Mental Health: ਤੁਹਾਡੇ ਬੱਚੇ ਦੀ ਮੈਂਟਲ ਹੈਲਥ ਹੋ ਰਹੀ ਹੈ ਖਰਾਬ? ਮਾਹਿਰਾਂ ਦੇ ਇਨ੍ਹਾਂ ਚਾਰ Tips ਨੂੰ ਕਰੋ Follow

Published: 

25 Apr 2023 19:12 PM

Mental Health Prevention Tips: ਡਾਕਟਰਾਂ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿੱਚ ਮੈਂਟਲ ਹੈਲਥ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਮਾਨਸਿਕ ਸਿਹਤ ਠੀਕ ਨਾ ਹੋਵੇ ਤਾਂ ਇਹ ਸਰੀਰ ਦੇ ਹਰ ਅੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ।

Mental Health: ਤੁਹਾਡੇ ਬੱਚੇ ਦੀ ਮੈਂਟਲ ਹੈਲਥ ਹੋ ਰਹੀ ਹੈ ਖਰਾਬ? ਮਾਹਿਰਾਂ ਦੇ ਇਨ੍ਹਾਂ ਚਾਰ Tips ਨੂੰ ਕਰੋ Follow
Follow Us On

Bad Mental Health:: ਕੈਂਸਰ, ਦਿਲ ਦੇ ਰੋਗ, ਸ਼ੂਗਰ ਦੀ ਤਰ੍ਹਾਂ ਮੈਂਟਲ ਹੈਲਥ (Mental Health) ਨਾਲ ਸਬੰਧਤ ਬਿਮਾਰੀਆਂ ਵੀ ਵਧ ਰਹੀਆਂ ਹਨ। ਭਾਵੇਂ ਇਸ ਦਾ ਜ਼ਿਕਰ ਘੱਟ ਹੀ ਹੁੰਦਾ ਹੈ ਪਰ ਸੱਚਾਈ ਇਹ ਹੈ ਕਿ ਅੱਜ ਦੇ ਯੁੱਗ ਵਿੱਚ ਮਾੜੀ ਮੈਂਟਲ ਹੈਲਥ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। 14 ਤੋਂ 18 ਸਾਲ ਦੀ ਉਮਰ ਦੇ ਬੱਚੇ ਵੀ ਮਾੜੀ ਮੈਂਟਲ ਹੈਲਥ ਤੋਂ ਪੀੜਤ ਹਨ। ਇਸ ਦੇ ਕਈ ਕਾਰਨ ਹਨ ਪਰ ਅੱਜ ਅਸੀਂ ਇਸ ਸਮੱਸਿਆ ਦੇ ਹੱਲ ਬਾਰੇ ਗੱਲ ਕਰਾਂਗੇ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਬੱਚਿਆਂ ਦੀ ਮਾਨਸਿਕ ਸਿਹਤ ਠੀਕ ਨਹੀਂ ਲੱਗ ਰਹੀ ਹੈ ਤਾਂ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਲੋਕ ਆਪਣੀ ਜ਼ਿੰਦਗੀ ‘ਚ ਬਹੁਤ ਰੁੱਝੇ ਹੋਏ ਹਨ। ਮਾਪੇ ਕੰਮ ਕਰ ਰਹੇ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਪਾ ਰਹੇ ਹਨ। ਇਸ ਕਾਰਨ ਬੱਚਿਆਂ ਨੂੰ ਆਪਣੀਆਂ ਅੰਦਰੂਨੀ ਸਮੱਸਿਆਵਾਂ ਸਾਂਝੀਆਂ ਕਰਨ ਦਾ ਮੌਕਾ ਨਹੀਂ ਮਿਲਦਾ। ਜੇਕਰ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਬੱਚੇ ਨੇ ਇਕੱਲਾ ਰਹਿਣਾ ਸ਼ੁਰੂ ਕਰ ਦਿੱਤਾ ਹੈ ਜਾਂ ਉਸ ਦਾ ਵਿਵਹਾਰ ਬਦਲ ਰਿਹਾ ਹੈ, ਤਾਂ ਤੁਹਾਨੂੰ ਧਿਆਨ ਦੇਣ ਦੀ ਲੋੜ ਹੈ। ਇਹ ਖ਼ਰਾਬ ਮੈਂਟਲ ਹੈਲਥ ਦਾ ਇੱਕ ਵੱਡਾ ਲੱਛਣ ਹੈ।

