ਫੇਫੜਿਆਂ ਦੇ ਖ਼ਰਾਬ ਹੋਣ ਦੇ ਕੀ ਹੁੰਦੇ ਹਨ ਲੱਛਣ?

05-11- 2024

TV9 Punjabi

Author: Ramandeep Singh

ਫੇਫੜੇ ਸਰੀਰ ਨੂੰ ਆਕਸੀਜਨ ਸਪਲਾਈ ਕਰਨ ਅਤੇ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ।

ਫੇਫੜੇ

ਬੈਕਟੀਰੀਆ, ਵਾਇਰਸ, ਫੰਗਸ, ਫਲੂ, ਨਮੂਨੀਆ, ਕਮਜ਼ੋਰ ਇਮਿਊਨਿਟੀ, ਸਿਗਰਟਨੋਸ਼ੀ ਅਤੇ ਪ੍ਰਦੂਸ਼ਣ ਕਾਰਨ ਫੇਫੜੇ ਖਰਾਬ ਹੋ ਸਕਦੇ ਹਨ।

ਫੇਫੜਿਆਂ ਦਾ ਖਰਾਬ ਹੋਣਾ

ਫੇਫੜਿਆਂ 'ਚ ਖਰਾਬੀ ਕਾਰਨ ਸਰੀਰ 'ਚ ਕਈ ਲੱਛਣ ਦਿਖਾਈ ਦਿੰਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਆਓ ਜਾਣਦੇ ਹਾਂ।

ਲੱਛਣ ਕੀ ਹਨ

ਪੌੜੀਆਂ ਚੜ੍ਹਨ ਜਾਂ ਹਲਕਾ ਕੰਮ ਕਰਦੇ ਸਮੇਂ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਹੋਣਾ ਫੇਫੜਿਆਂ ਦੀ ਸਮੱਸਿਆ ਦਾ ਲੱਛਣ ਹੋ ਸਕਦਾ ਹੈ।

ਸਾਹ ਦੀ ਦਿੱਕਤ

ਲੰਬੇ ਸਮੇਂ ਤੱਕ ਸੁੱਕੀ ਖੰਘ ਜਾਂ ਬਲਗਮ ਵਾਲੀ ਖੰਘ ਵੀ ਫੇਫੜਿਆਂ ਦੀਆਂ ਸਮੱਸਿਆਵਾਂ ਦਾ ਲੱਛਣ ਹੋ ਸਕਦੀ ਹੈ।

ਲਗਾਤਾਰ ਖੰਘ

ਫੇਫੜਿਆਂ ਵਿੱਚ ਖਰਾਬੀ ਦੇ ਕਾਰਨ, ਤੁਹਾਨੂੰ ਛਾਤੀ ਵਿੱਚ ਲਗਾਤਾਰ ਭਾਰ ਜਾਂ ਦਰਦ ਮਹਿਸੂਸ ਹੋ ਸਕਦਾ ਹੈ।

ਛਾਤੀ ਵਿੱਚ ਦਰਦ

ਆਮ ਕੰਮ ਕਰਨ ਤੋਂ ਬਾਅਦ ਵੀ ਜਲਦੀ ਥਕਾਵਟ ਮਹਿਸੂਸ ਹੋਣਾ ਅਤੇ ਊਰਜਾ ਦੀ ਕਮੀ ਹੋਣਾ ਵੀ ਫੇਫੜਿਆਂ ਦੀਆਂ ਸਮੱਸਿਆਵਾਂ ਦਾ ਲੱਛਣ ਹੋ ਸਕਦਾ ਹੈ।

ਥਕਾਵਟ ਤੇ ਕਮਜ਼ੋਰੀ

ਅਮਰੀਕਾ ਦੀਆਂ ਚੋਣਾਂ ਭਾਰਤ ਨਾਲੋਂ ਕਿੰਨੀਆਂ ਵੱਖਰੀਆਂ, ਕਿਵੇਂ ਹੁੰਦੀ ਹੈ ਵੋਟਿੰਗ?