AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅੰਕਿਤ ਬਾਲਿਆਨ ਕਤਲਕਾਂਡ ‘ਚ ਕਾਰਵਾਈ, ਸ਼ਾਮਲੀ ‘ਚ ਦੋ ਬਦਮਾਸ਼ਾਂ ਦਾ ਐਨਕਾਊਂਟਰ; ਦੋ ਪੁਲਿਸਕਰਮੀ ਵੀ ਜ਼ਖਮੀ

ਅੰਕਿਤ ਬਾਲਿਆਨ ਕਤਲਕਾਂਡ ਦੀ ਜਾਂਚ 'ਚ ਪੁਲਿਸ ਨੂੰ ਕਈ ਅਹਿਮ ਸੁਰਾਗ ਮਿਲੇ ਹਨ। ਪੁਲਿਸ ਹੁਣ ਕਤਲ ਦੀ ਵਜ੍ਹਾ, ਹਮਲਾਵਰਾਂ ਦੇ ਨੈੱਟਵਰਕ ਤੇ ਘਟਨਾ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

ਅੰਕਿਤ ਬਾਲਿਆਨ ਕਤਲਕਾਂਡ 'ਚ ਕਾਰਵਾਈ, ਸ਼ਾਮਲੀ 'ਚ ਦੋ ਬਦਮਾਸ਼ਾਂ ਦਾ ਐਨਕਾਊਂਟਰ; ਦੋ ਪੁਲਿਸਕਰਮੀ ਵੀ ਜ਼ਖਮੀ
tv9-punjabi
| Updated On: 31 Aug 2026 10:19 AM IST
Share

ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਹਰਿਆਣਵੀ ਗਾਇਕ ਅੰਕਿਤ ਬਾਲਿਆਨ ਕਤਲਕਾਂਡ ‘ਚ ਪੁਲਿਸ ਨੇ ਦੋ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਹੈ। ਸਦਰ ਕੋਤਵਾਲੀ ਥਾਣਾ ਖੇਤਰ ‘ਚ ਪਾਣੀਪਤ-ਖਟੀਮਾ ਹਾਈਵੇ ਦੇ ਨੇੜੇ ਉਦਯੋਗਿਕ ਇਲਾਕੇ ‘ਚ ਸੋਮਵਾਰ ਨੂੰ ਪੁਲਿਸ ਤੇ ਬਦਮਾਸ਼ਾਂ ਵਿਚਕਾਰ ਮੁਕਾਬਲਾ ਹੋ ਗਿਆ। ਮੁਕਾਬਲੇ ‘ਚ ਅੰਕਿਤ ਦੀ ਹੱਤਿਆ ਦੇ ਦੋ ਸ਼ੱਕੀ ਮੁਲਜ਼ਮ ਸੁਮਿਤ ਤੇ ਮੋਹਿਤ ਮਾਰੇ ਗਏ। ਇਸ ਦੌਰਾਨ ਦੋ ਪੁਲਿਸਕਰਮੀ ਵੀ ਜ਼ਖਮੀ ਹੋਏ ਹਨ।

ਪੁਲਿਸ ਮੁਤਾਬਕ, ਸਦਰ ਕੋਤਵਾਲੀ ਖੇਤਰ ਦੇ ਪਾਣੀਪਤ-ਖਟੀਮਾ ਹਾਈਵੇ ਮਾਰਗ ‘ਤੇ ਉਦਯੋਗਿਕ ਇਲਾਕੇ ‘ਚ ਸ਼ੱਕੀ ਬਦਮਾਸ਼ਾਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ। ਪੁਲਿਸ ਦੇ ਸਾਹਮਣੇ ਆਉਂਦੇ ਹੀ ਬਦਮਾਸ਼ਾਂ ਨੇ ਗੋਲੀਬਾਰੀ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਕੁਝ ਦੇਰ ਚੱਲੇ ਮੁਕਾਬਲੇ ਤੋਂ ਬਾਅਦ ਦੋਵੇਂ ਬਦਮਾਸ਼ ਜ਼ਖਮੀ ਹਾਲਤ ‘ਚ ਮਿਲੇ।

ਪੁਲਿਸ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਾਰੇ ਗਏ ਮੁਲਜ਼ਮਾਂ ਦੀ ਪਛਾਣ ਸੁਮਿਤ ਤੇ ਮੋਹਿਤ ਵਜੋਂ ਹੋਈ ਹੈ। ਪੁਲਿਸ ਦੇ ਅਨੁਸਾਰ, ਦੋਵੇਂ ਅੰਕਿਤ ਬਾਲਿਆਨ ਕਤਲਕਾਂਡ ‘ਚ ਸ਼ੱਕੀ ਮੁਲਜ਼ਮ ਸਨ। ਮੁਕਾਬਲੇ ਦੌਰਾਨ ਦੋ ਪੁਲਿਸਕਰਮੀਆਂ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।

