AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਏਅਰ ਇੰਡੀਆ ਦੇ ਦੋ ਹੋਰ ਪਾਇਲਟ ਡਰੱਗ ਟੈਸਟ ਵਿੱਚ ਫੇਲ੍ਹ, ਫਲਾਈਟ ਰੋਸਟਰ ਤੋਂ ਹੋ ਗਈ ਛੁੱਟੀ

Air India Pilot Drug Test: ਏਅਰ ਇੰਡੀਆ ਦੇ ਇੱਕ ਜਹਾਜ਼ ਦੇ ਟਰਬੂਲੈਂਸ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ, ਪਾਇਲਟਾਂ ਦੀ ਜਾਂਚ ਤੇਜ਼ ਹੋ ਗਈ ਹੈ, ਅਤੇ ਦੋ ਹੋਰ ਪਾਇਲਟ ਟੈਸਟਿੰਗ ਦੌਰਾਨ ਡਰੱਗ ਟੈਸਟ ਵਿੱਚ ਫੇਲ੍ਹ ਹੋ ਗਏ ਹਨ। 4 ਅਗਸਤ ਨੂੰ, ਫੁਕੇਟ-ਦਿੱਲੀ ਫਲਾਈਟ ਅਚਾਨਕ 300 ਫੁੱਟ ਹੇਠਾਂ ਆ ਗਿਆ ਸੀ, ਜਿਸ ਨਾਲ ਘੱਟੋ-ਘੱਟ 24 ਲੋਕ ਜ਼ਖਮੀ ਹੋ ਗਏ ਸਨ। ਇਸ ਜਹਾਜ਼ ਵਿੱਚ ਕੁੱਲ 145 ਲੋਕ, ਜਿਨ੍ਹਾਂ ਵਿੱਚ 137 ਯਾਤਰੀ ਅਤੇ ਅੱਠ ਚਾਲਕ ਦਲ ਦੇ ਮੈਂਬਰ ਸ਼ਾਮਲ ਸਨ, ਸਵਾਰ ਸਨ। ਮੁੱਖ ਪਾਇਲਟ ਦੇ ਟੈਸਟ ਵਿੱਚ ਗਾਂਜਾ ਪੀਣ ਦੀ ਪੁਸ਼ਟੀ ਹੋਈ ਸੀ।

ਏਅਰ ਇੰਡੀਆ ਦੇ ਦੋ ਹੋਰ ਪਾਇਲਟ ਡਰੱਗ ਟੈਸਟ ਵਿੱਚ ਫੇਲ੍ਹ, ਫਲਾਈਟ ਰੋਸਟਰ ਤੋਂ ਹੋ ਗਈ ਛੁੱਟੀ
ਸੰਕੇਤਕ ਤਸਵੀਰ
kumar-kundan
| Updated On: 17 Aug 2026 13:05 PM IST
Share

ਏਅਰ ਇੰਡੀਆ ਲਈ ਸੰਕਟ ਦਾ ਦੌਰ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਏਅਰ ਇੰਡੀਆ ਦੇ ਇੱਕ ਜਹਾਜ਼ ਦੇ ਟਰਬੂਲੈਂਸ ਵਿੱਚ ਜਾਣ ਦੀ ਘਟਨਾ ਤੋਂ ਬਾਅਦ, ਪਾਇਲਟਾਂ ਦੀ ਜਾਂਚ ਤੇਜ਼ ਹੋ ਗਈ ਹੈ, ਅਤੇ ਦੋ ਹੋਰ ਪਾਇਲਟ ਟੈਸਟਿੰਗ ਦੌਰਾਨ ਡਰੱਗ ਟੈਸਟ ਵਿੱਚ ਫੇਲ੍ਹ ਹੋ ਗਏ ਹਨ।ਹਾਲਾਂਕੀ, ਇਨ੍ਹਾਂ ਦੋਵਾਂ ਪਾਇਲਟਾਂ ਦੇ ਫਾਈਨਲ ਟੈਸਟ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ, ਫਾਈਨਲ ਰਿਪੋਰਟ ਆਉਣ ਤੱਕ ਇਨ੍ਹਾਂ ਦੋਵਾਂ ਨੂੰ ਡਿਊਟੀ ਜਾਂ ਫਲਾਈਟ ਰੋਸਟਰ (De-Rostered)ਤੋਂ ਹਟਾ ਦਿੱਤਾ ਗਿਆ ਹੈ।ਹੁਣ ਤੱਕ, 300 ਤੋਂ ਵੱਧ ਏਅਰ ਇੰਡੀਆ ਪਾਇਲਟਾਂ ਦਾ ਡਰੱਗ ਟੈਸਟ ਕਰਵਾਇਆ ਜਾ ਚੁੱਕਾ ਹੈ।

ਫਿਲਹਾਲ, ਫਾਈਨਲ ਟੈਸਟ ਰਿਪੋਰਟ ਆਉਣ ਵਿੱਚ 24 ਤੋਂ 48 ਘੰਟੇ ਜਾਂ ਇਸ ਤੋਂ ਵੱਧ ਸਮਾਂ ਲੱਗ ਸਕਦਾ ਹੈ। ਫਾਈਨਲ ਰਿਪੋਰਟ ਮਿਲਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਦੋਵਾਂ ਪਾਇਲਟਾਂ ਵਿਰੁੱਧ ਅੱਗੇ ਕੀ ਕਾਰਵਾਈ ਕੀਤੀ ਜਾਵੇ।

