ਆਂਧਰਾ ਪ੍ਰਦੇਸ਼ ਦੇ ਸੰਘਣੇ ਜੰਗਲ ‘ਚ ਮਿਲੀਆਂ ਤਿੰਨ ਰਹੱਸਮਈ ਗੁਫਾਵਾਂ, ਵਿਗਿਆਨੀਆਂ ਨੇ ਕਿਹਾ- ਖੁੱਲ੍ਹੇਗਾ 2000 ਸਾਲ ਪੁਰਾਣਾ ਰਾਜ਼
2000 Years Old Mysterious Caves: ਵਿਗਿਆਨੀਆਂ ਨੂੰ ਆਂਧਰਾ ਪ੍ਰਦੇਸ਼ ਦੇ ਲੰਕਾਮਾਲਾ ਰਿਜ਼ਰਵ ਜੰਗਲ ਵਿੱਚ 800 ਤੋਂ 2000 ਸਾਲ ਪੁਰਾਣਾ ਖਜ਼ਾਨਾ ਮਿਲਿਆ ਹੈ। ਇਨ੍ਹਾਂ ਵਿੱਚ ਤਿੰਨ ਪ੍ਰਾਚੀਨ ਗੁਫਾਵਾਂ ਸ਼ਾਮਲ ਹਨ। ਇਹ ਇਤਿਹਾਸਕ ਖੋਜ ਆਂਧਰਾ ਪ੍ਰਦੇਸ਼ ਦੇ ਅਮੀਰ ਅਤੀਤ ਨੂੰ ਉਜਾਗਰ ਕਰਦੀ ਹੈ। ਇਸ ਖੋਜ ਨਾਲ ਭਾਰਤ ਦੇ ਪ੍ਰਾਚੀਨ ਤੀਰਥ ਮਾਰਗਾਂ ਨੂੰ ਸਮਝਣ ਵਿੱਚ ਮਦਦ ਮਿਲੇਗੀ।

ਆਂਧਰਾ ਪ੍ਰਦੇਸ਼ ਦੇ ਸੰਘਣੇ ਜੰਗਲ ‘ਚ ਮਿਲੀਆਂ ਤਿੰਨ ਰਹੱਸਮਈ ਗੁਫਾਵਾਂ
ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਨੇ ਆਂਧਰਾ ਪ੍ਰਦੇਸ਼ ਦੇ ਲੰਕਾਮੱਲਾ ਰਿਜ਼ਰਵ ਜੰਗਲ ਤੋਂ ਅਜਿਹੇ ਇਤਿਹਾਸਕ ਖਜ਼ਾਨੇ ਦੀ ਖੋਜ ਕੀਤੀ ਹੈ, ਜਿਸ ਤੋਂ ਅਸੀਂ ਕਈ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਏਐਸਆਈ ਨੇ ਇੱਥੇ 800 ਤੋਂ 2000 ਸਾਲ ਪੁਰਾਣੇ ਸ਼ਿਲਾਲੇਖ ਤੇ ਅਦਭੁਤ ਰੌਕ ਪੇਂਟਿੰਗਾਂ ਦੀ ਇਤਿਹਾਸਕ ਖੋਜ ਕੀਤੀ ਹੈ। ਇਨ੍ਹਾਂ ਖੋਜਾਂ ਨੂੰ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਪੁਰਾਤੱਤਵ ਪ੍ਰਾਪਤੀ ਦੱਸਿਆ ਜਾ ਰਿਹਾ ਹੈ।
ਮਾਹਿਰਾਂ ਮੁਤਾਬਕ ਇਹ ਖੋਜ ਇੱਕ ਵਿਆਪਕ ਸਰਵੇਖਣ ਦੌਰਾਨ ਹੋਈ, ਜਿਸ ਵਿੱਚ ਤਿੰਨ ਪ੍ਰਾਚੀਨ ਗੁਫਾਵਾਂ ਦੀ ਖੋਜ ਕੀਤੀ ਗਈ। ਇਨ੍ਹਾਂ ਵਿੱਚੋਂ ਇੱਕ ਗੁਫਾ ਵਿੱਚ ਆਦਿਮ ਮਨੁੱਖਾਂ ਦੁਆਰਾ ਬਣਾਈਆਂ ਕੰਧ ਚਿੱਤਰ ਮਿਲੀਆਂ ਹਨ, ਜਿਸ ਵਿੱਚ ਜਾਨਵਰਾਂ, ਜਿਓਮੈਟ੍ਰਿਕ ਆਕਾਰਾਂ ਅਤੇ ਮਨੁੱਖੀ ਚਿੱਤਰਾਂ ਨੂੰ ਉੱਕਰਿਆ ਗਿਆ ਹੈ। ਇਹ ਚਿੱਤਰ ਮੇਗੈਲਿਥਿਕ (ਲੋਹੇ ਯੁੱਗ) ਅਤੇ ਸ਼ੁਰੂਆਤੀ ਇਤਿਹਾਸਕ ਦੌਰ (2500 ਬੀਸੀ ਤੋਂ ਦੂਜੀ ਸਦੀ ਈ.) ਨਾਲ ਸਬੰਧਤ ਹਨ। ਇਹ ਪੇਂਟਿੰਗਾਂ ਲਾਲ ਓਚਰ, ਕੈਓਲਿਨ, ਜਾਨਵਰਾਂ ਦੀ ਚਰਬੀ ਅਤੇ ਹੱਡੀਆਂ ਦੇ ਪਾਊਡਰ ਤੋਂ ਬਣਾਈਆਂ ਗਈਆਂ ਸਨ।