26 ਅਗਸਤ ਨੂੰ ਜਿਮ ਦੇ ਬਾਹਰ ਹੋਈ ਸੀ ਅੰਕਿਤ ਦਾ ਕਤਲ

ਹਰਿਆਣਵੀ ਗਾਇਕ ਅੰਕਿਤ ਬਾਲਿਆਨ ਦੀ 26 ਅਗਸਤ ਦੀ ਸ਼ਾਮ ਸ਼ਾਮਲੀ ਦੇ ਆਰਿਆਪੁਰੀ ਇਲਾਕੇ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅੰਕਿਤ ਜਿਮ ਤੋਂ ਬਾਹਰ ਨਿਕਲੇ ਸਨ, ਤਾਂ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਬਾਰੀ ਕਰ ਦਿੱਤੀ। ਗੰਭੀਰ ਹਾਲਤ ‘ਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਕਬੱਡੀ ਤੋਂ ਸ਼ੁਰੂ ਹੋਇਆ ਸੀ ਸਫ਼ਰ, ਸੰਗੀਤ ‘ਚ ਬਣਾਈ ਪਛਾਣ

ਅੰਕਿਤ ਬਾਲਿਆਨ ਇੱਕ ਕਬੱਡੀ ਖਿਡਾਰੀ ਵੀ ਰਹਿ ਚੁੱਕੇ ਸਨ। ਲਗਭਗ 2013-14 ਤੱਕ ਉਹ ਸੂਬਾ ਪੱਧਰ ‘ਤੇ ਕਬੱਡੀ ਖੇਡਦੇ ਰਹੇ। ਦਿੱਲੀ, ਭੋਪਾਲ ਸਮੇਤ ਕਈ ਸ਼ਹਿਰਾਂ ‘ਚ ਹੋਏ ਮੁਕਾਬਲਿਆਂ ‘ਚ ਉਨ੍ਹਾਂ ਨੇ ਹਿੱਸਾ ਲਿਆ। ਪੈਰ ‘ਚ ਗੰਭੀਰ ਸੱਟ ਤੇ ਫ੍ਰੈਕਚਰ ਤੋਂ ਬਾਅਦ ਉਨ੍ਹਾਂ ਨੂੰ ਖੇਡ ਛੱਡਣੀ ਪਈ।

ਇਸ ਤੋਂ ਬਾਅਦ ਅੰਕਿਤ ਨੇ ਫਿਟਨੈੱਸ ਤੇ ਜਿਮ ‘ਤੇ ਧਿਆਨ ਦਿੱਤਾ। ਇਸੇ ਦੌਰਾਨ ਉਨ੍ਹਾਂ ਦਾ ਰੁਝਾਨ ਸੰਗੀਤ ਵੱਲ ਵਧਿਆ ਤੇ ਲਗਭਗ 2022 ‘ਚ ਉਨ੍ਹਾਂ ਨੇ ਹਰਿਆਣਵੀ ਮਿਊਜ਼ਿਕ ਇੰਡਸਟਰੀ’ਚ ਸਰਗਰਮੀ ਨਾਲ ਕੰਮ ਸ਼ੁਰੂ ਕੀਤਾ।

ਗਾਇਕ ਦੇ ਨਾਲ ਐਕਟਰ ਤੇ ਪ੍ਰੋਡਿਊਸਰ ਵਜੋਂ ਵੀ ਬਣਾਈ ਪਛਾਣ

ਅੰਕਿਤ ਨੇ ਗਾਇਕੀ ਦੇ ਨਾਲ ਐਕਟਿੰਗ, ਗੀਤ ਲੇਖਨ, ਕੰਪੋਜ਼ਿੰਗ ਤੇ ਮਿਊਜ਼ਿਕ ਪ੍ਰੋਡਕਸ਼ਨ ‘ਚ ਵੀ ਕੰਮ ਕੀਤਾ। ਉਨ੍ਹਾਂ ਨੇ ਮਾਸੂਮ ਸ਼ਰਮਾ ਸਮੇਤ ਕਈ ਚਰਚਿਤ ਕਲਾਕਾਰਾਂ ਨਾਲ ਪ੍ਰੋਜੈਕਟ ਕੀਤੇ। ਏਕ ਖਟੋਲਾ ਜੇਲ੍ਹ ਕੇ ਭੀਤਰ, ਭਰੀ ਕੋਰਟ ਮੇਂ ਗੋਲੀ ਮਾਰਾਂਗੇ ਮੇਰੀ ਜਾਨ, 112 NE, ਜਾਟ ਜਾਟਨੀ, ਮੋਦੀ ਵਰਗਾ ਰੁਤਬਾ, ਗੋਲੀ ਕੇ ਬਾਰੂਦ , ਸਿਸਟਮ ਤੇ ਅਗਲਾ ਜਨਮ ਜਾਟ ਵਰਗੇ ਗੀਤਾਂ ਨਾਲ ਉਨ੍ਹਾਂ ਨੂੰ ਪਛਾਣ ਮਿਲੀ। ਉਨ੍ਹਾਂ ਦੇ ਕਈ ਗੀਤਾਂ ਨੂੰ YouTube ‘ਤੇ ਲੱਖਾਂ-ਕਰੋੜਾਂ ਵਿਊਜ਼ ਮਿਲੇ ਸਨ।

