ਸਵਾਤੀ ਮਾਲੀਵਾਲ ਬਣਨਗੇ ਐਮਪੀ, ‘ਆਪ’ ਨੇ ਰਾਜ ਸਭਾ ਲਈ ਫਾਈਨਲ ਕੀਤੇ 3 ਨਾਮ
ਆਮ ਆਦਮੀ ਪਾਰਟੀ ਇਸ ਵਾਰ ਦਿੱਲੀ ਮਹਿਲਾ ਕਮਿਸ਼ਨ ਦੀ ਮੌਜੂਦਾ ਚੇਅਰਪਰਸਨ ਸਵਾਤੀ ਮਾਲੀਵਾਲ, ਐਨਡੀ ਗੁਪਤਾ, ਸੰਜੇ ਸਿੰਘ ਨੂੰ ਵੀ ਰਾਜ ਸਭਾ ਵਿੱਚ ਭੇਜੇਗੀ। ਐਨਡੀ ਗੁਪਤਾ, ਸੰਜੇ ਸਿੰਘ ਮੁੜ ਤੋਂ ਉਪਰਲੇ ਸਦਨ ਵਿੱਚ ਪਾਰਟੀ ਦੀ ਨੁਮਾਇੰਦਗੀ ਕਰਨਗੇ। ਉੱਧਰ, ਸਵਾਤੀ ਮਾਲੀਵਾਲ ਪਹਿਲੀ ਵਾਰ ਸਦਨ ਪਹੁੰਚ ਰਹੀ ਹੈ।
ਆਮ ਆਦਮੀ ਪਾਰਟੀ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਮੌਜੂਦਾ ਚੇਅਰਪਰਸਨ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਸਵਾਤੀ ਮਾਲੀਵਾਲ ਪਹਿਲੀ ਵਾਰ ਰਾਜ ਸਭਾ ਮੈਂਬਰ ਬਣੇਗੀ। ਆਮ ਆਦਮੀ ਪਾਰਟੀ ਨੇ ਆਪਣੇ ਮੌਜੂਦਾ ਰਾਜ ਸਭਾ ਮੈਂਬਰ ਐਨਡੀ ਗੁਪਤਾ ਨੂੰ ਮੁੜ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਹੈ।
ਇਨ੍ਹਾਂ ਤੋਂ ਇਲਾਵਾ ਸੰਜੇ ਸਿੰਘ ਵੀ ਮੁੜ ਰਾਜ ਸਭਾ ‘ਚ ਜਾਣਗੇ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਰਾਜ ਸਭਾ ਦੀਆਂ ਤਿੰਨੋਂ ਸੀਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਾਰੇ ਉਪਰਲੇ ਸਦਨ ਵਿੱਚ ਦਿੱਲੀ ਦੀਆਂ ਤਿੰਨ ਰਾਜ ਸਭਾ ਸੀਟਾਂ ਦੀ ਪ੍ਰਤੀਨਿਧਤਾ ਕਰਨਗੇ।
ਕੌਣ ਹੈ ਸਵਾਤੀ ਮਾਲੀਵਾਲ?
ਸਵਾਤੀ ਮਾਲੀਵਾਲ ਇਸ ਸਮੇਂ ਦਿੱਲੀ ਦੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹਨ। ਇਕ-ਦੋ ਵਾਰ ਨਹੀਂ ਸਗੋਂ ਤਿੰਨ ਵਾਰ ਉਹ ਇਸ ਅਹੁਦੇ ਦਾ ਕੰਮ ਲਗਾਤਾਰ ਸੰਭਾਲਦੇ ਰਹੇ ਹਨ। 2015 ਵਿੱਚ ਦਿੱਲੀ ਮਹਿਲਾ ਕਮਿਸ਼ਨ ਦੀ ਜ਼ਿੰਮੇਵਾਰੀ ਪਹਿਲੀ ਵਾਰ ਸਵਾਤੀ ਮਾਲੀਵਾਲ ਨੂੰ ਦਿੱਤੀ ਗਈ ਸੀ। ਉਦੋਂ ਤੋਂ ਉਹ ਲਗਾਤਾਰ ਇਸ ਅਹੁਦੇ ‘ਤੇ ਕਾਬਜ਼ ਹਨ।
ਇਹ ਵੀ ਪੜ੍ਹੋ – ਜੇਲ੍ਹ ਚ ਬੰਦ ਸੰਜੇ ਸਿੰਘ ਨੂੰ ਫਿਰ ਰਾਜ ਸਭਾ ਭੇਜੇਗੀ ਆਪ, ਕੋਰਟ ਤੋਂ ਮਿਲੀ ਹਰੀ ਝੰਡੀ
ਕੌਣ ਹਨ ਸੰਜੇ ਸਿੰਘ?
ਸੰਜੇ ਸਿੰਘ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਮੁੱਖ ਚਿਹਰਾ ਹਨ। ਉਹ ਆਪਣੇ ਹਮਲਾਵਰ ਅੰਦਾਜ਼ ਲਈ ਜਾਣੇ ਜਾਂਦੇ ਹਨ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ‘ਤੇ ਰਾਜ ਸਭਾ ‘ਚ ਉਨ੍ਹਾਂ ਦੇ ਭਾਸ਼ਣ ਕਈ ਵਾਰ ਵਾਇਰਲ ਹੋ ਚੁੱਕੇ ਹਨ। ਉਹ ਇਸ ਸਮੇਂ ਜੇਲ੍ਹ ਵਿੱਚ ਹਨ। ਉਨ੍ਹਾਂ ਨੂੰ ਅਕਤੂਬਰ ਮਹੀਨੇ ਵਿੱਚ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿੰਘ ਮਨੀ ਲਾਂਡਰਿੰਗ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ
ਕੌਣ ਹਨ ਐਨਡੀ ਗੁਪਤਾ?
ਨਰਾਇਣ ਦਾਸ ਗੁਪਤਾ ਯਾਨੀ ਐਨਡੀ ਗੁਪਤਾ ਇਸ ਸਮੇਂ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੂੰ ਚਾਰਟਰਡ ਅਕਾਊਂਟੈਂਟ ਵਜੋਂ ਵੀ ਜਾਣਿਆ ਜਾਂਦਾ ਹੈ। ਗੁਪਤਾ ਜੀ ਨੇ ਭਾਰਤ ਸਰਕਾਰ ਦੀਆਂ ਕਈ ਕਮੇਟੀਆਂ ਦੇ ਮੈਂਬਰ ਦਾ ਕੰਮ ਵੀ ਦੇਖਿਆ ਹੈ। ਉਨ੍ਹਾਂ ਨੇ ਸੰਸਦੀ ਕਮੇਟੀ ਦੀਆਂ ਚੀਜਾਂ ਵੀ ਦੇਖੀਆਂ ਤੇ ਸਮਝੀਆਂ ਹਨ। ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਦੂਜੀ ਵਾਰ ਰਾਜ ਸਭਾ ਮੈਂਬਰ ਬਣਨ ਜਾ ਰਹੇ ਹਨ।