ਸਮੇਂ ਤੋਂ ਪਹਿਲਾਂ ਚਿੱਟੇ ਹੋਏ ਵਾਲ ਕੀ ਫਿਰ ਹੋ ਸਕਦੇ ਹਨ ਕਾਲੇ? ਇਹ ਤਰੀਕੇ ਹੋਣਗੇ ਫਾਇਦੇਮੰਦ

Updated On: 

16 Jan 2024 00:06 AM

Grey Hairs: ਵਾਲਾਂ ਦਾ ਸਫ਼ੈਦ ਹੋਣਾ ਆਮ ਗੱਲ ਹੈ ਪਰ ਜੇਕਰ ਸਮੇਂ ਤੋਂ ਪਹਿਲਾਂ ਅਜਿਹਾ ਹੋਣਾ ਸ਼ੁਰੂ ਹੋ ਜਾਵੇ ਤਾਂ ਵਿਅਕਤੀ ਜਵਾਨੀ ਵਿੱਚ ਹੀ ਬੁੱਢਾ ਦਿਸਣ ਲੱਗ ਪੈਂਦਾ ਹੈ। ਹੁਣ ਲੋਕਾਂ ਵਿੱਚ ਸਵਾਲ ਇਹ ਹੈ ਕਿ ਕੀ ਚਿੱਟੇ ਵਾਲਾਂ ਨੂੰ ਹਮੇਸ਼ਾ ਲਈ ਕਾਲਾ ਕੀਤਾ ਜਾ ਸਕਦਾ ਹੈ। ਇਸ ਦਾ ਕੋਈ ਸਹੀ ਇਲਾਜ ਨਹੀਂ ਹੈ ਪਰ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾਉਣ ਨਾਲ ਫਰਕ ਦੇਖਿਆ ਜਾ ਸਕਦਾ ਹੈ। ਜਾਣੋ...

ਸਮੇਂ ਤੋਂ ਪਹਿਲਾਂ ਚਿੱਟੇ ਹੋਏ ਵਾਲ ਕੀ ਫਿਰ ਹੋ ਸਕਦੇ ਹਨ ਕਾਲੇ? ਇਹ ਤਰੀਕੇ ਹੋਣਗੇ ਫਾਇਦੇਮੰਦ

ਪੰਜਾਬ 'ਚ ਧੁੰਦ ਕਾਰਨ ਰੈੱਡ ਅਲਰਟ

Follow Us On

ਖਰਾਬ ਜੀਵਨ ਸ਼ੈਲੀ, ਗਲਤ ਖਾਣ-ਪੀਣ, ਤਣਾਅ ਅਤੇ ਹੋਰ ਸਮੱਸਿਆਵਾਂ ਕਾਰਨ ਨਾ ਸਿਰਫ ਸਾਡੀ ਸਮੁੱਚੀ ਸਿਹਤ ਸਗੋਂ ਸਾਡੇ ਵਾਲ ਵੀ ਪ੍ਰਭਾਵਿਤ ਹੁੰਦੇ ਹਨ। ਅੱਜ ਦੇ ਸਮੇਂ ਵਿੱਚ ਹਵਾ ਅਤੇ ਪਾਣੀ ਇੰਨਾ ਖਰਾਬ ਹੈ ਕਿ ਜ਼ਿਆਦਾਤਰ ਲੋਕਾਂ ਦੇ ਵਾਲ ਹੌਲੀ-ਹੌਲੀ ਆਪਣੀ ਚਮਕ ਗੁਆ ਰਹੇ ਹਨ। ਵਾਲ ਨਾ ਸਿਰਫ ਸੁੱਕੇ ਅਤੇ ਬੇਜਾਨ ਲੱਗਦੇ ਹਨ ਬਲਕਿ ਸਮੇਂ ਤੋਂ ਪਹਿਲਾਂ ਚਿੱਟੇ ਵੀ ਹੋ ਰਹੇ ਹਨ। ਛੋਟੀ ਉਮਰ ਵਿਚ ਬੁੱਢਾ ਦਿਸਣ ਨਾਲ ਸਾਰੀ ਲੂਕ ਵਿਗੜ ਜਾਂਦੀ ਹੈ। ਹੁਣ ਲੋਕਾਂ ਵਿੱਚ ਇਹ ਸਵਾਲ ਬਣਿਆ ਹੋਇਆ ਹੈ ਕਿ ਕੀ ਸਮੇਂ ਤੋਂ ਪਹਿਲਾਂ ਚਿੱਟੇ ਵਾਲਾਂ ਨੂੰ ਦੁਬਾਰਾ ਕਾਲਾ ਕੀਤਾ ਜਾ ਸਕਦਾ ਹੈ। ਇਸ ਦਾ ਕੋਈ ਸਬੂਤ ਕਿਤੇ ਵੀ ਨਹੀਂ ਮਿਲਿਆ, ਪਰ ਕੋਸ਼ਿਸ਼ ਕਰਨ ਵਿਚ ਕੋਈ ਹਰਜ਼ ਨਹੀਂ ਹੈ।

