ਖੁਦ ਨੂੰ ਰੱਖਣਾ ਚਾਹੁੰਦੇ ਹੋ ਸਿਹਤਮੰਦ, ਅੱਜ ਹੀ ਡਾਈਟ ‘ਚ ਸ਼ਾਮਲ ਕਰੋ ਇਮਿਊਨਿਟੀ ਬੂਸਟ ਕਰਨ ਵਾਲੇ ਇਹ ਫੂਡਸ

Updated On: 

06 Jan 2024 19:47 PM

ਅੱਜਕਲ ਬਦਲਦੀ ਜੀਵਨ ਸ਼ੈਲੀ ਕਾਰਨ ਬਹੁਤ ਸਾਰੇ ਲੋਕ ਆਪਣੀ ਖੁਰਾਕ ਵੱਲ ਧਿਆਨ ਨਹੀਂ ਦੇ ਪਾਉਂਦੇ ਹਨ, ਜਿਸ ਕਾਰਨ ਉਹ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਸਿਹਤਮੰਦ ਰਹਿਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਨ੍ਹਾਂ ਟਿਪਸ ਨੂੰ ਆਪਣੀ ਜੀਵਨ ਸ਼ੈਲੀ 'ਚ ਸ਼ਾਮਲ ਕਰੋ। ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਤੁਹਾਨੂੰ ਸਿਹਤਮੰਦ ਰਹਿਣ ਵਿੱਚ ਮਦਦ ਕਰ ਸਕਦੀਆਂ ਹਨ।

ਖੁਦ ਨੂੰ ਰੱਖਣਾ ਚਾਹੁੰਦੇ ਹੋ ਸਿਹਤਮੰਦ, ਅੱਜ ਹੀ ਡਾਈਟ ਚ ਸ਼ਾਮਲ ਕਰੋ ਇਮਿਊਨਿਟੀ ਬੂਸਟ ਕਰਨ ਵਾਲੇ ਇਹ ਫੂਡਸ

Pic Credit: TV9Hindi.com

Follow Us On

ਕੋਵਿਡ-19 ਦੇ ਪ੍ਰਕੋਪ ਨੇ ਪੂਰੀ ਦੁਨੀਆ ਨੂੰ ਦਿਖਾਇਆ ਹੈ ਕਿ ਮਜ਼ਬੂਤ ​​ਇਮਿਊਨਿਟੀ ਹੋਣਾ ਕਿੰਨਾ ਜ਼ਰੂਰੀ ਹੈ। ਇਹ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਕਿਉਂਕਿ ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਉਹ ਅਕਸਰ ਬੀਮਾਰ ਰਹਿੰਦੇ ਹਨ। ਜ਼ੁਕਾਮ, ਖਾਂਸੀ, ਪੇਟ ਦਰਦ ਅਤੇ ਸੁਸਤੀ ਵਰਗੀਆਂ ਸਮੱਸਿਆਵਾਂ ਉਨ੍ਹਾਂ ਲਈ ਆਮ ਹੋ ਜਾਂਦੀਆਂ ਹਨ। ਅਜਿਹੇ ‘ਚ ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਆਪਣੀ ਇਮਿਊਨਿਟੀ ‘ਤੇ ਧਿਆਨ ਦਿਓ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਡਾਈਟ ‘ਚ ਸ਼ਾਮਲ ਕਰਕੇ ਤੁਸੀਂ ਆਪਣੀ ਇਮਿਊਨਟੀ ਵਧਾ ਸਕਦੇ ਹਨ।

ਖੱਟੇ ਫਲਾਂ ਦਾ ਸੇਵਨ

ਮਾਹਿਰ ਸਲਾਹ ਦਿੰਦੇ ਹਨ ਕਿ ਖੱਟੇ ਫਲਾਂ ਦੇ ਸੇਵਨ ਨਾਲ ਇਮਿਊਨਿਟੀ ਪਾਵਰ ਵਧਦੀ ਹੈ, ਕਿਉਂਕਿ ਇਹ ਵਿਟਾਮਿਨ ਸੀ ਦਾ ਮੁੱਖ ਸਰੋਤ ਹੈ। ਨਾਲ ਹੀ, ਇਹ ਵਿਟਾਮਿਨ ਚਿੱਟੇ ਰਕਤਾਣੂਆਂ ਦੇ ਨਿਰਮਾਣ ਵਿੱਚ ਮਦਦ ਕਰਦੇ ਹਨ ਤਾਂ ਜੋ ਸਰੀਰ ਸੰਕਰਮਣ ਨਾਲ ਲੜ ਸਕੇ। ਇਸ ਦੇ ਲਈ ਤੁਸੀਂ ਆਪਣੀ ਡਾਈਟ ‘ਚ ਸੰਤਰਾ, ਨਿੰਬੂ ਅਤੇ ਅੰਗੂਰ ਸਮੇਤ ਖੱਟੇ ਫਲਾਂ ਨੂੰ ਸ਼ਾਮਲ ਕਰ ਸਕਦੇ ਹੋ। ਵੈਸੇ ਤਾਂ ਸੰਤਰੇ ਵਿੱਚ ਵਿਟਾਮਿਨ ਸੀ ਦੀ ਸਭ ਤੋਂ ਵੱਧ ਮਾਤਰਾ ਹੁੰਦੀ ਹੈ। ਇਹ ਇੱਕ ਐਂਟੀਆਕਸੀਡੈਂਟ ਹੈ, ਜੋ ਡੀਐਨਏ ਨੂੰ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੇ ਕਈ ਤਰ੍ਹਾਂ ਦੇ ਨੁਕਸਾਨਾਂ ਤੋਂ ਬਚਾਉਂਦਾ ਹੈ।

