Nana Patekar Death: ਦਿਲ ਦੇ ਦੌਰੇ ਤੋਂ ਧੜਕਨ ਰੁਕਣ ਤੱਕ ਹਾਰਟ ਅਟੈਕ ਅਤੇ ਕਾਰਡੀਅਕ ਅਰੇਸਟ ‘ਚ ਕਿੰਨਾ ਫਰਕ?

Updated On: 

08 Oct 2026 12:39 PM IST

Nana Patekar Death: ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦਾ ਕਾਰਨ ਕਾਰਡੀਅਕ ਅਰੇਸਟ ਦੱਸਿਆ ਜਾ ਰਿਹਾ ਹੈ। ਲੋਕ ਅਕਸਰ ਇਸ ਗੱਲ ਨੂੰ ਲੈ ਕੇ ਕਨਫਿਊਜ਼ ਰਹਿੰਦੇ ਹਨ ਕਿ ਕਾਰਡੀਅਕ ਅਰੇਸਟ ਅਤੇ ਹਾਰਟ ਅਟੈਕ ਵਿੱਚ ਕੀ ਫਰਕ ਹੁੰਦਾ ਹੈ? ਜਾਣੋ...

Nana Patekar Death: ਦਿਲ ਦੇ ਦੌਰੇ ਤੋਂ ਧੜਕਨ ਰੁਕਣ ਤੱਕ ਹਾਰਟ ਅਟੈਕ ਅਤੇ ਕਾਰਡੀਅਕ ਅਰੇਸਟ ਚ ਕਿੰਨਾ ਫਰਕ?

ਦਿਲ ਦੇ ਦੌਰੇ ਤੋਂ ਧੜਕਨ ਰੁਕਣ ਤੱਕ, ਹਾਰਟ ਅਟੈਕ ਤੇ ਕਾਰਡੀਅਕ ਅਰੇਸਟ 'ਚ ਕਿੰਨਾ ਫਰਕ?

ਦਿੱਗਜ ਅਦਾਕਾਰ ਨਾਨਾ ਪਾਟੇਕਰ ਦੇ ਦੇਹਾਂਤ ਦਾ ਕਾਰਨ ਕਾਰਡੀਅਕ ਅਰੇਸਟ ਦੱਸਿਆ ਜਾ ਰਿਹਾ ਹੈ। ਇਸ ਖ਼ਬਰ ਨੇ ਇੱਕ ਵਾਰ ਫਿਰ ਕਾਰਡੀਅਕ ਅਰੇਸਟ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਰਿਪੋਰਟਾਂ ਮੁਤਾਬਕ, 75 ਸਾਲਾ ਅਦਾਕਾਰ ਨੂੰ ਘਰ ਵਿੱਚ ਕਾਰਡੀਅਕ ਅਰੇਸਟ ਆਇਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ CPR ਦੇ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਅਕਸਰ ਲੋਕ ਕਾਰਡੀਅਕ ਅਰੇਸਟ ਅਤੇ ਹਾਰਟ ਅਟੈਕ ਨੂੰ ਇੱਕੋ ਹੀ ਬਿਮਾਰੀ ਸਮਝ ਲੈਂਦੇ ਹਨ, ਜਦਕਿ ਦੋਵੇਂ ਵੱਖ-ਵੱਖ ਮੈਡੀਕਲ ਸਥਿਤੀਆਂ ਹਨ।

ਕਾਰਡੀਅਕ ਅਰੇਸਟ ਵਿੱਚ ਖ਼ਤਰਾ ਇਸ ਲਈ ਜ਼ਿਆਦਾ ਤੁਰੰਤ ਹੁੰਦਾ ਹੈ ਕਿਉਂਕਿ ਦਿਲ ਅਚਾਨਕ ਸਰੀਰ ਵਿੱਚ ਖੂਨ ਪੰਪ ਕਰਨਾ ਬੰਦ ਕਰ ਦਿੰਦਾ ਹੈ। ਇਸ ਨਾਲ ਦਿਮਾਗ ਅਤੇ ਸਰੀਰ ਦੇ ਹੋਰ ਜ਼ਰੂਰੀ ਅੰਗਾਂ ਤੱਕ ਆਕਸੀਜਨ ਪਹੁੰਚਣੀ ਰੁਕ ਜਾਂਦੀ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਮੁਤਾਬਕ, ਕਾਰਡੀਅਕ ਅਰੇਸਟ ਦੀ ਸਥਿਤੀ ਵਿੱਚ ਵਿਅਕਤੀ ਅਚਾਨਕ ਬੇਹੋਸ਼ ਹੋ ਸਕਦਾ ਹੈ ਅਤੇ ਆਮ ਤਰੀਕੇ ਨਾਲ ਸਾਹ ਲੈਣਾ ਬੰਦ ਕਰ ਸਕਦਾ ਹੈ।

ਹਾਰਟ ਅਟੈਕ ਅਤੇ ਕਾਰਡੀਅਕ ਅਰੇਸਟ ਵਿੱਚ ਕੀ ਫਰਕ ਹੈ?

