AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Ram Mandir Flag Hoisting Ceremony: ਸੁਪਨਿਆਂ ਦਾ ਸਾਕਾਰ ਰੂਪ ਹੈ ਇਹ ਧਵਜ, ਧਵਜਾਰੋਹਣ ਤੋਂ ਬਾਅਦ ਬੋਲੇ ਪੀਐਮ ਮੋਦੀ

Ram Mandir Dharam Dhwaj Ceremony ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਦੇ ਸ਼ਿਖਰ 'ਤੇ ਝੰਡਾ ਲਹਿਰਾਇਆ। ਜਿਵੇਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਅਭਿਜੀਤ ਮਹੂਰਤ ਦੌਰਾਨ ਬਟਨ ਦਬਾਇਆ, 2 ਕਿਲੋਗ੍ਰਾਮ ਦਾ ਭਗਵਾਂ ਧਵਜ 161 ਫੁੱਟ ਉੱਚੇ ਸ਼ਿਖਰ 'ਤੇ ਲਹਿਰਾਉਣ ਲੱਗ ਪਿਆ।

Ram Mandir Flag Hoisting Ceremony: ਸੁਪਨਿਆਂ ਦਾ ਸਾਕਾਰ ਰੂਪ ਹੈ ਇਹ ਧਵਜ, ਧਵਜਾਰੋਹਣ ਤੋਂ ਬਾਅਦ ਬੋਲੇ ਪੀਐਮ ਮੋਦੀ
Photo Credit : PTI
tv9-punjabi
| Updated On: 25 Nov 2025 16:33 PM IST
Share

ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਰਾਮ ਮੰਦਰ ਵਿੱਚ ਧਵਜਾਰੋਹਨ ਦੀ ਰਸਮ ਅਦਾ ਕੀਤੀ ਗਈ। ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਪਤਵੰਤੇ ਸ਼ਾਮਲ ਹੋਏ। ਅਧੁਧਿਆ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਧਰਮ ਧਵਜ ਲਹਰਾਇਆ ਤਾਂ ਪੂਰਾ ਮਾਹੌਲ ਰਾਮਮਈ ਹੋ ਗਿਆ। ਪੀਐਮ ਮੋਦੀ ਨੇ ਕਿਹਾ ਕਿ ਇਹ ਧਵਜ ਸਾਡੇ ਸੁਪਨਿਆਂ ਦਾ ਮੂਰਤ ਰੂਪ ਹੈ। ਉਨ੍ਹਾਂ ਕਿਹਾ ਕਿ “ਅੱਜ, ਅਯੁੱਧਿਆ ਸ਼ਹਿਰ ਭਾਰਤ ਦੀ ਸੱਭਿਆਚਾਰਕ ਚੇਤਨਾ ਵਿੱਚ ਇੱਕ ਹੋਰ ਮੋੜ ਦੇਖ ਰਿਹਾ ਹੈ। ਅੱਜ, ਪੂਰਾ ਭਾਰਤ ਅਤੇ ਦੁਨੀਆ ਰਾਮ ਨਾਲ ਭਰੀ ਹੋਈ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰ ਰਾਮ ਭਗਤ ਦੇ ਦਿਲ ਵਿੱਚ ਅਥਾਹ ਅਲੌਕਿਕ ਖੁਸ਼ੀ ਹੈ। ਸਦੀਆਂ ਦੈ ਜ਼ਖ਼ਮ ਭਰ ਰਹੇ ਹਨ। ਅੱਜ, ਸਦੀਆਂ ਦਾ ਦਰਦ ਨੂੰ ਸ਼ਾਂਤ ਹੋ ਰਿਹਾ ਹੈ। ਅੱਜ, ਸਦੀਆਂ ਦੇ ਸੰਕਲਪ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਝੰਡਾ ਸੁਪਨਿਆਂ ਦਾ ਰੂਪ ਹੈ। ਇਹ ਧਵਜ ਸੱਚਾਈ ਦੀ ਜਿੱਤ ਦਾ ਪ੍ਰਤੀਕ ਹੈ। ਇਹ ਝੰਡਾ ਸੰਘਰਸ਼ ਦੇ ਸਿਰਜਨ ਦੀ ਗਾਥਾ ਹੈ।

