ਅਯੁੱਧਿਆ ‘ਚ ਰਾਮ ਮੰਦਰ ਤੋਂ ਇਲਾਵਾ ਤੁਸੀਂ ਇਨ੍ਹਾਂ ਧਾਰਮਿਕ ਸਥਾਨਾਂ ਦੇ ਵੀ ਕਰ ਸਕਦੇ ਹੋ ਦਰਸ਼ਨ

Updated On: 

16 Jan 2024 17:35 PM

Ayodhya Ram Mandir: ਅਯੁੱਧਿਆ ਵਿੱਚ 22 ਜਨਵਰੀ ਨੂੰ ਵਿਸ਼ਾਲ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ, ਪਰ ਇੱਥੇ ਹੋਰ ਵੀ ਥਾਵਾਂ ਹਨ ਜਿੱਥੇ ਤੁਸੀਂ ਜਾ ਸਕਦੇ ਹੋ। ਇਨ੍ਹਾਂ ਵਿੱਚ ਗੁਪਤਾਰ ਘਾਟ, ਤੁਲਸੀ ਮੈਮੋਰੀਅਲ ਲਾਇਬ੍ਰੇਰੀ, ਬਹੂ ਬੇਗਮ ਮਕਬਰਾ, ਛੋਟੀ ਛਾਉਣੀ ਅਤੇ ਪ੍ਰਸਿੱਧ ਤ੍ਰੇਤਾ ਕੋ ਠਾਕੁਰ ਮੰਦਰ ਸ਼ਾਮਲ ਹੈ।

ਅਯੁੱਧਿਆ ਚ ਰਾਮ ਮੰਦਰ ਤੋਂ ਇਲਾਵਾ ਤੁਸੀਂ ਇਨ੍ਹਾਂ ਧਾਰਮਿਕ ਸਥਾਨਾਂ ਦੇ ਵੀ ਕਰ ਸਕਦੇ ਹੋ ਦਰਸ਼ਨ

ਅਯੁੱਧਿਆ ਰਾਮ ਮੰਦਰ ( Pic Credit: TV9Hindi.com)

Follow Us On

ਅਯੁੱਧਿਆ ‘ਚ 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਦੇ ਵਿਸ਼ਾਲ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ। ਇਸ ਸਮਾਰੋਹ ਦਾ ਹਿੱਸਾ ਬਣਨ ਲਈ ਦੇਸ਼ ਭਰ ਤੋਂ ਲੋਕ ਅਯੁੱਧਿਆ ਆਉਣ ਦੀਆਂ ਤਿਆਰੀਆਂ ਕਰਨ ਲੱਗ ਪਏ ਹਨ। ਪਰ ਤੁਹਾਨੂੰ ਦੱਸ ਦਈਏ ਕਿ ਅਯੁੱਧਿਆ (Ayodhya) ‘ਚ ਸਿਰਫ ਰਾਮ ਮੰਦਰ ਹੀ ਨਹੀਂ ਸਗੋਂ ਹੋਰ ਖੂਬਸੂਰਤ ਥਾਵਾਂ ਵੀ ਹਨ, ਜਿਨ੍ਹਾਂ ‘ਨੂੰ ਤੁਹਾਨੂੰ ਜ਼ਰੂਰ ਦੇਖਣਾ ਚਾਹੀਦਾ ਹੈ।

ਅਯੁੱਧਿਆ ਨੂੰ ਸ਼੍ਰੀ ਰਾਮ ਦਾ ਜਨਮ ਸਥਾਨ ਕਿਹਾ ਜਾਂਦਾ ਹੈ ਜੋ ਸਰਯੂ ਨਦੀ ਦੇ ਕੰਢੇ ਸਥਿਤ ਹੈ। ਜਦੋਂ ਤੋਂ ਅਯੁੱਧਿਆ ‘ਚ ਰਾਮ ਮੰਦਰ ਦਾ ਕੰਮ ਸ਼ੁਰੂ ਹੋਇਆ ਹੈ, ਉਦੋਂ ਤੋਂ ਇੱਥੇ ਟੂਰਿਜ਼ਮ ਵੀ ਕਾਫੀ ਵਧ ਗਿਆ ਹੈ। ਇੱਥੇ ਹਰ ਰੋਜ਼ ਸੈਲਾਨੀਆਂ (Tourists) ਦੀ ਭੀੜ ਵਧ ਰਹੀ ਹੈ। ਟੂਰਿਜ਼ਮ ਦੇ ਨਾਲ-ਨਾਲ ਇੱਥੇ ਰੁਜ਼ਗਾਰ ਦੇ ਮੌਕੇ ਵੀ ਵਧੇ ਹਨ। ਜੇਕਰ ਤੁਸੀਂ ਵੀ 22 ਜਨਵਰੀ ਦੇ ਆਸਪਾਸ ਅਯੁੱਧਿਆ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਇਸ ਖੂਬਸੂਰਤ ਸ਼ਹਿਰ ਦੀਆਂ ਇਨ੍ਹਾਂ ਥਾਵਾਂ ‘ਤੇ ਜ਼ਰੂਰ ਜਾਣਾ ਚਾਹੀਦਾ ਹੈ।

