Live Updates: ਈਰਾਨ ਦੇ ਯਜ਼ਦ ‘ਚ ਇਜ਼ਰਾਈਲ ਦਾ ਵੱਡਾ ਹਮਲਾ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
Live Updates
LIVE NEWS & UPDATES
-
ਈਰਾਨ ਦੇ ਯਜ਼ਦ ‘ਚ ਇਜ਼ਰਾਈਲ ਦਾ ਵੱਡਾ ਹਮਲਾ
ਇਜ਼ਰਾਈਲ ਨੇ ਈਰਾਨ ਦੇ ਯਜ਼ਦ ਸ਼ਹਿਰ ‘ਤੇ ਇੱਕ ਵੱਡਾ ਹਮਲਾ ਕੀਤਾ ਹੈ, ਜਿੱਥੇ ਕਥਿਤ ਤੌਰ ‘ਤੇ ਈਰਾਨੀ ਬੈਲਿਸਟਿਕ ਮਿਜ਼ਾਈਲਾਂ ਦਾ ਭੰਡਾਰ ਹੈ।
-
ਨੈਨਸੀ ਗਰੇਵਾਲ ਦਾ ਕੈਨੇਡਾ ‘ਚ ਚਾਕੂ ਮਾਰ ਕੇ ਕਤਲ
ਸੋਸ਼ਲ ਮੀਜੀਆ ਇਨਫਲੂਐਂਸਰ ਨੈਨਸੀ ਗਰਵੇਵਾਲ ਦਾ ਕੈਨੇਡਾ ‘ਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਾਤਲ ਨੇ ਉਸ ਦੇ ਘਰ ਅੰਦਰ ਵੜ ਕੇ ਇਸ ਕਤਲ ਨੂੰ ਅੰਜ਼ਾਮ ਦਿੱਤਾ। ਨੈਨਸੀ ਦੀਆਂ ਕਈ ਵੀਡੀਓਜ਼ ‘ਤੇ ਵਿਵਾਦ ਹੋ ਚੁੱਕਿਆ ਸੀ।
-
ਦਿੱਲੀ ਪਹੁੰਚੇ ਮਾਰੀਸ਼ਸ ਦੇ ਵਿਦੇਸ਼ ਮੰਤਰੀ
ਮਾਰੀਸ਼ਸ ਦੇ ਵਿਦੇਸ਼ ਮਾਮਲਿਆਂ, ਖੇਤਰੀ ਏਕੀਕਰਨ ਤੇ ਅੰਤਰਰਾਸ਼ਟਰੀ ਵਪਾਰ ਮੰਤਰੀ, ਧਨੰਜੈ ਰਾਮਫੁਲ, ਦਿੱਲੀ ਪਹੁੰਚ ਗਏ ਹਨ। ਉਹ ਰਾਇਸੀਨਾ ਡਾਇਲਾਗ 2026 ‘ਚ ਹਿੱਸਾ ਲੈਣ ਲਈ ਦਿੱਲੀ ‘ਚ ਹਨ। ਉਨ੍ਹਾਂ ਦੀ ਫੇਰੀ ਦੇ ਸੰਬੰਧ ‘ਚ, ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ, “ਭਾਰਤ ਤੇ ਮਾਰੀਸ਼ਸ ਵਿਚਕਾਰ ਇੱਕ ਸਥਾਈ ਭਾਈਵਾਲੀਹੈ ਜੋ ਸੱਭਿਆਚਾਰ-ਵਿਰਾਸਤ ਤੇ ਮਜ਼ਬੂਤ ਸਬੰਧਾਂ ‘ਤੇ ਅਧਾਰਤ ਹੈ।”
-
ਇਜ਼ਰਾਈਲੀ ਫੌਜਾਂ ਦੀ ਜਨਤਾ ਨੂੰ ਬੇਨਤੀ
ਇਜ਼ਰਾਈਲੀ ਹਵਾਈ ਸੈਨਾ (IAF) ਨੇ ਟਵੀਟ ਕੀਤਾ, “IDF ਨੂੰ ਪਤਾ ਲੱਗਾ ਹੈ ਕਿ ਕੁਝ ਸਮਾਂ ਪਹਿਲਾਂ, ਈਰਾਨ ਤੋਂ ਇਜ਼ਰਾਈਲੀ ਖੇਤਰ ਵੱਲ ਮਿਜ਼ਾਈਲਾਂ ਦਾਗੀਆਂ ਗਈਆਂ ਸਨ। ਸਾਡੇ ਰੱਖਿਆ ਪ੍ਰਣਾਲੀਆਂ ਖ਼ਤਰੇ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ। ਜਨਤਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਣ ਤੇ ਨਿਰਦੇਸ਼ਾਂ ਅਨੁਸਾਰ ਕੰਮ ਕਰਨ, ਕਿਉਂਕਿ ਇਸ ਨਾਲ ਉਨ੍ਹਾਂ ਦੀਆਂ ਜਾਨਾਂ ਬਚ ਸਕਦੀਆਂ ਹਨ।”
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