ਸਦੀਆਂ ਪੁਰਾਣੇ ਜ਼ਖ਼ਮ ਭਰ ਰਹੇ ਹਨ: ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ, ਅਯੁੱਧਿਆ ਸ਼ਹਿਰ ਭਾਰਤ ਦੀ ਸੱਭਿਆਚਾਰਕ ਚੇਤਨਾ ਵਿੱਚ ਇੱਕ ਹੋਰ ਮੋੜ ਦਾ ਗਵਾਹ ਬਣ ਰਿਹਾ ਹੈ। ਅੱਜ, ਪੂਰਾ ਦੇਸ਼ ਅਤੇ ਦੁਨੀਆ ਰਾਮਮਈ ਹੋ ਗਈ ਹੈ। ਹਰ ਰਾਮ ਭਗਤ ਦੇ ਦਿਲ ਵਿੱਚ ਅਥਾਹ, ਅਲੌਕਿਕ ਖੁਸ਼ੀ ਹੈ। ਸਦੀਆਂ ਦੇ ਜ਼ਖ਼ਮ ਭਰ ਰਹੇ ਹਨ। ਅੱਜ, ਸਦੀਆਂ ਦਾ ਦਰਦ ਸ਼ਾਂਤ ਹੋ ਰਿਹਾ ਹੈ। ਸਦੀਆਂ ਦੇ ਸੰਕਲਪ ਪੂਰੇ ਹੋ ਰਹੇ ਹਨ।”

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅੱਜ, ਸਾਰਾ ਭਾਰਤ ਅਤੇ ਪੂਰਾ ਸੰਸਾਰ ਰਾਮ ਦੇ ਬ੍ਰਹਮ ਆਨੰਦ ਨਾਲ ਭਰਿਆ ਹੋਇਆ ਹੈ। ਭਗਤਾਂ ਦੇ ਦਿਲਾਂ ਵਿੱਚ ਬੇਮਿਸਾਲ ਸੰਤੁਸ਼ਟੀ ਹੈ। ਬੇਅੰਤ, ਅਲੌਕਿਕ ਖੁਸ਼ੀ ਹੈ। ਸਦੀਆਂ ਦੇ ਜ਼ਖ਼ਮ ਭਰ ਰਹੇ ਹਨ, ਸਦੀਆਂ ਦਾ ਦਰਦ ਹੁਣ ਵਿਰਾਮ ਪਾ ਰਿਹਾ ਹੈ। ਸਦੀਆਂ ਦੇ ਸੰਕਲਪ ਪੂਰੇ ਹੋ ਰਹੇ ਹਨ। ਅੱਜ ਇੱਕ ਯੱਗ ਦੀ ਪੂਰਣਾਹੁਤੀ ਹੈ ਜਿਸਦੀ ਅਗਨੀ ਪੰਜ ਸੌ ਸਾਲਾਂ ਤੋਂ ਪ੍ਰਜਵਲਿਤ ਹੈ। ਜੋ ਯੱਗ ਜੋ ਕਦੇ ਵੀ ਆਸਥਾ ਤੋਂ ਨਹੀਂ ਡੋਲਿਆ, ਜਿਸਨੇ ਇੱਕ ਪਲ ਲਈ ਵੀ ਆਪਣਾ ਵਿਸ਼ਵਾਸ ਨਹੀਂ ਗੁਆਇਆ।”

