AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਾਪਾ ਬਣੇ ‘ਦਿ ਗ੍ਰੇਟ ਖਲੀ’, ਪਤਨੀ ਹਰਪਿੰਦਰ ਕੌਰ ਨੇ ਅਮਰੀਕਾ ਦੇ ਹਸਪਤਾਲ ‘ਚ ਦਿੱਤਾ ਬੇਟੇ ਨੂੰ ਜਨਮ

ਦਿਲੀਪ ਸਿੰਘ ਰਾਣਾ ਦਾ ਜਨਮ ਹਿਮਾਚਲ ਪ੍ਰਦੇਸ਼ ਦੇ ਇੱਕ ਗਰੀਬ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦਾ ਸਰੀਰ ਉਨ੍ਹਾਂ ਦੇ ਸੱਤ ਭਰਾਵਾਂ ਅਤੇ ਭੈਣਾਂ ਵਿੱਚ ਵੱਖਰਾ ਸੀ। ਸ਼ੁਰੂਆਤੀ ਦਿਨਾਂ ਵਿੱਚ ਉਹ ਮਜ਼ਦੂਰ ਵਜੋਂ ਕੰਮ ਕਰਦੇ ਸਨ। ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਐਮਐਸ ਢਿੱਲੋਂ ਇੱਕ ਵਾਰ ਹਿਮਾਚਲ ਗਏ ਤਾਂ ਉਨ੍ਹਾਂ ਦੀ ਨਜ਼ਰ ਦਿਲੀਪ ਸਿੰਘ ਰਾਣਾ 'ਤੇ ਪਈ। ਉਨ੍ਹਾਂ ਨੇ ਖਲੀ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਇਆ, ਜਿਸ ਤੋਂ ਬਾਅਦ ਖਲੀ ਪੇਸ਼ੇਵਰ ਕੁਸ਼ਤੀ ਵਿੱਚ ਗਏ ਅਤੇ ਭਾਰਤ ਦਾ ਮਾਣ ਵਧਾਇਆ।

ਪਾਪਾ ਬਣੇ 'ਦਿ ਗ੍ਰੇਟ ਖਲੀ', ਪਤਨੀ ਹਰਪਿੰਦਰ ਕੌਰ ਨੇ ਅਮਰੀਕਾ ਦੇ ਹਸਪਤਾਲ 'ਚ ਦਿੱਤਾ ਬੇਟੇ ਨੂੰ ਜਨਮ
kusum-chopra
| Updated On: 17 Nov 2023 15:53 PM IST
Share

ਕੁਸ਼ਤੀ ਵਿੱਚ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ WWE ਚੈਂਪੀਅਨ ਦਲੀਪ ਰਾਣਾ ਉਰਫ ਦ ਗ੍ਰੇਟ ਖਲੀ (The Great Khali) ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੈ। ਉਨ੍ਹਾਂ ਦੀ ਪਤਨੀ ਹਰਪਿੰਦਰ ਕੌਰ ਨੇ ਅਮਰੀਕਾ ਦੇ ਇੱਕ ਮੈਟਰਨਿਟੀ ਹੋਮ ਵਿੱਚ ਬੇਟੇ ਨੂੰ ਜਨਮ ਦਿੱਤਾ ਹੈ। ਖਲੀ ਨੇ ਹਸਪਤਾਲ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ ‘ਚ ਉਹ ਆਪਣੇ ਬੇਟੇ ਨੂੰ ਗੋਦ ‘ਚ ਲੈ ਕੇ ਪਿਆਰ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਖਲੀ ਆਪਣੇ ਬੇਟੇ ਨੂੰ ਕਹਿ ਰਹੇ ਹਨ ਕਿ ਜਲਦੀ- ਜਲਦੀ ਠੀਕ ਹੋ ਜਾਵੇਗਾ। ਦੱਸ ਦੇਈਏ ਕਿ ਬੇਟੇ ਤੋਂ ਪਹਿਲਾਂ ਖਲੀ ਦੀ ਇੱਕ ਬੇਟੀ ਵੀ ਹੈ। ਖਲੀ ਨੇ ਆਪਣੇ ਬੇਟੇ ਨੂੰ ਅਨਮੋਲ ਹੀਰਾ ਕਹਿ ਕੇ ਖੁਸ਼ੀ ਜ਼ਾਹਰ ਕੀਤੀ ਸੀ।

