ਦਿੱਲੀ ਪ੍ਰਦੂਸ਼ਣ: ਬਿਨਾਂ ਪੁੱਛੇ ਨਹੀਂ ਘਟਾਵੋਗੇ ਪਾਬੰਦੀਆਂ….ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ

Updated On: 

18 Nov 2024 16:03 PM

Delhi Air Pollution: ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਾਵਧਾਨੀ ਦੇ ਤੌਰ 'ਤੇ GRAP-4 ਪਾਬੰਦੀਆਂ ਲਗਾਈਆਂ ਹਨ। AQI ਲਗਾਤਾਰ 400 ਦੇ ਆਸ-ਪਾਸ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਅੱਜ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋ ਰਹੀ ਹੈ। ਸੁਪਰੀਮ ਕੋਰਟ ਨੇ ਪਟਾਕੇ ਸਾੜਨ ਦੇ ਮਾਮਲੇ 'ਚ ਦਿੱਲੀ ਸਰਕਾਰ ਨੂੰ ਝਾੜ ਪਾ ਚੁੱਕੀ ਹੈ।

ਦਿੱਲੀ ਪ੍ਰਦੂਸ਼ਣ: ਬਿਨਾਂ ਪੁੱਛੇ ਨਹੀਂ ਘਟਾਵੋਗੇ ਪਾਬੰਦੀਆਂ....ਸੁਪਰੀਮ ਕੋਰਟ ਦੀ ਸਖ਼ਤ ਟਿੱਪਣੀ

(Photo Credit: tv9hindi.com)

Follow Us On

ਰਾਸ਼ਟਰੀ ਰਾਜਧਾਨੀ ਦਿੱਲੀ ਗੈਸ ਚੈਂਬਰ ਵਿੱਚ ਤਬਦੀਲ ਹੋ ਗਈ ਹੈ ਅਤੇ ਫੈਲੇ ਸਮੌਗ ਕਾਰਨ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਦਿੱਲੀ ਵਿੱਚ AQI 400 ਦੇ ਆਸ-ਪਾਸ ਬਣਿਆ ਹੋਇਆ ਹੈ। ਇਸ ਦੌਰਾਨ ਅੱਜ ਸੁਪਰੀਮ ਕੋਰਟ ਵਿੱਚ ਪ੍ਰਦੂਸ਼ਣ ਨੂੰ ਰੋਕਣ ਦੇ ਉਪਾਵਾਂ ਬਾਰੇ ਇੱਕ ਪਟੀਸ਼ਨ ਦੀ ਸੁਣਵਾਈ ਹੋ ਰਹੀ ਹੈ। ਕੋਰਟ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਬਿਨਾਂ ਪੁੱਛੇ ਗ੍ਰੈਪ ਦਾ ਕੋਈ ਪੱਧਰ ਨਹੀਂ ਘਟਾਏਗੀ। ਭਾਵੇਂ AQI 400 ਤੋਂ ਹੇਠਾਂ ਆ ਜਾਵੇ, ਗ੍ਰੈਪ 4 ਸਟੇਜ ਲਾਗੂ ਰੱਖਿਆ ਜਾਵੇ। ਸੁਪਰੀਮ ਕੋਰਟ ਦੇ ਜਸਟਿਸ ਅਭੈ ਐਸ ਓਕਾ ਅਤੇ ਜਸਟਿਸ ਆਗਸਟੀਨ ਜਾਰਜ ਮਸੀਹ ਦੀ ਬੈਂਚ ਦਿੱਲੀ ਵਿੱਚ ਵੱਧ ਰਹੇ ਘਾਤਕ ਪ੍ਰਦੂਸ਼ਣ ਦੇ ਮਾਮਲੇ ਦੀ ਸੁਣਵਾਈ ਕਰ ਰਹੀ ਹੈ।

