Yogi Adityanath Birthday: ਯੂਪੀ ਦੇ ਸੀਐੱਮ ਦੇ ਮੁਰੀਦ ਹਨ ਇਹ ਬਾਲੀਵੁੱਡ ਸਟਾਰ, ਯੋਗੀ ਦੇ ਕੰਮ ਦੀ ਕਰ ਚੁੱਕੇ ਹਨ ਤਾਰੀਫ
UP CM Yogi Adityanath Birthday: ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਯੋਗੀ ਜੀ ਨੇ ਆਪਣੇ ਕੰਮ ਨਾਲ ਸਭ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਬਾਲੀਵੁੱਡ ਸਿਤਾਰੇ ਵੀ ਇਸ ਤੋਂ ਅਛੂਤੇ ਨਹੀਂ ਹਨ। ਅਕਸ਼ੇ ਕੁਮਾਰ ਤੋਂ ਲੈ ਕੇ ਕੰਗਨਾ ਰਣੌਤ ਤੱਕ ਨੇ ਸੀਐਮ ਦੀ ਤਾਰੀਫ਼ ਕੀਤੀ ਹੈ ਅਤੇ ਉਨ੍ਹਾਂ ਨਾਲ ਮੁਲਾਕਾਤ ਵੀ ਕੀਤੀ ਹੈ।
Yogi Adityanath Birthday: ਦੇਸ਼ ਦੇ ਸਭ ਤੋਂ ਵੱਡੇ ਰਾਜਾਂ ਵਿੱਚੋਂ ਇੱਕ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (Yogi Adityanath) ਦਾ ਦੂਜਾ ਕਾਰਜਕਾਲ ਚੱਲ ਰਿਹਾ ਹੈ। ਯੂਪੀ ਦੇ ਨੋਇਡਾ ਵਿੱਚ ਫਿਲਮ ਸਿਟੀ ਬਣਾਉਣ ਨੂੰ ਲੈ ਕੇ ਸੀਐਮ ਪਿਛਲੇ ਕੁੱਝ ਸਮੇਂ ਤੋਂ ਸੁਰਖੀਆਂ ਵਿੱਚ ਹਨ। ਦਰਸ਼ਕਾਂ ਵਿੱਚ ਹੀ ਨਹੀਂ ਸਗੋਂ ਕਲਾਕਾਰਾਂ ਦੇ ਮਨਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ।
ਕਈ ਸਿਤਾਰਿਆਂ ਨੇ ਸੀਐਮ ਨੂੰ ਮਿਲ ਕੇ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਆਓ ਜਾਣਦੇ ਹਾਂ ਅਜਿਹੇ ਸਿਤਾਰਿਆਂ ਬਾਰੇ ਜਿਨ੍ਹਾਂ ਨੇ ਯੋਗੀ ਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਤਾਰੀਫ ਵੀ ਕੀਤੀ।
ਕੰਗਨਾ ਰਣੌਤ— ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ (Kangana Ranaut) ਦਾ ਝੁਕਾਅ ਭਾਜਪਾ ਵੱਲ ਹੈ। ਅਦਾਕਾਰਾ ਅਕਸਰ ਵਿਰੋਧੀ ਧਿਰ ਨੂੰ ਮੂੰਹਤੋੜ ਜਵਾਬ ਦਿੰਦੀ ਨਜ਼ਰ ਆਉਂਦੀ ਹੈ। ਅਭਿਨੇਤਰੀ ਨੇ ਯੋਗੀ ਆਦਿਤਿਆਨਾਥ ਦੀ ਤਾਰੀਫ ‘ਚ ਕਿਹਾ ਸੀ ਕਿ ਜਦੋਂ ਕੰਗਨਾ ਸੀਐੱਮ ਯੋਗੀ ਨੂੰ ਮਿਲੀ ਤਾਂ ਉਨ੍ਹਾਂ ਨੇ ਕੰਗਣਾ ਨੂੰ ਭੈਣ ਕਹਿ ਕੇ ਸੰਬੋਧਨ ਕੀਤਾ। ਕੰਗਨਾ ਨੇ ਯੋਗੀ ਨੂੰ ਚੰਗਾ ਵਿਅਕਤੀ ਕਿਹਾ ਸੀ।
ਕੈਲਾਸ਼ ਖੇਰ- ਇਸ ਦੌਰਾਨ ਕੈਲਾਸ਼ ਖੇਰ ਅਤੇ ਸੋਨੂੰ ਨਿਗਮ ਨੂੰ ਵੀ ਯੋਗੀ ਆਦਿਤਿਆਨਾਥ ਨੂੰ ਮਿਲਣ ਦਾ ਮੌਕਾ ਮਿਲਿਆ। ਕੈਲਾਸ਼ ਖੇਰ ਨੇ ਸੋਸ਼ਲ ਮੀਡੀਆ ‘ਤੇ ਯੋਗੀ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਅਤੇ ਖੁਸ਼ੀ ਜ਼ਾਹਰ ਕੀਤੀ। ਉਸ ਨੇ ਲਿਖਿਆ ਕਿ ਉਹ ਖੁਸ਼ਕਿਸਮਤ ਸਨ ਕਿ ਇਕ ਯੋਗ ਵਿਅਕਤੀ ਨੂੰ ਮਿਲਿਆ।
