ਲਗਾਤਾਰ ਰਹਿ ਰਹੀ ਹੈ ਥਕਾਵਟ? ਨਾ ਕਰੋ ਨਜਰਅੰਦਾਜ, ਹੋ ਸਕਦਾ ਹੈ ਲੁਕਵੀਂ ਹਾਰਟ ਡਿਜੀਜ ਦਾ ਖ਼ਤਰਾ
Heart Disease Symptoms: ਸਾਹ ਚੜ੍ਹਨਾ ਜਾਂ ਰੁਟੀਨ ਸਰੀਰਕ ਗਤੀਵਿਧੀ ਤੋਂ ਬਾਅਦ ਥਕਾਵਟ ਦਾ ਅਨੁਭਵ ਹੁੰਦਾ ਹੈ। ਹਾਲਾਂਕਿ ਇਸ ਵਿੱਚ ਜਿਆਦਾਤਰ ਜੀਵਨ ਸ਼ੈਲੀ ਦੇ ਕਾਰਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਰੋਜ਼ਾਨਾ ਜੀਵਨ ਵਿੱਚ ਸਿਗਰਟਨੋਸ਼ੀ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ, ਬੇਕਾਬੂ ਤਣਾਅ ਅਤੇ ਨਿਯਮਤ ਕਸਰਤ ਦੀ ਘਾਟ ਹੌਲੀ-ਹੌਲੀ ਖੂਨ ਦੀਆਂ ਨਾੜੀਆਂ ਦੀਆਂ ਬਿਮਾਰੀਆਂ ਨੂੰ ਵਧਾਉਂਦੀ ਹੈ।
ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਸਵੇਰੇ-ਸਵੇਰੇ ਉੱਠਦੇ ਹੀ ਆਪਣੇ ਆਪ ਨੂੰ ਥੱਕਿਆ ਹੋਇਆ ਮਹਿਸੂਸ ਕਰਦੇ ਹਾਂ। ਅਸੀਂ ਸਾਰਾ ਦਿਨ ਕੰਮ ਕਰਦੇ ਹਾਂ, ਇਸ ਕਾਰਨ ਅਸੀਂ ਥਕਾਵਟ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਹਾਲਾਂਕਿ ਥਕਾਵਟ ਹੋਣਾ ਆਮ ਗੱਲ ਹੀ ਹੈ, ਪਰ ਜਦੋਂ ਇਹ ਲਗਾਤਾਰ ਰਹਿੰਦੀ ਹੈ ਤਾਂ ਇਸ ਨੂੰ ਅਣਦੇਖਾ ਕਰਨਾ ਕਿਸੇ ਗੰਭੀਰ ਬਿਮਾਰੀ ਨੂੰ ਸੱਦਾ ਦੇਣ ਵਰਗਾ ਹੋ ਸਕਦਾ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਥਕਾਵਟ ਸਿਰਫ਼ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਨਾਲ ਸੰਬੰਧਤ ਨਹੀਂ ਹੁੰਦੀ ਹੈ, ਕਈ ਵਾਰ ਇਹ ਦਿਲ ਦੀਆਂ ਬਿਮਾਰੀਆਂ ਸਮੇਤ ਕਈ ਅੰਦਰੂਨੀ ਸਿਹਤ ਸਮੱਸਿਆ ਦਾ ਸ਼ੁਰੂਆਤੀ ਲੱਛਣ ਵੀ ਹੋ ਸਕਦਾ ਹੈ। ਹਾਰਟ ਹਸਪਤਾਲ ਦੇ ਕਾਰਡੀਓਲੋਜਿਸਟ ਡਾਕਟਰ ਸੁਮਨ ਚੈਟਰਜੀ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਲਗਾਤਾਰ ਥਕਾਵਟ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।
ਜੇਕਰ ਅਸੀਂ ਡਾਕਟਰੀ ਭਾਸ਼ਾ ਵਿੱਚ ਥਕਾਵਟ ਨੂੰ ਸਮਝੀਏ ਤਾਂ ਥੱਕਿਆ ਹੋਇਆ ਮਹਿਸੂਸ ਕਰਨਾ ਆਮ ਚੀਜ਼ ਹੈ। ਜਿਆਦਾ ਘੰਟੇ ਕੰਮ ਕਰਨਾ, ਲਗਾਤਾਰ ਸਕ੍ਰੀਨ ਦੀ ਵਰਤੋਂ ਕਰਨਾ, ਲੋੜ ਅਨੁਸਾਰ ਨੀਂਦ ਨਾ ਲੈਣਾ ਅਤੇ ਤਣਾਅ ਵਿੱਚ ਰਹਿਣਾ ਥਕਾਵਟ ਦੇ ਕਾਰਨ ਹੋ ਸਕਦੇ ਹਨ। ਪਰ ਬਹੁਤ ਸਾਰੀਆਂ ਬਿਮਾਰੀਆਂ ਦੇ ਸਪੱਸ਼ਟ ਲੱਛਣਾਂ ਦੇ ਪ੍ਰਗਟ ਹੋਣ ਤੋਂ ਬਹੁਤ ਪਹਿਲਾਂ ਥਕਾਵਟ ਮਹਿਸੂਸ ਹੋਣਾ ਇੱਕ ਵੱਡਾ ਲੱਛਣ ਹੋ ਸਕਦਾ ਹੈ। ਜਦੋਂ ਇਹ ਥਕਾਵਟ ਸਾਧਾਰਨ ਨਹੀਂ ਰਹਿੰਦੀ…ਕਹਿਣ ਦਾ ਭਾਵ ਹੈ ਕਿ ਰੋਜ਼ਾਮਰ੍ਹਾ ਦੇ ਕੰਮਾਂ ਤੋਂ ਜਿਆਦਾ ਵਧੀ ਹੋਈ ਮਹਿਸੂਸ ਹੁੰਦੀ ਹੈ ਤਾਂ ਇਹ ਅਕਸਰ ਕਿਸੇ ਸਰੀਰਕ ਕਾਰਨ ਵੱਲ ਇਸ਼ਾਰਾ ਕਰਦੀ ਹੈ।
ਕੀ ਹੁੰਦੀ ਹੈ ਕੋਰੋਨਰੀ ਆਰਟਰੀ?
ਆਓ ਇਸ ਨੂੰ ਇੱਕ ਉਦਾਹਰਨ ਨਾਲ ਸਮਝਦੇ ਹਾਂ, ਕੋਰੋਨਰੀ ਆਰਟਰੀ (CAD) ਛਾਤੀ ਵਿੱਚ ਦਰਦ ਦੀ ਬਜਾਏ ਥਕਾਵਟ ਦੇ ਲੱਛਣਾਂ ਕਰਕੇ ਸਾਡੇ ਸਾਹਮਣੇ ਆਉਂਦੀ ਹੈ। ਕੋਰੋਨਰੀ ਆਰਟਰੀ (CAD) ਇੱਕ ਵੱਡੀ ਉਮਰ ਦੇ ਬਾਲਗਾਂ ਨਾਲ ਜੁੜੀ ਹੋਈ ਸਮੱਸਿਆ ਹੈ, ਹੁਣ ਇਹ ਨੌਜਵਾਨ ਅਤੇ ਮੱਧ-ਉਮਰ ਦੇ ਲੋਕਾਂ ਵਿੱਚ ਦੇਖੀ ਜਾ ਰਹੀ ਹੈ, ਜੋ ਆਪਣੇ ਆਪ ਨੂੰ ਸਿਹਤਮੰਦ ਮੰਨਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਆਮ ਲੱਛਣਾਂ ਦਾ ਅਨੁਭਵ ਨਹੀਂ ਹੁੰਦਾ। ਇਸ ਦੀ ਬਜਾਏ ਉਹਨਾਂ ਨੂੰ ਸਹਿਣਸ਼ੀਲਤਾ ਵਿੱਚ ਕਮੀ, ਸਾਹ ਚੜ੍ਹਨਾ ਜਾਂ ਰੁਟੀਨ ਸਰੀਰਕ ਗਤੀਵਿਧੀ ਤੋਂ ਬਾਅਦ ਥਕਾਵਟ ਦਾ ਅਨੁਭਵ ਹੁੰਦਾ ਹੈ। ਹਾਲਾਂਕਿ ਇਸ ਵਿੱਚ ਜਿਆਦਾਤਰ ਜੀਵਨ ਸ਼ੈਲੀ ਦੇ ਕਾਰਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਰੋਜ਼ਾਨਾ ਜੀਵਨ ਵਿੱਚ ਸਿਗਰਟਨੋਸ਼ੀ, ਖਾਣ-ਪੀਣ ਦੀਆਂ ਮਾੜੀਆਂ ਆਦਤਾਂ, ਬੇਕਾਬੂ ਤਣਾਅ ਅਤੇ ਨਿਯਮਤ ਕਸਰਤ ਦੀ ਘਾਟ ਹੌਲੀ-ਹੌਲੀ ਖੂਨ ਦੀਆਂ ਨਾੜੀਆਂ ਦੀਆਂ ਬਿਮਾਰੀਆਂ ਨੂੰ ਵਧਾਉਂਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਕੋਰੋਨਰੀ ਆਰਟਰੀ ਬਿਮਾਰੀ ਇੱਕੋਂ ਇੱਕ ਦਿਲ ਦੀ ਸਮੱਸਿਆ ਨਹੀਂ ਹੈ, ਜਿੱਥੇ ਥਕਾਵਟ ਇੱਕ ਪ੍ਰਮੁੱਖ ਲੱਛਣ ਹੈ। ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਹਨ, ਜਿਸ ਵਿੱਚ ਥਕਾਵਟ ਅਕਸਰ ਪਹਿਲਾਂ ਲੱਛਣ ਹੁੰਦਾ ਹੈ, ਜੋ ਮਰੀਜ਼ ਅਨੁਭਵ ਕਰਦੇ ਹਨ।
ਇਹ ਵੀ ਪੜ੍ਹੋ
ਇਸ ਲਈ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਲਗਾਤਾਰ ਥਕਾਵਟ ਨੂੰ “ਆਮ” ਵਜੋਂ ਕਹਿਣਾ ਤੁਹਾਡੇ ਲਈ ਜੋਖ਼ਮ ਭਰਿਆ ਹੋ ਸਕਦਾ ਹੈ। ਜੇਕਰ ਥਕਾਵਟ ਨਵੀਂ ਹੈ, ਹੌਲੀ-ਹੌਲੀ ਰਫ਼ਤਾਰ ਵਿੱਚ ਵੱਧ ਰਹੀ ਹੈ ਜਾਂ ਫਿਰ ਕਸਰਤ ਕਰਨ ਦੀ ਘੱਟ ਯੋਗਤਾ ਨਾਲ ਜੁੜੀ ਹੋਈ ਹੈ ਤਾਂ ਡਾਕਟਰ ਤੋਂ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਸ਼ੁਰੂਆਤੀ ਜਾਂਚ ਵਿੱਚ ਤੁਸੀਂ ਖੂਨ ਦਾ ਟੈਸਟ ਕਰਵਾ ਸਕਦੇ ਹੋ, ਜਿਸ ਨਾਲ ਗੰਭੀਰ ਸਮੱਸਿਆਵਾਂ ਬਣਨ ਤੋਂ ਪਹਿਲਾਂ ਇਲਾਜ ਕੀਤਾ ਜਾ ਸਕਦਾ ਹੈ।