ਦਿੱਲੀ-ਐਨਸੀਆਰ ਪ੍ਰਦੂਸ਼ਣ ਮੁੱਦੇ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਸਥਿਤੀ ਗੰਭੀਰ ਹੈ। AQI 300 ਤੋਂ ਵੱਧ ਹੈ, ਆਬੋ ਹਵਾ ਖ਼ਤਰਨਾਕ ਹੈ। ਦਿੱਲੀ ਸਰਕਾਰ ਦੱਸੇ ਕਿ ਕੀ ਕੀਤਾ ਹੈ? ਜਸਟਿਸ ਏਐਸ ਓਕਾ ਨੇ ਕਿਹਾ ਕਿ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਦਿੱਲੀ ਸਰਕਾਰ ਸਟੇਜ 3 ਨੂੰ ਕਿਵੇਂ ਲਾਗੂ ਕਰ ਰਹੀ ਹੈ? ਕੀ ਹੁੰਦਿਆ ਦਿਖਾਈ ਦੇ ਰਿਹਾ ਹੈ? ਕੇਂਦਰ ਨੇ ਕਿਹਾ ਕਿ ਜਦੋਂ AQI 300 ਤੋਂ 400 ਦੇ ਵਿਚਕਾਰ ਹੁੰਦਾ ਹੈ ਤਾਂ ਫੇਜ਼ 3 ਲਾਗੂ ਹੁੰਦਾ ਹੈ। ਪਰ ਜਦੋਂ ਇਹ 400 ਤੋਂ ਪਾਰ ਹੋ ਜਾਂਦਾ ਹੈ ਤਾਂ ਗ੍ਰੈਪ-4 ਲਾਗੂ ਹੁੰਦਾ ਹੈ।

3 ਦਿਨ ਕਿਵੇਂ ਇੰਤਜ਼ਾਰ ਕਰ ਸਕਦੇ ਹਾਂ – ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਕਿਹਾ ਕਿ ਇੱਕ ਵਾਰ ਇਹ ਇਸ ਪੱਧਰ ‘ਤੇ ਪਹੁੰਚ ਜਾਵੇ ਤਾਂ ਇਸਨੂੰ ਲਾਗੂ ਕਰਨਾ ਹੋਵੇਗਾ। ਪੜਾਅ 3 ਨੂੰ ਲਾਗੂ ਕਰਨ ਵਿੱਚ ਕੋਈ ਦੇਰੀ ਕਿਵੇਂ ਹੋ ਸਕਦੀ ਹੈ, ਤੁਸੀਂ 3 ਦਿਨਾਂ ਦੀ ਉਡੀਕ ਕਿਵੇਂ ਕਰ ਸਕਦੇ ਹੋ? ਕਿਰਪਾ ਕਰਕੇ ਸਾਨੂੰ ਦਿਸ਼ਾ-ਨਿਰਦੇਸ਼ ਦਿਖਾਓ।

ਇਸ ਤੋਂ ਪਹਿਲਾਂ 14 ਨਵੰਬਰ ਨੂੰ ਸੁਪਰੀਮ ਕੋਰਟ ਤੁਰੰਤ ਸੁਣਵਾਈ ਲਈ ਪਟੀਸ਼ਨ ਦਰਜ ਕਰਨ ਲਈ ਰਾਜੀ ਹੋ ਗਿਆ ਸੀਸੀ। ਫਿਰ ਅਦਾਲਤ ਨੂੰ ਬੇਨਤੀ ਕੀਤੀ ਗਈ ਕਿ ਪਟੀਸ਼ਨ ‘ਤੇ ਤੁਰੰਤ ਸੁਣਵਾਈ ਕੀਤੀ ਜਾਵੇ ਤਾਂ ਜੋ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਨਾ ਬਣ ਜਾਵੇ। ਅਦਾਲਤ ਨੇ 11 ਨਵੰਬਰ ਨੂੰ ਦੀਵਾਲੀ ‘ਤੇ ਪਟਾਕੇ ਚਲਾਉਣ ‘ਤੇ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਦਾ ਨੋਟਿਸ ਲਿਆ ਸੀ ਅਤੇ ਕਿਹਾ ਸੀ ਕਿ ਕੋਈ ਵੀ ਧਰਮ ਪ੍ਰਦੂਸ਼ਣ ਫੈਲਾਉਣ ਵਾਲੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਨਹੀਂ ਕਰਦਾ।

