Skin Care: ਗਰਮੀਆਂ ‘ਚ ਤੇਜ਼ੀ ਨਾਲ ਫੈਲਦੀ ਹੈ ਚੰਬਲ (Eczema) ਦੀ ਬਿਮਾਰੀ, ਇਸ ਤਰ੍ਹਾਂ ਕਰੋ ਬਚਾਅ
Eczema: ਚੰਬਲ ਇੱਕ ਮੁੱਖ ਚਮੜੀ ਦੀ ਬਿਮਾਰੀ ਹੈ ਜੋ ਗਰਮੀਆਂ ਵਿੱਚ ਫੈਲਦੀ ਹੈ। ਗਰਮੀਆਂ ਵਿੱਚ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ। ਅਜਿਹੇ 'ਚ ਜੋ ਲੋਕ ਚਮੜੀ ਸੰਬੰਧੀ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ।

Health: ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਚਮੜੀ ਨਾਲ ਸਬੰਧਤ ਕਈ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਪਰ ਚੰਬਲ (Eczema) ਇਨਾਂ ਵਿੱਚ ਇੱਕ ਮੁੱਖ ਬਿਮਾਰੀ ਹੈ। ਇਸ ਦਾ ਕਾਰਨ ਪ੍ਰਦੂਸ਼ਣ (Pollution) ਅਤੇ ਵਧਦਾ ਤਾਪਮਾਨ ਵੀ ਹੁੰਦਾ ਹੈ। ਸਰਦੀਆਂ ਵਿੱਚ ਜਿੱਥੇ ਸਾਡਾ ਸਰੀਰ ਪੂਰੀ ਤਰ੍ਹਾਂ ਢੱਕਿਆ ਰਹਿੰਦਾ ਹੈ, ਉੱਥੇ ਹੀ ਗਰਮੀਆਂ ਵਿੱਚ ਸਾਡੇ ਸਰੀਰ ਦਾ ਇੱਕ ਵੱਡਾ ਹਿੱਸਾ ਕੱਪੜਿਆਂ ਤੋਂ ਬਾਹਰ ਰਹਿ ਜਾਂਦਾ ਹੈ, ਜਿਸ ਕਾਰਨ ਇਹ ਧੁੱਪ ਅਤੇ ਪ੍ਰਦੂਸ਼ਣ ਦੇ ਸਿੱਧੇ ਸੰਪਰਕ ਵਿੱਚ ਆਉਂਦਾ ਹੈ।
ਇਹੀ ਕਾਰਨ ਹੈ ਕਿ ਗਰਮੀਆਂ ਵਿੱਚ ਸਾਨੂੰ ਚਮੜੀ ਨਾਲ ਸਬੰਧਤ ਕਈ ਬਿਮਾਰੀਆਂ ਹੋ ਸਕਦੀਆਂ ਹਨ। ਚੰਬਲ ਇੱਕ ਮੁੱਖ ਚਮੜੀ ਦੀ ਬਿਮਾਰੀ ਹੈ ਜੋ ਗਰਮੀਆਂ ਵਿੱਚ ਫੈਲਦੀ ਹੈ। ਗਰਮੀਆਂ ਵਿੱਚ ਇਹ ਸਮੱਸਿਆ ਹੋਰ ਵੱਧ ਜਾਂਦੀ ਹੈ। ਅਜਿਹੇ ‘ਚ ਜੋ ਲੋਕ ਇਸ ਚਮੜੀ ਸੰਬੰਧੀ ਬਿਮਾਰੀ ਤੋਂ ਪੀੜਤ ਹਨ, ਉਨ੍ਹਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ। ਚਮੜੀ ਨਾਲ ਸਬੰਧਤ ਇਸ ਬਿਮਾਰੀ ਤੋਂ ਬਚਣ ਲਈ ਸਾਨੂੰ ਡਾਕਟਰੀ ਇਲਾਜ ਦੇ ਨਾਲ-ਨਾਲ ਇਨ੍ਹਾਂ ਸਾਵਧਾਨੀਆਂ ਦਾ ਵੀ ਧਿਆਨ ਰੱਖਣਾ ਪਵੇਗਾ।