Live Updates: ਦਰਬਾਰ ਸਹਿਬ ‘ਚ ਵਜ਼ੂ ਕਰਨ ਵਾਲੇ ਸ਼ਖਸ਼ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਤੇ ਭੇਜਿਆ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਸ਼ਰਦ ਪਵਾਰ ਨੂੰ ਮਿਲਣ ਪਹੁੰਚੇ ਅਜੀਤ ਪਵਾਰ ਦੇ ਪੁੱਤਰ ਪਾਰਥ ਪਵਾਰ
ਮਹਾਰਾਸ਼ਟਰ ਦੀ ਰਾਜਨੀਤੀ ਇਸ ਸਮੇਂ ਉਤਰਾਅ-ਚੜ੍ਹਾਅ ਦੀ ਸਥਿਤੀ ਵਿੱਚ ਹੈ। ਅਜੀਤ ਪਵਾਰ ਦੇ ਪੁੱਤਰ ਪਾਰਥ ਪਵਾਰ ਆਪਣੇ ਦਾਦਾ ਸ਼ਰਦ ਪਵਾਰ ਨੂੰ ਮਿਲਣ ਪਹੁੰਚੇ ਹਨ।
-
ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 1 ਫਰਵਰੀ ਨੂੰ ਜਲੰਧਰ ਫੇਰੀ ‘ਤੇ ਆ ਰਹੇ ਹਨ। ਇਸ ਤੋਂਪਹਿਲਾਂ ਜਲੰਧਰ ਦੇ ਕੁਝ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
-
ਕਿਸ਼ਤਵਾੜ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਮੁੜ ਮੁਠਭੇੜ
ਕਿਸ਼ਤਵਾੜ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਇੱਕ ਹੋਰ ਮੁਕਾਬਲਾ ਹੋਇਆ। ਇਹ ਮੁਕਾਬਲਾ ਡੋਲਗਾਮ ਖੇਤਰ ਵਿੱਚ ਹੋਇਆ, ਜਿੱਥੋਂ ਅੱਤਵਾਦੀ 18, 22 ਅਤੇ 24 ਜਨਵਰੀ ਨੂੰ ਭੱਜ ਗਏ ਸਨ। ਭਾਰਤੀ ਫੌਜ ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਕਿਸ਼ਤਵਾੜ ਨੇ ਅੱਤਵਾਦੀਆਂ ਨੂੰ ਘੇਰ ਲਿਆ ਹੈ। ਦੋ ਜਾਂ ਤਿੰਨ ਅੱਤਵਾਦੀ ਇਲਾਕੇ ਵਿੱਚ ਫਸੇ ਹੋਏ ਹਨ। ਸਾਰੇ ਅੱਤਵਾਦੀ ਜੈਸ਼-ਏ-ਮੁਹੰਮਦ ਦੇ ਮੈਂਬਰ ਹਨ।
-
J&K ਦੇ ਸਾਂਬਾ ‘ਚ ਸ਼ੱਕੀ ਪਾਕਿਸਤਾਨੀ ਡਰੋਨ ਦੇਖਿਆ, ਫੌਜ ਨੇ ਕੀਤੀ ਗੋਲੀਬਾਰੀ
ਜੰਮੂ-ਕਸ਼ਮੀਰ ਦੇ ਸਾਂਬਾ ਵਿੱਚ ਇੱਕ ਸ਼ੱਕੀ ਪਾਕਿਸਤਾਨੀ ਡਰੋਨ ਦੇਖਿਆ ਗਿਆ। ਫੌਜ ਨੇ ਤੁਰੰਤ ਗੋਲੀਬਾਰੀ ਕੀਤੀ। ਡਰੋਨ ਕੁਝ ਸਮੇਂ ਲਈ ਭਾਰਤੀ ਖੇਤਰ ਵਿੱਚ ਘੁੰਮਦਾ ਰਿਹਾ।
-
ਬੰਗਾਲ ‘ਚ ਪਾਰਟੀ ਵਰਕਰਾਂ ਨਾਲ ਕੇਂਦਰੀ ਮੰਤਰੀ ਅਮਿਤ ਸ਼ਾਹ ਕਰਨਗੇ ਮੁਲਾਕਾਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋ ਦਿਨਾਂ ਦੇ ਦੌਰੇ ਦੇ ਲਈ ਪੱਛਮੀ ਬੰਗਾਲ ਪਹੁੰਚ ਚੁੱਕੇ ਹਨ। ਸ਼ਨੀਵਾਰ ਯਾਨੀ ਅੱਜ ਕੇਂਦਰੀ ਮੰਤਰੀ ਪਾਰਟੀ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਬੈਰਕਪੁਰਾ ਵਿੱਚ ਵਰਕਰਾਂ ਦੀ ਬੈਠਕ ਵਿੱਚ ਹਿੱਸਾ ਲੈਣਗੇ। ਉਸ ਤੋਂ ਬਾਅਦ ਉਹ ਉੱਤਰ ਬੰਗਾਲ ਲਈ ਉਡਾਣ ਭਰਨਗੇ। ਜਿੱਥੇ ਭਾਰਤੀ ਏਅਰਪੋਰਟ ਅਥਾਰਟੀ ਆਫ਼ ਇੰਡੀਆ (AAI) ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਹੈ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
