ਅਨਿਲ ਗੌੜ ਅਤੇ ਕਰਾਵਲ ਨਗਰ ਤੋਂ ਕਪਿਲ ਮਿਸ਼ਰਾ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

12 ਉਮੀਦਵਾਰਾਂ ਦੇ ਨਾਮ ਬਾਕੀ

ਭਾਜਪਾ ਨੇ ਇਸ ਤੋਂ ਪਹਿਲਾਂ 4 ਜਨਵਰੀ ਨੂੰ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਪਹਿਲੀ ਸੂਚੀ ਵਿੱਚ ਕੁੱਲ 29 ਉਮੀਦਵਾਰਾਂ ਦੇ ਨਾਮ ਸ਼ਾਮਲ ਸਨ। ਜੇਕਰ ਅਸੀਂ ਇਸ ਤਰ੍ਹਾਂ ਵੇਖੀਏ ਤਾਂ ਹੁਣ ਤੱਕ ਭਾਜਪਾ 58 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਦਿੱਲੀ ਵਿੱਚ 70 ਵਿਧਾਨ ਸਭਾ ਸੀਟਾਂ ਹਨ, ਇਸ ਲਈ ਹੁਣ ਸਿਰਫ਼ 12 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ। ਜਦੋਂਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਆਪਣੇ ਉਮੀਦਵਾਰ ਐਲਾਨ ਚੁੱਕੀ ਹੈ।