ਇਹਨਾਂ ਟਿਪਸ ਦੀ ਕਰੋ ਪਾਲਣਾ

ਏਮਜ਼ ਦੇ ਸਾਬਕਾ ਮਨੋਵਿਗਿਆਨੀ ਡਾਕਟਰ ਰਾਜਕੁਮਾਰ ਸ਼੍ਰੀਨਿਵਾਸ ਦੱਸਦੇ ਹਨ ਕਿ ਬੱਚਿਆਂ ਨਾਲ ਗੱਲ ਕਰਨ ਲਈ ਸਮਾਂ ਕੱਢੋ। ਉਨ੍ਹਾਂ ਦੀ ਜਿੰਦਗੀ ਬਾਰੇ ਗੱਲ ਕਰੋ। ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਪੁੱਛੋ। ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਤੁਸੀਂ ਹਮੇਸ਼ਾ ਉਨ੍ਹਾਂ ਦੇ ਨਾਲ ਹੋ। ਬੱਚਿਆਂ ਦੀ ਕੋਈ ਵੀ ਸਮੱਸਿਆ ਸੁਣੋ ਅਤੇ ਹੱਲ ਕਰੋ। ਕੁਝ ਮਾਨਸਿਕ ਸਮੱਸਿਆਵਾਂ ਨੂੰ ਸੁਣ ਕੇ ਵੀ ਠੀਕ ਕੀਤਾ ਜਾ ਸਕਦਾ ਹੈ।

ਖੇਡਣ ਲਈ ਕਰੋ ਉਤਸ਼ਾਹਿਤ

ਜਦੋਂ ਤੋਂ ਕਰੋਨਾ ਮਹਾਮਾਰੀ ਆਈ ਹੈ, ਉਦੋਂ ਤੋਂ ਹੀ ਬੱਚਿਆਂ ਵਿੱਚ ਗੈਜੇਟਸ ਦਾ ਸ਼ੌਕ ਵੱਧ ਗਿਆ ਹੈ। ਪਰ ਇਸ ਕਾਰਨ ਉਨ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਘੱਟ ਗਈਆਂ ਹਨ। ਅਜਿਹੀ ਸਥਿਤੀ ਵਿੱਚ ਬੱਚਿਆਂ ਨੂੰ ਖੇਡਾਂ ਲਈ ਕਹਿਣਾ ਜ਼ਰੂਰੀ ਹੈ। ਸਰੀਰਕ ਕਸਰਤ ਜਾਂ ਖੇਡਾਂ ਲਈ ਦਿਨ ਵਿੱਚ ਘੱਟੋ-ਘੱਟ ਅੱਧਾ ਘੰਟਾ ਕੱਢਣ ਲਈ ਕਹੋ। ਇਸ ਨਾਲ ਮਾਨਸਿਕ ਸਿਹਤ ਵਿੱਚ ਸੁਧਾਰ ਹੋਵੇਗਾ।

ਬੱਚਿਆਂ ‘ਤੇ ਗੁੱਸਾ ਨਾ ਕਰੋ

ਬੱਚਿਆਂ ਦੀ ਕਿਸੇ ਵੀ ਛੋਟੀ ਜਾਂ ਵੱਡੀ ਗਲਤੀ ‘ਤੇ ਗੁੱਸੇ ਹੋਣ ਤੋਂ ਬਚੋ। ਇਸ ਦੀ ਬਜਾਏ, ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ। ਅਜਿਹਾ ਇਸ ਲਈ ਕਿਉਂਕਿ ਜੇਕਰ ਬੱਚੇ ਦੀ ਮਾਨਸਿਕ ਸਿਹਤ ਠੀਕ ਨਹੀਂ ਹੈ ਅਤੇ ਤੁਸੀਂ ਉਸ ਨਾਲ ਗੁੱਸੇ ਕੀਤਾ ਤਾਂ ਇਸ ਦਾ ਉਲਟਾ ਅਸਰ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਬੱਚਾ ਕੋਈ ਵੀ ਖ਼ਤਰਨਾਕ ਕਦਮ ਵੀ ਚੁੱਕ ਸਕਦਾ ਹੈ। ਕੁਝ ਮਾਮਲਿਆਂ ਵਿੱਚ, ਖੁਦਕੁਸ਼ੀ ਦਾ ਖ਼ਤਰਾ ਵੀ ਹੁੰਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