Mental Health: ਡਿਪਰੈਸ਼ਨ ‘ਚ ਹੈ ਤੁਹਾਡਾ ਦੋਸਤ ? ਸਮਾਂ ਰਹਿੰਦੇ ਇਨ੍ਹਾਂ ਲੱਛਣਾਂ ‘ਤੇ ਦਿਓ ਧਿਆਨ

Published: 

24 Sep 2023 12:59 PM

ਖਰਾਬ ਮਾਨਸਿਕ ਸਿਹਤ ਵੱਲ ਸਮੇਂ ਸਿਰ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਸਮੱਸਿਆ ਹੋਰ ਵੀ ਵਿਗੜ ਸਕਦੀ ਹੈ। ਡਿਪਰੈਸ਼ਨ ਤੋਂ ਪੀੜਤ ਵਿਅਕਤੀ ਵਿੱਚ ਕੁਝ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਤਾਂ ਆਓ ਜਾਣਦੇ ਹਾਂ ਮਾਹਿਰਾਂ ਤੋਂ।

Mental Health: ਡਿਪਰੈਸ਼ਨ ਚ ਹੈ ਤੁਹਾਡਾ ਦੋਸਤ ? ਸਮਾਂ ਰਹਿੰਦੇ ਇਨ੍ਹਾਂ ਲੱਛਣਾਂ ਤੇ ਦਿਓ ਧਿਆਨ
Follow Us On

ਹੈਲਥ ਨਿਊਜ। ਰੁਝੇਵਿਆਂ ਭਰੀ ਜ਼ਿੰਦਗੀ ਵਿਚ ਤਣਾਅ ਵੱਧ ਜਾਂਦਾ ਹੈ ਜਿਸ ਦਾ ਮਾਨਸਿਕ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਅੱਜ ਦੇ ਸਮੇਂ ਵਿੱਚ ਮਾਨਸਿਕ ਤਣਾਅ (Mental stress) ਸਿਹਤ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਬਹੁਤ ਸਾਰੇ ਮਾਮਲਿਆਂ ਵਿੱਚ, ਤਣਾਅ ਵਧਦਾ ਹੈ ਅਤੇ ਡਿਪਰੈਸ਼ਨ ਵਿੱਚ ਬਦਲ ਜਾਂਦਾ ਹੈ। ਜਦੋਂ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ ਤਾਂ ਅਜਿਹੇ ਮਾਮਲਿਆਂ ਵਿੱਚ ਪੀੜਤ ਕਈ ਵਾਰ ਖੁਦਕੁਸ਼ੀ ਵਰਗਾ ਘਾਤਕ ਕਦਮ ਵੀ ਚੁੱਕ ਲੈਂਦਾ ਹੈ।

ਚਿੰਤਾ ਦੀ ਗੱਲ ਇਹ ਹੈ ਕਿ ਇਸ ਸਮੱਸਿਆ ਨਾਲ ਜੂਝ ਰਹੇ ਵਿਅਕਤੀ ਨੂੰ ਖੁਦ ਇਸ ਦੀ ਜਾਣਕਾਰੀ ਨਹੀਂ ਹੁੰਦੀ ਅਤੇ ਇਸ ਕਾਰਨ ਇਹ ਸਮੱਸਿਆ ਗੰਭੀਰ ਹੋ ਜਾਂਦੀ ਹੈ। ਕੁਝ ਅਜਿਹੇ ਲੱਛਣ ਹਨ ਜਿਨ੍ਹਾਂ ਦੁਆਰਾ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕੋਈ ਵਿਅਕਤੀ ਡਿਪਰੈਸ਼ਨ (Depression) ਤੋਂ ਪੀੜਤ ਹੈ ਅਤੇ ਸਥਿਤੀ ਨੂੰ ਵਿਗੜਨ ਤੋਂ ਰੋਕਿਆ ਜਾ ਸਕਦਾ ਹੈ।

ਡਿਪਰੈਸ਼ਨ ਦੀ ਪਛਾਣ ਕਰਨਾ ਜ਼ਰੂਰੀ

ਡਿਪਰੈਸ਼ਨ ਦੇ ਕੁਝ ਲੱਛਣਾਂ ਨੂੰ ਪਛਾਣ ਕੇ, ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ, ਦੋਸਤਾਂ ਅਤੇ ਸਹਿਕਰਮੀਆਂ ਨੂੰ ਇਸ ਸਮੱਸਿਆ ਤੋਂ ਬਚਾ ਸਕਦੇ ਹੋ। ਆਓ ਜਾਣਦੇ ਹਾਂ ਮਾਹਿਰਾਂ ਤੋਂ ਜਦੋਂ ਮਾਨਸਿਕ ਸਿਹਤ ਵਿਗੜਦੀ ਹੈ ਤਾਂ ਕਿਹੜੇ ਲੱਛਣ ਦਿਖਾਈ ਦਿੰਦੇ ਹਨ। ਇਸ ਬਾਰੇ ਜਾਣਨ ਲਈ ਅਸੀਂ ਜ਼ਿਲ੍ਹਾ ਸੰਯੁਕਤ ਹਸਪਤਾਲ ਗਾਜ਼ੀਆਬਾਦ ਦੇ ਮਨੋਵਿਗਿਆਨੀ ਡਾਕਟਰ (Psychiatrist Doctor) ਏ. ਵਿਸ਼ਵਕਰਮਾ ਨਾਲ ਗੱਲ ਕੀਤੀ। ਤਾਂ ਆਓ ਵਿਸਥਾਰ ਵਿੱਚ ਜਾਣੀਏ।

ਇਹ ਹਨ ਡਿਪਰੈਸ਼ਨ ‘ਚ ਰਹਿਣ ਦੀਆਂ ਨਿਸ਼ਾਨੀਆਂ

ਜੇਕਰ ਤੁਸੀਂ ਕਿਸੇ ਦੇ ਮੂਡ ‘ਚ ਵਾਰ-ਵਾਰ ਬਦਲਾਅ, ਅਚਾਨਕ ਚਿੜਚਿੜਾ ਹੋ ਜਾਣਾ, ਕਿਸੇ ਕੰਮ ‘ਚ ਦਿਲਚਸਪੀ ਨਾ ਲੈਣਾ ਅਤੇ ਲੋਕਾਂ ਤੋਂ ਹਮੇਸ਼ਾ ਦੂਰ ਰਹਿਣਾ, ਇਕੱਲੇ ਰਹਿਣਾ, ਹਮੇਸ਼ਾ ਉਦਾਸ ਰਹਿਣਾ, ਅਚਾਨਕ ਰੋਣਾ ਸ਼ੁਰੂ ਕਰ ਦੇਣਾ ਜਾਂ ਤੁਹਾਨੂੰ ਅਜਿਹਾ ਮਹਿਸੂਸ ਹੋਣ ਵਰਗੇ ਲੱਛਣ ਨਜ਼ਰ ਆਉਂਦੇ ਹਨ ਤਾਂ ਫਿਰ ਇਸ ਨੂੰ ਤੁਰੰਤ ਸੰਭਾਲਿਆ ਜਾਣਾ ਚਾਹੀਦਾ ਹੈ.

ਸ਼ਰੀਰ ‘ਚ ਦਿਖਾਈ ਦਿੰਦੇ ਹਨ ਇਹ ਲੱਛਣ

ਸਰੀਰਕ ਸਿਹਤ ਦਾ ਕੁਝ ਹੱਦ ਤੱਕ ਮਾਨਸਿਕ ਸਿਹਤ ਨਾਲ ਵੀ ਸਬੰਧ ਹੈ। ਤੁਹਾਡੇ ਸਰੀਰ ‘ਤੇ ਮਾੜੀ ਮਾਨਸਿਕ ਸਿਹਤ ਦੇ ਲੱਛਣ ਵੀ ਦਿਖਾਈ ਦਿੰਦੇ ਹਨ। ਡਿਪਰੈਸ਼ਨ ਦੀ ਸਥਿਤੀ ਵਿੱਚ, ਮਾੜੀ ਖੁਰਾਕ, ਥਕਾਵਟ ਮਹਿਸੂਸ ਕਰਨਾ, ਇਨਸੌਮਨੀਆ ਆਦਿ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਮੈਂਟਲ ਅਤੇ ਹੈਲਥ ਨੂੰ ਇਸ ਤਰ੍ਹਾਂ ਰੱਖੋ ਫਿੱਟ

ਜੇਕਰ ਕਿਸੇ ਵਿੱਚ ਅਜਿਹੇ ਲੱਛਣ ਦਿਖਾਈ ਦੇਣ ਤਾਂ ਉਸ ਨਾਲ ਗੱਲ ਕਰੋ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਅਜਿਹਾ ਕਿਉਂ ਹੋ ਰਿਹਾ ਹੈ। ਯਾਦ ਰੱਖੋ ਕਿ ਅਜਿਹੇ ਮਾਮਲਿਆਂ ਨੂੰ ਹਮੇਸ਼ਾ ਸ਼ਾਂਤੀ ਅਤੇ ਪਿਆਰ ਨਾਲ ਨਜਿੱਠੋ। ਜੇਕਰ ਤੁਸੀਂ ਖੁਦ ਆਪਣੇ ਮੂਡ ‘ਚ ਬਦਲਾਅ ਮਹਿਸੂਸ ਕਰ ਰਹੇ ਹੋ, ਤਾਂ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਕਿਸੇ ਨਜ਼ਦੀਕੀ ਨਾਲ ਸਾਂਝਾ ਕਰੋ। ਇਸ ਨਾਲ ਤਣਾਅ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਚੰਗੀ ਅਤੇ ਲੋੜੀਂਦੀ ਨੀਂਦ ਲਓ। ਧਿਆਨ ਅਤੇ ਯੋਗਾ ਵਰਗੀਆਂ ਸਿਹਤਮੰਦ ਗਤੀਵਿਧੀਆਂ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ।

ਡਾਕਰ ਨਾਲ ਗੱਲ ਕਰਨ ਦੀ ਕਦੋਂ ਹੈ ਜ਼ਰੂਰਤ ?

ਜੇਕਰ ਕਿਸੇ ਨਾਲ ਗੱਲ ਕਰਨ ਅਤੇ ਰੋਜ਼ਾਨਾ ਦੀ ਰੁਟੀਨ ਵਿੱਚ ਸੁਧਾਰ ਕਰਨ ਦੇ ਬਾਵਜੂਦ ਵੀ ਲੱਛਣ ਜਾਰੀ ਰਹਿੰਦੇ ਹਨ, ਤਾਂ ਕਿਸੇ ਮਨੋਵਿਗਿਆਨੀ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਮਰੀਜ਼ ਦੀ ਕਾਉਂਸਲਿੰਗ ਕੀਤੀ ਜਾ ਸਕੇ ਅਤੇ ਸਮੱਸਿਆ ਦੀ ਗੰਭੀਰਤਾ ਦਾ ਪਤਾ ਲਗਾਇਆ ਜਾ ਸਕੇ। ਡਿਪਰੈਸ਼ਨ ਦੇ 90 ਫ਼ੀਸਦੀ ਕੇਸ ਸਿਰਫ਼ ਕਾਊਂਸਲਿੰਗ ਰਾਹੀਂ ਹੀ ਠੀਕ ਹੋ ਜਾਂਦੇ ਹਨ।

Exit mobile version