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ, ਭਗਵਾਨ ਦੇ ਪਵਿੱਤਰ ਸਥਾਨ ਦੀ ਊਰਜਾ, ਇਹ ਧਰਮ ਧਵਜਾ, ਸਿਰਫ਼ ਇੱਕ ਧਵਜਾ ਨਹੀਂ ਹੈ; ਇਹ ਭਾਰਤੀ ਸੱਭਿਅਤਾ ਦੇ ਪੁਨਰਜਾਗਰਣ ਦਾ ਪ੍ਰਤੀਕ ਹੈ। ਇਸਦਾ ਭਗਵਾ ਰੰਗ, ਇਸ ਉੱਤੇ ਉੱਕਰੇ ਸੂਰਜਵੰਸ਼ ਦੀ ਪ੍ਰਸਿੱਧੀ, ਕੋਵਿਦਾਰ ਰੁੱਖ ਅਤੇ ਸੂਰਜ, ਰਾਮਰਾਜ ਦਾ ਪ੍ਰਤੀਕ ਹਨ। ਇਹ ਝੰਡਾ ਇੱਕ ਸੰਕਲਪ ਹੈ, ਇਹ ਝੰਡਾ ਇੱਕ ਸਫਲਤਾ ਹੈ, ਸੰਘਰਸ਼ ਦੁਆਰਾ ਸ੍ਰਿਸ਼ਟੀ ਦੀ ਗਾਥਾ ਹੈ, ਸਦੀਆਂ ਦੇ ਸੰਘਰਸ਼ ਦਾ ਰੂਪ ਹੈ, ਸੰਤਾਂ ਦੀ ਅਧਿਆਤਮਿਕ ਸਾਧਨਾ ਅਤੇ ਸਮਾਜ ਦੀ ਭਾਗੀਦਾਰੀ ਹੈ। ਆਉਣ ਵਾਲੀਆਂ ਸਦੀਆਂ ਤੱਕ, ਇਹ ਝੰਡਾ ਭਗਵਾਨ ਰਾਮ ਦੇ ਆਦਰਸ਼ਾਂ ਦਾ ਐਲਾਨ ਕਰਦਾ ਰਹੇਗਾ।”

ਸੱਚਾਈ ‘ਚ ਹੀ ਧਰਮ ਸਥਾਪਿਤ: ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, “ਆਉਣ ਵਾਲੀਆਂ ਸਦੀਆਂ ਅਤੇ ਕਈ ਸੌ ਸਦੀਆਂ ਤੱਕ, ਇਹ ਧਰਮ ਧਵਜ ਭਗਵਾਨ ਰਾਮ ਦੇ ਆਦਰਸ਼ਾਂ ਅਤੇ ਸਿਧਾਂਤਾਂ ਦਾ ਉਦਘੋਸ਼ ਕਰੇਗਾ। ਇਹ ਧਰਮ ਧਵਜ ਸੱਦਾ ਦੇਵੇਗਾ ਕਿ ਹਮੇਸ਼ਾ ਸੱਚ ਦੀ ਹੀ ਜਿੱਤ ਹੁੰਦੀ ਹੈ, ਝੂਠ ਦੀ ਨਹੀਂ। ਇਹ ਧਰਮ ਧਵਜ ਉਦਘੋਸ਼ ਕਰੇਗਾ ਕਿ ਸੱਚ ਹੀ ਬ੍ਰਹਮ ਦਾ ਸਵਰੂਪ ਹੈ। ਸੱਚਾਈ ‘ਚ ਹੀ ਧਰਮ ਸਥਾਪਿਤ ਹੈ। ਇਹ ਧਰਮ ਧਵਜ ਪ੍ਰੇਰਣਾ ਬਣੇਗਾ ਕਿ ਪ੍ਰਾਣ ਜਾਏ ਪਰ ਵਚਵ ਨਾ ਜਾਏ, ਯਾਨੀ ਜੋ ਕਿਹਾ ਉਹੀ ਕੀਤਾ ਜਾਵੇ।”

