Live Updates: ਭਾਜਾਪ ਨੇ ਗੁਰੂਆਂ ਦੇ ਨਾਮ ਦਾ ਅਪਮਾਨ ਕੀਤਾ: ਸੀਐਮ ਮਾਨ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
LIVE NEWS & UPDATES
-
ਭਾਜਾਪ ਨੇ ਗੁਰੂਆਂ ਦੇ ਨਾਮ ਦਾ ਅਪਮਾਨ ਕੀਤਾ: ਸੀਐਮ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਇੱਕ ਵੀਡੀਓ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ, ਜਿਸ ‘ਚ ਗੁਰੂ ਸਾਹਿਬ ਦਾ ਨਾਮ ਗਲਤ ਤਰੀਕੇ ਨਾਲ ਜੋੜਿਆ ਗਿਆ, ਜੋ ਕਿ ਗੁਰੂਆਂ ਦੀ ਬੇਅਦਬੀ ਹੈ। ਫੋਰੈਂਸਿਕ ਜਾਂਚ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਅਸਲ ਵੀਡੀਓ ‘ਚ ਅਜਿਹਾ ਕੋਈ ਸਬੂਤ ਨਹੀਂ ਹੈ, ਪਰ ਭਾਜਪਾ ਨੇ ਸਬਟਾਈਟਲ ‘ਚ ਗੁਰੂਆਂ ਦੇ ਨਾਮ ਸ਼ਾਮਲ ਕਰਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ।
-
“ਵਿਕਾਸ ਤੇ ਵਿਰਾਸਤ” ਦਾ ਮੰਤਰ ਹਰ ਪਾਸੇ ਗੂੰਜ ਰਿਹਾ- ਪ੍ਰਧਾਨ ਮੰਤਰੀ ਮੋਦੀ
ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “2026 ਦੀ ਸ਼ੁਰੂਆਤ ਤੋਂ ਬਾਅਦ ਇਹ ਮੇਰੀ ਗੁਜਰਾਤ ਦੀ ਪਹਿਲੀ ਯਾਤਰਾ ਹੈ ਤੇ ਇਹ ਖੁਸ਼ੀ ਦੀ ਗੱਲ ਵੀ ਹੈ ਕਿਉਂਕਿ 2026 ‘ਚ ਮੇਰੀ ਯਾਤਰਾ ਸੋਮਨਾਥ ਦਾਦਾ ਦੇ ਚਰਨਾਂ ‘ਚ ਸਿਰ ਝੁਕਾ ਕੇ ਸ਼ੁਰੂ ਹੋਈ ਸੀ ਤੇ ਹੁਣ ਮੈਂ ਰਾਜਕੋਟ ‘ਚ ਇਸ ਸ਼ਾਨਦਾਰ ਸਮਾਗਮ‘ਚ ਹਿੱਸਾ ਲੈ ਰਿਹਾ ਹਾਂ, ਯਾਨੀ ‘ਵਿਕਾਸ ਤੇ ਵਿਰਾਸਤ’ ਦਾ ਮੰਤਰ ਹਰ ਪਾਸੇ ਗੂੰਜ ਰਿਹਾ ਹੈ।”
-
ਆਮ ਆਦਮੀ ਪਾਰਟੀ ਨੇ ਵਾਲਮੀਕਿ ਨਾਇਕ ਨੂੰ ਗੋਆ ਸੂਬਾ ਪ੍ਰਧਾਨ ਨਿਯੁਕਤ ਕੀਤਾ
ਆਮ ਆਦਮੀ ਪਾਰਟੀ ਨੇ ਵਾਲਮੀਕਿ ਨਾਇਕ ਨੂੰ ਗੋਆ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਗੇਰਸਨ ਗੋਮਸ ਨੂੰ ਕਾਰਜਕਾਰੀ ਪ੍ਰਧਾਨ, ਪ੍ਰਸ਼ਾਂਤ ਨਾਇਕ ਨੂੰ ਸੂਬਾ ਸੰਗਠਨ ਸਕੱਤਰ ਅਤੇ ਸੰਦੇਸ਼ ਦੇਸਾਈ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
