ਪ੍ਰਦੂਸ਼ਣ ਕਾਰਨ 25% ਵੱਧ ਜਾਂਦਾ ਹੈ ਬ੍ਰੇਨ ਸਟ੍ਰੋਕ ਦਾ ਖ਼ਤਰਾ, ਕਿਵੇਂ ਕਰੀਏ ਬਚਾਅ? ਜਾਣੋ
Air Pollution: ਸਰਦੀਆਂ ਦੇ ਦਿਨਾਂ ਦੌਰਾਨ ਦਿੱਲੀ ਅਤੇ ਐਨਸੀਆਰ ਵਿੱਚ ਹਰ ਸਾਲ ਪ੍ਰਦੂਸ਼ਣ ਵੱਧਣ ਦੀ ਸੱਮਸਿਆ ਪੇਸ਼ ਆਉਂਦੀ ਹੈ। ਇਸ ਪ੍ਰਦੂਸ਼ਣ ਦਾ ਬੇਸ਼ੱਕ ਤੁਰੰਤ ਸ਼ਰੀਰ ਤੇ ਤੁਰੰਤ ਕੋਈ ਅਸਰ ਦਿਖਾਈ ਨਹੀਂ ਦਿੰਦਾ ਪਰ ਆਉਣ ਵਾਲੇ ਕੁਝ ਸਾਲਾਂ ਵਿੱਚ ਇਹ ਕਈ ਵੱਡੀਆਂ ਬੀਮਾਰੀਆਂ ਦੀ ਵਜ੍ਹਾ ਬਣ ਸਕਦਾ ਹੈ। ਡਾਕਟਰ ਇਸ ਤੋਂ ਬੱਚਣ ਦੀ ਸਲਾਹ ਦੇ ਰਹੇ ਹਨ। ਜਾਣੋਂ...ਕਿਵੇਂ ਖੁਦ ਨੂੰ ਰੱਖਣਾ ਹੈ ਸੁੱਰਖਿਅਤ...
ਦੀਵਾਲੀ ਤੋਂ ਪਹਿਲਾਂ ਹੀ ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਇੰਨਾ ਵੱਧ ਗਿਆ ਹੈ ਕਿ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਤੁਸੀਂ ਸੜਕ ‘ਤੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਬਚਣ ਲਈ ਮਾਸਕ ਪਹਿਨੇ ਦੇਖੋਗੇ। ਦਿੱਲੀ ਸਰਕਾਰ ਵੀ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਾਫੀ ਉਪਰਾਲੇ ਕਰ ਰਹੀ ਹੈ ਪਰ ਪ੍ਰਦੂਸ਼ਣ ਨੂੰ ਦੇਖਦੇ ਹੋਏ ਇਹ ਕਦਮ ਨਾਕਾਫੀ ਜਾਪ ਰਹੇ ਹਨ। ਆਸ-ਪਾਸ ਦੇ ਰਾਜਾਂ ਵਿੱਚ ਪਰਾਲੀ ਸਾੜਨ ਕਾਰਨ ਦਿੱਲੀ ਦੀ ਹਵਾ ਲਗਾਤਾਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਦੀਵਾਲੀ ਤੋਂ ਬਾਅਦ ਵੀ ਇਹ ਪ੍ਰਦੂਸ਼ਣ ਹੋਰ ਵਧਣ ਦੀ ਸੰਭਾਵਨਾ ਹੈ। ਅਜਿਹੇ ‘ਚ ਸਿਹਤ ਮਾਹਿਰ ਲਗਾਤਾਰ ਇਸ ਵਧਦੇ ਪ੍ਰਦੂਸ਼ਣ ਬਾਰੇ ਸਾਨੂੰ ਚੇਤਾਵਨੀ ਦੇ ਰਹੇ ਹਨ ਕਿਉਂਕਿ ਇਹ ਪ੍ਰਦੂਸ਼ਣ ਕਈ ਘਾਤਕ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਵੀਡੀਓ ਦੇਖੋ