Summer Care: ਗਰਮੀਆਂ ‘ਚ ਸਲਾਦ ਖਾਣ ਨਾਲ ਭਾਰ ਘਟਾਉਣ ‘ਚ ਮਿਲਦੀ ਹੈ ਮਦਦ
Health Tips: ਸਾਡੀਆਂ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨਸ਼ੈਲੀ ਦੇ ਕਾਰਨ ਮੌਜੂਦਾ ਸਮੇਂ ਵਿੱਚ ਜਿਨ੍ਹਾਂ ਸਿਹਤ ਸਮੱਸਿਆਵਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ਵਿੱਚੋਂ ਮੋਟਾਪਾ ਅਤੇ ਵਧਿਆ ਭਾਰ ਸਭ ਤੋਂ ਪ੍ਰਮੁੱਖ ਹਨ। ਅੱਜ ਸਾਡੀ ਆਬਾਦੀ ਦਾ ਵੱਡਾ ਹਿੱਸਾ ਇਸ ਸਮੱਸਿਆ ਨਾਲ ਜੂਝ ਰਿਹਾ ਹੈ।

ਗਰਮੀਆਂ ‘ਚ ਸਲਾਦ ਖਾਣ ਨਾਲ ਭਾਰ ਘਟਾਉਣ ਵਿੱਚ ਮਿਲਦੀ ਹੈ ਮਦਦ।
Health News : ਸਾਡੀਆਂ ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨਸ਼ੈਲੀ ਦੇ ਕਾਰਨ ਮੌਜੂਦਾ ਸਮੇਂ ਵਿੱਚ ਜਿਨ੍ਹਾਂ ਸਿਹਤ ਸਮੱਸਿਆਵਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ਵਿੱਚੋਂ ਮੋਟਾਪਾ ਅਤੇ ਵਧਿਆ ਭਾਰ ਸਭ ਤੋਂ ਪ੍ਰਮੁੱਖ ਹਨ। ਅੱਜ ਸਾਡੀ ਆਬਾਦੀ ਦਾ ਵੱਡਾ ਹਿੱਸਾ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਜੇਕਰ ਸਾਡਾ ਭਾਰ ਵਧਦਾ ਹੈ ਤਾਂ ਇਹ ਬਹੁਤ ਤੇਜ਼ੀ ਨਾਲ ਵਧਦਾ ਹੈ ਪਰ ਜਦੋਂ ਇਸ ਨੂੰ ਘੱਟ ਕਰਨ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਈ ਲੋਕ ਭਾਰ ਘਟਾਉਣ ਲਈ ਹਰ ਮਹੀਨੇ ਹਜ਼ਾਰਾਂ ਰੁਪਏ ਖਰਚ ਕਰਦੇ ਹਨ ਪਰ ਉਨ੍ਹਾਂ ਦੇ ਸਕਾਰਾਤਮਕ ਨਤੀਜੇ ਨਹੀਂ ਮਿਲਦੇ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਆਸਾਨ ਤਰੀਕਿਆਂ ਨਾਲ ਤੁਸੀਂ ਆਪਣੇ ਸਰੀਰ ਦੀ ਚਰਬੀ ਜਾਂ ਭਾਰ ਘਟਾ ਸਕਦੇ ਹੋ। ਇਹਨਾਂ ਆਸਾਨ ਤਰੀਕਿਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ। ਸਿਹਤ ਮਾਹਿਰ ਇਸ ਗੱਲ ‘ਤੇ ਬਹੁਤ ਜ਼ੋਰ ਦਿੰਦੇ ਹਨ ਕਿ ਜੇਕਰ ਅਸੀਂ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰੀਏ ਤਾਂ ਅਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਸਲਾਦ (Salad) ਦੀਆਂ ਕੁਝ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੀ ਡਾਈਟ ‘ਚ ਸ਼ਾਮਲ ਕਰਕੇ ਆਸਾਨੀ ਨਾਲ ਭਾਰ ਘਟਾ ਸਕਦੇ ਹੋ।