‘ਤੇਰੀ ਵੋਦਕਾ ਵਿਕੀ ਨਹੀਂ?’ ਹਨੀ ਸਿੰਘ ਨੇ ਨਵੇਂ ਗਾਣੇ ਰਾਹੀ ਬਾਦਸ਼ਾਹ ‘ਤੇ ਸਾਧਿਆ ਨਿਸ਼ਾਨਾ; ਸਿੰਗਰ ਨੇ ਨਵਾਂ ਸ਼ਰਾਬ ਬ੍ਰਾਂਡ ਕੀਤਾ ਲਾਂਚ

Published: 

22 Sep 2026 16:24 PM IST

ਪੰਜਾਬੀ ਸੰਗੀਤ ਜਗਤ ਵਿੱਚ ਇੱਕ ਵਾਰ ਫਿਰ ਵੱਡੇ ਕਲਾਕਾਰਾਂ ਦਰਮਿਆਨ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਪ੍ਰਸਿੱਧ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨੇ ਆਪਣਾ ਨਵਾਂ ਗੀਤ 'ਕਾਸਾ ਟੁਪਕਾ ਐਂਥਮ' ਰਿਲੀਜ਼ ਕੀਤਾ ਹੈ। ਇਸ ਗੀਤ ਦੇ ਸਾਹਮਣੇ ਆਉਂਦੇ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਨੀ ਸਿੰਘ ਨੇ ਇਸ ਰਾਹੀਂ ਆਪਣੇ ਪੁਰਾਣੇ ਵਿਰੋਧੀ ਅਤੇ ਮਸ਼ਹੂਰ ਰੈਪਰ ਬਾਦਸ਼ਾਹ 'ਤੇ ਸਿੱਧਾ ਨਿਸ਼ਾਨਾ ਵਿੰਨ੍ਹਿਆ ਹੈ।

ਤੇਰੀ ਵੋਦਕਾ ਵਿਕੀ ਨਹੀਂ? ਹਨੀ ਸਿੰਘ ਨੇ ਨਵੇਂ ਗਾਣੇ ਰਾਹੀ ਬਾਦਸ਼ਾਹ ਤੇ ਸਾਧਿਆ ਨਿਸ਼ਾਨਾ; ਸਿੰਗਰ ਨੇ ਨਵਾਂ ਸ਼ਰਾਬ ਬ੍ਰਾਂਡ ਕੀਤਾ ਲਾਂਚ

Ai Genrated Image

ਪੰਜਾਬੀ ਸੰਗੀਤ ਜਗਤ ਵਿੱਚ ਇੱਕ ਵਾਰ ਫਿਰ ਵੱਡੇ ਕਲਾਕਾਰਾਂ ਦਰਮਿਆਨ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਪ੍ਰਸਿੱਧ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਨੇ ਆਪਣਾ ਨਵਾਂ ਗੀਤ ‘ਕਾਸਾ ਟੁਪਕਾ ਐਂਥਮ’ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਸਾਹਮਣੇ ਆਉਂਦੇ ਹੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਨੀ ਸਿੰਘ ਨੇ ਇਸ ਰਾਹੀਂ ਆਪਣੇ ਪੁਰਾਣੇ ਵਿਰੋਧੀ ਅਤੇ ਮਸ਼ਹੂਰ ਰੈਪਰ ਬਾਦਸ਼ਾਹ ‘ਤੇ ਸਿੱਧਾ ਨਿਸ਼ਾਨਾ ਵਿੰਨ੍ਹਿਆ ਹੈ। ਆਪਣੇ ਪ੍ਰੀਮੀਅਮ ਸ਼ਰਾਬ ਬ੍ਰਾਂਡ ਦੇ ਪ੍ਰਮੋਸ਼ਨਲ ਟਰੈਕ ਵਿੱਚ ਹਨੀ ਸਿੰਘ ਨੇ ਬਾਦਸ਼ਾਹ ਦੇ ਸ਼ਰਾਬ ਬ੍ਰਾਂਡ ਦੇ ਫਲਾਪ ਹੋਣ ਦਾ ਦਾਅਵਾ ਕਰਦਿਆਂ ਤਿੱਖੇ ਤਨਜ਼ ਕੱਸੇ ਹਨ। ਸੋਸ਼ਲ ਮੀਡੀਆ ਵਰਤੋਂਕਾਰਾਂ ਅਨੁਸਾਰ ਹਨੀ ਸਿੰਘ ਨੇ ਗਾਣੇ ਵਿੱਚ ਬਾਦਸ਼ਾਹ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਹੈ ਕਿ ਤੇਰੀ ਵੋਦਕਾ ਕਿੱਥੇ ਗਈ, ਕੀ ਉਹ ਵਿਕੀ ਨਹੀਂ? ਚੱਲ ਆਜਾ, ਮੈਂ ਤੈਨੂੰ ਆਪਣੇ ਕੋਲ ਰੱਖ ਲੈਂਦਾ ਹਾਂ ਅਤੇ ਤਨਖ਼ਾਹ ਲੈ ਲਿਆ ਕਰੀਂ।

