Live Updates: ਗਾਇਕ ਸਤਿੰਦਰ ਸਰਤਾਜ ਦੇ ਨਾਂ ਤੇ ਬਣੇਗੀ ਸੜਕ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
PU ਸੀਨੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਰੱਦ
PU ਸੀਨੇਟ ਭੰਗ ਕਰਨ ਦਾ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਕੇਂਦਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ।
-
ਰਾਹੁਲ ਗਾਂਧੀ ਫਾਲਤੂ ਦੀਆਂ ਗੱਲਾਂ ਕਰਦੇ ਹਨ: ਕਿਰੇਨ ਰਿਜੀਜੂ
ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਇਲਜ਼ਾਮਾਂ ਤੋਂ ਬਾਅਦ, ਭਾਜਪਾ ਨੇ ਵੀ ਜਵਾਬੀ ਹਮਲਾ ਕੀਤਾ ਹੈ। ਕੇਂਦਰੀ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਪ੍ਰੈਸ ਨੂੰ ਸੰਬੋਧਨ ਕਰਦੇ ਹਨ। ਉਨ੍ਹਾਂ ਦਾ ਹਾਈਡ੍ਰੋਜਨ ਬੰਬ ਕਦੇ ਨਹੀਂ ਫਟਦਾ। ਰਾਹੁਲ ਗਾਂਧੀ ਫਾਲਤੂ ਦੀਆਂ ਗੱਲਾਂ ਕਰਦੇ ਹਨ।
-
ਮੈਂ ਵੋਟ ਚੋਰੀ ਮਾਮਲੇ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਅਸਤੀਫ਼ੇ ਦੀ ਮੰਗ ਕਰਦਾ ਹਾਂ: ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੋਟ ਚੋਰੀ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
-
ਰਾਹੁਲ ਗਾਂਧੀ ਨੂੰ ਸਾਰੇ ਦੋਸ਼ਾਂ ਸਬੰਧੀ ਹਲਫ਼ਨਾਮਾ ਜਮ੍ਹਾ ਕਰਨ: ਚੋਣ ਕਮਿਸ਼ਨ
ਰਾਹੁਲ ਗਾਂਧੀ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਸਾਰੇ ਦੋਸ਼ਾਂ ਸਬੰਧੀ ਹਲਫ਼ਨਾਮਾ ਜਮ੍ਹਾ ਕਰਨਾ ਚਾਹੀਦਾ ਹੈ। ਚੋਣ ਕਮਿਸ਼ਨ ਹਰੇਕ ਸ਼ਿਕਾਇਤ ‘ਤੇ ਕਾਰਵਾਈ ਕਰੇਗਾ। ਹਾਲਾਂਕਿ, ਦੋਸ਼ ਲਗਾਉਣ ਵਾਲੇ ਦੀ ਜ਼ਿੰਮੇਵਾਰੀ ਚੋਣ ਨਿਯਮਾਂ 1960 ‘ਚ ਵੀ ਸਥਾਪਿਤ ਕੀਤੀ ਗਈ ਹੈ ਤਾਂ ਜੋ ਬੇਬੁਨਿਆਦ ਦੋਸ਼ ਲਗਾਉਣ ਵਾਲੀਆਂ ਰਾਜਨੀਤਿਕ ਪਾਰਟੀਆਂ ਜਾਂ ਵਿਅਕਤੀਆਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ। ਕਮਿਸ਼ਨ ਨੇ ਪਹਿਲਾਂ ਰਾਹੁਲ ਗਾਂਧੀ ਤੋਂ ਘੋਸ਼ਣਾ ਪੱਤਰ ਮੰਗਿਆ ਸੀ, ਪਰ ਉਨ੍ਹਾਂ ਨੇ ਕਿਸੇ ਵੀ ਦੋਸ਼ ਦੀ ਜਾਂਚ ਲਈ ਹਲਫ਼ਨਾਮਾ ਜਾਂ ਸ਼ਿਕਾਇਤ ਜਮ੍ਹਾ ਨਹੀਂ ਕਰਵਾਈ।
-
ਚੰਡੀਗੜ੍ਹ ਦੇ ਸੈਕਟਰ 30 ‘ਚ ਇੱਕ ਘਰ ਦੇ ਬਾਹਰ ਗੋਲੀਬਾਰੀ
ਚੰਡੀਗੜ੍ਹ ਦੇ ਸੈਕਟਰ 30 ਚ ਇੱਕ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਜਾਂਚ ਕਰ ਹੀ ਹੈ ਕਿ ਗੋਲੀਆਂ ਸਿਰਫ਼ ਡਰਾਉਣ ਲਈ ਚਲਾਈਆਂ ਗਈਆਂ ਸਨ ਜਾਂ ਇਸ ਪਿੱਛੇ ਕੋਈ ਨਿੱਜੀ ਰਾਜਿਸ਼ ਸੀ। ਇੱਕ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ।
-
ਟਰੱਕ ਦੀ ਟੱਕਰ ‘ਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ
ਉੱਤਰ ਪ੍ਰਦੇਸ਼ ਦੇ ਬਹਿਰਾਈਚ ‘ਚ ਸੰਘਣੀ ਧੁੰਦ ‘ਚ ਇੱਕ ਟਰੱਕ ਇੱਕ ਮੋਟਰਸਾਈਕਲ ਨਾਲ ਟਕਰਾ ਗਿਆ। ਇਸ ਨਾਲ ਬਾਈਕ ਸਵਾਰ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ।
-
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਿਰੁੱਧ ਐਫਆਈਆਰ
ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਦੇ ਕਾਂਗਰਸ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵਿਰੁੱਧ ਟਿੱਪਣੀਆਂ ਲਈ ਕਪੂਰਥਲਾ ‘ਚ ਐਫਆਈਆਰ ਦਰਜ ਕੀਤੀ ਗਈ ਹੈ। ਰਾਜਾ ਵੜਿੰਗ ਵਿਰੁੱਧ ਸ਼ਿਕਾਇਤ ਸਵਰਗੀ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਨੇ ਦਰਜ ਕਰਵਾਈ ਸੀ।
-
ਰਾਹੁਲ ਗਾਂਧੀ ਦੀ ਅੱਜ ਪ੍ਰੈਸ ਕਾਨਫਰੰਸ, SIR ਬਾਰੇ ਕਰ ਸਕਦੇ ਹਨ ਖੁਲਾਸਾ
ਰਾਹੁਲ ਗਾਂਧੀ ਅੱਜ ਇੱਕ ਪ੍ਰੈਸ ਕਾਨਫਰੰਸ ਕਰਨ ਵਾਲੇ ਹਨ। ਇਹ ਬਿਹਾਰ ਚੋਣਾਂ ਤੋਂ ਇੱਕ ਦਿਨ ਪਹਿਲਾਂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਉਹ SIR ਬਾਰੇ ਕੁਝ ਮਹੱਤਵਪੂਰਨ ਖੁਲਾਸੇ ਕਰ ਸਕਦੇ ਹਨ।