ਅਹਿਮਦਾਬਾਦ ਜਹਾਜ਼ ਹਾਦਸਾ: ਸਬੂਤ ਜਨਤਕ ਨਹੀਂ ਕੀਤੇ ਜਾ ਸਕਦੇ… AAIB ਦਾ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ

Updated On: 

15 Jul 2026 12:56 PM IST

Ahemdabad Plane Accident: ਸਿਵਲ ਏਵੀਏਸ਼ਨ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ ਸੁਪਰੀਮ ਕੋਰਟ ਨੂੰ ਦੱਸਿਆ ਹੈ ਕਿ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਤੋਂ ਕਾਕਪਿਟ ਵੌਇਸ ਰਿਕਾਰਡਿੰਗ (CVR) ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਸਕਦੀ। ਭਾਰਤੀ ਕਾਨੂੰਨ ਦਾ ਹਵਾਲਾ ਦਿੰਦੇ ਹੋਏ, AAIB ਨੇ ਕਿਹਾ ਕਿ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਇਸ ਜਾਣਕਾਰੀ ਨੂੰ ਗੁਪਤ ਰੱਖਣਾ ਜ਼ਰੂਰੀ ਹੈ।

ਅਹਿਮਦਾਬਾਦ ਜਹਾਜ਼ ਹਾਦਸਾ: ਸਬੂਤ ਜਨਤਕ ਨਹੀਂ ਕੀਤੇ ਜਾ ਸਕਦੇ... AAIB ਦਾ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ

ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੇ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦਾਇਰ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਤੋਂ ਕਾਕਪਿਟ ਵੌਇਸ ਰਿਕਾਰਡਿੰਗ (CVR) ਅਤੇ ਹੋਰ ਮਹੱਤਵਪੂਰਨ ਸਬੂਤ ਜਨਤਕ ਨਹੀਂ ਕੀਤੇ ਜਾ ਸਕਦੇ। AAIB ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਭਾਰਤੀ ਕਾਨੂੰਨ CVR ਆਡੀਓ ਸਮੇਤ ਸੰਵੇਦਨਸ਼ੀਲ ਜਾਣਕਾਰੀ ਜਾਰੀ ਕਰਨ ਦੀ ਮਨਾਹੀ ਕਰਦਾ ਹੈ।

ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਉਡਾਣ ਦੇ ਦੌਰਾਨ ਦੀ ਫੁਟੇਜ, ਚਾਲਕ ਦਲ ਦੇ ਮੈਂਬਰਾਂ ਦੇ ਬਿਆਨ, ਆਪਰੇਸ਼ਨ ਨਾਲ ਜੁੜੀ ਗੱਲਬਾਤ ਅਤੇ ਪੀੜਤਾਂ ਦੀ ਨਿੱਜੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਣਾ ਚਾਹੀਦਾ ਹੈ। ਬਿਊਰੋ ਨੇ ਕਿਹਾ ਕਿ ਇਹ ਕਾਨੂੰਨੀ ਪਾਬੰਦੀਆਂ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਨੂੰ ਯਕੀਨੀ ਬਣਾਉਣ ਲਈ ਹਨ। AAIB ਨੇ ਇਹ ਹਲਫ਼ਨਾਮਾ ਮ੍ਰਿਤਕ ਪਾਇਲਟ ਦੇ ਪਿਤਾ ਪੁਸ਼ਕਰ ਰਾਜ ਸੱਭਰਵਾਲ ਦੁਆਰਾ ਦਾਇਰ ਪਟੀਸ਼ਨ ਦੇ ਜਵਾਬ ਵਿੱਚ ਦਾਇਰ ਕੀਤਾ ਹੈ।

ਆਰਟੀਕਲ 26 ਵਿੱਚ ਕੀ ਜਰੂਰੀ ਗੱਲਾਂ?