ਦਿੱਲੀ ਵਿੱਚ ਲਾਗੂ ਹੋਇਆ GRAP-4

ਇੱਧਰ, ਦਿੱਲੀ ਸਰਕਾਰ ਨੇ ਸਥਿਤੀ ਨਾਲ ਨਜਿੱਠਣ ਲਈ ਸਾਵਧਾਨੀ ਦੇ ਤੌਰ ‘ਤੇ GRAP-4 ਪਾਬੰਦੀਆਂ ਲਗਾ ਦਿੱਤੀਆਂ ਹਨ। ਅੱਜ ਤੋਂ GRAP-4 ਦੇ ਤਹਿਤ ਜਿਨ੍ਹਾਂ ਗਤੀਵਿਧੀਆਂ ‘ਤੇ ਪਾਬੰਦੀਆਂ ਲਾਗੂ ਹਨ, ਉਨ੍ਹਾਂ ਵਿੱਚ ਦਿੱਲੀ ਵਿੱਚ ਜ਼ਰੂਰੀ ਸੇਵਾਵਾਂ ਨਾਲ ਜੁੜੇ ਸੀਐਨਜੀ-ਇਲੈਕਟ੍ਰਿਕ ਟਰੱਕਾਂ ਨੂੰ ਛੱਡ ਕੇ ਸਾਰੇ ਟਰੱਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦਿੱਲੀ ਤੋਂ ਬਾਹਰ ਰਜਿਸਟਰਡ ਹਲਕੇ ਵਪਾਰਕ ਵਾਹਨਾਂ ‘ਤੇ ਵੀ ਪਾਬੰਦੀ ਹੈ। ਦਿੱਲੀ ‘ਚ ਰਜਿਸਟਰਡ BS-IV ਵਾਹਨਾਂ ‘ਤੇ ਪਾਬੰਦੀ ਹੈ। ਇਹ ਪਾਬੰਦੀਆਂ ਦਿੱਲੀ ਵਿੱਚ ਰਜਿਸਟਰਡ ਡੀਜ਼ਲ ਨਾਲ ਚੱਲਣ ਵਾਲੀਆਂ ਮਾਲ ਗੱਡੀਆਂ ‘ਤੇ ਵੀ ਲਾਗੂ ਹਨ। ਜਨਤਕ ਨਿਰਮਾਣ ਕਾਰਜਾਂ ਅਤੇ ਭੰਨਤੋੜ ‘ਤੇ ਅਸਥਾਈ ਪਾਬੰਦੀ ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ 10ਵੀਂ ਅਤੇ 12ਵੀਂ ਨੂੰ ਛੱਡ ਕੇ 11ਵੀਂ ਤੱਕ ਦੀ ਪੜ੍ਹਾਈ ਆਨਲਾਈਨ ਕਰ ਦਿੱਤੀ ਗਈ ਹੈ।

ਲੋਕਾਂ ਦੀਆਂ ਅੱਖਾਂ ਵਿੱਚ ਜਲਨ ਅਤੇ ਗਲੇ ਵਿੱਚ ਦਰਦ

ਦਿੱਲੀ ਐਨਸੀਆਰ ਵਿੱਚ ਫੈਲੇ ਧੂੰਏਂ ਕਾਰਨ ਲੋਕਾਂ ਵਿੱਚ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਵੱਧ ਰਹੀਆਂ ਹਨ। ਲੋਕ ਅੱਖਾਂ ਵਿੱਚ ਜਲਨ ਅਤੇ ਗਲੇ ਵਿੱਚ ਦਰਦ ਦੀ ਸ਼ਿਕਾਇਤ ਕਰ ਰਹੇ ਸਨ। ਬੱਚਿਆਂ ਅਤੇ ਬਜ਼ੁਰਗਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰ ਬੀਮਾਰੀਆਂ ਤੋਂ ਬਚਣ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਹਮੇਸ਼ਾ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦੇ ਰਹੇ ਹਨ। ਘਰ ਦੇ ਅੰਦਰ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਸਵੇਰੇ ਅਤੇ ਰਾਤ ਨੂੰ ਕੋਸਾ ਪਾਣੀ ਵੀ ਪੀ ਸਕਦੇ ਹੋ।