ਜਦੋਂ ਰੇਖਾ ਨੇ ਕਬੂਲੀ ਅਮਿਤਾਭ ਬਚਨ ਨਾਲ ਰਿਸ਼ਤੇ ਦੀ ਗੱਲ, ਕਿਹਾ, ਦੁਨੀਆਂ ਭਰ ਦਾ ਪਿਆਰ ਲੈ ਲਵੋ ਮੈਂ ਉਨ੍ਹਾਂ ਨਾਲ ਓਨਾ ਪਿਆਰ ਕਰਦੀ ਹਾਂ
Rekha Amitabh Bachchan Break: ਯਸ਼ ਚੋਪੜਾ ਦੀ 1981 ਦੀ ਫਿਲਮ ਸਿਲਸਿਲਾ ਤੋਂ ਬਾਅਦ ਅਮਿਤਾਭ ਬੱਚਨ ਅਤੇ ਰੇਖਾ ਨੂੰ ਕਦੇ ਵੀ ਸਕ੍ਰੀਨ 'ਤੇ ਇਕੱਠੇ ਨਹੀਂ ਦੇਖਿਆ ਗਿਆ। ਹਾਲਾਂਕਿ, 2004 ਵਿੱਚ ਸਿਮੀ ਗਰੇਵਾਲ ਦੇ ਚੈਟ ਸ਼ੋਅ ਵਿੱਚ ਰੇਖਾ ਨੇ ਅਮਿਤਾਭ ਲਈ ਆਪਣੇ ਪਿਆਰ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।

Rekha Amitabh Bachchan Affair: ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਰੇਖਾ (Rekh) ਦੀ ਨਿੱਜੀ ਜ਼ਿੰਦਗੀ ਹਮੇਸ਼ਾ ਹੀ ਸੁਰਖੀਆਂ ‘ਚ ਰਹੀ ਹੈ। ਅਭਿਨੇਤਰੀ ਦਾ ਨਾਮ ਆਪਣੇ ਕਰੀਅਰ ਵਿੱਚ ਕਈ ਅਦਾਕਾਰਾਂ ਨਾਲ ਜੁੜਿਆ ਹੈ, ਜਿਨ੍ਹਾਂ ਵਿੱਚ ਵਿਨੋਦ ਮਹਿਰਾ, ਰਾਜ ਬੱਬਰ ਦੇ ਨਾਮ ਸ਼ਾਮਲ ਹਨ, ਪਰ ਅਜੇ ਵੀ ਉਸਦਾ ਨਾਮ ਜ਼ਿਆਦਾਤਰ ਅਮਿਤਾਭ ਬੱਚਨ ਨਾਲ ਹੀ ਜੁੜਿਆ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ ਅਜਨਬੀ ਫਿਲਮ ਦੇ ਸੈੱਟ ‘ਤੇ ਨੇੜੇ ਆਏ ਅਤੇ ਫਿਰ ਕਈ ਫਿਲਮਾਂ ‘ਚ ਇਕੱਠੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਦੀ ਨੇੜਤਾ ਵਧਦੀ ਗਈ।
ਇਸ ਦੌਰਾਨ ਅਮਿਤਾਭ ਬਚਨ (Amitabh Bachan) ਦਾ ਵਿਆਹ ਜਯਾ ਨਾਲ ਹੋਇਆ ਸੀ, ਇਸ ਲਈ ਉਨ੍ਹਾਂ ਦੇ ਐਕਸਟਰਾ ਮੈਰਿਟਲ ਅਫੇਅਰ ਨੇ ਅਮਿਤਾਭ ਬੱਚਨ ਦੇ ਵਿਆਹੁਤਾ ਜੀਵਨ ਵਿੱਚ ਹਲਚਲ ਮਚਾ ਦਿੱਤੀ ਸੀ।