ਮੁੰਬਈ 'ਚ ਪੰਜਾਬੀ ਸਿੰਗਰ ਸ਼ੁਭ ਦੇ ਫਟੇ ਪੋਸਟਰ, ਖਾਲਿਸਤਾਨੀ ਨੂੰ ਪ੍ਰਮੋਰਟ ਕਰਨ ਦੇ ਲੱਗੇ ਨਾਅਰੇ, ਸ਼ੋਅ ਰੱਦ ਕਰ ਕੀਤੀ FIR | Torn posters of Punjabi singer Shubh in Mumbai, Know full detail in punjabi Punjabi news - TV9 Punjabi

ਮੁੰਬਈ ‘ਚ ਪੰਜਾਬੀ ਸਿੰਗਰ ਸ਼ੁਭ ਦੇ ਫਟੇ ਪੋਸਟਰ, ਖਾਲਿਸਤਾਨੀ ਨੂੰ ਪ੍ਰਮੋਰਟ ਕਰਨ ਦੇ ਲੱਗੇ ਨਾਅਰੇ, ਸ਼ੋਅ ਰੱਦ ਕਰ ਕੀਤੀ FIR

Published: 

16 Sep 2023 20:02 PM

ਪੰਜਾਬੀ ਗਾਇਕ ਸ਼ੁਭ ਖਿਲਾਫ ਮੁੰਬਈ 'ਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਜਪਾ ਦੇ ਯੁਵਾ ਮੋਰਚਾ ਦੇ ਆਗੂਆਂ ਵੱਲੋਂ ਸ਼ੁਭ ਦੇ ਸ਼ੋਅ ਦੇ ਪੋਸਟਰ ਵੀ ਪਾੜ ਦਿੱਤੇ ਗਏ। ਗਾਇਕ 'ਤੇ ਖਾਲਿਸਤਾਨ ਦਾ ਪ੍ਰਚਾਰ ਕਰਨ ਦਾ ਦੋਸ਼ ਮੁੰਬਈ ਭਾਰਤੀ ਜਨਤਾ ਯੁਵਾ ਮੋਰਚਾ ਨੇ ਇਸ ਸਬੰਧੀ ਵਧੀਕ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ।

ਮੁੰਬਈ ਚ ਪੰਜਾਬੀ ਸਿੰਗਰ ਸ਼ੁਭ ਦੇ ਫਟੇ ਪੋਸਟਰ, ਖਾਲਿਸਤਾਨੀ ਨੂੰ ਪ੍ਰਮੋਰਟ ਕਰਨ ਦੇ ਲੱਗੇ ਨਾਅਰੇ, ਸ਼ੋਅ ਰੱਦ ਕਰ ਕੀਤੀ FIR
Follow Us On

ਬਾਲੀਵੁੱਡ ਨਿਊਜ। ਪੰਜਾਬੀ ਗਾਇਕ ਸ਼ੁਭ ਤੇ ਇਲਜ਼ਾਮ ਲੱਗੇ ਹਨ ਕਿ ਉਹ ਖਾਲਿਸਤਾਨ ਦਾ ਸਮਰਥਨ ਕਰਦੇ ਹਨ। ਜਿਸ ਕਾਰਨ ਉਨਾਂ ਦੇ ਖਿਲਾਫ ਮੁੰਬਈ ‘ਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਜਪਾ ਦੇ ਯੁਵਾ ਮੋਰਚਾ ਦੇ ਆਗੂਆਂ ਵੱਲੋਂ ਸ਼ੁਭ ਦੇ ਸ਼ੋਅ ਦੇ ਪੋਸਟਰ ਵੀ ਪਾੜ ਦਿੱਤੇ ਗਏ। ਗਾਇਕ ‘ਤੇ ਖਾਲਿਸਤਾਨ (Khalistan) ਦਾ ਪ੍ਰਚਾਰ ਕਰਨ ਦਾ ਦੋਸ਼ ਮੁੰਬਈ ਭਾਰਤੀ ਜਨਤਾ ਯੁਵਾ ਮੋਰਚਾ ਨੇ ਇਸ ਸਬੰਧੀ ਵਧੀਕ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ। ਸ਼ੁਭ ਦਾ 23 ਤੋਂ 25 ਸਤੰਬਰ ਤੱਕ ਮੁੰਬਈ ‘ਚ ਸ਼ੋਅ ਹੈ। ਪ੍ਰਧਾਨ ਤੇਜਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਬੀਜੇਵਾਈਐਮ ਮੁੰਬਈ ਦੇ ਵਫ਼ਦ ਨੇ ਮੁੰਬਈ ਪੁਲਿਸ ਤੋਂ ਮੰਗ ਕੀਤੀ ਹੈ ਕਿ ਸ਼ੁਬਨੀਤ ਸਿੰਘ ਦਾ ਸ਼ੋਅ ਰੱਦ ਕੀਤਾ ਜਾਵੇ ਅਤੇ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇ।