ਇਸ ਤੋਂ ਪਹਿਲਾਂ, ਫੂਕੇਟ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਟਰਬੂਲੈਂਸ ਵਿੱਚ ਆਉਣ ਦੀ ਘਟਨਾ ਤੋਂ ਬਾਅਦ, ਏਅਰ ਇੰਡੀਆ ਨੇ ਐਲਾਨ ਕੀਤਾ ਸੀ ਕਿ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਸਾਰੇ ਪਾਇਲਟਾਂ ਦਾ ਡਰੱਗ ਟੈਸਟ ਕੀਤਾ ਜਾਵੇਗਾ।

ਪਾਇਲਟ ਦੇ ਡਰੱਗ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਐਕਸ਼ਨ

ਸੂਤਰਾਂ ਅਨੁਸਾਰ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਆਪਣੇ ਸਾਰੇ ਪਾਇਲਟਾਂ ਲਈ ਸਾਈਕੋਐਕਟਿਵ ਪਦਾਰਥਾਂ ਦੀ ਲਾਜ਼ਮੀ ਜਾਂਚ ਸ਼ੁਰੂ ਕਰਨਗੇ। ਫੁਕੇਟ-ਦਿੱਲੀ ਉਡਾਣ ਦੇ ਮੁੱਖ ਕੈਪਟਨ ਦੇ ਮਾਰਿਜੁਆਨਾ ਟੈਸਟ ਦੇ ਪਾਜੀਟਿਵ ਆਉਣ ਤੋਂ ਬਾਅਦ, ਇਹ ਕਦਮ ਰੈਗੂਲੇਟਰੀ ਜ਼ਰੂਰਤਾਂ ਤੋਂ ਅੱਗੇ ਵੱਧ ਕੇ ਜਾਣ ਕਰਨ ਲਈ ਚੁੱਕਿਆ ਜਾ ਰਿਹਾ ਹੈ। ਉਡਾਣ ਦੌਰਾਨ ਜਹਾਜ਼ ਦੀ ਅਚਾਨਕ ਉਚਾਈ ਘੱਟ ਹੋ ਗਈ, 300 ਫੁੱਟ ਹੇਠਾਂ ਆ ਗਿਆ ਸੀ।

ਟਾਟਾ ਗਰੁੱਪ ਦੀਆਂ ਇਨ੍ਹਾਂ ਦੋ ਏਅਰਲਾਈਨਾਂ ਕੋਲ 5,000 ਤੋਂ ਵੱਧ ਪਾਇਲਟ ਹਨ। ਪਿਛਲੇ ਹਫ਼ਤੇ ਪਾਇਲਟਾਂ ਨੂੰ ਭੇਜੇ ਗਏ ਇੱਕ ਅੰਦਰੂਨੀ ਸੰਦੇਸ਼ ਵਿੱਚ, ਏਅਰਲਾਈਨਸ ਨੇ ਕਿਹਾ ਸੀ ਕਿ ਇਸ ਵਿਆਪਕ ਟੈਸਟਿੰਗ ਵਿੱਚ ਮੌਜੂਦਾ ਹਵਾਬਾਜ਼ੀ ਨਿਯਮਾਂ ਦੇ ਤਹਿਤ ਪਾਬੰਦੀਸ਼ੁਦਾ ਪਦਾਰਥਾਂ ਅਤੇ ਨਸ਼ੀਲੇ ਪਦਾਰਥਾਂ ਦੀ ਜਾਂਚ ਸ਼ਾਮਲ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਇਹ ਜਾਂਚ ਲਾਜ਼ਮੀ ਹੈ।

ਟਰਬੂਲੈਂਸ ਵਿੱਚ ਜਾਣ ਕਰਕੇ 24 ਮੁਸਾਫਰ ਹੋਏ ਸਨ ਜਖ਼ਮੀ

ਇਹ ਟੈਸਟ ਗੁਰੂਗ੍ਰਾਮ ਅਕੈਡਮੀ ਵਿੱਚ ਟ੍ਰੇਨਿੰਗ ਸੈਸ਼ਨ ਦੇ ਨਾਲ-ਨਾਲ ਉਡਾਣ ਤੋਂ ਬਾਅਦ ਦੇ ਫਲਾਈਟ ਬ੍ਰੀਫਿੰਗ ਸੈਂਟਰਸ, ਏਅਰਲਾਈਨ ਕੰਪਨੀਆਂ ਦੇ ਦਫਤਰਾਂ ਜਾਂ ਸਬੰਧਤ ਬੇਸ ਦੁਆਰਾ ਪ੍ਰਦਾਨ ਕੀਤੇ ਗਏ ਸਥਾਨਾਂ ਦੇ ਨਾਲ ਕੀਤੇ ਜਾਣਗੇ। ਸੂਤਰਾਂ ਨੇ ਦੱਸਿਆ ਕਿ ਇਹ ਪਹਿਲ ਯਾਤਰੀਆਂ, ਹਿੱਸੇਦਾਰਾਂ ਅਤੇ ਜਨਤਾ ਨੂੰ ਭਰੋਸਾ ਦਿਵਾਉਣ ਦੇ ਨਾਲ-ਨਾਲ ਉੱਚਤਮ ਸੁਰੱਖਿਆ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਸਾਵਧਾਨੀ ਉਪਾਅ ਵਜੋਂ ਕੀਤੀ ਜਾ ਰਹੀ ਹੈ।

Follow Us
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...