ਕੀ ਸਰੀਰ ਵਾਂਗ ਫੇਫੜੇ ਵੀ ਹੋ ਸਕਦੇ ਹਨ ਡੀਟੌਕਸ? ਵਧ ਰਹੇ ਪ੍ਰਦੂਸ਼ਣ ਵਿੱਚ ਇਹ ਕਿਉਂ ਹੈ ਜ਼ਰੂਰੀ ?
Lungs Detoxification: ਵਧਦੇ ਪ੍ਰਦੂਸ਼ਣ ਕਾਰਨ ਕਾਲਾ ਜ਼ਹਿਰੀਲਾ ਧੂੰਆਂ ਸਾਹ ਰਾਹੀਂ ਸਾਡੇ ਫੇਫੜਿਆਂ 'ਚ ਦਾਖਲ ਹੋ ਰਿਹਾ ਹੈ ਅਤੇ ਫੇਫੜਿਆਂ ਨੂੰ ਬਿਮਾਰ ਕਰ ਰਿਹਾ ਹੈ, ਜਿਸ ਕਾਰਨ ਇਸ ਸਮੇਂ ਹਰ ਕਿਸੇ ਨੂੰ ਖੰਘ, ਛਾਤੀ 'ਚ ਜਲਣ ਅਤੇ ਘਰਘਰਾਹਟ ਦੀ ਸ਼ਿਕਾਇਤ ਹੁੰਦੀ ਹੈ, ਇਸ ਦੇ ਲਈ ਫੇਫੜਿਆਂ ਨੂੰ ਸਾਫ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਫੇਫੜੇ ਬਿਮਾਰ ਨਾ ਹੋਣ।
ਵੱਧ ਰਹੇ ਪ੍ਰਦੂਸ਼ਣ ਦਾ ਸਭ ਤੋਂ ਵੱਧ ਅਸਰ ਫੇਫੜਿਆਂ ‘ਤੇ ਪੈਂਦਾ ਹੈ। ਪ੍ਰਦੂਸ਼ਣ ਜਾਂ ਧੂੰਏਂ ਦੇ ਲਗਾਤਾਰ ਸੰਪਰਕ ਵਿਚ ਰਹਿਣ ਕਾਰਨ ਜ਼ਹਿਰੀਲਾ ਧੂੰਆਂ ਫੇਫੜਿਆਂ ਵਿਚ ਦਾਖਲ ਹੋ ਕੇ ਬਹੁਤ ਨੁਕਸਾਨ ਪਹੁੰਚਾਉਂਦਾ ਹੈ, ਜਿਸ ਕਾਰਨ ਸਾਡੇ ਫੇਫੜੇ ਬਿਮਾਰ ਹੋ ਜਾਂਦੇ ਹਨ, ਜਿਸ ਕਾਰਨ ਜ਼ਿਆਦਾਤਰ ਲੋਕ ਚੈਸਟ ਕੰਜੈਸ਼ਨ, ਖਾਂਸੀ, ਛਾਤੀ ਵਿਚ ਘਰਰ ਘਰਰ ਦੀ ਆਵਾਜ਼ ਆਉਣਾ, ਸਾਹ ਲੈਣ ਵਿਚ ਤਕਲੀਫ ਵਰਗੀਆਂ ਬੀਮਾਰੀਆਂ, ਸਾਹ ਅਤੇ ਦਮੇ ਦਾ ਸ਼ਿਕਾਰ ਹੋ ਜਾਂਦੇ ਹਨ। । ਅਜਿਹੇ ‘ਚ ਫੇਫੜਿਆਂ ਨੂੰ ਵੀ ਸਰੀਰ ਦੇ ਹੋਰ ਅੰਗਾਂ ਵਾਂਗ ਸਿਹਤਮੰਦ ਰੱਖਣਾ ਜ਼ਰੂਰੀ ਹੈ ਕਿਉਂਕਿ ਫੇਫੜਿਆਂ ਨੂੰ ਨੁਕਸਾਨ ਪਹੁੰਚਣ ਨਾਲ ਕਈ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਪਰ ਇਨ੍ਹਾਂ ਤੋਂ ਬਚਿਆ ਵੀ ਜਾ ਸਕਦਾ ਹੈ। ਸਰੀਰ ਦੀ ਤਰ੍ਹਾਂ, ਫੇਫੜਿਆਂ ਨੂੰ ਵੀ ਡੀਟੌਕਸੀਫਾਈ ਕੀਤਾ ਜਾ ਸਕਦਾ ਹੈ। ਇਸ ਨਾਲ ਫੇਫੜਿਆਂ ਨੂੰ ਕਾਫੀ ਫਾਇਦਾ ਮਿਲਦਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਦੁਨੀਆ ਭਰ ਵਿੱਚ 4.2 ਮਿਲੀਅਨ ਮੌਤਾਂ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਵੱਡਾ ਕਾਰਨ ਪ੍ਰਦੂਸ਼ਣ ਹੈ। ਇਸ ਨਾਲ ਫੇਫੜਿਆਂ ਵਿਚ ਇਨਫੈਕਸ਼ਨ ਹੋ ਜਾਂਦੀ ਹੈ ਅਤੇ ਕਈ ਘਾਤਕ ਬੀਮਾਰੀਆਂ ਹੋ ਜਾਂਦੀਆਂ ਹਨ। ਕਿਉਂਕਿ ਇਸ ਸਮੇਂ ਦੇਸ਼ ਦੇ ਬਹੁਤ ਸਾਰੇ ਖੇਤਰਾਂ ਵਿੱਚ AQI ਵਧਿਆ ਹੋਇਆ ਹੈ, ਇਸ ਲਈ ਆਪਣੇ ਫੇਫੜਿਆਂ ਨੂੰ ਡੀਟੌਕਸਫਾਈ ਕਰਨਾ ਸਭ ਤੋਂ ਮਹੱਤਵਪੂਰਨ ਹੈ ਅਰਥਾਤ ਫੇਫੜਿਆਂ ਵਿੱਚੋਂ ਹਰ ਤਰ੍ਹਾਂ ਦੀ ਇਕੱਠੀ ਹੋਈ ਗੰਦਗੀ ਨੂੰ ਸਾਫ਼ ਕਰਨਾ। ਆਓ ਜਾਣਦੇ ਹਾਂ ਫੇਫੜਿਆਂ ਨੂੰ ਡੀਟੌਕਸ ਕਰਨ ਦੇ ਤਰੀਕੇ ਮਾਹਿਰਾਂ ਤੋਂ।
ਸਟੀਮ ਲੈਣ ਨਾਲ ਮਿਲੇਗਾ ਫਾਇਦਾ
ਮੂਲਚੰਦ ਹਸਪਤਾਲ, ਦਿੱਲੀ ਦੇ ਪਲਮੋਨੋਲੋਜੀ ਵਿਭਾਗ ਵਿੱਚ ਡਾਕਟਰ ਭਗਵਾਨ ਮੰਤਰੀ ਦਾ ਕਹਿਣਾ ਹੈ ਕਿ ਇਸ ਸਮੇਂ, ਫੇਫੜਿਆਂ ਵਿੱਚ ਜਮ੍ਹਾਂ ਹੋਈ ਗੰਦਗੀ ਨੂੰ ਦੂਰ ਕਰਨ ਵਿੱਚ ਸਟੀਮ ਥੈਰੇਪੀ ਜਾਂ ਸਟੀਮ ਇਨਹੇਲੇਸ਼ਨ ਵੀ ਬਹੁਤ ਪ੍ਰਭਾਵਸ਼ਾਲੀ ਹੈ ਛਾਤੀ ਵਿੱਚ ਬਲਗ਼ਮ ਜਮ੍ਹਾ ਹੋ ਜਾਂਦਾ ਹੈ ਜਿਸ ਕਾਰਨ ਜਮ੍ਹਾ ਬਲਗ਼ਮ ਹੌਲੀ-ਹੌਲੀ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਗਲੇ ਦੀ ਖਰਾਸ਼ ਜਾਂ ਖੁਸ਼ਕ ਗਲੇ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਲਈ ਵੀ ਭਾਫ਼ ਲੈਣਾ ਫਾਇਦੇਮੰਦ ਹੁੰਦਾ ਹੈ।
ਕਸਰਤ ਜਰੂਰੀ
ਇਸ ਸਮੇਂ ਸਰੀਰ ਅਤੇ ਖਾਸ ਤੌਰ ‘ਤੇ ਫੇਫੜਿਆਂ ‘ਚ ਜਮ੍ਹਾ ਗੰਦਗੀ ਨੂੰ ਸਾਫ ਕਰਨ ਲਈ ਕਸਰਤ ਬਹੁਤ ਜ਼ਰੂਰੀ ਹੈ। ਇਸ ਨਾਲ ਬਹੁਤ ਸਾਰੇ ਫਾਇਦੇ ਮਿਲਦੇ ਹਨ। ਇਸ ਨਾਲ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ। ਕਸਰਤ ਕਰਨ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ, ਜਿਸ ਨਾਲ ਸਰੀਰ ਦੀ ਸਾਹ ਲੈਣ ਦੀ ਰਫ਼ਤਾਰ ਵੱਧ ਜਾਂਦੀ ਹੈ, ਜਿਸ ਕਾਰਨ ਮਾਸਪੇਸ਼ੀਆਂ ਨੂੰ ਆਕਸੀਜਨ ਦੀ ਜ਼ਿਆਦਾ ਲੋੜ ਹੁੰਦੀ ਹੈ ਅਤੇ ਜਿਸ ਨਾਲ ਫੇਫੜਿਆਂ ਦੀ ਸਿਹਤ ਠੀਕ ਰਹਿੰਦੀ ਹੈ, ਘਰ ਵਿਚ ਕਸਰਤ ਕਰਨ ਦੀ ਕੋਸ਼ਿਸ਼ ਕਰੋ, ਬਾਹਰ ਜਾਣ ਤੋਂ ਬਚੋ।
ਗ੍ਰੀਨ ਟੀ ਵੀ ਹੈ ਫਾਇਦੇਮੰਦ