ਸ਼ੁਭ ਦੇ ਸ਼ੋਅ ਨੂੰ ਰੱਦ ਕਰਨ ਦੀ ਮੰਗ ਕੀਤੀ

ਬੀਜੇਵਾਈਐਮ ਨੇ ਕਿਹਾ ਕਿ ਹਾਲ ਹੀ ਵਿੱਚ ਸ਼ੁਭ ਨੇ ਸੋਸ਼ਲ ਮੀਡੀਆ (Social media) ‘ਤੇ ਇੱਕ ਪੋਸਟ ਰਾਹੀਂ ਭਾਰਤ ਦਾ ਗਲਤ ਨਕਸ਼ਾ ਦਿਖਾਇਆ ਸੀ। ਹੁਣ ਉਨ੍ਹਾਂ ਦਾ ਕੰਸਰਟ ਮੁੰਬਈ ‘ਚ ਹੋਣ ਜਾ ਰਿਹਾ ਹੈ। ਇਸ ਸਬੰਧੀ ਪ੍ਰਸ਼ਾਸਨ, ਪਰਸੈਪਟ ਲਿਮਟਿਡ ਅਤੇ ਕੋਰਡੇਲੀਆ ਕਰੂਜ਼ ਨੂੰ ਮੰਗ ਪੱਤਰ ਦਿੱਤਾ ਗਿਆ ਹੈ। ਟਿਵਾਣਾ ਨੇ ਕਿਹਾ ਕਿ ਖਾਲਿਸਤਾਨ ਸਮਰਥਕਾਂ ਲਈ ਭਾਰਤ ਵਿੱਚ ਕੋਈ ਥਾਂ ਨਹੀਂ ਹੈ ਜੋ ਭਾਰਤ ਦੀ ਏਕਤਾ ਅਤੇ ਅਖੰਡਤਾ ਦੇ ਦੁਸ਼ਮਣ ਹਨ। ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੇ ਕੈਨੇਡੀਅਨ ਗਾਇਕ ਸ਼ੁਭ ਨੂੰ ਅਸੀਂ ਭਾਰਤ ਵਿੱਚ ਪਰਫਾਰਮ ਨਹੀਂ ਕਰਨ ਦੇਵਾਂਗੇ।

‘ਜੇਕਰ ਕਾਰਵਾਈ ਨਾ ਹੋਈ ਤਾਂ ਵਿਰੋਧ ਕਰਾਂਗੇ’

ਹੁਣ ਅਸੀਂ ਸ਼ਾਂਤੀਪੂਰਵਕ ਪ੍ਰੋਗਰਾਮ ਨੂੰ ਰੱਦ ਕਰਨ ਲਈ ਪ੍ਰਬੰਧਕਾਂ ਅਤੇ ਮੁੰਬਈ ਪੁਲਿਸ (Mumbai Police) ਨੂੰ ਮੰਗ ਪੱਤਰ ਦਿੱਤਾ ਹੈ। ਜੇਕਰ ਉਚਿਤ ਕਾਰਵਾਈ ਨਾ ਕੀਤੀ ਗਈ ਤਾਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਹਾਲ ਹੀ ‘ਚ 23 ਮਾਰਚ 2023 ਨੂੰ ਸ਼ੁਭ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਜੰਮੂ-ਕਸ਼ਮੀਰ ਅਤੇ ਪੰਜਾਬ ਤੋਂ ਬਿਨਾਂ ਭਾਰਤ ਦਾ ਨਕਸ਼ਾ ਪੋਸਟ ਕੀਤਾ ਸੀ। ਦੂਜੀ ਪੋਸਟ ਵਿੱਚ ਸ਼ੁਭ ਨੇ ‘ਪੰਜਾਬ ਲਈ ਪ੍ਰਾਰਥਨਾ’ ਲਿਖਦੇ ਹੋਏ ਭਾਰਤ ਦਾ ਗਲਤ ਨਕਸ਼ਾ ਦਿਖਾਇਆ ਸੀ। ਗਾਇਕ ਸ਼ੁਭ ਉਰਫ ਸ਼ੁਭਨੀਤ ਸਿੰਘ ਐਲੀਵੇਟਿਡ, ਬੈਲਰ, ਵੀ-ਰੋਲੀਨਾ ਅਤੇ ਨੋ ਲਵ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ।

Exit mobile version