ਵਾਲਾਂ ਨੂੰ ਦੁਬਾਰਾ ਕਾਲਾ ਕਰਨ ਲਈ ਬਾਜ਼ਾਰ ਵਿੱਚ ਕਈ ਉਤਪਾਦ ਉਪਲਬਧ ਹਨ। ਪਰ ਅਸਲ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਕੁਦਰਤੀ ਤੌਰ ‘ਤੇ ਦੁਬਾਰਾ ਕਾਲਾ ਕਿਵੇਂ ਕੀਤਾ ਜਾਵੇ। ਵਾਲਾਂ ਨੂੰ ਕੁਦਰਤੀ ਤਰੀਕੇ ਨਾਲ ਕਾਲੇ ਕਰਨ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ। ਆਓ ਅਸੀਂ ਤੁਹਾਨੂੰ ਵਾਲਾਂ ਦੀ ਦੇਖਭਾਲ ਦੇ ਕੁਝ ਪ੍ਰਭਾਵਸ਼ਾਲੀ ਟਿਪਸ ਬਾਰੇ ਦੱਸਦੇ ਹਾਂ …

ਕਾਰਨ ਜਾਣੋ

ਖੈਰ, ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੀ ਤੁਹਾਡੇ ਵਾਲ ਕਿਸੇ ਮੈਡਿਕਲ ਸਥਿਤੀ ਕਾਰਨ ਸਫੇਦ ਹੋ ਰਹੇ ਹਨ। ਇਸ ਦੇ ਲਈ ਕਿਸੇ ਡਾਕਟਰ ਜਾਂ ਮਾਹਿਰ ਦੀ ਸਲਾਹ ਲਓ ਕਿਉਂਕਿ ਪੋਸ਼ਕ ਤੱਤਾਂ ਦੀ ਕਮੀ ਕਾਰਨ ਵੀ ਅਜਿਹਾ ਹੋ ਸਕਦਾ ਹੈ।

ਕੜੀ ਪੱਤੇ ਨੁਸਖਾ

ਆਪਣੇ ਵਾਲਾਂ ਨੂੰ ਦੁਬਾਰਾ ਕਾਲੇ ਕਰਨ ਲਈ ਤੁਸੀਂ ਕੜੀ ਪੱਤੇ ਦੀ ਮਦਦ ਲੈ ਸਕਦੇ ਹੋ। ਦਰਅਸਲ, ਆਯੁਰਵੇਦ ਵਿੱਚ ਜੜੀ-ਬੂਟੀਆਂ ਰਾਹੀਂ ਵਾਲਾਂ ਨੂੰ ਮੁੜ ਕਾਲੇ ਕਰਨ ਦੇ ਕਈ ਤਰੀਕੇ ਦੱਸੇ ਗਏ ਹਨ। ਤੁਸੀਂ ਹਫਤੇ ‘ਚ ਇਕ ਵਾਰ ਆਪਣੇ ਵਾਲਾਂ ‘ਤੇ ਕੜੀ ਪੱਤਾ, ਆਂਵਲਾ ਪਾਊਡਰ ਅਤੇ ਬ੍ਰਾਹਮੀ ਪਾਊਡਰ ਦਾ ਪੇਸਟ ਲਗਾਓ। ਇਕ ਘੰਟੇ ਬਾਅਦ ਇਸ ਨੂੰ ਕੋਸੇ ਪਾਣੀ ਨਾਲ ਧੋ ਲਓ।

