Live Updates: ਲੁਧਿਆਣਾ ‘ਚ ਪੁਲਿਸ ਕਾਂਸਟੇਬਲ ਗ੍ਰਿਫ਼ਤਾਰ, ਮਹਿਲਾ ਦਾ ਪਰਸ ਚੋਰੀ ਕਰਨ ਦੇ ਇਲਜ਼ਾਮ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।

News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਲੁਧਿਆਣਾ ਵਿੱਚ ਇੱਕ ਪੁਲਿਸ ਕਾਂਸਟੇਬਲ ਨੂੰ ਗ੍ਰਿਫ਼ਤਾਰ
ਜੀਆਰਪੀ ਨੇ ਲੁਧਿਆਣਾ ਵਿੱਚ ਇੱਕ ਪੁਲਿਸ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਕਰਮਚਾਰੀ ਵਿਰੁੱਧ ਔਰਤ ਦਾ ਪਰਸ ਚੋਰੀ ਕਰਨ ਦੇ ਇਲਜ਼ਾਮ ਹੈ ਅਤੇ ਉਸ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
-
ਚਨਾਬ ਦਰਿਆ ਵਿੱਚ ਤੈਰਾਕੀ ਅਤੇ ਮੱਛੀਆਂ ਫੜਨ ‘ਤੇ ਪਾਬੰਦੀ
ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਸਕੂਲ ਪਿਕਨਿਕ ਦੌਰਾਨ ਚਨਾਬ ਨਦੀ ਅਤੇ ਹੋਰ ਨਦੀਆਂ ਦੇ ਨੇੜੇ ਤੈਰਾਕੀ, ਨਹਾਉਣ, ਮੱਛੀਆਂ ਫੜਨ ਅਤੇ ਸੈਰ ਕਰਨ ‘ਤੇ ਵੀ ਪਾਬੰਦੀ ਲਗਾਈ ਗਈ ਹੈ।
-
ਬਿਕਰਮ ਸਿੰਘ ਮਜੀਠੀਆ ਦੀ ਵੀਰਵਾਰ ਨੂੰ ਹੋਵੇਗੀ ਪੇਸ਼ੀ
ਵਿਜੀਲੈਂਸ ਦੀ ਕਾਰਵਾਈ ਤੋਂ ਬਾਅਦ ਬਿਕਰਮ ਮਜੀਠੀਆ ਖਿਲਾਫ਼ ਆਮਦਨ ਤੋਂ ਵਧ ਜਾਇਦਾਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਪੇਸ਼ੀ ਵੀਰਵਾਰ ਨੂੰ ਹੋਵੇਗੀ।
-
ਮਜੀਠਿਆ ਦੇ ਠਿਕਾਨਿਆਂ ਤੋਂ 500 ਕਰੋੜ ਰੁਪਏ ਦੇ ਲੈਣ-ਦੇਣ ਦੇ ਦਸਤਾਵੇਜ਼ ਮਿਲੇ
ਵਿਜੀਲੈਂਸ ਕਾਰਵਾਈ ਸਬੰਧੀ ਹੁਣ ਤੱਕ ਸਾਹਮਣੇ ਆਈ ਜਾਣਕਾਰੀ ਅਨੁਸਾਰ 500 ਕਰੋੜ ਰੁਪਏ ਦੇ ਲੈਣ-ਦੇਣ ਨਾਲ ਸਬੰਧਤ ਦਸਤਾਵੇਜ਼ ਮਿਲੇ ਹਨ।
-
ਫਿਲੌਰ ‘ਚ ਸਵਾਰੀਆਂ ਨਾਲ ਭਰੇ ਆਟੋ ਦੀ ਕਾਰ ਨਾਲ ਟੱਕਰ, ਬੱਚੇ ਸਮੇਤ 3 ਦੀ ਮੌਤ
ਫਿਲੌਰ-ਨਵਾਂਸ਼ਹਿਰ ਰੋਡ ‘ਤੇ ਹੋਏ ਭਿਆਨਕ ਸੜਕ ਹਾਦਸੇ ਵਿੱਚ ਇੱਕ ਲੜਕੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਲੌਰ ਦੇ ਰਸੂਲਪੁਰ ਪਿੰਡ ਨੇੜੇ ਇੱਕ ਆਟੋ ਤੇ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਆਟੋ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
-
ਮੱਧ ਪ੍ਰਦੇਸ਼: ਗੁਣਾ ਵਿੱਚ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ 5 ਲੋਕਾਂ ਦੀ ਮੌਤ
ਮੱਧ ਪ੍ਰਦੇਸ਼ ਦੇ ਗੁਣਾ ਵਿੱਚ ਖੂਹ ਵਿੱਚ ਡਿੱਗੀ ਇੱਕ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਜ਼ਹਿਰੀਲੀ ਗੈਸ ਦੇ ਲੀਕ ਹੋਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ‘ਤੇ ਸਰਕਾਰੀ ਮੰਤਰੀ ਗੋਵਿੰਦ ਸਿੰਘ ਰਾਜਪੂਤ ਨੇ ਕਿਹਾ, “ਇਹ ਘਟਨਾ ਦੁਖਦਾਈ ਹੈ। ਪ੍ਰਸ਼ਾਸਨ ਤੁਰੰਤ ਉੱਥੇ ਪਹੁੰਚ ਗਿਆ। ਸਾਰੇ ਮ੍ਰਿਤਕਾਂ ਲਈ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਘਟਨਾ ਦੀ ਜਾਂਚ ਲਈ ਇੱਕ ਜਾਂਚ ਟੀਮ ਬਣਾਈ ਜਾ ਰਹੀ ਹੈ।”
-
ਬਿਕਰਮ ਮਜੀਠਿਆ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
ਅਕਾਲੀ ਆਗੂਬਿਕਰਮ ਮਜੀਠਿਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਅੱਜ ਹੀ ਉਨ੍ਹਾਂ ਦੀ ਮੁਹਾਲੀ ਕੋਰਟ ‘ਚ ਪੇਸ਼ੀ ਹੋਵੇਗੀ। ਅੱਜ ਸੇਵੇਰੇ ਮਜੀਠਿਆ ਦੇ ਅੰਮ੍ਰਿਤਸਰ ਅਤੇ ਚੰਡੀਗੜ੍ਹ ਸਥਿਤ ਘਰਾਂ ਤੇ ਵਿਜੀਲੇਂਸ ਨੇ ਰੇਡ ਮਾਰੀ ਸੀ।
-
ਵਿਜੀਲੈਂਸ ਨੇ ਬਿਕਰਮ ਮਜੀਠਿਆ ਨੂੰ ਕੀਤਾ ਗ੍ਰਿਫ਼ਤਾਰ, ਮੋਹਾਲੀ ਕੋਰਟ ‘ਚ ਹੋਵੇਗੀ ਪੇਸ਼ੀ
ਅੱਜ ਵਿਜੀਲੈਂਸ ਨੇ ਬਿਕਰਮ ਮਜੀਠਿਆਂ ਦੇ ਅੰਮ੍ਰਿਤਸਰ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ। ਉਨ੍ਹਾਂ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥੋੜ੍ਹੀ ਦੇਰ ‘ਚ ਉਨ੍ਹਾਂ ਦੀ ਮੋਹਾਲੀ ਕੋਰਟ ਚ ਪੇਸ਼ੀ ਹੋਵੇਗੀ।
-
ਬਿਕਰਮ ਮਜੀਠਿਆ ਨੂੰ ਵਿਜੀਲੈਂਸ ਨੇ ਹਿਰਾਸਤ ‘ਚ ਲਿਆ
ਬਿਕਰਮ ਮਜੀਠਿਆ ਨੂੰ ਵਿਜੀਲੈਂਸ ਨੇ ਹਿਰਾਸਤ ‘ਚ ਲੈ ਲਿਆ ਹੈ। ਉਨ੍ਹਾਂ ਦੇ ਘਰ ‘ਚ ਵਿਜੀਲੈਂਸ ਟੀਮ ਸਵੇਰ ਤੋਂ ਹੀ ਜਾਂਚ ਕਰ ਰਹੀ ਸੀ।
-
ਐਕਸੀਓਮ-4 ਲਾਂਚ ਦਾ ਲਾਈਵ ਵੀਡੀਓ ਇੱਥੇ ਦੇਖੋ
ਐਕਸੀਓਮ-4 ਮਿਸ਼ਨ ਲਾਂਚ ਦਾ ਲਾਈਵ ਵੀਡੀਓ ਇੱਥੇ ਦੇਖੋ—
LIVE: @Axiom_Space‘s #Ax4 mission, with crew from four different countries, is about to launch to the @Space_Station! Liftoff from @NASAKennedy is targeted for 2:31am ET (0631 UTC). https://t.co/yBgO8bxb6Z
— NASA (@NASA) June 25, 2025
-
‘ਆਪ’ ਦੀ ਜ਼ਿਮਨੀ ਚੋਣ ਜਿੱਤ ‘ਤੇ ਅੱਜ ਦਿੱਲੀ ਵਿੱਚ ਜਸ਼ਨ
ਆਮ ਆਦਮੀ ਪਾਰਟੀ (ਆਪ) ਅੱਜ ਦਿੱਲੀ ਵਿੱਚ ਪੰਜਾਬ ਅਤੇ ਗੁਜਰਾਤ ਦੀਆਂ ਉਪ ਚੋਣਾਂ ਵਿੱਚ ਆਪਣੀ ਜਿੱਤ ਦਾ ਜਸ਼ਨ ਮਨਾਏਗੀ। ਇਸ ਮੌਕੇ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ।
-
ਮਜੀਠਿਆ ਦੇ ਘਰ ‘ਚ ਰੇਡ ‘ਤੇ ਆਮ ਆਦਮੀ ਪਾਰਟੀ ਦਾ ਬਿਆਨ
ਆਮ ਆਦਮੀ ਪਾਰਟੀ ਨੇ ਵਿਜੀਲੈਂਸ ਦੀ ਰੇਡ ‘ਤੇ ਬਿਆਨ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਵਿਜੀਲੈਂਸ ਦੀ ਕੰਮ ‘ਚ ਸਾਡੀ ਦਖ਼ਲਅੰਦਾਜ਼ੀ ਨਹੀਂ ਹੈ। ਪਾਰਟੀ ਦਾ ਕਹਿਣਾ ਹੈ ਕਿ ਮਜੀਠਿਆ ਸੱਚੇ ਹਨ ਤਾਂ ਉਨ੍ਹਾਂ ਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ।