Who is in Mannat?: ਕੌਣ ਸਨ ਦੋ ਵਿਅਕਤੀ ? ਸ਼ਾਹਰੁਖ ਖਾਨ ਉਸ ਸਮੇਂ ਕਿੱਥੇ ਅਤੇ ਕੀ ਕਰ ਰਹੇ ਸਨ, ਪੜ੍ਹੋ…
Shah Rukh Khan:ਸ਼ਾਹਰੁਖ ਖਾਨ ਦੇ ਬੰਗਲੇ ਮੰਨਤ ਵਿੱਚ ਸੁਰੱਖਿਆ ਦੀ ਵੱਡੀ ਢਿੱਲ ਦੇਖ ਕੇ ਹਰ ਕੋਈ ਹੈਰਾਨ ਹੈ। ਇਹ ਲੋਕ ਕੌਣ ਸਨ ਅਤੇ ਕੀ ਕਰਨ ਆਏ ਸਨ? ਜਦੋਂ ਇਹ ਲੋਕ ਮੰਨਤ ਵਿੱਚ ਆਏ ਤਾਂ ਸ਼ਾਹਰੁਖ ਖਾਨ ਕਿੱਥੇ ਸਨ ਅਤੇ ਕੀ ਕਰ ਰਹੇ ਸਨ। ਜਾਣੋ ਪੂਰੀ ਡਿਟੇਲ
ਮੰਨਤ ਵਿੱਚ ਦਾਖਲ ਹੋਣ ਵਾਲੇ ਕੌਣ ਸਨ ਦੋ ਵਿਅਕਤੀ ? ਸ਼ਾਹਰੁਖ ਖਾਨ ਉਸ ਸਮੇਂ ਕਿੱਥੇ ਅਤੇ ਕੀ ਕਰ ਰਹੇ ਸਨ। two persons arrest to infiltrated in Shahrukh Khan Banglow
ਮੁੰਬਈ: ਸ਼ਾਹਰੁਖ ਖਾਨ ਦੇ ਬੰਗਲੇ ਮੰਨਤ ‘ਚ ਹਾਈ ਸਕਿਓਰਿਟੀ ਨੂੰ ਚਕਮਾ ਦੇ ਕੇ ਦੋ ਅਣਪਛਾਤੇ ਲੋਕ ਦਾਖਲ ਹੋਏ। ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਦੋਵੇਂ ਵਿਅਕਤੀ ਮੰਨਤ ਦੀ ਤੀਜੀ ਮੰਜ਼ਿਲ ‘ਤੇ ਪਹੁੰਚ ਗਏ ਸਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਨੀ ਸਖ਼ਤ ਸੁਰੱਖਿਆ ਵਿਚ ਇਹ ਕੁਤਾਹੀ ਕਿੱਥੇ ਅਤੇ ਕਿਵੇਂ ਹੋਈ? ਜਦੋਂ ਇਹ ਦੋਵੇਂ ਵਿਅਕਤੀ ਕਿੰਗ ਖਾਨ ਦੇ ਘਰ ਅੰਦਰ ਦਾਖਲ ਹੋਏ ਤਾਂ ਸੁਰੱਖਿਆ ਕਰਮਚਾਰੀ ਕਿੱਥੇ ਸਨ। ਸ਼ਾਹਰੁਖ ਖਾਨ ਉਸ ਸਮੇਂ ਕਿੱਥੇ ਸਨ ਅਤੇ ਕੀ ਕਰ ਰਹੇ ਸਨ। ਪ੍ਰਸ਼ੰਸਕ ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਚਿੰਤਤ ਹਨ।
ਸ਼ਾਹਰੁਖ ਖਾਨ ਦੇ ਬੰਗਲੇ ਮੰਨਤ ਵਿੱਚ ਘੁਸਪੈਠ