ਕੀਵੀ

ਬਹੁਤ ਸਾਰੇ ਪੌਸ਼ਟਿਕ ਤੱਤਾਂ ਅਤੇ ਵਿਟਾਮਿਨ ਸੀ ਨਾਲ ਭਰਪੂਰ, ਕੀਵੀ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਸਭ ਤੋਂ ਵਧੀਆ ਫਲਾਂ ਵਿੱਚੋਂ ਇੱਕ ਹੈ। ਇਸ ‘ਚ ਐਂਟੀਆਕਸੀਡੈਂਟਸ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ​​ਕਰਦੀ ਹੈ। ਰੋਜ਼ਾਨਾ ਇੱਕ ਕੱਪ ਇਸ ਦਾ ਜੂਸ ਤੁਹਾਡੀ ਸਿਹਤ ਨੂੰ ਬਹੁਤ ਲਾਭ ਪਹੁੰਚਾ ਸਕਦਾ ਹੈ। ਪਰ ਜੇਕਰ ਬਲੀਡਿੰਗ ਡਿਸਆਰਡਰ ਦੀ ਸਮੱਸਿਆ ਹੈ ਤਾਂ ਕੀਵੀ ਦਾ ਸੇਵਨ ਨਹੀਂ ਕਰਨਾ ਚਾਹੀਦਾ।

ਮੱਛੀ ਦਾ ਸੇਵਨ

ਮਜ਼ਬੂਤ ​​ਇਮਿਊਨਿਟੀ ਲਈ, ਤੁਹਾਨੂੰ ਮੱਛੀ (ਜਿਵੇਂ ਕਿ ਸਾਲਮਨ ਅਤੇ ਟੁਨਾ) ਖਾਣਾ ਚਾਹੀਦੀ ਹੈ। ਇਨ੍ਹਾਂ ਮੱਛੀਆਂ ਵਿੱਚ ਸਿਹਤਮੰਦ ਓਮੇਗਾ -3 ਫੈਟੀ ਐਸਿਡ ਦੀ ਕਾਫ਼ੀ ਮਾਤਰਾ ਹੁੰਦੀ ਹੈ, ਜੋ ਇਮਿਊਨ ਫੰਕਸ਼ਨ ਨੂੰ ਵਧਾ ਸਕਦੀ ਹੈ। ਓਮੇਗਾ -3 ਸੋਜ ਨੂੰ ਘਟਾਉਣ ਅਤੇ ਤੁਹਾਡੇ ਸਰੀਰ ਦੀ ਬਿਮਾਰੀ ਦਾ ਵਿਰੋਧ ਕਰਨ ਦੀ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਕਰ ਸਕਦਾ ਹੈ।

ਲਸਣ

ਲਸਣ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿਚ ਵੀ ਤੁਹਾਡੀ ਮਦਦ ਕਰ ਸਕਦਾ ਹੈ, ਕਿਉਂਕਿ ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਸਲਫਰ ਦਾ ਮਿਸ਼ਰਣ ਹੁੰਦਾ ਹੈ, ਜੋ ਇਮਿਊਨਿਟੀ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ। ਰੋਜ਼ਾਨਾ ਇੱਕ ਕਲੀ ਦਾ ਸੇਵਨ ਕਰਨ ਨਾਲ, ਤੁਹਾਡਾ ਸਰੀਰ ਇਨਫੈਕਸ਼ਨ ਦਾ ਕਾਰਨ ਬਣਨ ਵਾਲੇ ਵਾਇਰਸਾਂ ਅਤੇ ਬੈਕਟੀਰੀਆ ਨਾਲ ਲੜਨ ਲਈ ਤਿਆਰ ਹੋ ਜਾਂਦਾ ਹੈ।

ਬ੍ਰੋਕਲੀ

ਫੁੱਲ ਗੋਭੀ ਵਰਗੀ ਦਿਖਾਈ ਦੇਣ ਵਾਲੀ ਬ੍ਰੋਕਲੀ ਵਿਟਾਮਿਨ ਏ, ਕੇ, ਸੀ, ਫੋਲੇਟ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ, ਜੋ ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ​​ਕਰਨ ਵਿੱਚ ਬਹੁਤ ਮਦਦ ਕਰ ਸਕਦੀ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਬੀਟਾ-ਕੈਰੋਟੀਨ ਦੀ ਮਾਤਰਾ ਵਧ ਜਾਂਦੀ ਹੈ, ਜੋ ਇਮਿਊਨ ਕੋਸ਼ਿਕਾਵਾਂ ਅਤੇ ਕੈਂਸਰ ਨਾਲ ਲੜਨ ਵਾਲੀਆਂ ਕੋਸ਼ਿਕਾਵਾਂ ਨੂੰ ਵਧਾਉਣ ਲਈ ਜ਼ਿੰਮੇਵਾਰ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਮਜ਼ਬੂਤ ​​​​ਇਮਿਊਨਿਟੀ ਲਈ ਬਰੋਕਲੀ ਦਾ ਸੇਵਨ ਕਰ ਸਕਦੇ ਹੋ।