-
ਗੁਜਰਾਤ ਦੇ ਸੋਮਨਾਥ ਵਿੱਚ PM ਮੋਦੀ ਨੇ ਸ਼ੌਰਿਆ ਯਾਤਰਾ ਵਿੱਚ ਲਿਆ ਹਿੱਸਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਸੋਮਨਾਥ ਵਿੱਚ ਸ਼ੰਖਾ ਸਰਕਲ ਵਿਖੇ ਸ਼ੌਰਿਆ ਯਾਤਰਾ ਦੀ ਅਗਵਾਈ ਕਰ ਰਹੇ ਹਨ। ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਡਮਰੂ ਵਜਾਇਆ।
-
X ਨੇ ਆਪਣੀ ਗਲਤੀ ਮੰਨੀ, ਕਿਹਾ- ਭਾਰਤ ਦੇ ਕਾਨੂੰਨ ਮੁਤਾਬਕ ਕੰਮ ਕਰਾਂਗੇ
2 ਜਨਵਰੀ ਨੂੰ ਸਰਕਾਰ ਨੇ X ਨੂੰ ਇੱਕ ਨੋਟਿਸ ਭੇਜਿਆ। ਜਿਸ ਵਿੱਚ 72 ਘੰਟਿਆਂ ਦੇ ਅੰਦਰ ਐਕਸ਼ਨ ਟੇਕਨ ਰਿਪੋਰਟ (ATR) ਮੰਗੀ ਗਈ। X ਨੇ ਬਾਅਦ ਵਿੱਚ ਜਵਾਬ ਦਿੱਤਾ, ਪਰ ਮੰਤਰਾਲਾ ਸੰਤੁਸ਼ਟ ਨਹੀਂ ਹੋਇਆ ਅਤੇ ਇੱਕ ਹੋਰ ਨੋਟਿਸ ਜਾਰੀ ਕੀਤਾ ਗਿਆ। ਹੁਣ, X ਨੇ ਆਪਣੇ ਜਵਾਬ ਵਿੱਚ ਆਪਣੀ ਗਲਤੀ ਮੰਨ ਲਈ ਹੈ।
-
CM ਭਗਵੰਤ ਸਿੰਘ ਮਾਨ ਦਾ ਅੱਜ ਬਠਿੰਡਾ ਦੌਰਾ, ਵਿਦਿਆਰਥੀਆਂ ਨਾਲ ਕਰਨਗੇ ਸੰਵਾਦ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਠਿੰਡਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਵਿਦਿਆਰਥੀਆਂ ਨਾਲ ਵੀ ਸੰਵਾਦ ਕਰਨਗੇ।
-
ਲਾਲ ਬਹਾਦੁਰ ਸ਼ਾਸਤਰੀ ਦੀ ਬਰਸੀ ‘ਤੇ ਅਮਿਤ ਸ਼ਾਹ ਨੇ ਸ਼ਰਧਾਂਜਲੀ ਭੇਟ ਕੀਤੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਭੇਟ ਕੀਤੀ।
-
ਦਿੱਲੀ ਵਿੱਚ 2 ਦਿਨਾਂ ਲਈ ਸੰਘਣੀ ਧੁੰਦ ਅਤੇ ਸ਼ੀਤ ਲਹਿਰ ਦੀ ਚੇਤਾਵਨੀ
ਰਾਸ਼ਟਰੀ ਰਾਜਧਾਨੀ ਦਿੱਲੀ ਇਸ ਸਮੇਂ ਬਹੁਤ ਜ਼ਿਆਦਾ ਠੰਢ ਦਾ ਸਾਹਮਣਾ ਕਰ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਚੇਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਦੋ ਦਿਨਾਂ ਲਈ ਸੰਘਣੀ ਧੁੰਦ ਅਤੇ ਸੀਤ ਲਹਿਰ ਰਹੇਗੀ।
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ ‘ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।