ਡੀ ਗ੍ਰੇਟ ਖਲੀ ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਦੇ ਧਿਰਆਣਾ ਪਿੰਡ ਦੇ ਰਹਿਣ ਵਾਲੇ ਹਨ। ਖਲੀ ਦੇ ਘਰ ‘ਚ ਖੁਸ਼ੀ ਦਾ ਮਾਹੌਲ ਹੈ। ਫਿਲਮਾਂ ਤੋਂ ਇਲਾਵਾ ਖਲੀ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਵੀ ਹਿੱਸਾ ਲੈ ਚੁੱਕੇ ਹਨ। ਖਲੀ ਇਕਲੌਤੇ ਭਾਰਤੀ ਪਹਿਲਵਾਨ ਹਨ ਜੋ ਵਿਦੇਸ਼ ਵਿੱਚ ਜਾ ਕੇ ਵੱਡੇਪਹਿਲਵਾਨਾਂ ਨੂੰ ਹਰਾ ਕੇ ਡਬਲਯੂਡਬਲਯੂਈ ਦਾ ਖਿਤਾਬ ਜਿੱਤਿਆ।

2006 ਤੋਂ 2014 ਤੱਕ WWE ਵਿੱਚ ਰਹੇ

ਖਲੀ 2006 ਤੋਂ 2014 ਤੱਕ ਡਬਲਯੂਡਬਲਯੂਈ (WWE) ਵਿੱਚ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਅੰਡਰਟੇਕਰ, ਕੇਨ, ਬਿਗ-ਸ਼ੋਅ, ਜੌਨ ਸੀਨਾ, ਬ੍ਰੌਕ ਲੈਸਨਰ, ਰੇ-ਮਿਸਟਰੀਓ, ਦ ਰੌਕ, ਟ੍ਰਿਪਲ ਐਚ, ਰੈਂਡੀ ਔਰਟਨ ਸਮੇਤ ਕਈ ਮਹਾਨ ਪਹਿਲਵਾਨਾਂ ਨਾਲ ਫਾਈਟ ਕੀਤੀ ਅਤੇ ਜਿੱਤੇ ਵੀ। 46 ਸਾਲਾ ਖਲੀ 157 ਕਿਲੋ ਭਾਰ ਵਰਗ ਦੇ ਖਿਡਾਰੀ ਹਨ, ਜਿਨ੍ਹਾਂ ਦਾ ਕੱਦ 7 ਫੁੱਟ 1 ਇੰਚ ਹੈ। ਕੁਸ਼ਤੀ ਦੇ ਨਾਲ-ਨਾਲ ਖਲੀ ਨੇ ਹਾਲੀਵੁੱਡ, ਬਾਲੀਵੁੱਡ ਅਤੇ ਟੈਲੀਵਿਜ਼ਨ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ।

ਗ੍ਰੇਟ ਕਾਲੀ ਤੋਂ ਬਣੇ ਗ੍ਰੇਟ ਖਲੀ

ਖਲੀ ਨੇ ਪਹਿਲਾਂ ਦੱਸਿਆ ਸੀ ਕਿ ਕਿਉਂਕਿ ਮੈਂ ਭਾਰਤ ਤੋਂ ਸੀ, ਡਬਲਯੂਡਬਲਯੂਈ ਪ੍ਰਬੰਧਨ ਨੇ ਭਾਰਤ ਦੇ ਸੱਭਿਆਚਾਰ ਅਤੇ ਇਤਿਹਾਸ ਨੂੰ ਵੇਖਿਆ। ਸ਼ੁਰੂਆਤੀ ਦਿਨਾਂ ਵਿੱਚ, ਕੁਸ਼ਤੀ ਦੇ ਮਹਾਨ ਖਿਡਾਰੀਆਂ ਨਾਲ ਮੇਰੀ ਫਾਈਟ ਹੋਈ ਪਰ ਮੈਂ ਸਾਰਿਆਂ ਨੂੰ ਹਰਾ ਦਿੱਤਾ ਸੀ। ਜਿਸ ਤਰਜ਼ ‘ਤੇ ਮਾਤਾ ਕਾਲੀ ਨੇ ਭੂਤਾਂ ਦਾ ਰੂਪ ਧਾਰਿਆ ਸੀ, ਉਸੇ ਤਰਜ਼ ‘ਤੇ ਉਨ੍ਹਾਂ ਨੇ ਮੇਰਾ ਨਾਂ ਵੀ ਗ੍ਰੇਟ ਕਾਲੀ ਦਾ ਨਾਂ ਦਿੱਤਾ, ਪਰ ਧਾਰਮਿਕ ਤੌਰ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਅਤੇ ਬਹਿਸ ਤੋਂ ਬਚਣ ਲਈ, ਗ੍ਰੇਟ ਕਾਲੀ ਬਾਅਦ ਵਿੱਚ ਦ ਗ੍ਰੇਟ ਖਲੀ ਬਣ ਗਏ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...