Unhealthy Food: ਸ਼ਰੀਰ ਦੇ ਦੁਸ਼ਮਨ ਹਨ ਇਹ ਭੋਜਨ, ਅੱਜ ਹੀ ਕਰੋ ਤੋਬਾ
Health Tips : ਅਲਟਰਾ ਪ੍ਰੋਸੈਸਡ ਫੂਡ ਵਿੱਚ ਫਾਈਬਰ ਦੀ ਮਾਤਰਾ ਘੱਟਅਤੇ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਦੇ ਭੋਜਨ ਨਾਲ ਸਾਡਾ ਪੇਟ ਤਾਂ ਭਰਦਾ ਹੈ ਪਰ ਸਾਨੂੰ ਸਹੀ ਮਾਤਰਾ ਵਿਚ ਪੋਸ਼ਣ ਨਹੀਂ ਮਿਲਦਾ।
ਸ਼ਰੀਰ ਦੇ ਦੁਸ਼ਮਨ ਹਨ ਇਹ ਭੋਜਨ, ਅੱਜ ਹੀ ਕਰੋ ਤੋਬਾ। Bye-Bye to unhealthy & ultra processed food
ਅੱਜ ਕੱਲ੍ਹ ਸਾਡੇ ਜੀਵਨ ਵਿੱਚ ਬਾਜ਼ਾਰੀ ਭੋਜਨ ਖਾਸ ਕਰਕੇ ਫਾਸਟ ਫ਼ੂਡ ਅਤੇ ਪ੍ਰੋਸੈਸਡ ਭੋਜਨ ਖਾਣ ਦਾ ਰੁਝਾਨ ਬਹੁਤ ਵਧ ਗਿਆ ਹੈ। ਸਮੇਂ ਦੀ ਘਾਟ ਕਾਰਨ ਕੁਝ ਲੋਕ ਬਾਜ਼ਾਰ ਤੋਂ ਖਾਣਾ ਮੰਗਵਾ ਕੇ ਖਾਂਦੇ ਹਨ, ਜਦਕਿ ਕੁਝ ਲੋਕ ਦਿਖਾਵੇ ਲਈ ਅਜਿਹੇ ਭੋਜਨ ਦਾ ਸੇਵਨ ਕਰਦੇ ਹਨ। ਅਜਿਹਾ ਹੀ ਇੱਕ ਫੂਡ ਟ੍ਰੈਂਡ ਅੱਜ ਕੱਲ੍ਹ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਉਹ ਹੈ ਅਲਟਰਾ ਪ੍ਰੋਸੈਸਡ ਫੂਡ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਭੋਜਨ ਖਾਣ ਨਾਲ ਕੈਂਸਰ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਉਹ ਕਿਹੜੇ ਫੂਡ ਹਨ ਜੋ ਅਲਟਰਾ ਪ੍ਰੋਸੈਸਡ ਫੂਡ ਦੀ ਸ਼੍ਰੇਣੀ ‘ਚ ਆਉਂਦੇ ਹਨ ਅਤੇ ਉਹ ਸਾਡੀ ਸਿਹਤ ‘ਤੇ ਕੀ ਅਸਰ ਪਾ ਰਹੇ ਹਨ।
ਭੋਜਨ ਕੀ ਹਨ ਅਲਟਰਾ ਪ੍ਰੋਸੈਸਡ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਸਬ ਖਾਣ ਦੀਆਂ ਚੀਜਾਂ ਨੂੰ ਅਲਟਰਾ ਪ੍ਰੋਸੈਸਡ ਫੂਡ ਕਹਿੰਦੇ ਹਾਂ ਜੋ ਕਈ ਪ੍ਰਕ੍ਰਿਆਵਾਂ ਵਿੱਚੋਂ ਲੰਘ ਕੇ ਖਾਣ ਲਈ ਤਿਆਰ ਹੋ ਜਾਂਦੇ ਹਨ। ਇੰਸਟੈਂਟ ਨੂਡਲਸ, ਪੈਕ ਕੀਤੇ ਸਨੈਕਸ, ਫਿਜ਼ੀ ਕੋਲਡ ਡਰਿੰਕਸ, ਕੇਕ, ਬਿਸਕੁਟ, ਡੱਬਾਬੰਦ ਮਿਠਾਈਆਂ, ਪੀਜ਼ਾ, ਪਾਸਤਾ, ਬਰਗਰ ਆਦਿ ਇਸ ਕਿਸਮ ਦੇ ਭੋਜਨ ਵਿੱਚ ਆਉਂਦੇ ਹਨ। ਅਸੀਂ ਇਸ ਕਿਸਮ ਦੇ ਭੋਜਨ ਨੂੰ ਕਾਸਮੈਟਿਕ ਭੋਜਨ ਵੀ ਕਹਿ ਸਕਦੇ ਹਾਂ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਅਲਟਰਾ ਪ੍ਰੋਸੈਸਡ ਫੂਡਸ ਤੋਂ ਹਰ ਤਰ੍ਹਾਂ ਦੇ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਹਨ। ਉਹਨਾਂ ਵਿੱਚ ਸਿਰਫ ਕੈਲੋਰੀ ਹੁੰਦੀ ਹੈ ਅਤੇ ਅਕਸਰ ਜਿਆਦਾ ਖੰਡ ਅਤੇ ਘੱਟ ਪ੍ਰੋਟੀਨ ਹੁੰਦੇ ਹਨ।
ਇਸ ਤਰ੍ਹਾਂ ਵੱਧ ਜਾਂਦਾ ਹੈ ਬਿਮਾਰੀਆਂ ਦਾ ਖ਼ਤਰਾ
ਡਾਕਟਰੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਿਸਮ ਦੇ ਭੋਜਨ ਵਿੱਚ ਸਿਰਫ਼ ਕੈਲੋਰੀ, ਚੀਨੀ ਅਤੇ ਚਰਬੀ ਬਚਦੀ ਹੈ। ਇਹ ਸਭ ਸਾਡੇ ਲਈ ਨੁਕਸਾਨਦੇਹ ਹਨ। ਇਸ ਕਾਰਨ ਭਾਰ ਵਧਣ, ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਲਟਰਾ ਪ੍ਰੋਸੈਸਡ ਫੂਡ ਦੇ ਸੇਵਨ ਨਾਲ ਅੰਡਕੋਸ਼ ਦੇ ਕੈਂਸਰ ਅਤੇ ਦਿਮਾਗ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਅਲਟਰਾ ਪ੍ਰੋਸੈਸਡ ਫੂਡ ਦਾ ਸੇਵਨ 10 ਫੀਸਦੀ ਤੱਕ ਵਧਾਇਆ ਜਾਵੇ ਤਾਂ ਕੈਂਸਰ ਹੋਣ ਦਾ ਖਤਰਾ ਲਗਭਗ 2 ਫੀਸਦੀ ਵੱਧ ਜਾਂਦਾ ਹੈ। ਇਸ ਲਈ ਡਾਕਟਰਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ।