Health Tips: ਇਸ ਲਈ ਬਹੁਤ ਜਰੂਰੀ ਹੈ ਹਰ ਰੋਜ ਸੈਰ, ਫਾਇਦੇ ਜਾਣ ਕੇ ਤੁਸੀਂ ਵੀ ਅੱਜ ਤੋਂ ਹੀ ਕਰ ਦਵੋਗੇ ਸ਼ੁਰੂ
Health Benefits: ਸ਼ਰੀਰ ਦੀ ਤੰਦਰੁਸਤੀ ਲਈ ਸਿਹਤ ਵਿਗਿਆਨੀ ਮੁਤਾਬਕ ਸਾਨੂੰ ਕਸਰਤ ਲਈ ਸਮਾਂ ਕੱਢਣਾ ਚਾਹੀਦਾ ਹੈ ਅਤੇ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸੈਰ ਕਰਨਾ ਵੀ ਸ਼ਾਮਲ ਕਰਨਾ ਚਾਹੀਦਾ ਹੈ। ਸਾਨੂੰ ਹਰ ਰੋਜ਼ ਇਸ ਲਈ ਸਮਾਂ ਕੱਢਣਾ ਪਵੇਗਾ ਤਾਂ ਜੋ ਅਸੀਂ ਸਿਹਤਮੰਦ ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਰੱਖ ਸਕੀਏ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਰੋਜ਼ਾਨਾ ਕਿੰਨਾ ਸਮਾਂ ਕਸਰਤ ਕਰਨੀ ਚਾਹੀਦੀ ਹੈ ਜਾਂ ਸੈਰ ਕਰਨੀ ਚਾਹੀਦੀ ਹੈ ਤਾਂ ਜੋ ਤੁਸੀਂ ਬਿਮਾਰੀਆਂ ਤੋਂ ਬਚ ਸਕੋ।
Health Benefits Morning Walk: ਅੱਜ ਦੇ ਸਮੇਂ ਵਿੱਚ ਵਿਗਿਆਨ ਨੇ ਬਹੁਤ ਜਿਆਦਾ ਤਰੱਕੀ ਕਰ ਲਈ ਹੈ। ਇਹ ਜਿੱਥੇ ਸਾਡੇ ਲਈ ਲਾਭਦਾਇਕ ਹੈ, ਉੱਥੇ ਹੀ ਸਾਨੂੰ ਇਸ ਦਾ ਨੁਕਸਾਨ ਵੀ ਹੋਇਆ ਹੈ । ਅੱਜ ਦੇ ਦੌਰ ਵਿੱਚ ਅਸੀਂ ਬਹੁਤ ਜਿਆਦਾ ਆਰਾਮਪ੍ਰਸਤ ਹੋ ਗਏ ਹਾਂ। ਅੱਜ ਅਸੀਂ ਮਿਹਨਤ ਨਹੀਂ ਕਰਦੇ। ਇਸ ਲਈ ਸਾਡਾ ਸ਼ਰੀਰ ਕਈਂ ਤਰ੍ਹਾਂ ਦੀਆਂ ਬਿਮਾਰੀਆਂ ਦੀ ਚਪੇਟ ਵਿੱਚ ਆ ਚੁੱਕਾ ਹੈ। ਸਿਹਤ ਵਿਗਿਆਨੀ (Health Expert) ਸਾਨੂੰ ਇਸ ਗੱਲ ਦੀ ਹਿਦਾਇਤ ਦਿੰਦੇ ਹਨ ਕਿ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਹਰ ਰੋਜ ਕਸਰਤ ਜਾਂ ਫਿਰ ਸੈਰ ਕਰਨੀ ਚਾਹੀਦੀ ਹੈ।
ਹਰ ਰੋਜ਼ 30 ਮਿੰਟ ਸੈਰ ਕਰੋ
ਸਾਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚੋਂ ਆਪਣੇ ਲਈ 30 ਮਿੰਟ ਕੱਢਣੇ ਚਾਹੀਦੇ ਹਨ। ਇਨ੍ਹਾਂ 30 ਮਿੰਟਾਂ ਵਿੱਚ ਸਾਨੂੰ ਹਲਕੀ ਕਸਰਤ ਕਰਨੀ ਚਾਹੀਦੀ ਹੈ ਅਤੇ ਸੈਰ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਕਸਰਤ ਕਰਨ ਦੇ ਯੋਗ ਨਹੀਂ ਹੋ ਤਾਂ ਤੁਹਾਨੂੰ 30 ਮਿੰਟ ਸੈਰ ਕਰਨੀ ਚਾਹੀਦੀ ਹੈ। ਤਾਂ ਜੋ ਤੁਹਾਡਾ ਸਰੀਰ ਅਤੇ ਦਿਮਾਗ ਤੰਦਰੁਸਤ ਰਹੇ ਅਤੇ ਤੁਸੀਂ ਧਿਆਨ ਲਗਾ ਕੇ ਕੰਮ ਕਰ ਸਕੋ। ਰੋਜ਼ਾਨਾ ਸੈਰ ਕਰਨਾ ਸਰੀਰਕ ਦੇ ਨਾਲ-ਨਾਲ ਮਾਨਸਿਕ ਸਿਹਤ (Mental health) ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਕਈ ਖੋਜਾਂ ਵਿੱਚ ਸਾਬਤ ਹੋਇਆ
ਰੋਜ਼ਾਨਾ ਸੈਰ ਅਤੇ ਹਲਕੀ ਕਸਰਤ ਨੂੰ ਲੈ ਕੇ ਹਜ਼ਾਰਾਂ ਖੋਜਾਂ ਕੀਤੀਆਂ ਗਈਆਂ ਹਨ, ਇਨ੍ਹਾਂ ਵਿਚ ਇਹ ਵੀ ਸਾਬਤ ਹੋ ਚੁੱਕਾ ਹੈ ਕਿ ਜੋ ਵਿਅਕਤੀ ਹਰ ਰੋਜ਼ ਹਲਕੀ ਕਸਰਤ ਜਾਂ ਸੈਰ ਕਰਦਾ ਹੈ, ਉਸ ਦੀ ਕੁਸ਼ਲਤਾ ਉਸ ਵਿਅਕਤੀ ਨਾਲੋਂ ਜ਼ਿਆਦਾ ਹੁੰਦੀ ਹੈ ਜੋ ਅਜਿਹਾ ਨਹੀਂ ਕਰਦੇ। ਇਨ੍ਹਾਂ ਖੋਜਾਂ ਅਨੁਸਾਰ ਹਲਕੀ ਕਸਰਤ ਜਿਵੇਂ ਕਿ ਪੈਦਲ ਚੱਲਣ ਨਾਲ ਸਮੁੱਚੀ ਮਾਨਸਿਕ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਨ੍ਹਾਂ ਹੀ ਨਹੀਂ, ਨਿਯਮਤ ਸੈਰ (Daily Walk) ਕਰਨ ਨਾਲ ਡਿਮੇਨਸ਼ੀਆ ਨੂੰ ਸ਼ੁਰੂਆਤੀ ਪੜਾਅ ‘ਤੇ ਰੋਕਿਆ ਜਾ ਸਕਦਾ ਹੈ ਅਤੇ ਅਲਜ਼ਾਈਮਰ ਰੋਗ ਦੇ ਜੋਖਮ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।
ਦਿਮਾਗ ਅਤੇ ਦਿਲ ਲਈ ਚੰਗਾ
ਜੇਕਰ ਅਸੀਂ ਰੋਜ਼ਾਨਾ 30 ਮਿੰਟ ਸੈਰ ਕਰਦੇ ਹਾਂ ਤਾਂ ਇਹ ਸਾਡੇ ਸਰੀਰ, ਦਿਮਾਗ ਦੇ ਨਾਲ-ਨਾਲ ਸਾਡੇ ਦਿਲ ਲਈ ਵੀ ਫਾਇਦੇਮੰਦ ਹੁੰਦਾ ਹੈ। ਸੈਰ ਕਰਨ ਨਾਲ ਸਰੀਰ ਵਿੱਚ ਖੂਨ ਦਾ ਸੰਚਾਰ ਸਹੀ ਢੰਗ ਨਾਲ ਹੁੰਦਾ ਹੈ ਅਤੇ ਸਾਫ ਖੂਨ ਸਾਡੇ ਦਿਲ ਤੱਕ ਆਸਾਨੀ ਨਾਲ ਪਹੁੰਚਦਾ ਹੈ, ਜਿਸ ਕਾਰਨ ਦਿਲ ਕਈ ਖਤਰਨਾਕ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਦਿਲ ਦੇ ਨਾਲ-ਨਾਲ ਇਹ ਸਾਡੇ ਦਿਮਾਗ ਲਈ ਵੀ ਫਾਇਦੇਮੰਦ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