ਇਸ ਸਮੇਂ ਫੇਫੜਿਆਂ ਨੂੰ ਡੀਟੌਕਸਫਾਈ ਕਰਨ ਲਈ ਵੀ ਗ੍ਰੀਨ ਟੀ ਬਹੁਤ ਫਾਇਦੇਮੰਦ ਹੁੰਦੀ ਹੈ ਇਸ ਵਿਚ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਫੇਫੜਿਆਂ ਦੀ ਸੋਜ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ। ਗ੍ਰੀਨ ਟੀ ਧੂੰਏਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਵੀ ਬਚਾਉਂਦੀ ਹੈ। ਗ੍ਰੀਨ ਟੀ ਤੋਂ ਇਲਾਵਾ ਹਲਦੀ, ਪੱਤੇਦਾਰ ਸਾਗ, ਚੈਰੀ, ਬਲੂਬੇਰੀ, ਜੈਤੂਨ, ਅਖਰੋਟ, ਬੀਨਜ਼ ਅਤੇ ਦਾਲਾਂ ਵੀ ਬਹੁਤ ਫਾਇਦੇਮੰਦ ਹਨ।
ਇਹ ਵੀ ਪੜ੍ਹੋ
ਸਿਗਰਟ ਪੀਣ ਤੋਂ ਕਰੋ ਪਰਹੇਜ਼
ਹਾਲਾਂਕਿ ਫੇਫੜੇ ਸਫਾਈ ਅਤੇ ਫਿਲਟਰ ਕਰਨ ਦਾ ਕੰਮ ਖੁਦ ਕਰਦੇ ਹਨ, ਪਰ ਕੁਝ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਆਪਣੇ ਫੇਫੜਿਆਂ ਤੋਂ ਜਮ੍ਹਾ ਗੰਦਗੀ ਨੂੰ ਸਾਫ ਕਰ ਸਕਦੇ ਹੋ। ਇਸ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਪਣੇ ਆਪ ਨੂੰ ਸਿਗਰਟ ਪੀਣ ਤੋਂ ਰੋਕੋ। ਸਾਡੇ ਸਰੀਰ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਜ਼ਹਿਰੀਲਾ ਧੂੰਆਂ ਜਾ ਰਿਹਾ ਹੈ, ਇਸ ਲਈ ਜੇਕਰ ਅਸੀਂ ਸਿਗਰਟ ਪੀ ਕੇ ਇਸ ਵਿੱਚ ਜ਼ਿਆਦਾ ਧੂੰਆਂ ਪਾਵਾਂਗੇ ਤਾਂ ਸਥਿਤੀ ਹੋਰ ਵੀ ਵਿਗੜ ਜਾਵੇਗੀ, ਇਸ ਲਈ ਇਸ ਸਮੇਂ ਸਿਗਰਟ ਪੀਣ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਸਿਗਰੇਟ ਛੱਡਣ ਦੇ 2 ਤੋਂ 3 ਹਫ਼ਤਿਆਂ ਦੇ ਅੰਦਰ ਤੁਹਾਡੇ ਫੇਫੜੇ ਠੀਕ ਹੋਣੇ ਸ਼ੁਰੂ ਹੋ ਜਾਣਗੇ।
ਲੰਗਜ਼ ਡੀਟੌਕਸ ਦੇ ਫਾਇਦੇ
ਫੇਫੜਿਆਂ ਨੂੰ ਡੀਟੌਕਸ ਕਰਨ ਨਾਲ ਇਨ੍ਹਾਂ ਵਿਚ ਜਮ੍ਹਾ ਗੰਦਗੀ ਅਤੇ ਬਲਗਮ ਦੂਰ ਹੋ ਜਾਂਦੀ ਹੈ ਅਤੇ ਫੇਫੜੇ ਪਹਿਲਾਂ ਨਾਲੋਂ ਵਧੀਆ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।
– ਫੇਫੜਿਆਂ ਵਿੱਚ ਜਮ੍ਹਾ ਬਲਗ਼ਮ ਅਤੇ ਜਲਣਸ਼ੀਲ ਪਦਾਰਥ ਬਾਹਰ ਆ ਜਾਂਦੇ ਹਨ।
– ਸਾਹ ਨਲੀ ਖੁੱਲ੍ਹਦੀ ਹੈ
– ਫੇਫੜਿਆਂ ਦੀ ਕੰਮ ਕਰਨ ਦੀ ਸਮਰੱਥਾ ਵਿੱਚ ਸੁਧਾਰ ਹੁੰਦਾ ਹੈ।
– ਫੇਫੜਿਆਂ ਵਿੱਚ ਸੋਜ ਘੱਟ ਜਾਂਦੀ ਹੈ।