Delhi Election: ‘AAP’ ਦੀ ਦੂਜੀ ਲਿਸਟ ਜਾਰੀ, ਜੰਗਪੁਰਾ ਤੋਂ ਸਿਸੋਦੀਆ ਅਤੇ ਪਟਪੜਗੰਜ ਤੋਂ ਅਵਧ ਓਝਾ ਨੂੰ ਟਿਕਟ
AAP Second List Release: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਮਨੀਸ਼ ਸਿਸੋਦੀਆ ਦੀ ਸੀਟ ਦਾ ਵੀ ਐਲਾਨ ਕੀਤਾ ਗਿਆ ਹੈ।
ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਪਹਿਲਾਂ ਹੀ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 20 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਮਨੀਸ਼ ਸਿਸੋਦੀਆ ਦੀ ਸੀਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਵੀ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ।
ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹੁਣ ਤੱਕ ਪਟਪੜਗੰਜ ਵਿਧਾਨ ਸਭਾ ਸੀਟ ਤੋਂ ਚੋਣ ਲੜਦੇ ਆ ਰਹੇ ਹਨ ਪਰ ਇਸ ਵਾਰ ਉਨ੍ਹਾਂ ਦੀ ਸੀਟ ਬਦਲ ਕੇ ਪਾਰਟੀ ਨੇ ਉਨ੍ਹਾਂ ਨੂੰ ਜੰਗਪੁਰਾ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਹੈ। ਪਾਰਟੀ ਨੇ ਕੁਝ ਦਿਨ ਪਹਿਲਾਂ ਆਪਣੇ 11 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਵਾਰ ਪਹਿਲੀ ਲਿਸਟ ਦੇ ਮੁਕਾਬਲੇ ਜ਼ਿਆਦਾ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
‘ਆਪ’ ਦੀ ਦੂਜੀ ਲਿਸਟ ‘ਚ 20 ਉਮੀਦਵਾਰਾਂ ਦੇ ਨਾਂ
ਪਟਪੜਗੰਜ ਸੀਟ ਤੋਂ ਅਵਧ ਓਝਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸਿਸੋਦੀਆ ਤੋਂ ਇਲਾਵਾ ‘ਆਪ’ ਨੇ ਮੁਸਤਫਾਬਾਦ ਤੋਂ ਆਦਿਲ ਅਹਿਮਦ ਖਾਨ ਨੂੰ ਟਿਕਟ ਦਿੱਤੀ ਹੈ। ਜਦਕਿ ਰਾਖੀ ਬਿਰਲਾਨ ਨੂੰ ਮਾਦੀਪੁਰ ਸੀਟ, ਪ੍ਰਵੀਨ ਕੁਮਾਰ ਨੂੰ ਜਨਕਪੁਰੀ, ਪਦਮਸ਼੍ਰੀ ਜਤਿੰਦਰ ਸਿੰਘ ਸ਼ੰਟੀ ਨੂੰ ਸ਼ਾਹਦਰਾ, ਨਵੀਨ ਚੌਧਰੀ ਗਾਂਧੀਨਗਰ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ। ਹਾਲਾਂਕਿ ਮੌਜੂਦਾ ਵਿਧਾਇਕ ਹਾਜੀ ਯੂਨਸ ਦੀ ਟਿਕਟ ਰੱਦ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ
ਕੇਜਰੀਵਾਲ ਦੇ ਘਰ PAC ਦੀ ਮੀਟਿੰਗ
ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਅਤੇ ਦੁਰਗੇਸ਼ ਪਾਠਕ ਮੁਲਾਕਾਤ ਲਈ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ। ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਦਿੱਲੀ ਸਰਕਾਰ ਦੇ ਮੰਤਰੀ ਇਮਰਾਨ ਹੁਸੈਨ ਵੀ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਦੀ ਮੀਟਿੰਗ ਲਈ ਕੇਜਰੀਵਾਲ ਦੇ ਘਰ ਪਹੁੰਚੇ।
ਪਿਛਲੇ ਮਹੀਨੇ 21 ਨਵੰਬਰ ਨੂੰ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਸੂਚੀ ਵਿੱਚ 11 ਲੋਕਾਂ ਨੂੰ ਟਿਕਟਾਂ ਦਿੱਤੀਆਂ ਸਨ, ਜਿਸ ਵਿੱਚ 3 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਸਨ। ਨਾਲ ਹੀ, ਪਾਰਟੀ ਨੇ ਹਾਲ ਹੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਤੋਂ ‘ਆਪ’ ਵਿੱਚ ਆਏ 6 ਨੇਤਾਵਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ।
आम आदमी पार्टी ने दिल्ली विधानसभा चुनाव 2025 के लिए अपने उम्मीदवारों की दूसरी सूची जारी की।
पूर्व उपमुख्यमंत्री मनीष सिसोदिया जंगपुरा से, अवध ओझा पटपड़गंज से चुनाव लड़ेंगे। pic.twitter.com/efHgBa7Ff6
— ANI_HindiNews (@AHindinews) December 9, 2024
ਭਾਜਪਾ ਤੋਂ ਆਏ 3 ਆਗੂਆਂ ਨੂੰ ਮਿਲੀਆਂ ਟਿਕਟਾਂ
ਪਹਿਲੀ ਸੂਚੀ ਵਿੱਚ ਵੱਡੇ ਨਾਵਾਂ ਵਿੱਚ ਸਾਬਕਾ ਵਿਧਾਇਕ ਬ੍ਰਹਮ ਸਿੰਘ ਤੰਵਰ, ਬੀਬੀ ਤਿਆਗੀ ਅਤੇ ਅਨਿਲ ਝਾਅ ਦੇ ਨਾਂ ਸ਼ਾਮਲ ਸਨ। ਤਿੰਨੋਂ ਹਾਲ ਹੀ ਵਿੱਚ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਇਨ੍ਹਾਂ ਤੋਂ ਇਲਾਵਾ ਵੀਰ ਸਿੰਘ ਧੀਂਗਾਨ, ਸੁਮੇਸ਼ ਸ਼ੌਕੀਨ ਅਤੇ ਜ਼ੁਬੈਰ ਚੌਧਰੀ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ। ਇਹ ਤਿੰਨੋਂ ਪਹਿਲਾਂ ਕਾਂਗਰਸ ਵਿੱਚ ਸਨ, ਬਾਅਦ ਵਿੱਚ ਆਪ ਵਿੱਚ ਸ਼ਾਮਲ ਹੋ ਗਏ।
ਪਹਿਲੀ ਸੂਚੀ ‘ਚ 3 ਵਿਧਾਇਕਾਂ ਦੀਆਂ ਕੱਟੀਆਂ ਸਨ ਟਿਕਟਾਂ
ਆਮ ਆਦਮੀ ਪਾਰਟੀ ਦੀ ਪੀਏਸੀ ਮੀਟਿੰਗ ਕਰੀਬ ਸਾਢੇ 11 ਵਜੇ ਕੇਜਰੀਵਾਲ ਦੀ ਰਿਹਾਇਸ਼ ‘ਤੇ ਸ਼ੁਰੂ ਹੋਈ। ਇਸ ਬੈਠਕ ‘ਚ ਚੋਣ ਲੜ ਰਹੇ ਕਈ ਵੱਡੇ ਚਿਹਰਿਆਂ ਦੇ ਨਾਵਾਂ ‘ਤੇ ਚਰਚਾ ਕੀਤੀ ਗਈ। ਜਿਸ ਤੋਂ ਇਸ ਲਿਸਟ ਦਾ ਐਲਾਨ ਕੀਤਾ ਗਿਆ।