AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅੰਗਦਾਨ ਕਰਨ ‘ਚ ਮਰਦਾ ਨਾਲੋਂ ਅੱਗੇ ਔਰਤਾਂ, ਰਿਪੋਰਟ ‘ਚ ਹੋਰ ਵੀ ਖੁਲਾਸੇ

ਭਾਰਤ ਵਿੱਚ ਅੰਗਦਾਨ ਕਰਨ ਵਾਲਿਆਂ ਦੀ ਗਿਣਤੀ ਅੰਗ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਨਾਲੋਂ ਬਹੁਤ ਘੱਟ ਹੈ। ਅੰਗਦਾਨ ਬਾਰੇ ਲੋਕਾਂ ਵਿੱਚ ਗਲਤ ਧਾਰਨਾ ਹੈ, ਪਰ ਅੰਗਦਾਨ ਵਿੱਚ ਔਰਤਾਂ ਅੱਗੇ ਹਨ। ਅੰਗਦਾਨ ਦੇ ਮਾਮਲੇ ਵਿੱਚ ਔਰਤਾਂ ਮਰਦਾਂ ਨਾਲੋਂ ਬਹੁਤ ਅੱਗੇ ਹਨ। ਆਓ ਇਸ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ। ਇੱਕ ਡੇਟਾ ਅਨੁਸਾਰ ਅੰਗ ਪ੍ਰਾਪਤ ਕਰਨ ਵਾਲੇ ਮਰਦਾਂ ਦੀ ਗਿਣਤੀ 29,000, ਜਦੋਂ ਕਿ ਸਿਰਫ 6,945 ਔਰਤਾਂ ਨੇ ਅੰਗ ਟਰਾਂਸਪਲਾਂਟ ਕਰਵਾਇਆ ਸੀ।

ਅੰਗਦਾਨ ਕਰਨ 'ਚ ਮਰਦਾ ਨਾਲੋਂ ਅੱਗੇ ਔਰਤਾਂ, ਰਿਪੋਰਟ 'ਚ ਹੋਰ ਵੀ ਖੁਲਾਸੇ
Photo Credit: tv9 Marathi News
tv9-punjabi
| Published: 13 Nov 2023 19:44 PM IST
Share

ਅੱਜ ਵੀ ਭਾਰਤ (India) ਵਿੱਚ ਅੰਗਦਾਨ ਨੂੰ ਲੈ ਕੇ ਲੋਕਾਂ ਵਿੱਚ ਗਲਤ ਧਾਰਨਾ ਹੈ। ਇਸ ਕਾਰਨ ਅੰਗਦਾਨ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਘੱਟ ਹੈ। ਹਰ ਸਾਲ ਹਜ਼ਾਰਾਂ ਲੋਕ ਟਰਾਂਸਪਲਾਂਟ ਦਾ ਇੰਤਜ਼ਾਰ ਕਰਦੇ ਹਨ ਪਰ ਦਾਨੀ ਦੀ ਘਾਟ ਕਾਰਨ ਟਰਾਂਸਪਲਾਂਟ ਸੰਭਵ ਨਹੀਂ ਹੁੰਦਾ। ਅੰਗ ਦਾਨ ਕਰਨ ਵਾਲੇ ਕੁਝ ਲੋਕਾਂ ਵਿਚ ਜ਼ਿਆਦਾਤਰ ਔਰਤਾਂ ਹਨ। 1995 ਤੋਂ 2021 ਤੱਕ ਦੇਸ਼ ਵਿੱਚ 36,640 ਟ੍ਰਾਂਸਪਲਾਂਟ ਹੋਏ। ਇਨ੍ਹਾਂ ਵਿੱਚੋਂ 29,000 ਅੰਗ ਪ੍ਰਾਪਤ ਕਰਨ ਵਾਲੇ ਮਰਦ ਸਨ, ਜਦੋਂ ਕਿ ਸਿਰਫ 6,945 ਔਰਤਾਂ ਨੇ ਅੰਗ ਟ੍ਰਾਂਸਪਲਾਂਟ ਕਰਵਾਇਆ ਸੀ। ਅੰਗ ਦਾਨ ਕਰਨ ਵਾਲੇ ਹਰ ਪੰਜ ਵਿਅਕਤੀਆਂ ਵਿੱਚੋਂ ਚਾਰ ਔਰਤਾਂ ਹਨ। ਜਦੋਂ ਕਿ ਹਰ ਪੰਜ ਅੰਗ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਚਾਰ ਮਰਦ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਅੰਗਦਾਨ ਦੇ ਮਾਮਲੇ ਵਿੱਚ ਔਰਤਾਂ ਮਰਦਾਂ ਨਾਲੋਂ ਬਹੁਤ ਅੱਗੇ ਹਨ।