ਇਸ ਤੋਂ ਪਹਿਲਾਂ, ਉਨ੍ਹਾਂ ਨੇ ਸਪਤ ਰਿਸ਼ੀਆਂ (ਸੱਤ ਰਿਸ਼ੀਆਂ) ਦੇ ਦਰਸ਼ਨ ਵੀ ਕੀਤੇ, ਭਗਵਾਨ ਸ਼ੇਸ਼ਾਵਤਾਰ ਅਤੇ ਲਕਸ਼ਮਣ ਜੀ ਦੀ ਪੂਜਾ ਕੀਤੀ ਅਤੇ ਜਲ ਭੰਡਾਰ ਦਾ ਦੌਰਾ ਕੀਤਾ। ਫਿਰ ਉਨ੍ਹਾਂ ਨੇ ਸਾਕੇਤ ਕਾਲਜ ਤੋਂ ਰਾਮ ਜਨਮਭੂਮੀ ਤੱਕ ਇੱਕ ਰੋਡ ਸ਼ੋਅ ਦੀ ਅਗਵਾਈ ਕੀਤੀ, ਜਿਸ ਵਿੱਚ ਲਗਭਗ 1.5 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ। ਲੋਕਾਂ ਨੇ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਫੁੱਲ ਬਰਸਾਏ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਦੀ ਆਪਣੀ ਯਾਤਰਾ ਸਪਤ ਰਿਸ਼ੀ ਮੰਦਰ ਤੋਂ ਸ਼ੁਰੂ ਕੀਤੀ। ਵੈਦਿਕ ਮੰਤਰਾਂ ਦੇ ਜਾਪ ਦੇ ਵਿਚਕਾਰ, ਉਨ੍ਹਾਂ ਨੇ ਸੱਤ ਰਿਸ਼ੀਆਂ ਦੇ ਮੰਦਰਾਂ ਵਿੱਚ ਪ੍ਰਾਰਥਨਾ ਕੀਤੀ। ਮੰਦਰ ਕੰਪਲੈਕਸ ਮਹਾਰਿਸ਼ੀ ਵਸ਼ਿਸ਼ਠ, ਮਹਾਰਿਸ਼ੀ ਵਿਸ਼ਵਾਮਿੱਤਰ, ਮਹਾਰਿਸ਼ੀ ਅਗਸਤਯ, ਮਹਾਰਿਸ਼ੀ ਵਾਲਮੀਕਿ, ਦੇਵੀ ਅਹਿਲਿਆ, ਨਿਸ਼ਾਦਰਾਜ ਗੁਹਾ ਅਤੇ ਮਾਤਾ ਸ਼ਬਰੀ ਨੂੰ ਸਮਰਪਿਤ ਹੈ।

ਵਿਸ਼ੇਸ਼ ਤੌਰ ‘ਤੇ ਤਿਆਰ ਕਰਵਾਇਆ ਗਿਆ ਧਵਜ

ਰਾਮ ਮੰਦਰ ਦੇ ਉੱਪਰ ਲਹਿਰਾਇਆ ਜਾਣ ਵਾਲਾ ਭਗਵਾਂ ਧਵਜ 11 ਫੁੱਟ ਉੱਚਾ ਅਤੇ 20 ਫੁੱਟ ਲੰਬਾ ਹੈ, ਜਿਸ ਵਿੱਚ ਇੱਕ ਚਮਕਦਾ ਸੂਰਜ ਹੈ, ਜੋ ਭਗਵਾਨ ਰਾਮ ਦੀ ਵੀਰਤਾ ਦਾ ਪ੍ਰਤੀਕ ਹੈ, ਓਮ ਨਾ ਨਿਸ਼ਾਨ ਅਤੇ ਕੋਵਿਦਾਰ ਗਾ ਦਰੱਖਤ ਵੀ ਹੈ। ਇਹ ਧਵਜ ਪਰੰਪਰਾਗਤ ਉੱਤਰੀ ਭਾਰਤੀ ਨਾਗਰ ਸ਼ੈਲੀ ਵਿੱਚ ਮੰਦਰ ਦੇ ਸ਼ਿਖਰ ਦੇ ਉੱਪਰ ਲਹਿਰਾਏਗਾ।

