ਵਾਰ-ਵਾਰ ਪਿਸ਼ਾਬ ਆਉਣਾ ਹੋ ਸਕਦਾ ਹੈ ਪ੍ਰੋਸਟੇਟ ਕੈਂਸਰ ਦਾ ਲੱਛਣ, ਨਜ਼ਰਅੰਦਾਜ਼ ਪੈ ਸਕਦਾ ਹੈ ਭਾਰੀ
ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਣਾ, ਦਰਦ ਜਾਂ ਪਿਸ਼ਾਬ 'ਚ ਖੂਨ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਇਹ ਕਿਸੇ ਵੱਡੀ ਬਿਮਾਰੀ ਦਾ ਕਾਰਨ ਹੋ ਸਕਦਾ ਹੈ। ਡਾਕਟਰ ਨਾਲ ਸਲਾਹ ਕਰੋ ਅਤੇ ਸਹੀ ਸਮੇਂ 'ਤੇ ਟੈਸਟ ਕਰਵਾਓ ਤਾਂ ਜੋ ਬਿਮਾਰੀ ਦਾ ਪਤਾ ਲਗਾਇਆ ਜਾ ਸਕੇ।

Urine Test
ਵਧਦੀ ਉਮਰ ਦੇ ਨਾਲ ਬਹੁਤ ਸਾਰੇ ਮਰਦਾਂ ਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੋਣ ਲੱਗਦੀ ਹੈ। ਕਈ ਵਾਰ ਇਹ ਆਮ ਸਮੱਸਿਆ ਹੋ ਸਕਦੀ ਹੈ ਪਰ ਜੇਕਰ ਇਹ ਲਗਾਤਾਰ ਬਣੀ ਰਹੇ ਤੇ ਪਿਸ਼ਾਬ ਦਾ ਪ੍ਰਵਾਹ ਕਮਜ਼ੋਰ ਹੋ ਰਿਹਾ ਹੈ ਤਾਂ ਇਸ ਨੂੰ ਹਲਕਾ ਜਿਹਾ ਲੈਣਾ ਖਤਰਨਾਕ ਸਾਬਤ ਹੋ ਸਕਦਾ ਹੈ। ਇਹ ਪ੍ਰੋਸਟੇਟ ਕੈਂਸਰ ਦਾ ਸ਼ੁਰੂਆਤੀ ਲੱਛਣ ਵੀ ਹੋ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ 50 ਸਾਲ ਦੀ ਉਮਰ ਤੋਂ ਬਾਅਦ ਹਰ ਮਦਦ ਨੂੰ ਪ੍ਰੋਸਟੇਟ ਨਾਲ ਜੁੜੀਆਂ ਸਮੱਸਿਆਵਾਂ ਲਈ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ, ਤਾਂ ਜੋ ਸਮੇਂ ਸਿਰ ਕਿਸੇ ਵੀ ਬੀਮਾਰੀ ਦਾ ਪਤਾ ਲਗਾਇਆ ਜਾ ਸਕੇ।
ਕਿਉਂ ਹੁੰਦੀ ਹੈ ਇਹ ਸਮੱਸਿਆ?
ਪ੍ਰੋਸਟੇਟ ਪੁਰਸ਼ਾਂ ਦੇ ਸਰੀਰ ਵਿੱਚ ਬਲੈਡਰ ਦੇ ਹੇਠਾਂ ਸਥਿਤ ਹੁੰਦੀ ਹੈ, ਜੋ ਪਿਸ਼ਾਬ ਤੇ ਸ਼ੁਕਰਾਣੂ ਦੇ ਪ੍ਰਵਾਹ ਨੂੰ ਨਿਯੰਤਰਿਤ ਕਰਦੀ ਹੈ। ਵਧਦੀ ਉਮਰ ਦੇ ਨਾਲ, ਇਹ ਗਲੈਂਡ ਵੱਡੀ ਹੋਣ ਲੱਗਦੀ ਹੈ, ਜਿਸ ਕਾਰਨ ਪਿਸ਼ਾਬ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਕਈ ਮਾਮਲਿਆਂ ਵਿੱਚ, ਇਹ ਗਲੈਂਡ ਕੈਂਸਰ ਵੀ ਬਣ ਸਕਦੀ ਹੈ, ਜਿਸ ਨਾਲ ਗੰਭੀਰ ਸਥਿਤੀ ਹੋ ਸਕਦੀ ਹੈ।ਪ੍ਰੋਸਟੇਟ ਕੈਂਸਰ ਦੇ ਲੱਛਣ
