05-11- 2024
TV9 Punjabi
Author: Ramandeep Singh
ਭਾਰਤ 2036 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਬੋਲੀ ਲਗਾਉਣ ਲਈ ਤਿਆਰ ਦਿਖਾਈ ਦੇ ਰਿਹਾ ਹੈ।
Pic: AFP/PTI/INSTAGRAM
2036 ਓਲੰਪਿਕ ਅਤੇ ਪੈਰਾਲੰਪਿਕਸ ਦੀ ਮੇਜ਼ਬਾਨੀ ਕਰਨਾ ਪੀਐਮ ਮੋਦੀ ਦਾ ਸੁਪਨਾ ਹੈ ਤੇ ਆ ਰਹੀਆਂ ਰਿਪੋਰਟਾਂ ਤੋਂ ਲੱਗਦਾ ਹੈ ਕਿ ਉਨ੍ਹਾਂ ਦਾ ਸੁਪਨਾ ਸਾਕਾਰ ਵੀ ਹੋ ਸਕਦਾ ਹੈ।
ਸੂਤਰਾਂ ਦੀ ਮੰਨੀਏ ਤਾਂ ਆਈਓਏ ਨੇ ਆਪਣਾ ਦਾਅਵਾ ਪੇਸ਼ ਕਰਨ ਲਈ ਆਈਓਸੀ ਨੂੰ ਪੱਤਰ ਲਿਖ ਕੇ ਆਪਣਾ ਇਰਾਦਾ ਜ਼ਾਹਰ ਕੀਤਾ ਹੈ।
ਖ਼ਬਰਾਂ ਅਨੁਸਾਰ ਭਾਰਤੀ ਓਲੰਪਿਕ ਸੰਘ ਵੱਲੋਂ ਇਹ ਪੱਤਰ 1 ਅਕਤੂਬਰ ਨੂੰ ਲਿਖਿਆ ਗਿਆ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ 2036 ਓਲੰਪਿਕ ਲਈ ਭਾਰਤ ਦੇ ਅੱਗੇ ਆਉਣ ਦੀ ਗੱਲ ਸਾਹਮਣੇ ਆਈ ਹੈ। ਪਿਛਲੀਆਂ ਰਿਪੋਰਟਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਭਾਰਤ ਨੇ ਪਿਛਲੇ ਸਾਲ ਅਕਤੂਬਰ ਵਿੱਚ ਆਈਓਸੀ ਦੇ 141ਵੇਂ ਸੈਸ਼ਨ ਦੀ ਮੇਜ਼ਬਾਨੀ ਕੀਤੀ ਸੀ, ਜਿਸ ਵਿੱਚ ਪੀਐਮ ਮੋਦੀ ਨੇ 2036 ਓਲੰਪਿਕ ਦੀ ਮੇਜ਼ਬਾਨੀ ਕਰਨ ਦੀ ਇੱਛਾ ਪ੍ਰਗਟਾਈ ਸੀ।
ਓਲੰਪਿਕ ਦੀ ਮੇਜ਼ਬਾਨੀ ਦਾ ਪਹਿਲਾ ਕਦਮ ਰੁਚੀ ਜ਼ਾਹਰ ਕਰਨਾ ਹੈ। ਭਾਰਤ ਦੇ ਪੱਖ ਤੋਂ, ਨਾ ਸਿਰਫ ਪੀਐਮ ਬਲਕਿ ਹੁਣ ਆਈਓਏ ਨੇ ਵੀ ਆਪਣੀ ਇੱਛਾ ਜ਼ਾਹਰ ਕਰਕੇ ਪਹਿਲਾ ਕਦਮ ਚੁੱਕਿਆ ਹੈ।