ਮਹਿਜ਼ ਦੋ ਦਿਨ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ ‘ਤੇ ਹੁਣ ਤੱਕ 21 ਮਿਲੀਅਨ (2.1 ਕਰੋੜ) ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਹਾਲਾਂਕਿ, ਇਸ ਵਿਵਾਦ ਸੰਬੰਧੀ ਹਾਲ ਦੀ ਘੜੀ ਰੈਪਰ ਬਾਦਸ਼ਾਹ ਵੱਲੋਂ ਕਿਸੇ ਕਿਸਮ ਦਾ ਕੋਈ ਅਧਿਕਾਰਤ ਬਿਆਨ ਜਾਂ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ।

ਪਿਛਲੇ ਸਾਲ ਬਾਦਸ਼ਾਹ ਨੇ ਉਤਾਰਿਆ ਸੀ ਵੋਦਕਾ ਬ੍ਰਾਂਡ

ਗੀਤ ਦੇ ਇਨ੍ਹਾਂ ਵਿਵਾਦਤ ਬੋਲਾਂ ‘ਤੇ ਸਰੋਤਿਆਂ ਦਾ ਦਾਅਵਾ ਹੈ ਕਿ ਇਹ ਸਿੱਧੇ ਤੌਰ ‘ਤੇ ਬਾਦਸ਼ਾਹ ਨੂੰ ਨਿਸ਼ਾਨਾ ਬਣਾ ਕੇ ਲਿਖੇ ਗਏ ਹਨ। ਦਰਅਸਲ, ਇਹ ਸਮੁੱਚਾ ਵਿਵਾਦ ਦੋਵਾਂ ਕਲਾਕਾਰਾਂ ਦੇ ਆਪੋ-ਆਪਣੇ ਸ਼ਰਾਬ ਬ੍ਰਾਂਡਾਂ ਦਰਮਿਆਨ ਚੱਲ ਰਹੀ ਕਾਰੋਬਾਰੀ ਮੁਕਾਬਲੇਬਾਜ਼ੀ ਨਾਲ ਜੁੜਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਬਾਦਸ਼ਾਹ ਨੇ ਸ਼ਰਾਬ ਦੇ ਕਾਰੋਬਾਰ ਵਿੱਚ ਕਦਮ ਰੱਖਦਿਆਂ ‘ਕਾਰਟੇਲ ਬ੍ਰਦਰਜ਼’ ਨਾਲ ਮਿਲ ਕੇ ਨਵੰਬਰ 2025 ਵਿੱਚ ਆਪਣਾ ਪ੍ਰੀਮੀਅਮ ਵੋਦਕਾ ਬ੍ਰਾਂਡ ‘ਸ਼ੈਲਟਰ 6’ ਮਾਰਕੀਟ ਵਿੱਚ ਉਤਾਰਿਆ ਸੀ।