ਮੇਦਾਂਤਾ ਮੂਲਚੰਦ ਹਸਪਤਾਲ ਦੇ ਕਾਰਡੀਓਲੋਜੀ ਵਿਭਾਗ ਵਿੱਚ ਪ੍ਰੋਫੈਸਰ ਡਾ. ਤਰੁਣ ਕੁਮਾਰ ਦੱਸਦੇ ਹਨ ਕਿ ਹਾਰਟ ਅਟੈਕ ਉਦੋਂ ਹੁੰਦਾ ਹੈ, ਜਦੋਂ ਦਿਲ ਦੀ ਕਿਸੇ ਨਾੜੀ ਵਿੱਚ ਬਲਾਕੇਜ ਆ ਜਾਂਦੀ ਹੈ ਅਤੇ ਦਿਲ ਦੀਆਂ ਮਾਸਪੇਸ਼ੀਆਂ ਤੱਕ ਖੂਨ ਅਤੇ ਆਕਸੀਜਨ ਦੀ ਸਪਲਾਈ ਘੱਟ ਜਾਂ ਬੰਦ ਹੋ ਜਾਂਦੀ ਹੈ। ਇਸ ਦੌਰਾਨ ਦਿਲ ਆਮ ਤੌਰ ‘ਤੇ ਧੜਕਦਾ ਰਹਿੰਦਾ ਹੈ।

ਉੱਥੇ ਹੀ ਕਾਰਡੀਅਕ ਅਰੇਸਟ ਮੁੱਖ ਤੌਰ ‘ਤੇ ਦਿਲ ਦੇ ਇਲੈਕਟ੍ਰਿਕਲ ਸਿਸਟਮ ਵਿੱਚ ਗੜਬੜ ਕਾਰਨ ਹੋ ਸਕਦਾ ਹੈ। ਇਸ ਨਾਲ ਦਿਲ ਦੀ ਧੜਕਨ ਇੰਨੀ ਅਨਿਯਮਿਤ ਹੋ ਸਕਦੀ ਹੈ ਕਿ ਉਹ ਪ੍ਰਭਾਵਸ਼ਾਲੀ ਢੰਗ ਨਾਲ ਖੂਨ ਪੰਪ ਨਹੀਂ ਕਰ ਪਾਉਂਦਾ ਜਾਂ ਪੂਰੀ ਤਰ੍ਹਾਂ ਰੁਕ ਜਾਂਦਾ ਹੈ। ਹਾਰਟ ਅਟੈਕ ਵੀ ਕਈ ਵਾਰ ਕਾਰਡੀਅਕ ਅਰੇਸਟ ਨੂੰ ਟ੍ਰਿਗਰ ਕਰ ਸਕਦਾ ਹੈ।

ਕੀ ਕਾਰਡੀਅਕ ਅਰੇਸਟ ਦੇ ਲੱਛਣ ਪਹਿਲਾਂ ਤੋਂ ਪਤਾ ਨਹੀਂ ਲੱਗਦੇ?

ਇਹੀ ਇਸ ਦੀ ਸਭ ਤੋਂ ਵੱਡੀ ਮੁਸ਼ਕਲ ਹੈ। ਕਈ ਵਾਰ ਕਾਰਡੀਅਕ ਅਰੇਸਟ ਬਿਨਾਂ ਕਿਸੇ ਸਪੱਸ਼ਟ ਚੇਤਾਵਨੀ ਦੇ ਅਚਾਨਕ ਹੋ ਜਾਂਦਾ ਹੈ। ਵਿਅਕਤੀ ਗੱਲ ਕਰਦੇ-ਕਰਦੇ ਜਾਂ ਆਮ ਕੰਮ ਕਰਦੇ ਹੋਏ ਅਚਾਨਕ ਡਿੱਗ ਸਕਦਾ ਹੈ, ਬੇਹੋਸ਼ ਹੋ ਸਕਦਾ ਹੈ ਅਤੇ ਆਮ ਤਰੀਕੇ ਨਾਲ ਸਾਹ ਲੈਣਾ ਬੰਦ ਕਰ ਸਕਦਾ ਹੈ। ਹਾਲਾਂਕਿ ਹਰ ਮਾਮਲੇ ਵਿੱਚ ਅਜਿਹਾ ਨਹੀਂ ਹੁੰਦਾ। ਕੁਝ ਲੋਕਾਂ ਵਿੱਚ ਪਹਿਲਾਂ ਛਾਤੀ ਵਿੱਚ ਦਰਦ, ਸਾਹ ਚੜ੍ਹਨਾ, ਅਸਧਾਰਨ ਥਕਾਵਟ, ਚੱਕਰ ਆਉਣਾ, ਬੇਹੋਸ਼ੀ ਜਾਂ ਦਿਲ ਦੀ ਧੜਕਨ ਤੇਜ਼ ਜਾਂ ਅਨਿਯਮਿਤ ਹੋਣ ਵਰਗੇ ਸੰਕੇਤ ਦਿਖਾਈ ਦੇ ਸਕਦੇ ਹਨ। ਪਰ ਇਹ ਲੱਛਣ ਹੋਣਾ ਜ਼ਰੂਰੀ ਨਹੀਂ ਹੈ।

ਕਾਰਡੀਅਕ ਅਰੇਸਟ ਵਿੱਚ ਹਰ ਸਕਿੰਟ ਕਿਉਂ ਜ਼ਰੂਰੀ ਹੈ?

ਜਦੋਂ ਦਿਲ ਖੂਨ ਪੰਪ ਕਰਨਾ ਬੰਦ ਕਰ ਦਿੰਦਾ ਹੈ ਤਾਂ ਦਿਮਾਗ ਨੂੰ ਵੀ ਆਕਸੀਜਨ ਨਹੀਂ ਮਿਲਦੀ। ਇਸ ਲਈ ਇੰਤਜ਼ਾਰ ਕਰਨਾ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਜੇ ਕੋਈ ਵਿਅਕਤੀ ਅਚਾਨਕ ਡਿੱਗ ਜਾਵੇ, ਆਵਾਜ਼ ਦੇਣ ਜਾਂ ਹਿਲਾਉਣ ‘ਤੇ ਕੋਈ ਪ੍ਰਤੀਕਿਰਿਆ ਨਾ ਦੇਵੇ ਅਤੇ ਆਮ ਤਰੀਕੇ ਨਾਲ ਸਾਹ ਨਾ ਲੈ ਰਿਹਾ ਹੋਵੇ ਜਾਂ ਸਿਰਫ਼ ਹੱਫ ਰਿਹਾ ਹੋਵੇ, ਤਾਂ ਇਸ ਨੂੰ ਕਾਰਡੀਅਕ ਅਰੇਸਟ ਮੰਨ ਕੇ ਤੁਰੰਤ ਐਮਰਜੈਂਸੀ ਮਦਦ ਬੁਲਾਉਣੀ ਚਾਹੀਦੀ ਹੈ।

ਕਿਵੇਂ ਬਚਾਈ ਜਾ ਸਕਦੀ ਹੈ ਜਾਨ?

ਅਜਿਹੀ ਸਥਿਤੀ ਵਿੱਚ CPR ਸ਼ੁਰੂ ਕਰਨਾ ਅਤੇ ਉਪਲਬਧ ਹੋਣ ‘ਤੇ AED (ਏਈਡੀ) ਦੀ ਵਰਤੋਂ ਕਰਨਾ ਜਾਨ ਬਚਾਉਣ ਵਿੱਚ ਮਦਦ ਕਰ ਸਕਦਾ ਹੈ। CPR ਦਾ ਮਕਸਦ ਸਰੀਰ ਅਤੇ ਦਿਮਾਗ ਤੱਕ ਕੁਝ ਹੱਦ ਤੱਕ ਖੂਨ ਦਾ ਪ੍ਰਵਾਹ ਬਣਾਈ ਰੱਖਣਾ ਹੁੰਦਾ ਹੈ, ਜਦੋਂ ਤੱਕ ਮੈਡੀਕਲ ਮਦਦ ਜਾਂ ਡਿਫਿਬ੍ਰਿਲੇਸ਼ਨ ਉਪਲਬਧ ਨਹੀਂ ਹੋ ਜਾਂਦੀ।

ਇਸ ਲਈ ਕਾਰਡੀਅਕ ਅਰੇਸਟ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਲੱਛਣ ਆਉਣ ਦਾ ਇੰਤਜ਼ਾਰ ਨਾ ਕੀਤਾ ਜਾਵੇ। ਜੇ ਕੋਈ ਵਿਅਕਤੀ ਅਚਾਨਕ ਬੇਹੋਸ਼ ਹੋ ਕੇ ਨਾਰਮਲ ਸਾਹ ਲੈਣਾ ਬੰਦ ਕਰ ਦੇਵੇ, ਤਾਂ ਤੁਰੰਤ ਮਦਦ ਬੁਲਾਓ, CPR ਸ਼ੁਰੂ ਕਰੋ ਅਤੇ AED ਉਪਲਬਧ ਹੋਵੇ ਤਾਂ ਉਸ ਦੀ ਵਰਤੋਂ ਕਰੋ। ਅਜਿਹੇ ਮਾਮਲਿਆਂ ਵਿੱਚ ਹਸਪਤਾਲ ਪਹੁੰਚਣ ਤੋਂ ਪਹਿਲਾਂ ਦੇ ਸ਼ੁਰੂਆਤੀ ਕੁਝ ਮਿੰਟ ਬੇਹੱਦ ਮਹੱਤਵਪੂਰਨ ਹੁੰਦੇ ਹਨ।

Source:TV9Hindi.com

Loading...
Unable to load recommendations.
Follow Us