AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਬਾਬਾ ਰਾਮਦੇਵ ਤੇ ਰਾਹੁਲ ਗਾਂਧੀ ਨੂੰ ਠੰਢ ਕਿਉਂ ਨਹੀਂ ਲੱਗਦੀ? ਯੋਗ ਗੁਰੂ ਨੇ TV9 ਦੇ ‘ਸੱਤਾ ਸੰਮੇਲਨ’ ‘ਚ ਦੱਸਿਆ

TV9 ਦੇ 'ਸੱਤਾ ਸੰਮੇਲਨ' ਦੌਰਾਨ, ਬਾਬਾ ਰਾਮਦੇਵ ਨੇ ਰਾਹੁਲ ਗਾਂਧੀ ਦੀ ਤੰਦਰੁਸਤੀ 'ਤੇ ਇੱਕ ਮਜ਼ੇਦਾਰ ਚੁਟਕੀ ਲੈਂਦੇ ਹੋਏ ਕਿਹਾ, " ਗਰਮੀ ਉਨ੍ਹਾਂ 'ਚ ਵੀ ਹੈ।" ਸਰੀਰਕ, ਮਾਨਸਿਕ ਤੇ ਆਰਥਿਕ ਤਾਕਤ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ "ਬਲਵਾਨ ਬਣੋ" ਦਾ ਮੰਤਰ ਦਿੱਤਾ। ਰਾਮਦੇਵ ਨੇ ਦਾਅਵਾ ਕੀਤਾ ਕਿ ਪਤੰਜਲੀ ਦੁਨੀਆ ਦੀ ਸਭ ਤੋਂ ਵੱਡੀ FMCG ਕੰਪਨੀ ਬਣਨ ਲਈ ਤਿਆਰ ਹੈ।

ਬਾਬਾ ਰਾਮਦੇਵ ਤੇ ਰਾਹੁਲ ਗਾਂਧੀ ਨੂੰ ਠੰਢ ਕਿਉਂ ਨਹੀਂ ਲੱਗਦੀ? ਯੋਗ ਗੁਰੂ ਨੇ TV9 ਦੇ 'ਸੱਤਾ ਸੰਮੇਲਨ' 'ਚ ਦੱਸਿਆ
ਬਾਬਾ ਰਾਮਦੇਵ
tv9-punjabi
| Updated On: 26 Mar 2026 11:01 AM IST
Share

TV9 ਭਾਰਤਵਰਸ਼ ਦਾ ‘ਸੱਤਾ ਸੰਮੇਲਨ’ ਅੱਜ ਯਾਨੀ 24 ਮਾਰਚ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ‘ਚ ਬਾਬਾ ਰਾਮਦੇਵ ਸ਼ਾਮਲ ਹੋਏ। ਇਸ ਦੌਰਾਨ ਬਾਬਾ ਰਾਮਦੇਵ ਨੂੰ ਇੱਕ ਦਿਲਚਸਪ ਸਵਾਲ ਪੁੱਛਿਆ ਗਿਆ ਕਿ ਇਸ ਦੇਸ਼ ‘ਚ ਦੋ ਲੋਕ ਹਨ ਜਿਨ੍ਹਾਂ ਨੂੰ ਕਦੇ ਵੀ ਠੰਢ ਮਹਿਸੂਸ ਨਹੀਂ ਹੁੰਦੀ, ਇੱਕ ਤੁਸੀਂ ਹੋ ਤੇ ਦੂਜਾ ਰਾਹੁਲ ਗਾਂਧੀ। ਅਜਿਹਾ ਕਿਉਂ ਹੈ? ਇਸ ਸਵਾਲ ਦਾ ਜਵਾਬ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਮੈਂ ਨਾ ਤਾਂ ਕੌਫੀ ਪੀਂਦਾ ਹਾਂ ਤੇ ਨਾ ਹੀ ਚਾਹ, ਨਾ ਮੈਂ ਡਰਿੰਗ ਪੀਂਦਾ ਹਾਂ, ਨਾ ਹੀ ਮੈਂ ਜਿੰਮ ਜਾਂ ਵਿਦੇਸ਼ ਜਾਂਦਾ ਹਾਂ। ਕਿਸ ਵੀ ਤਰ੍ਹਾਂ ਦੇ ਨਾ ਕੋਈ ਗੁਪਤ ਸਬੰਧ ਰੱਖਦਾ ਹਾਂ। ਮੇਰਾ ਪੂਰਾ ਮਾਮਲਾ ਇੱਕ ਓਪਨ ਏਜੰਡਾ ਹੈ। ਰਾਮਦੇਵ ਨੇ ਫਿਰ ਮਜ਼ਾਕੀਆ ਅੰਦਾਜ਼ ‘ਚ ਕਿਹਾ ਕਿ ਗਰਮੀ ਤਾਂ ਰਾਹੁਲ ਗਾਂਧੀ ‘ਚ ਵੀ ਪੂਰੀ ਹੈ। ਰਾਹੁਲ ਗਾਂਧੀ ਸੰਸਦ ‘ਚ ਘਮਾਸਾਨ ਮਚਾ ਰੱਖਦੇ ਹਨ।