ਵਾਰ-ਵਾਰ ਪਿਸ਼ਾਬ ਆਉਣਾ, ਖਾਸ ਤੌਰ ‘ਤੇ ਰਾਤ ਨੂੰ ਪਿਸ਼ਾਬ ਕਰਨ ਵਿੱਚ ਮੁਸ਼ਕਲ ਜਾਂ ਪਿਸ਼ਾਬ ਦਾ ਵਹਾਅ ਕਮਜ਼ੋਰ ਹੋ ਜਾਣਾ ਜਾਂ ਅੱਧ ਵਿਚਕਾਰ ਰੁਕ ਜਾਣਾ, ਪਿਸ਼ਾਬ ਕਰਨ ਵੇਲੇ ਜਲਨ ਜਾਂ ਦਰਦ ਹੋਣਾ ਪ੍ਰੋਸਟੇਟ ਕੈਂਸਰ ਦੇ ਲੱਛਣ ਹੋ ਸਕਦੇ ਹਨ। ਇਸ ਤੋਂ ਇਲਾਵਾ ਵੀਰਜ ਅਤੇ ਪਿਸ਼ਾਬ ਵਿਚ ਖੂਨ ਆਉਣਾ, ਪੇਡੂ ਦੇ ਹਿੱਸੇ ਜਾਂ ਪਿੱਠ ਦੇ ਹੇਠਲੇ ਹਿੱਸੇ ਵਿਚ ਲਗਾਤਾਰ ਦਰਦ ਹੋਣਾ ਵੀ ਪ੍ਰੋਸਟੇਟ ਕੈਂਸਰ ਦੇ ਕਾਰਨ ਹੋ ਸਕਦਾ ਹੈ।ਕਿਹੜੇ ਮਰਦਾਂ ਨੂੰ ਜ਼ਿਆਦਾ ਖਤਰਾ ਹੈ?
ਮਾਹਿਰਾਂ ਅਨੁਸਾਰ ਇਸ ਬਿਮਾਰੀ ਦਾ ਖ਼ਤਰਾ 50 ਸਾਲ ਤੋਂ ਵੱਧ ਉਮਰ ਦੇ ਮਰਦਾਂ ਵਿੱਚ ਜ਼ਿਆਦਾ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਪਰਿਵਾਰ ‘ਚ ਕਿਸੇ ਨੂੰ ਪਹਿਲਾਂ ਪ੍ਰੋਸਟੇਟ ਦਾ ਕੈਂਸਰ ਹੋ ਚੁੱਕਾ ਹੈ ਤਾਂ ਧਿਆਨ ਰੱਖਣਾ ਜ਼ਰੂਰੀ ਹੈ। ਗਲਤ ਜੀਵਨਸ਼ੈਲੀ, ਗੈਰ-ਸਿਹਤਮੰਦ ਖੁਰਾਕ ਅਤੇ ਮੋਟਾਪਾ ਵੀ ਇਸ ਬੀਮਾਰੀ ਦਾ ਖਤਰਾ ਵਧਾ ਸਕਦਾ ਹੈ।ਜੇਕਰ ਤੁਹਾਨੂੰ ਵੀ ਇਹ ਲੱਛਣ ਹਨ ਤਾਂ ਤੁਰੰਤ ਇਹ ਟੈਸਟ ਕਰਵਾਓ
- PSA ਟੇਸਟ (Prostate-Specific Antigen) ਪ੍ਰੋਸਟੇਟ ਕੈਂਸਰ ਦੇ ਲੱਛਣਾਂ ਦੀ ਪਛਾਣ ਖੂਨ ਦੀ ਜਾਂਚ ਦੁਆਰਾ ਕੀਤੀ ਜਾਂਦੀ ਹੈ।
- ਡਿਜੀਟਲ ਰਿਐਕਟਲ ਪ੍ਰੀਖਿਆ (DRE) ਇਸ ਵਿੱਚ, ਡਾਕਟਰ ਪ੍ਰੋਸਟੇਟ ਗਲੈਂਡ ਦੀ ਜਾਂਚ ਕਰਦਾ ਹੈ ਅਤੇ ਉਸ ਦੀ ਸਥਿਤੀ ਦਾ ਪਤਾ ਲਗਾਉਂਦਾ ਹੈ।
- ਬਾਇਓਪਸੀ- ਜੇਕਰ ਲੋੜ ਹੋਵੇ ਤਾਂ ਪ੍ਰੋਸਟੇਟ ਟਿਸ਼ੂ ਦਾ ਨਮੂਨਾ ਲੈ ਕੇ ਕੈਂਸਰ ਦੀ ਪੁਸ਼ਟੀ ਕੀਤੀ ਜਾਂਦੀ ਹੈ।