Zwigato Movie Reviews: ਫਿਲਮ ਜ਼ਵਿਗਾਟੋ ਦਰਸ਼ਕਾਂ ਨੂੰ ਆਕਰਸ਼ਿਤ ਨਹੀਂ ਕਰ ਸਕੀ

Updated On: 

20 Mar 2023 14:44 PM IST

Zwigato Box Office Collection: ਕਪਿਲ ਸ਼ਰਮਾ ਦੀ ਫਿਲਮ ਨੂੰ ਇੰਨੀ ਖਰਾਬ ਓਪਨਿੰਗ ਮਿਲੇਗੀ, ਇਹ ਕਪਿਲ ਸ਼ਰਮਾ ਦੇ ਨਾਲ-ਨਾਲ ਫਿਲਮ ਨਿਰਮਾਤਾ ਨੇ ਵੀ ਨਹੀਂ ਸੋਚਿਆ ਹੋਵੇਗਾ। ਛੋਟੇ ਪਰਦੇ ਦਾ ਇਹ ਵੱਡਾ ਕਲਾਕਾਰ ਵੱਡੇ ਪਰਦੇ ਤੇ ਕਮਾਲ ਨਹੀਂ ਦਿੱਖਾ ਪਾ ਰਿਹਾ ।

Zwigato Movie Reviews: ਫਿਲਮ ਜ਼ਵਿਗਾਟੋ ਦਰਸ਼ਕਾਂ ਨੂੰ ਆਕਰਸ਼ਿਤ ਨਹੀਂ ਕਰ ਸਕੀ

ਫਿਲਮ Zwigato ਦਰਸ਼ਕਾਂ ਨੂੰ ਆਕਰਸ਼ਿਤ ਨਹੀਂ ਕਰ ਸਕੀ।

Follow Us On
Kapil Sharma Zwigato Reviews: ਮਸ਼ਹੂਰ ਟੀਵੀ ਅਤੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ (Kapil Sharma) ਦਾ ਜਾਦੂ ਛੋਟੇ ਪਰਦੇ ਦੀ ਤਰ੍ਹਾਂ ਵੱਡੇ ਪਰਦੇ ‘ਤੇ ਵੀ ਨਹੀਂ ਚੱਲ ਸਕਿਆ। ਦਰਸ਼ਕ ਉਸਦੀ ਫਿਲਮ Zwigato ਨੂੰ ਦੇਖਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾ ਰਹੇ ਹਨ। ਇਹੀ ਕਾਰਨ ਹੈ ਕਿ ਫਿਲਮ Zwigato ਆਪਣੀ ਰਿਲੀਜ਼ ਤੋਂ ਬਾਅਦ ਤੋਂ ਹੀ ਦਰਸ਼ਕਾਂ ਅਤੇ ਸਿਨੇਮਾ ਪ੍ਰੇਮੀਆਂ ਲਈ ਲਗਾਤਾਰ ਤਰਸ ਰਹੀ ਹੈ।

ਓਪਨਿੰਗ ਡੇਅ ਚੰਗੀ ਕਲੈਕਸ਼ਨ ਨਹੀਂ ਹੋ ਸਕੀ

ਕਪਿਲ ਸ਼ਰਮਾ ਨੇ ਨੰਦਿਤਾ ਦਾਸ ਦੁਆਰਾ ਨਿਰਦੇਸ਼ਤ ਮੋਸਟ ਅਵੇਟਿਡ ਫਿਲਮ Zwigato ਲਈ ਕਾਫੀ ਪ੍ਰਮੋਸ਼ਨ ਕੀਤੀ। ਫਿਲਮ ਪ੍ਰੇਮੀ ਵੀ ਕਪਿਲ ਸ਼ਰਮਾ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਪਰ ਫਿਲਮ ਦੀ ਰਿਲੀਜ਼ ਦੇ ਪਹਿਲੇ 2 ਦਿਨਾਂ ਦਾ ਕਲੈਕਸ਼ਨ ਬਹੁਤ ਘੱਟ ਰਿਹਾ ਹੈ। ਜ਼ਵਿਗਾਟੋ (Zwigato) ਤੋਂ ਸਾਰਿਆਂ ਨੂੰ ਬਹੁਤ ਉਮੀਦਾਂ ਸਨ, ਪਰ ਫਿਲਮ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਇਸੇ ਫਿਲਮ ਦਾ ਪਹਿਲੇ ਦਿਨ ਦਾ ਬਾਕਸ ਆਫਿਸ ਕਲੈਕਸ਼ਨ ਕਰੋੜਾਂ ‘ਚ ਵੀ ਨਹੀਂ ਗਿਣ ਸਕਿਆ ਅਤੇ ਫਿਲਮ 42 ਲੱਖ ਤੱਕ ਪਹੁੰਚ ਕੇ ਦਮ ਤੋੜ ਗਈ। ਹੁਣ ਫਿਲਮ ਦੀ ਦੂਜੇ ਦਿਨ ਦੀ ਕਮਾਈ ਵੀ ਸਾਹਮਣੇ ਆ ਗਈ ਹੈ।

ਫਿਲਮ ਨੇ ਹੁਣ ਤੱਕ 1.7 ਕਰੋੜ ਤੱਕ ਦੀ ਕਮਾਈ ਕੀਤੀ

Zwigato, ਜੋ ਕਿ 17 ਮਾਰਚ 2023 ਨੂੰ ਰਿਲੀਜ਼ ਹੋਈ, ਨੇ ਦੂਜੇ ਦਿਨ 65 ਲੱਖ ਇਕੱਠੇ ਕੀਤੇ, ਜੋ ਪਹਿਲੇ ਦਿਨ ਨਾਲੋਂ ਸਿਰਫ 23 ਲੱਖ ਵੱਧ ਹਨ। ਹੁਣ ਫਿਲਮ ਦੀ ਕੁੱਲ ਕਮਾਈ 1.7 ਕਰੋੜ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਦੱਸ ਦੇਈਏ ਕਿ ਕਪਿਲ ਦੇ ਪ੍ਰਸ਼ੰਸਕ ਇਸ ਫਿਲਮ ਨੂੰ ਦੇਖਣ ਲਈ ਸਿਨੇਮਾ ਘਰਾਂ ‘ਚ ਆਏ ਸਨ ਪਰ ਕਪਿਲ ਦੀ ਫਿਲਮ ਆਮ ਲੋਕਾਂ ਨੂੰ ਸਿਨੇਮਾ ਘਰਾਂ ਵੱਲ ਆਕਰਸ਼ਿਤ ਨਹੀਂ ਕਰ ਸਕੀ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