ਰਾਹੁਲ ਗਾਂਧੀ ਦੀ ਤੰਦਰੁਸਤੀ ਸੰਬੰਧੀ ਇੱਕ ਸਵਾਲ ਦੇ ਜਵਾਬ ‘ਚ, ਯੋਗ ਗੁਰੂ ਨੇ ਕਿਹਾ ਕਿ ਜੇਕਰ ਤੁਸੀਂ ਸੱਚਮੁੱਚ ਦੋਵਾਂ ਵਿਅਕਤੀਆਂ ਦੀ ਅਸਲੀਅਤ ਜਾਣਨੀ ਹੈ ਤਾਂ ਆਹਮੋ-ਸਾਹਮਣੇ ਖੜ੍ਹੇ ਕਰ ਦਿਓ। ਇਸ ਤੋਂ ਪਤਾ ਲੱਗ ਜਾਵੇਗਾ ਕਿ ਉਹ ਕਿੰਨੀ ਮਾਰਸ਼ਲ ਆਰਟਸ ਜਾਂ ਰੈਸਲਿੰਗ ਜਾਣਦੇ ਹਨ। ਇੱਕ ਦੂਜੇ ਨੂੰ ਪਟਖਣੀ ਮਾਰੇਗਾ ਤਾਂ ਪਤਾ ਚੱਲ ਜਾਵੇਗਾ। ਹਾਲਾਂਕਿ, ਮੈਂ ਇੱਕ ਗੱਲ ਜਾਣਦਾ ਹਾਂ ਕਿ ਫਿਟਨੈੱਸ ਹੋਣੀ ਚਾਹੀਦੀ ਹੈ। ਰਾਹੁਲ ਗਾਂਧੀ ਬਾਰੇ ‘ਚ ਇੱਕ ਹੀ ਗੱਲ ਕਹਾਂਗਾ ਕਿ ਜੋ ਆਪਣੀ ਫਿਜ਼ੀਕਲ ਫਿਟਨੈੱਸ ਰੱਖੀ ਹੈ, ਉਸ ਨੂੰ ਬਰਕਰਾਰ ਰੱਖਣ ਤੇ ਰਾਜਨੀਤਿਕ ਤੌਰ ‘ਤੇ ਇੰਝ ਹੀ ਲੜਦੇ ਰਹਿਣ, ਕਿਉਂਕਿ ਲੋਕਤੰਤਰ, ਸੱਤਾਧਾਰੀ ਪੱਖ ਤੇ ਵਿਰੋਧੀ ਧਿਰ ਦੋਵੇਂ ਮਜ਼ਬੂਤ ​​ਹੋਣ ਨਾਲ ਚੱਲਦਾ ਹੈ। ਅਸੀਂ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ।”