ਬਾਲੀਵੁੱਡ ‘ਚ ਐਂਟਰੀ ਦੀ ਕਰ ਰਹੇ ਸਨ ਤਿਆਰੀ

ਪਰਿਵਾਰ ਮੁਤਾਬਕ, ਅੰਕਿਤ ਦੇ 20 ਤੋਂ ਵੱਧ ਨਵੇਂ ਗੀਤਾਂ ਤੇ ਕੰਮ ਚੱਲ ਰਿਹਾ ਸੀ। ਉਹ ਬਾਲੀਵੁੱਡ ‘ਚ ਕਦਮ ਰੱਖਣ ਦੀ ਤਿਆਰੀ ਵੀ ਕਰ ਰਹੇ ਸਨ। ਹਾਲਾਂਕਿ, ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ। ਹੁਣ ਪੁਲਿਸ ਮੁਕਾਬਲੇ ‘ਚ ਦੋ ਸ਼ੱਕੀ ਮੁਲਜ਼ਮਾਂ ਦੀ ਮੌਤ ਤੋਂ ਬਾਅਦ ਕਤਲਕਾਂਡ ਦੀ ਜਾਂਚ ‘ਚ ਨਵਾਂ ਮੋੜ ਆਇਆ ਹੈ। ਪੁਲਿਸ ਕਤਲ ਦੇ ਪਿੱਛੇ ਦੀ ਵਜ੍ਹਾ ਤੇ ਹੋਰ ਸੰਭਾਵਿਤ ਮੁਲਜ਼ਮਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

Source: TV9Hindi.com

Follow Us
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ
ਪੰਥਕ ਅਤੇ ਪੰਜਾਬ ਦੇ ਮਸਲੇ ਹੱਲ ਕਰਨ ਲਈ ਇੱਕਜੁਟ ਹੋਣ ਦੀ ਲੋੜ...ਚੰਦੂਮਾਜਰਾ ਦੀ ਪੰਥਕ ਪਾਰਟੀਆਂ ਨੂੰ ਅਪੀਲ...
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ
ਸਭ ਕੁਝ ਸੁਖਬੀਰ ਬਾਦਲ ਦੀ ਸਰਪ੍ਰਸਤੀ ਹੇਠ ਹੋ ਰਿਹਾ... ਚਾਵਲਾ ਰੇਪ ਕੇਸ ਨੂੰ ਲੈ ਕੇ ਭੜਕੇ ਪੰਨੂ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ...
BJP ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦਾ ਕਿੰਨਾ ਪਵੇਗਾ ਅਸਰ....ਕੀ ਕਹਿੰਦੇ ਹਨ ਮਾਹਿਰ? ਜਾਣੋ......
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ
15 ਅਕਤੂਬਰ ਤੋਂ UPI ਕਰਨਾ ਪਵੇਗਾ ਮਹਿੰਗਾ? ਜਾਣੋ... ਕਿਉਂ ਚਿੰਤਤ ਹਨ ਦੁਕਾਨਦਾਰ ਤੇ ਗਾਹਕ...
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ
ਮੈਂ ਸੁੱਚਾ ਸਿੰਘ ਲੰਗਾਹ ਨਹੀਂ... ਮੇਰਾ ਪੱਖ ਸੁਣਨਾ ਚਾਹੀਦਾ ਸੀ...ਅਮਰਜੀਤ ਚਾਵਲਾ ਨੇ ਜਥੇਦਾਰ ਦੇ ਫ਼ੈਸਲੇ 'ਤੇ ਚੁੱਕੇ ਸਵਾਲ...
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ
PPF 'ਚ ਸਾਲਾਨਾ ₹1.5 ਲੱਖ ਦਾ ਨਿਵੇਸ਼ ਕਰਕੇ 25 ਸਾਲਾਂ ਵਿੱਚ ਕਿਵੇਂ ਕਮਾਏ ਜਾਣ ₹1 ਕਰੋੜ...
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ
ਬੀਜੇਪੀ ਦੀ ਨਸ਼ਾ ਮੁਕਤ ਪੰਜਾਬ ਯਾਤਰਾ, AAP ਦਾ ਇਲੈਕਸ਼ ਕੈਂਪੇਨ...SAD ਦੀ ਰੈਲੀ...ਚੋਣਾਂ ਨੂੰ ਲੈ ਕੇ ਪੱਬਾ ਭਾਰ ਹੋਈਆਂ ਸਿਆਸੀ ਪਾਰਟੀਆਂ...
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...