ਅਨੈਕਸ 13 ਜਹਾਜ਼ ਦੁਰਘਟਨਾ ਜਾਂਚ ਲਈ ਸਟੈਂਡਰੈਡ ਆਪਰੇਟਿੰਗ ਪ੍ਰੋਸੀਜਰ ਦੱਸਿਆ ਗਿਆ ਹੈ। ਧਾਰਾ 26 ਉਸ ਦੇਸ਼ ਨੂੰ ਜਿੱਥੇ ਹਾਦਸਾ ਵਾਪਰਦਾ ਹੈ, ਹਾਦਸੇ ਦੀਆਂ ਸਥਿਤੀਆਂ ਦੀ ਜਾਂਚ ਸ਼ੁਰੂ ਕਰਨ ਲਈ ਮਜਬੂਰ ਕਰਦਾ ਹੈ। ਅਨੁਬੰਧ 13 ਅਤੇ ਹਵਾਈ ਜਹਾਜ਼ (ਹਾਦਸਿਆਂ ਅਤੇ ਘਟਨਾਵਾਂ ਦੀ ਜਾਂਚ) ਨਿਯਮ, 2025 ਦੇ ਤਹਿਤ ਸਟੇਟ ਆਫ ਰਜਿਸਟਰੀ, ਸਟੇਟ ਆਫ ਆਪਰੇਟਰ, ਸਟੇਟ ਆਪ ਡਿਜ਼ਾਈਨ ਅਤੇ ਸਟੇਟ ਆਫ ਮੈਨੂਫੈਕਚਰ ਦੀ ਭਾਗੀਦਾਰੀ ਦਾ ਸਪਸ਼ਟ ਪ੍ਰਬੰਦ ਹੈ। ਇਹਨਾਂ ਵਿੱਚੋਂ ਹਰੇਕ ਰਾਜ ਨੇ ਮਾਨਤਾ ਪ੍ਰਾਪਤ ਪ੍ਰਤੀਨਿਧੀਆਂ ਅਤੇ ਤਕਨੀਕੀ ਭਾਗੀਦਾਰੀ ਰਾਹੀਂ ਜਾਂਚ ਪ੍ਰਕਿਰਿਆ ਵਿੱਚ ਅਧਿਕਾਰ ਅਤੇ ਜ਼ਿੰਮੇਵਾਰੀਆਂ ਨੂੰ ਪਰਿਭਾਸ਼ਿਤ ਕੀਤਾ ਹੈ।

AAIB ਨੇ ਆਪਣੇ ਹਲਫ਼ਨਾਮੇ ਵਿੱਚ ਕਿਹਾ, “ਇਸ ਤਰ੍ਹਾਂ, ਜਾਂਚ ਇੱਕ ਮਿਊਂਸੀਪਲ ਪੱਧਰ ਦੀ ਕਾਰਵਾਈ ਤੱਕ ਸੀਮਿਤ ਨਹੀਂ ਹੈ, ਸਗੋਂ ਇੱਕ ਅੰਤਰਰਾਸ਼ਟਰੀ ਪੱਧਰ ‘ਤੇ ਤਿਆਰ ਕੀਤੀ ਗਈ ਅਤੇ ਸੰਧੀ-ਨਿਯੰਤ੍ਰਿਤ ਜਾਂਚ ਦਾ ਰੂਪ ਲੈ ਲੈਂਦੀ ਹੈ, ਜੋ ਉਸ ਦੇਸ਼ ਦੁਆਰਾ ਕੀਤੀ ਜਾਂਦੀ ਹੈ ਜਿੱਥੇ ਘਟਨਾ ਵਾਪਰੀ ਹੈ ਅਤੇ ਸਾਰੇ ਸੰਬੰਧਿਤ ਦੇਸ਼ ਇਸ ਵਿੱਚ ਸ਼ਾਮਲ ਹੁੰਦੇ ਹਨ ਜਿਨ੍ਹਾਂ ਦਾ ਜਹਾਜ਼, ਆਪਰੇਟਰ, ਡਿਜ਼ਾਈਨ ਜਾਂ ਨਿਰਮਾਣ ਨਾਲ ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ ਸਬੰਧ ਹੋਵੇ।”

Follow Us