ਹਨੀ ਸਿੰਘ ਨੇ ਮੈਕਸੀਕੋ ਤੋਂ ਤਿਆਰ ਕਰਵਾਇਆ ਟਕੀਲਾ ਬ੍ਰਾਂਡ

ਬਾਦਸ਼ਾਹ ਦੇ ਇਸ ਕਾਰੋਬਾਰ ਨੂੰ ਟੱਕਰ ਦੇਣ ਲਈ ਹੁਣ ਹਨੀ ਸਿੰਘ ਨੇ ਵੀ ਇਸ ਬਾਜ਼ਾਰ ਵਿੱਚ ਵੱਡੀ ਐਂਟਰੀ ਮਾਰੀ ਹੈ। 19 ਸਤੰਬਰ 2026 ਨੂੰ ਹਨੀ ਸਿੰਘ ਨੇ ਆਪਣਾ ਪ੍ਰੀਮੀਅਮ ਟਕੀਲਾ ਬ੍ਰਾਂਡ ‘ਕਾਸਾ ਟੁਪਕਾ’ ਰਸਮੀ ਤੌਰ ‘ਤੇ ਲਾਂਚ ਕੀਤਾ। ਇਹ ਸਿਰਫ਼ ਇੱਕ ਇਸ਼ਤਿਹਾਰਬਾਜ਼ੀ ਤੱਕ ਸੀਮਤ ਨਹੀਂ ਹੈ, ਸਗੋਂ ਹਨੀ ਸਿੰਘ ਨੇ ਖ਼ੁਦ ਮੈਕਸੀਕੋ ਜਾ ਕੇ ਇਸ ਦੇ ਨਿਰਮਾਣ ਅਤੇ ਟਕੀਲਾ ਤਿਆਰ ਕਰਨ ਦੀ ਸਮੁੱਚੀ ਪ੍ਰਕਿਰਿਆ ‘ਤੇ ਖ਼ੁਦ ਕੰਮ ਕੀਤਾ ਹੈ।

ਨਵੇਂ ਗੀਤ ਨਾਲ ਛਿੜੀ ਵੱਡੀ ਕੰਟਰੋਵਰਸੀ

ਆਪਣੇ ਇਸ ਨਵੇਂ ਟਕੀਲਾ ਬ੍ਰਾਂਡ ਨੂੰ ਪ੍ਰਮੋਟ ਕਰਨ ਦੇ ਮਕਸਦ ਨਾਲ ਹਨੀ ਸਿੰਘ ਨੇ ਦੋ ਦਿਨ ਪਹਿਲਾਂ ਇਹ ਨਵਾਂ ਟਰੈਕ ਜਨਤਕ ਕੀਤਾ। ਇਸ ਗੀਤ ਰਾਹੀਂ ਹਨੀ ਸਿੰਘ ਨੇ ਇਹ ਦਿਖਾਉਣ ਦਾ ਯਤਨ ਕੀਤਾ ਹੈ ਕਿ ਬਾਦਸ਼ਾਹ ਦਾ ਵੋਦਕਾ ਬ੍ਰਾਂਡ ਮਾਰਕੀਟ ਵਿੱਚ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋ ਚੁੱਕਾ ਹੈ। ਇਸ ਤਰ੍ਹਾਂ ਹਨੀ ਸਿੰਘ ਨੇ ਬਾਦਸ਼ਾਹ ‘ਤੇ ਸਿੱਧਾ ਸ਼ਬਦੀ ਵਾਰ ਕਰਦਿਆਂ ਆਪਣੀ ਕਾਰੋਬਾਰੀ ਸਫ਼ਲਤਾ ਦਾ ਪ੍ਰਦਰਸ਼ਨ ਕੀਤਾ ਹੈ। ਇਸ ਟਰੈਕ ਜ਼ਰੀਏ ਹਨੀ ਸਿੰਘ ਨੇ ਜਿੱਥੇ ਆਪਣਾ ਨਵਾਂ ਬ੍ਰਾਂਡ ‘ਕਾਸਾ ਟੁਪਕਾ’ ਲਾਂਚ ਕੀਤਾ ਹੈ, ਉੱਥੇ ਹੀ ਬਾਦਸ਼ਾਹ ਦੇ ਵੋਦਕਾ ਬ੍ਰਾਂਡ ‘ਸ਼ੈਲਟਰ 6’ ਦਾ ਖੁੱਲ੍ਹੇਆਮ ਮਜ਼ਾਕ ਉਡਾ ਕੇ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਨਵੇਂ ਵਿਵਾਦ ਨੂੰ ਹਵਾ ਦੇ ਦਿੱਤੀ ਹੈ।

Loading...
Unable to load recommendations.
Follow Us