ਕਾਲੀ ਚਾਹ ਦਾ ਨੁਸਖਾ

ਚਾਹ ਨਾਲ ਵੀ ਵਾਲਾਂ ਦੀ ਦੇਖਭਾਲ ਕੀਤੀ ਜਾ ਸਕਦੀ ਹੈ, ਇਸ ਲਈ ਇਸਨੂੰ ਉਤਪਾਦਾਂ ਵਿੱਚ ਵਰਤਿਆ ਜਾਂਦਾ ਹੈ। ਚਾਹ ਨੂੰ ਪਾਣੀ ‘ਚ ਉਬਾਲਣਾ ਹੈ ਅਤੇ ਫਿਰ ਠੰਡਾ ਹੋਣ ‘ਤੇ ਇਸ ਨੂੰ ਆਪਣੇ ਵਾਲਾਂ ‘ਤੇ ਲਗਾਓ। ਅਜਿਹਾ ਹਫਤੇ ‘ਚ ਦੋ ਵਾਰ ਕਰੋ ਅਤੇ ਫਰਕ ਦੇਖੋ।

ਆਂਵਲਾ ਸਭ ਤੋਂ ਵਧੀਆ ਹੈ

ਤੁਸੀਂ ਆਪਣੇ ਵਾਲਾਂ ਨੂੰ ਕੁਦਰਤੀ ਤੌਰ ‘ਤੇ ਕਾਲੇ ਕਰਨ ਲਈ ਜਾਂ ਸਮੇਂ ਤੋਂ ਪਹਿਲਾਂ ਚਿੱਟੇ ਵਾਲਾਂ ਤੋਂ ਬਚਾਉਣ ਲਈ ਆਂਵਲੇ ਦੀ ਮਦਦ ਲੈ ਸਕਦੇ ਹੋ। ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਆਂਵਲੇ ਨੂੰ ਪੀਸ ਕੇ ਵਾਲਾਂ ‘ਤੇ ਲਗਾਓ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਖਾ ਕੇ ਵੀ ਆਪਣੇ ਵਾਲਾਂ ਦੀ ਦੇਖਭਾਲ ਕਰ ਸਕਦੇ ਹੋ। ਉਂਝ ਤੁਸੀਂ ਗਰਮ ਆਂਵਲੇ ਦਾ ਪਾਣੀ ਲਗਾ ਕੇ ਵੀ ਆਪਣੇ ਵਾਲਾਂ ਨੂੰ ਕਾਲੇ ਕਰ ਸਕਦੇ ਹੋ।

ਤੇਲ ਲਗਾਉਣ ਦੇ ਫਾਇਦੇ

ਆਯੁਰਵੇਦ ਵਿੱਚ ਤੇਲ ਦੀ ਮਾਲਿਸ਼ ਦਾ ਕਾਫੀ ਮਹੱਤ ਦੱਸੇ ਗਏ ਹਨ ਅਤੇ ਇਹ ਦੋਹਰੇ ਲਾਭ ਪ੍ਰਦਾਨ ਕਰਦਾ ਹੈ। ਹਫ਼ਤੇ ਵਿੱਚ ਦੋ ਵਾਰ ਨਾਰੀਅਲ ਜਾਂ ਸਰ੍ਹੋਂ ਦੇ ਤੇਲ ਨਾਲ ਵਾਲਾਂ ਦੀ ਮਾਲਿਸ਼ ਕਰੋ। ਇਸ ਵਿਧੀ ਨਾਲ ਵਾਲ ਕਾਲੇ ਹੋ ਜਾਂਦੇ ਹਨ ਅਤੇ ਉਨ੍ਹਾਂ ਦਾ ਵਿਕਾਸ ਵੀ ਠੀਕ ਹੁੰਦਾ ਹੈ।