ਤ੍ਰੇਤੇ ਕੇ ਠਾਕੁਰ

ਤ੍ਰੇਤਾ ਕੇ ਠਾਕੁਰ ਮੰਦਿਰ ਵਿੱਚ ਭਗਵਾਨ ਸ਼੍ਰੀ ਰਾਮ (Shri Ram), ਲਕਸ਼ਮਣ, ਸੀਤਾ, ਹਨੂੰਮਾਨ, ਭਰਤ, ਸੁਗਰੀਵ ਸਮੇਤ ਬਹੁਤ ਸਾਰੀਆਂ ਮੂਰਤੀਆਂ ਹਨ। ਇਹ ਮੰਦਰ ਅਯੁੱਧਿਆ ਦੇ ਨਯਾ ਘਾਟ ਦੇ ਕੋਲ ਸਥਿਤ ਹੈ। ਮੰਨਿਆ ਜਾਂਦਾ ਹੈ ਕਿ ਇਹ ਮੂਰਤੀਆਂ ਕਾਲੇ ਰੇਤਲੇ ਪੱਥਰ ਦੀਆਂ ਹਨ। ਇਹ ਮੰਦਰ 300 ਸਾਲ ਪਹਿਲਾਂ ਰਾਜਾ ਕੁੱਲੂ ਨੇ ਬਣਾਇਆ ਸੀ। ਅਹਿਲਿਆਬਾਈ ਹੋਲਕਰ, ਜੋ 1700 ਦੇ ਦਹਾਕੇ ਵਿੱਚ ਮਰਾਠਾ ਰਾਣੀ ਸੀ, ਉਨ੍ਹਾਂ ਨੇ ਹੀ ਇਸ ਮੰਦਰ ਦੀ ਮੁਰੰਮਤ ਕਰਵਾਈ ਸੀ ਅਤੇ ਇੱਕ ਨਵਾਂ ਰੂਪ ਦਿੱਤਾ ਸੀ।

ਛੋਟੀ ਛਾਉਣੀ, ਅਯੁੱਧਿਆ

ਛੋਟੀ ਛਾਉਣੀ ਨੂੰ ਵਾਲਮੀਕਿ ਭਵਨ ਜਾਂ ਪੀਰ ਮਨੀਰਾਮ ਦਾਸ ਛਾਉਣੀ ਵੀ ਕਿਹਾ ਜਾਂਦਾ ਹੈ। ਇਹ ਅਯੁੱਧਿਆ ਦੇ ਸ਼ਾਨਦਾਰ ਢਾਂਚੇ ਵਿੱਚੋਂ ਇੱਕ ਹੈ। ਜੇਕਰ ਤੁਸੀਂ ਅਯੁੱਧਿਆ ਆਉਂਦੇ ਹੋ ਤਾਂ ਇਕ ਵਾਰ ਇਸ ਜਗ੍ਹਾ ‘ਤੇ ਜ਼ਰੂਰ ਜਾਓ, ਇੱਥੇ ਤੁਹਾਨੂੰ ਪੁਰਾਣੀਆਂ ਗੁਫਾਵਾਂ ਦੇਖਣ ਨੂੰ ਮਿਲਣਗੀਆਂ। ਛੋਟੀ ਛਾਉਣੀ ਵਿੱਚ ਕੁੱਲ 34 ਗੁਫਾਵਾਂ ਹਨ, ਜਿਨ੍ਹਾਂ ਵਿੱਚ 12 ਬੋਧੀ, 17 ਹਿੰਦੂ ਮੰਦਰ ਹਨ ਅਤੇ ਉੱਤਰ ਵਿੱਚ 5 ਜੈਨ ਮੰਦਰ ਹਨ।