ਖਬਰਾਂ ਮੁਤਾਬਕ ਵੀਰਵਾਰ ਦੇਰ ਸ਼ਾਮ ਦੋਵੇਂ ਵਿਅਕਤੀ ਮੰਨਤ ਦੇ ਪਿਛਲੇ ਗੇਟ ਰਾਹੀਂ ਅੰਦਰ ਦਾਖਲ ਹੋਏ। ਦੋਵੇਂ ਕੰਧ ਟੱਪ ਕੇ ਮੰਨਤ ਵਿੱਚ ਦਾਖ਼ਲ ਹੋਏ। ਦੋਵਾਂ ਨੇ ਆਲੇ-ਦੁਆਲੇ ਕੂੜਾ ਵੀ ਖਿਲਾਰਿਆ ਅਤੇ ਬੰਗਲੇ ਦੀ ਤੀਜੀ ਮੰਜ਼ਿਲ ‘ਤੇ ਪਹੁੰਚ ਗਏ। ਜਦੋਂ ਸੁਰੱਖਿਆ ਕਰਮਚਾਰੀਆਂ ਦੀ ਨਜ਼ਰ ਉਨ੍ਹਾਂ ‘ਤੇ ਪਈ ਤਾਂ ਉਨ੍ਹਾਂ ਦੋਵਾਂ ਨੂੰ ਫੜ ਲਿਆ। ਸੁਰੱਖਿਆ ਨੇ ਦੋਵਾਂ ਦੋਸ਼ੀਆਂ ਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।
ਪੁਲਿਸ ਹਿਰਾਸਤ ਵਿੱਚ ਦੋਵੇਂ ਵਿਅਕਤੀ
ਫੜੇ ਗਏ ਮੁਲਜ਼ਮਾਂ ਖਿਲਾਫ ਥਾਣਾ ਬਾਂਦਰਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਵੇਂ ਗੁਜਰਾਤ ਦੇ ਰਹਿਣ ਵਾਲੇ ਹਨ, ਉਨ੍ਹਾਂ ਦੀ ਉਮਰ 21 ਤੋਂ 25 ਸਾਲ ਦੇ ਵਿਚਕਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਦੋਸ਼ੀਆਂ ਖਿਲਾਫ ਬੰਗਲੇ ‘ਚ ਅਣਅਧਿਕਾਰਤ ਦਾਖਲੇ ਸਮੇਤ ਭਾਰਤੀ ਦੰਡਾਵਲੀ ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਦੋਵੇਂ ਆਪਣੇ ਆਪ ਨੂੰ ਸ਼ਾਹਰੁਖ ਖਾਨ ਦੇ ਪ੍ਰਸ਼ੰਸਕ ਦੱਸ ਰਹੇ ਹਨ ਅਤੇ ਉਨ੍ਹਾਂ ਨੂੰ ਮਿਲਣ ਆਏ ਸਨ।
ਕਿੱਥੇ ਸਨ ਸ਼ਾਹਰੁਖ ਖਾਨ?
ਜਿਸ ਸਮੇਂ ਇਹ ਦੋ ਅਣਪਛਾਤੇ ਵਿਅਕਤੀ ਮੰਨਤ ਦੇ ਅੰਦਰ ਦਾਖਲ ਹੋਏ, ਉਸ ਸਮੇਂ ਸ਼ਾਹਰੁਖ ਖਾਨ ਘਰ ‘ਚ ਮੌਜੂਦ ਨਹੀਂ ਸਨ। ਦੇਰ ਰਾਤ ਕਰੀਬ 3-4 ਵਜੇ ਸ਼ਾਹਰੁਖ ਆਪਣੀ ਆਉਣ ਵਾਲੀ ਫਿਲਮ ‘ਜਵਾਨ’ ਦੀ ਸ਼ੂਟਿੰਗ ਤੋਂ ਬਾਅਦ ਘਰ ਪਰਤੇ ਅਤੇ ਫਿਰ ਸੌਂ ਗਏ। ਇਸ ਤੋਂ ਬਾਅਦ ਮੰਨਤ ਦੇ ਸੁਰੱਖਿਆ ਅਮਲੇ ਨੇ ਘਰ ‘ਚ ਦਾਖਲ ਹੋਏ ਦੋਵਾਂ ਵਿਅਕਤੀਆਂ ਨੂੰ ਦੇਖ ਕੇ ਫੜ ਲਿਆ।