ਜੀਵਤ ਅੰਗਦਾਨ ਦੇ ਮਾਮਲੇ ਵਿੱਚ ਵੀ ਔਰਤਾਂ ਅੱਗੇ ਹਨ। ਐਕਸਪੈਰੀਮੈਂਟਲ ਐਂਡਕਲੀਨਿਕਲ ਜਰਨਲ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ, 2019 ਵਿੱਚ ਕਰਵਾਏ ਗਏ ਅੰਗ ਟ੍ਰਾਂਸਪਲਾਂਟ ਵਿੱਚ 80 ਪ੍ਰਤੀਸ਼ਤ ਜੀਵਤ ਦਾਨ ਕਰਨ ਵਾਲੀਆਂ ਔਰਤਾਂ ਸਨ। ਉਨ੍ਹਾਂ ਤੋਂ ਅੰਗ ਪ੍ਰਾਪਤ ਕਰਨ ਵਾਲਿਆਂ ਵਿੱਚ 80 ਫੀਸਦੀ ਮਰਦ ਸਨ। ਇਸ ਦਾ ਮਤਲਬ ਹੈ ਕਿ ਅੰਗਦਾਨ ਦੇ ਮਾਮਲੇ ਵਿੱਚ ਮਰਦ ਔਰਤਾਂ ਦੇ ਨੇੜੇ ਵੀ ਨਹੀਂ ਹਨ। ਔਰਤਾਂ ਵੀ ਲੀਵਰ ਦਾਨ ਕਰਨ ਵਾਲਿਆਂ ਵਿੱਚ ਸ਼ਾਮਲ ਹਨ। ਭਾਵ, ਉਹ ਜਿਉਂਦੇ ਜੀਅ ਅੰਗ ਦਾਨ ਕਰਨ ਵਿੱਚ ਮਰਦਾਂ ਨਾਲੋਂ ਬਹੁਤ ਅੱਗੇ ਹਨ। ਇੱਕ ਜੀਵਤ ਦਾਨੀ ਆਪਣਾ ਗੁਰਦਾ ਅਤੇ ਲੀਵਰ ਦਾਨ ਕਰ ਸਕਦਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਔਰਤਾਂ ਹੀ ਮਰਦਾਂ ਨੂੰ ਗੁਰਦੇ ਦਾਨ ਕਰਦੀਆਂ ਹਨ।

ਅੰਗ ਦਾਨ ਕਰਨ ਦਾ ਕੀ ਕਾਰਨ?

ਮਾਹਿਰਾਂ ਦਾ ਕਹਿਣਾ ਹੈ ਕਿ ਔਰਤਾਂ ਸਿਰਫ਼ ਆਪਣੇ ਪਤੀਆਂ ਨੂੰ ਹੀ ਨਹੀਂ ਸਗੋਂ ਆਪਣੇ ਬੱਚਿਆਂ ਅਤੇ ਭੈਣ-ਭਰਾਵਾਂ ਦੇ ਵੀ ਅੰਗ ਦਾਨ ਕਰਦੀਆਂ ਹਨ। ਔਰਤਾਂ ਦੇ ਅੰਗਦਾਨ ਕਰਨ ਦਾ ਕਾਰਨ ਆਰਥਿਕ ਨੁਕਸਾਨ ਤੋਂ ਬਚਣਾ ਹੈ। ਔਰਤਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਅੰਗ ਦਾਨ ਕਰਦੀਆਂ ਹਨ ਤਾਂ ਮਰਦਾਂ ਨੂੰ ਘਰ ਬੈਠਣਾ ਪੈ ਸਕਦਾ ਹੈ। ਅਜਿਹੇ ‘ਚ ਮਾਲੀ ਨੁਕਸਾਨ ਹੋਣ ਦਾ ਖਤਰਾ ਹੈ। ਇਸੇ ਲਈ ਔਰਤਾਂ ਅੰਗ ਦਾਨ ਕਰਦੀਆਂ ਹਨ। ਜੇਕਰ ਪਰਿਵਾਰ ਵਿੱਚ ਕਿਸੇ ਬੱਚੇ ਨੂੰ ਅੰਗ ਦਾਨ ਕਰਨਾ ਹੁੰਦਾ ਹੈ ਤਾਂ ਉਸ ਵਿੱਚ ਵੀ ਔਰਤਾਂ ਹੀ ਅੱਗੇ ਆਉਂਦੀਆਂ ਹਨ।

ਡੀਵਾਈ ਮੈਡੀਕਲ ਕਾਲਜ ਪੁਣੇ ਦੀ ਟਰਾਂਸਪਲਾਂਟ ਕੋਆਰਡੀਨੇਟਰ ਮਯੂਰੀ ਦਾ ਕਹਿਣਾ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਇਸ ਖੇਤਰ ਵਿੱਚ ਕੰਮ ਕਰ ਰਹੀ ਹੈ, ਪਰ ਅੱਜ ਤੱਕ ਉਸ ਨੇ ਅਜਿਹਾ ਸਿਰਫ਼ ਇੱਕ ਹੀ ਕੇਸ ਦੇਖਿਆ ਹੈ, ਜਿਸ ਵਿੱਚ ਮਰਦਾਂ ਨੇ ਕਿਸੇ ਔਰਤ ਨੂੰ ਅੰਗ ਦਾਨ ਕੀਤੇ ਹਨ। ਬਾਕੀ ਸਾਰੇ ਮਾਮਲਿਆਂ ਵਿੱਚ, ਇਹ ਕੇਵਲ ਔਰਤਾਂ ਹੀ ਹਨ ਜੋ ਅੰਗ ਦਾਨ ਕਰਦੀਆਂ ਹਨ। ਔਰਤਾਂ ਪਰਿਵਾਰ ਨੂੰ ਘਰੇਲੂ ਜ਼ਿੰਮੇਵਾਰੀਆਂ ਅਤੇ ਆਰਥਿਕ ਨੁਕਸਾਨ ਤੋਂ ਬਚਾਉਣ ਲਈ ਅਜਿਹਾ ਕਰਦੀਆਂ ਹਨ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...