रिकॉर्डिंग के बाद #SonuNigam जी संग उत्तर प्रदेश के सुयोग्य मुख्य मन्त्री @myogiadityanath @myogioffice तथा फ़िल्म जगत के प्रखर महामूर्तियों से मिले.चर्चा का विषय था अधिक से अधिक संख्या में आइये,व उत्तर प्रदेश में अपनी कला विद्या का मंचन छायांकन कीजिए. @kkaladham @learnwithkkala pic.twitter.com/YYlz5itjNt
ਇਹ ਵੀ ਪੜ੍ਹੋ
— Kailash Kher (@Kailashkher) January 5, 2023
ਅਕਸ਼ੇ ਕੁਮਾਰ- ਫਿਲਮ ਸਿਟੀ ਨੂੰ ਲੈ ਕੇ ਜਦੋਂ ਅਕਸ਼ੇ ਕੁਮਾਰ (Akshay Kumar) ਨੇ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਉਨ੍ਹਾਂ ਨੇ ਯੋਗੀ ਨੂੰ ਕਈ ਸਵਾਲ ਵੀ ਪੁੱਛੇ ਤੇ ਹੋਰ ਵੀ ਗੱਲਾਂ ਕੀਤੀਆਂ ਸਨ ਨੋਇਡਾ ਵਿੱਚ ਬਣ ਰਹੀ ਫਿਲਮ ਸਿਟੀ ਨੂੰ ਲੈ ਕੇ ਅਕਸ਼ੈ ਕਾਫੀ ਖੁਸ਼ ਸਨ।
ਜੈਕੀ ਸ਼ਰਾਫ- ਬਾਲੀਵੁੱਡ ਦੇ ਬੀੜੂ ਜੈਕੀ ਸ਼ਰਾਫ ਨੇ ਯੂਪੀ ਦੇ ਸੀਐੱਮ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਯੋਗੀ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਉਨ੍ਹਾਂ ਨੂੰ ਕੁੱਝ ਬੇਨਤੀਆਂ ਵੀ ਕੀਤੀਆਂ ਸਨ। ਨੋਇਡਾ ‘ਚ ਬਣਨ ਵਾਲੀ ਫਿਲਮ ਸਿਟੀ ਲਈ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਇਕ ਤਸਵੀਰ ਸ਼ੇਅਰ ਕਰਦੇ ਹੋਏ ਜੈਕੀ ਸ਼ਰਾਫ ਨੇ ਲਿਖਿਆ- ਅੱਜ ਯੋਗੀ ਨੂੰ ਮਿਲ ਕੇ ਚੰਗਾ ਲੱਗਾ। ਯੂਪੀ ਫਿਲਮ ਪਾਲਿਸੀ ਅਤੇ ਫਿਲਮ ਸਿਟੀ ਬਾਰੇ ਜਾਣਕਾਰੀ ਹਾਸਲ ਕੀਤੀ।
It was nice to meet @myogiadityanath Ji today along with @SubhashGhai1 ji and my friends @SunielVShetty and @rahulmittra13 and learn about the UP film policy & film city. My best wishes ! pic.twitter.com/UeMIndquAF
— Jackie Shroff (@bindasbhidu) January 5, 2023
ਰਵੀ ਕਿਸ਼ਨ— ਸਾਂਸਦ ਰਵੀ ਕਿਸ਼ਨ ਨੇ ਯੋਗੀ ਆਦਿੱਤਿਆਨਾਥ ਦੀ ਤਾਰੀਫ ਉਦੋਂ ਕੀਤੀ ਸੀ ਜਦੋਂ ਯੋਗੀ ਜੀ ਨੇ ਖਿਡਾਰੀਆਂ ਦੀ ਸਹੂਲਤ ਲਈ ਸਾਰਥਕ ਕਦਮ ਚੁੱਕੇ ਸਨ। ਉਸ ਦੌਰਾਨ ਯੋਗੀ ਦੀ ਤਾਰੀਫ ਕਰਦੇ ਹੋਏ ਰਵੀ ਕਿਸ਼ਨ ਨੇ ਕਿਹਾ ਸੀ ਕਿ ਸੀਐੱਮ ਯੋਗੀ ਨੇ ਖੇਡਾਂ ਅਤੇ ਖਿਡਾਰੀਆਂ ਲਈ ਖਜ਼ਾਨਾ ਖੋਲ੍ਹ ਦਿੱਤਾ ਹੈ। ਇਸ ਨਾਲ ਸਾਡੇ ਸੂਬੇ ਦੇ ਖਿਡਾਰੀਆਂ ਨੂੰ ਓਲੰਪਿਕ ਵਿਚ ਜਾਣ ਵਿਚ ਮਦਦ ਮਿਲੇਗੀ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