ਤੁਲਸੀ ਸਮਾਰਕ ਭਵਨ

ਇਹ ਤੁਲਸੀ ਸਮਾਰਕ 16ਵੀਂ ਸਦੀ ਦੇ ਇੱਕ ਸੰਤ ਕਵੀ ਗੋਸਵਾਮੀ ਤੁਲਸੀਦਾਸ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਸੀ। ਇਸ ਮਹਾਨ ਸਥਾਨ ‘ਤੇ ਤੁਲਸੀਦਾਸ ਜੀ ਨੇ ਰਾਮਚਰਿਤ ਦੀ ਰਚਨਾ ਕੀਤੀ ਸੀ। ਇਹ ਇੱਕ ਵਿਸ਼ਾਲ ਲਾਇਬ੍ਰੇਰੀ ਹੈ ਜਿੱਥੇ ਤੁਹਾਨੂੰ ਸਾਹਿਤ ਦਾ ਭੰਡਾਰ ਦੇਖਣ ਨੂੰ ਮਿਲੇਗਾ। ਜੇਕਰ ਤੁਸੀਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹੋ ਤਾਂ ਇਸ ਸਥਾਨ ‘ਤੇ ਜਾਣਾ ਨਾ ਭੁੱਲੋ। ਇੱਥੇ ਤੁਹਾਨੂੰ ਅਯੁੱਧਿਆ ਦੇ ਸਾਹਿਤ, ਸੱਭਿਆਚਾਰ ਅਤੇ ਅਧਿਆਤਮਿਕਤਾ ਬਾਰੇ ਜਾਣਕਾਰੀ ਮਿਲੇਗੀ। ਇਹ ਸਮਾਰਕ ਰਾਮਾਇਣ ਕਲਾ ਅਤੇ ਸ਼ਿਲਪਕਾਰੀ ਨੂੰ ਪ੍ਰਦਰਸ਼ਿਤ ਕਰਦਾ ਹੈ।

ਬਹੂ ਬੇਗਮ ਦਾ ਮਕਬਰਾ

ਬਹੂ ਬੇਗਮ ਦੇ ਮਕਬਰੇ ਨੂੰ ਪੂਰਵ ਤਾਜ ਮਹਿਲ ਵੀ ਕਿਹਾ ਜਾਂਦਾ ਹੈ। ਇਹ ਫੈਜ਼ਾਬਾਦ ਦੇ ਸਭ ਤੋਂ ਉੱਚੇ ਸਮਾਰਕਾਂ ਵਿੱਚ ਗਿਣਿਆ ਜਾਂਦਾ ਹੈ। ਇਹ ਮਕਬਰਾ ਅਵਧ ਦੇ ਪ੍ਰਸਿੱਧ ਆਰਕੀਟੈਕਚਰ ਦਾ ਵਿਲੱਖਣ ਪ੍ਰਦਰਸ਼ਨ ਹੈ। ਇਸ ਦਾ ਨਿਰਮਾਣ 1816 ਵਿੱਚ ਹੋਇਆ ਸੀ, ਉਸ ਸਮੇਂ ਇਸ ਦੀ ਕੁੱਲ ਲਾਗਤ 3 ਲੱਖ ਰੁਪਏ ਸੀ। ਇਸ ਮਕਬਰੇ ਦੇ ਸਿਖਰ ਤੋਂ ਪੂਰੇ ਸ਼ਹਿਰ ਦਾ ਸ਼ਾਨਦਾਰ ਦ੍ਰਿਸ਼ ਦੇਖਿਆ ਜਾ ਸਕਦਾ ਹੈ।

ਗੁਪਤਾਰ ਘਾਟ

ਇਹ ਘਾਟ ਸਰਯੂ ਨਦੀ ਦੇ ਕੰਢੇ ਸਥਿਤ ਹੈ ਜਿਸ ਨੂੰ ਘੱਗਰ ਘਾਟ ਵੀ ਕਿਹਾ ਜਾਂਦਾ ਹੈ। ਇਹ ਫੈਜ਼ਾਬਾਦ ਦੇ ਨੇੜੇ ਇੱਕ ਮਸ਼ਹੂਰ ਸਥਾਨ ਹੈ। ਪਹਿਲਾਂ ਗੁਪਤਾਰ ਘਾਟ ਦੀਆਂ ਪੌੜੀਆਂ ਦੇ ਨੇੜੇ ਕੰਪਨੀ ਬਾਗ ਹੁੰਦਾ ਸੀ, ਜਿਸ ਨੂੰ ਹੁਣ ਗੁਪਤਾ ਘਾਟ ਵਨ ਵਜੋਂ ਜਾਣਿਆ ਜਾਂਦਾ ਹੈ। ਇਹ ਉਹ ਸਥਾਨ ਸੀ ਜਿੱਥੇ ਭਗਵਾਨ ਰਾਮ ਨੇ ਸਿਮਰਨ ਕੀਤਾ ਅਤੇ ਫਿਰ ਜਲ ਸਮਾਧੀ ਲਈ, ਜਿਸ ਤੋਂ ਬਾਅਦ ਸ਼੍ਰੀ ਰਾਮ ਨੇ ਵੈਕੁੰਠ ਪ੍ਰਾਪਤ ਕੀਤਾ।