Follow Us
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ...
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ...
ਦੇਸ਼ ਦੇ 17 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੁਫਾਨ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਮੌਸਮ
ਦੇਸ਼ ਦੇ 17 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੁਫਾਨ ਦਾ ਅਲਰਟ, ਜਾਣੋ ਆਪਣੇ ਸ਼ਹਿਰ ਦਾ ਮੌਸਮ...
ਫਰਜੀ ਹੈ ਵੀਡੀਓ, ਕਿਸੇ ਐਕਟਰ ਤੋਂ ਕਰਵਾਈ ਸ਼ੂਟ ...CM ਮਾਨ ਦੀ ਕਥਿਤ ਵਾਇਰਲ ਵੀਡੀਓ 'ਤੇ ਹਮਲਾਵਰ AAP
ਫਰਜੀ ਹੈ ਵੀਡੀਓ, ਕਿਸੇ ਐਕਟਰ ਤੋਂ ਕਰਵਾਈ ਸ਼ੂਟ ...CM ਮਾਨ ਦੀ ਕਥਿਤ ਵਾਇਰਲ ਵੀਡੀਓ 'ਤੇ ਹਮਲਾਵਰ AAP...
US-Iran Deal ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ!
US-Iran Deal ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਆਮ ਆਦਮੀ ਨੂੰ ਮਿਲੇਗੀ ਰਾਹਤ!...
ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦੇ ਮੁਲਜ਼ਮਾਂ ਦਾ ਐਨਕਾਉਂਟਰ, ਦੋਵੇਂ ਜਖ਼ਮੀ
ਚੰਡੀਗੜ੍ਹ ਮੈਡੀਕਲ ਸਟੋਰ ਕਤਲਕਾਂਡ ਦੇ ਮੁਲਜ਼ਮਾਂ ਦਾ ਐਨਕਾਉਂਟਰ, ਦੋਵੇਂ ਜਖ਼ਮੀ...
ਪਰਿਵਾਰਾਂ ਦੀ ਬਦਨਾਮੀ ਕਰਵਾ ਰਹੇ ਨੌਜਵਾਨ, ਲਿਵ-ਇਨ ਰਿਲੇਸ਼ਨਸ਼ਿਪ 'ਤੇ ਹਾਈ ਕੋਰਟ ਦੀ ਸਖ਼ਤ ਟਿੱਪਣੀ
ਪਰਿਵਾਰਾਂ ਦੀ ਬਦਨਾਮੀ ਕਰਵਾ ਰਹੇ ਨੌਜਵਾਨ, ਲਿਵ-ਇਨ ਰਿਲੇਸ਼ਨਸ਼ਿਪ 'ਤੇ ਹਾਈ ਕੋਰਟ ਦੀ ਸਖ਼ਤ ਟਿੱਪਣੀ...
ਇੱਕ ਜੁਲਾਈ ਤੋਂ 'ਧੀਆਂ-ਭੈਣਾਂ' ਦੇ ਖਾਤਿਆਂ 'ਚ ਆ ਰਹੇ ਗੱਫੇ, ਸੀਐਮ ਮਾਨ ਨੇ ਕਰ ਦਿੱਤਾ ਐਲਾਨ
ਇੱਕ ਜੁਲਾਈ ਤੋਂ 'ਧੀਆਂ-ਭੈਣਾਂ' ਦੇ ਖਾਤਿਆਂ 'ਚ ਆ ਰਹੇ ਗੱਫੇ, ਸੀਐਮ ਮਾਨ ਨੇ ਕਰ ਦਿੱਤਾ ਐਲਾਨ...
ਹਿਮਾਚਲ 'ਚ ਸੈਲਾਨੀਆਂ ਦਾ ਹੜ੍ਹ, ਲੰਬਾ ਟ੍ਰੈਫਿਕ ਜਾਮ, ਹਾਈਕੋਰਟ ਦਾ ਸਖ਼ਤ ਰੁਖ
ਹਿਮਾਚਲ 'ਚ ਸੈਲਾਨੀਆਂ ਦਾ ਹੜ੍ਹ, ਲੰਬਾ ਟ੍ਰੈਫਿਕ ਜਾਮ, ਹਾਈਕੋਰਟ ਦਾ ਸਖ਼ਤ ਰੁਖ...