J&K: ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਇੱਕ ਅੱਤਵਾਦੀ ਢੇਰ, ਵੇਖੋ ਗ੍ਰਾਉਂਡ ਰਿਪੋਰਟ
J&K: ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ, ਇੱਕ ਅੱਤਵਾਦੀ ਢੇਰ, ਵੇਖੋ ਗ੍ਰਾਉਂਡ ਰਿਪੋਰਟ...
ਰੂਸ ਤੋਂ ਜਲੰਧਰ ਪਰਤੇ ਨੌਜਵਾਨ ਨੇ ਸੁਣਾਈ ਹੱਢ-ਬੀਤੀ, ਕਿਵੇਂ ਏਜੰਟ ਕਰਦੇ ਹਨ ਥੋਖਾ?
ਰੂਸ ਤੋਂ ਜਲੰਧਰ ਪਰਤੇ ਨੌਜਵਾਨ ਨੇ ਸੁਣਾਈ ਹੱਢ-ਬੀਤੀ, ਕਿਵੇਂ ਏਜੰਟ ਕਰਦੇ ਹਨ ਥੋਖਾ?...
ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੜਕ ਦੇ ਵਿਚਕਾਰ ਪਲਟੀ ਯਾਤਰੀਆਂ ਨਾਲ ਭਰੀ ਸੀਟੀਯੂ ਦੀ ਬੱਸ, ਵੇਖੋ ਗ੍ਰਾਉਂਡ ਰਿਪੋਰਟ
ਚੰਡੀਗੜ੍ਹ ਦੇ ਸੈਕਟਰ 17 ਵਿੱਚ ਸੜਕ ਦੇ ਵਿਚਕਾਰ ਪਲਟੀ ਯਾਤਰੀਆਂ ਨਾਲ ਭਰੀ ਸੀਟੀਯੂ ਦੀ ਬੱਸ, ਵੇਖੋ ਗ੍ਰਾਉਂਡ ਰਿਪੋਰਟ...
Punjab Flood: ਪਾਕਿਸਤਾਨ ਤੋਂ ਆ ਰਹੇ ਪਾਣੀ 'ਚ ਤੈਰ ਰਹੇ ਜਹਿਰੀਲੇ ਜਾਨਵਰ, ਲੋਕਾਂ ਦੀ ਸਰਕਾਰ ਨੂੰ ਭਾਵੁਕ ਅਪੀਲ
Punjab Flood: ਪਾਕਿਸਤਾਨ ਤੋਂ ਆ ਰਹੇ ਪਾਣੀ 'ਚ ਤੈਰ ਰਹੇ ਜਹਿਰੀਲੇ ਜਾਨਵਰ, ਲੋਕਾਂ ਦੀ ਸਰਕਾਰ ਨੂੰ ਭਾਵੁਕ ਅਪੀਲ...
Lunar Eclipse: 122 ਸਾਲ ਬਾਅਦ ਪਿਤ੍ਰੂ ਪੱਖ ਵਿੱਚ ਲੱਗ ਰਹੇ ਚੰਦਰ ਗ੍ਰਹਿਣ ਦਾ ਮਹੱਤਵ, ਦਾਤੀ ਮਹਾਰਾਜ ਤੋਂ ਜਾਣੋ
Lunar Eclipse: 122 ਸਾਲ ਬਾਅਦ ਪਿਤ੍ਰੂ ਪੱਖ ਵਿੱਚ ਲੱਗ ਰਹੇ ਚੰਦਰ ਗ੍ਰਹਿਣ ਦਾ ਮਹੱਤਵ, ਦਾਤੀ ਮਹਾਰਾਜ ਤੋਂ ਜਾਣੋ...
Punjab Flood: ਅੰਮ੍ਰਿਤਸਰ ਦੇ ਅਜਨਾਲਾ ਵਿੱਚ ਲਗਾਤਾਰ ਭਾਰੀ ਮੀਂਹ ਤੋਂ ਬਾਅਦ ਕਿਹੋ ਜਿਹੇ ਹਨ ਹਾਲਾਤ, TV9Punjabi ਨੇ ਲਿਆ ਗ੍ਰਾਉਂਡ ਜੀਰੋ ਦਾ ਜਾਇਜ਼ਾ
Punjab Flood: ਅੰਮ੍ਰਿਤਸਰ ਦੇ ਅਜਨਾਲਾ ਵਿੱਚ ਲਗਾਤਾਰ ਭਾਰੀ ਮੀਂਹ ਤੋਂ ਬਾਅਦ ਕਿਹੋ ਜਿਹੇ ਹਨ ਹਾਲਾਤ, TV9Punjabi ਨੇ ਲਿਆ ਗ੍ਰਾਉਂਡ ਜੀਰੋ ਦਾ ਜਾਇਜ਼ਾ...
Punjab Flood: ਪੰਜਾਬ ਵਿੱਚ ਹੜ੍ਹਾਂ ਦਾ ਜਾਇਜ਼ਾ ਲੈਣ ਪਹੁੰਚੇ Shivraj Singh Chauhan ਨੇ ਕਿਵੇਂ ਦਿੱਤਾ ਪੀੜਤਾਂ ਨੂੰ ਹੌਸਲਾ, ਵੇਖੋ Video
Punjab Flood: ਪੰਜਾਬ ਵਿੱਚ ਹੜ੍ਹਾਂ ਦਾ ਜਾਇਜ਼ਾ ਲੈਣ ਪਹੁੰਚੇ Shivraj Singh Chauhan ਨੇ ਕਿਵੇਂ ਦਿੱਤਾ ਪੀੜਤਾਂ ਨੂੰ ਹੌਸਲਾ, ਵੇਖੋ Video...
Punjab Flood: ਹੜ੍ਹ ਪੀੜਤਾਂ ਦੀ ਮਦਦ ਲਈ ਰਾਘਵ ਚੱਢਾ ਨੇ 3.25 ਕਰੋੜ ਤਾਂ ਸੀਚੇਵਾਲ ਨੇ ਦਿੱਤੀ 50 ਲੱਖ ਦੀ ਦਿੱਤੀ ਗ੍ਰਾਂਟ
Punjab Flood: ਹੜ੍ਹ ਪੀੜਤਾਂ ਦੀ ਮਦਦ ਲਈ ਰਾਘਵ ਚੱਢਾ ਨੇ 3.25 ਕਰੋੜ ਤਾਂ ਸੀਚੇਵਾਲ ਨੇ ਦਿੱਤੀ 50 ਲੱਖ ਦੀ ਦਿੱਤੀ ਗ੍ਰਾਂਟ...
Punjab Flood: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਮੁਲਾਕਾਤ, ਨੁਕਸਾਨ ਦਾ ਲਿਆ ਜਾਇਜ਼ਾ
Punjab Flood: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਭਾਵਿਤ ਕਿਸਾਨਾਂ ਨਾਲ ਕੀਤੀ ਮੁਲਾਕਾਤ, ਨੁਕਸਾਨ ਦਾ ਲਿਆ ਜਾਇਜ਼ਾ...