ਕੋਈ ਵੀ ਮੈਨੂੰ ਮੇਰੇ ਫਰਜ਼ ਤੋਂ ਡਿਗਾ ਨਹੀਂ ਸਕਦਾ- ਬਾਬਾ ਰਾਮਦੇਵ

ਇਸ ਤੋਂ ਇਲਾਵਾ, ਬਾਬਾ ਰਾਮਦੇਵ ਨੇ ਕਿਹਾ, “ਮੈਨੂੰ ਸੰਸਾਰਕ ਜੀਵਨ ਦੇ ਉਥਲ-ਪੁਥਲ ਨਾਲ ਕੋਈ ਫ਼ਰਕ ਨਹੀਂ ਪੈਂਦਾ, ਭਾਵੇਂ ਸਾਰੀ ਦੁਨੀਆਂ ਮੇਰੇ ਵਿਰੁੱਧ ਹੋ ਜਾਵੇ, ਕੋਈ ਵੀ ਮੈਨੂੰ ਮੇਰੇ ਫਰਜ਼ ਤੋਂ ਡਿਗਾ ਨਹੀਂ ਸਕਦਾ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਤੁਸੀਂ ਵੋਟਰ ਨਹੀਂ ਲੀਡਰ ਬਣੋ। ਉਨ੍ਹਾਂ ਨੇ ਅੱਗੇ ਕਿਹਾ ਕਿ ਕਿਉਂਕਿ ਤੁਸੀਂ ਅੰਦਰੋ ਕਮਜ਼ੋਰ ਨਹੀਂ ਹੋ, ਮੈਂ ਤੁਹਾਨੂੰ ਸਰੀਰਕ, ਮਾਨਸਿਕ, ਬੌਧਿਕ ਤੇ ਆਰਥਿਕ ਤੌਰ ‘ਤੇ ਮਜ਼ਬੂਤ ​​ਦੇਖਣਾ ਚਾਹੁੰਦਾ ਹਾਂ। ਵੇਦ ਸਾਨੂੰ ਸਿਖਾਉਂਦੇ ਹਨ ਕਿ ਮਜ਼ਬੂਤ ​​ਬਣੋ, ਕਮਜ਼ੋਰ ਨਾ ਬਣੋ। ਕਮਜ਼ੋਰ ਬਣੋਗੇ ਤਾਂ ਦੁਨੀਆਂ ਤੁਹਾਨੂੰ ਮਾਰ ਦੇਵੇਗੀ। ਉਂਝ ਵੀ ਦੁਨੀਆ ਤੁਹਾਨੂੰ ਜ਼ਿੰਦਾ ਨਹੀਂ ਰਹਿਣ ਦੇਵੇਗੀ, ਉਹ ਜਾਤਿ, ਵਰਗ, ਸਮਾਜ, ਦੇਸ਼ ਖ਼ਤਮ ਹੋ ਜਾਂਦੇ ਹਨ ਜੋ ਬਲਹੀਣ ਤੇ ਸ਼ਕਤੀਹੀਣ ਹੋ ਜਾਂਦੀ ਹਨ।

“ਪਤੰਜਲੀ ਦੁਨੀਆ ਦੀ ਸਭ ਤੋਂ ਵੱਡੀ FMCG ਕੰਪਨੀ ਬਣੇਗੀ- ਬਾਬਾ ਰਾਮਦੇਵ

ਜਦੋਂ ਪਤੰਜਲੀ ਦੇ ਰੂਸ ਨਾਲ ਡੀਲ ਬਾਰੇ ਪੁੱਛਿਆ ਗਿਆ, ਤਾਂ ਬਾਬਾ ਰਾਮਦੇਵ ਨੇ ਟਿੱਪਣੀ ਕੀਤੀ ਕਿ ਭਾਰਤ ਦੇ ਸਿਧਾਂਤਾਂ ਤੇ ਭਾਰਤ ਦੇ ਉਤਪਾਦਾਂ ਦੋਵਾਂ ਦੀ ਵਿਦੇਸ਼ਾਂ ‘ਚ ਮੰਗ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਰੁਝਾਨ ਤੇਜ਼ ਹੋਣ ਲਈ ਤਿਆਰ ਹੈ ਕਿਉਂਕਿ ਭਾਰਤ ਪੂੰਜੀਵਾਦ ਜਾਂ ਤਾਨਾਸ਼ਾਹੀ ਦੀਆਂ ਵਿਚਾਰਧਾਰਾਵਾਂ ਦਾ ਪਾਲਣ ਨਹੀਂ ਕਰਦਾ। ਭਾਰਤ ਦੁਨੀਆ ਨੂੰ ਸਿਰਫ਼ ਇੱਕ ਬਾਜ਼ਾਰ ਵਜੋਂ ਨਹੀਂ, ਸਗੋਂ ਆਪਣੇ ਪਰਿਵਾਰ ਵਜੋਂ ਦੇਖਦਾ ਹੈ। ਇਸੇ ਭਾਵਨਾ ਨਾਲ ਹੀ ਪੂਰੀ ਦੁਨੀਆ ਕੁਦਰਤੀ ਦਵਾਈ ਤੇ ਅਧਿਆਤਮਿਕਤਾ ਦੇ ਸੰਕਲਪਾਂ ਨੂੰ ਅਪਣਾ ਰਹੀ ਹੈ।”ਅੱਜ, ਅਸੀਂ ਵਿਸ਼ਵਾਸ ਨਾਲ ਦਾਅਵਾ ਕਰਦੇ ਹਾਂ ਕਿ ਇੱਕ ਦਿਨ, ਪਤੰਜਲੀ ਦੁਨੀਆ ਦੇ ਸਭ ਤੋਂ ਵੱਡੇ ਫਾਸਟ ਮੂਵਿੰਗ ਕੰਜ਼ਿਊਮਰ ਗੁੱਡਜ਼ (FMCG) ਬ੍ਰਾਂਡ ਵਜੋਂ ਉਭਰੇਗਾ, ਇਹ ਭਾਰਤ ਲਈ ਹੋਵੇਗਾ।

Follow Us
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...