AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Unhealthy Food: ਸ਼ਰੀਰ ਦੇ ਦੁਸ਼ਮਨ ਹਨ ਇਹ ਭੋਜਨ, ਅੱਜ ਹੀ ਕਰੋ ਤੋਬਾ

Health Tips : ਅਲਟਰਾ ਪ੍ਰੋਸੈਸਡ ਫੂਡ ਵਿੱਚ ਫਾਈਬਰ ਦੀ ਮਾਤਰਾ ਘੱਟਅਤੇ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾਂ ਦੇ ਭੋਜਨ ਨਾਲ ਸਾਡਾ ਪੇਟ ਤਾਂ ਭਰਦਾ ਹੈ ਪਰ ਸਾਨੂੰ ਸਹੀ ਮਾਤਰਾ ਵਿਚ ਪੋਸ਼ਣ ਨਹੀਂ ਮਿਲਦਾ।

Unhealthy Food:  ਸ਼ਰੀਰ ਦੇ ਦੁਸ਼ਮਨ ਹਨ ਇਹ ਭੋਜਨ, ਅੱਜ ਹੀ ਕਰੋ ਤੋਬਾ
ਸ਼ਰੀਰ ਦੇ ਦੁਸ਼ਮਨ ਹਨ ਇਹ ਭੋਜਨ, ਅੱਜ ਹੀ ਕਰੋ ਤੋਬਾ। Bye-Bye to unhealthy & ultra processed food
kusum-chopra
| Published: 01 Mar 2023 16:38 PM IST
Share
ਅੱਜ ਕੱਲ੍ਹ ਸਾਡੇ ਜੀਵਨ ਵਿੱਚ ਬਾਜ਼ਾਰੀ ਭੋਜਨ ਖਾਸ ਕਰਕੇ ਫਾਸਟ ਫ਼ੂਡ ਅਤੇ ਪ੍ਰੋਸੈਸਡ ਭੋਜਨ ਖਾਣ ਦਾ ਰੁਝਾਨ ਬਹੁਤ ਵਧ ਗਿਆ ਹੈ। ਸਮੇਂ ਦੀ ਘਾਟ ਕਾਰਨ ਕੁਝ ਲੋਕ ਬਾਜ਼ਾਰ ਤੋਂ ਖਾਣਾ ਮੰਗਵਾ ਕੇ ਖਾਂਦੇ ਹਨ, ਜਦਕਿ ਕੁਝ ਲੋਕ ਦਿਖਾਵੇ ਲਈ ਅਜਿਹੇ ਭੋਜਨ ਦਾ ਸੇਵਨ ਕਰਦੇ ਹਨ। ਅਜਿਹਾ ਹੀ ਇੱਕ ਫੂਡ ਟ੍ਰੈਂਡ ਅੱਜ ਕੱਲ੍ਹ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਉਹ ਹੈ ਅਲਟਰਾ ਪ੍ਰੋਸੈਸਡ ਫੂਡ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਭੋਜਨ ਖਾਣ ਨਾਲ ਕੈਂਸਰ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਉਹ ਕਿਹੜੇ ਫੂਡ ਹਨ ਜੋ ਅਲਟਰਾ ਪ੍ਰੋਸੈਸਡ ਫੂਡ ਦੀ ਸ਼੍ਰੇਣੀ ‘ਚ ਆਉਂਦੇ ਹਨ ਅਤੇ ਉਹ ਸਾਡੀ ਸਿਹਤ ‘ਤੇ ਕੀ ਅਸਰ ਪਾ ਰਹੇ ਹਨ।

ਭੋਜਨ ਕੀ ਹਨ ਅਲਟਰਾ ਪ੍ਰੋਸੈਸਡ

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅਸੀਂ ਉਨ੍ਹਾਂ ਸਬ ਖਾਣ ਦੀਆਂ ਚੀਜਾਂ ਨੂੰ ਅਲਟਰਾ ਪ੍ਰੋਸੈਸਡ ਫੂਡ ਕਹਿੰਦੇ ਹਾਂ ਜੋ ਕਈ ਪ੍ਰਕ੍ਰਿਆਵਾਂ ਵਿੱਚੋਂ ਲੰਘ ਕੇ ਖਾਣ ਲਈ ਤਿਆਰ ਹੋ ਜਾਂਦੇ ਹਨ। ਇੰਸਟੈਂਟ ਨੂਡਲਸ, ਪੈਕ ਕੀਤੇ ਸਨੈਕਸ, ਫਿਜ਼ੀ ਕੋਲਡ ਡਰਿੰਕਸ, ਕੇਕ, ਬਿਸਕੁਟ, ਡੱਬਾਬੰਦ ਮਿਠਾਈਆਂ, ਪੀਜ਼ਾ, ਪਾਸਤਾ, ਬਰਗਰ ਆਦਿ ਇਸ ਕਿਸਮ ਦੇ ਭੋਜਨ ਵਿੱਚ ਆਉਂਦੇ ਹਨ। ਅਸੀਂ ਇਸ ਕਿਸਮ ਦੇ ਭੋਜਨ ਨੂੰ ਕਾਸਮੈਟਿਕ ਭੋਜਨ ਵੀ ਕਹਿ ਸਕਦੇ ਹਾਂ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਅਲਟਰਾ ਪ੍ਰੋਸੈਸਡ ਫੂਡਸ ਤੋਂ ਹਰ ਤਰ੍ਹਾਂ ਦੇ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਹਨ। ਉਹਨਾਂ ਵਿੱਚ ਸਿਰਫ ਕੈਲੋਰੀ ਹੁੰਦੀ ਹੈ ਅਤੇ ਅਕਸਰ ਜਿਆਦਾ ਖੰਡ ਅਤੇ ਘੱਟ ਪ੍ਰੋਟੀਨ ਹੁੰਦੇ ਹਨ।

ਇਸ ਤਰ੍ਹਾਂ ਵੱਧ ਜਾਂਦਾ ਹੈ ਬਿਮਾਰੀਆਂ ਦਾ ਖ਼ਤਰਾ

ਡਾਕਟਰੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਿਸਮ ਦੇ ਭੋਜਨ ਵਿੱਚ ਸਿਰਫ਼ ਕੈਲੋਰੀ, ਚੀਨੀ ਅਤੇ ਚਰਬੀ ਬਚਦੀ ਹੈ। ਇਹ ਸਭ ਸਾਡੇ ਲਈ ਨੁਕਸਾਨਦੇਹ ਹਨ। ਇਸ ਕਾਰਨ ਭਾਰ ਵਧਣ, ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਬਹੁਤ ਜ਼ਿਆਦਾ ਹੋ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਲਟਰਾ ਪ੍ਰੋਸੈਸਡ ਫੂਡ ਦੇ ਸੇਵਨ ਨਾਲ ਅੰਡਕੋਸ਼ ਦੇ ਕੈਂਸਰ ਅਤੇ ਦਿਮਾਗ ਦੇ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਅਲਟਰਾ ਪ੍ਰੋਸੈਸਡ ਫੂਡ ਦਾ ਸੇਵਨ 10 ਫੀਸਦੀ ਤੱਕ ਵਧਾਇਆ ਜਾਵੇ ਤਾਂ ਕੈਂਸਰ ਹੋਣ ਦਾ ਖਤਰਾ ਲਗਭਗ 2 ਫੀਸਦੀ ਵੱਧ ਜਾਂਦਾ ਹੈ। ਇਸ ਲਈ ਡਾਕਟਰਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਤਰ੍ਹਾਂ ਦੇ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...