6 ਵਾਰ ਮਹਾਤਮਾ ਗਾਂਧੀ ਬਣਿਆ ਉਹ ਐਕਟਰ, ਜੋ ਮੁੰਨਾ ਭਾਈ MBBS ਵਿੱਚ ਬਣਿਆ ਸਫ਼ਾਈ ਕਰਮਚਾਰੀ

Updated On: 

02 Oct 2026 09:16 AM IST

Gandhi Jayanti: ਅੱਜ ਗੱਲ ਉਸ ਅਦਾਕਾਰ ਦੀ, ਜਿਸ ਨੇ ਮੁੰਨਾ ਭਾਈ MBBS ਵਿੱਚ ਸਫ਼ਾਈ ਕਰਮਚਾਰੀ ਬਣ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸੇ ਅਦਾਕਾਰ ਨੇ ਪਰਦੇ 'ਤੇ 6 ਵਾਰ ਮਹਾਤਮਾ ਗਾਂਧੀ ਦਾ ਕਿਰਦਾਰ ਵੀ ਨਿਭਾਇਆ। ਨਾਮ ਹੈ- ਸੁਰੇਂਦਰ ਰਾਜਨ।

6 ਵਾਰ ਮਹਾਤਮਾ ਗਾਂਧੀ ਬਣਿਆ ਉਹ ਐਕਟਰ, ਜੋ ਮੁੰਨਾ ਭਾਈ MBBS ਵਿੱਚ ਬਣਿਆ ਸਫ਼ਾਈ ਕਰਮਚਾਰੀ

6 ਵਾਰ ਗਾਂਧੀ ਬਣੇ ਸੁਰੇਂਦਰ ਰਾਜਨ

Gandhi Jayanti: ਕੁਝ ਐਕਟਰ ਪਰਦੇ ‘ਤੇ ਕਿਰਦਾਰ ਨਿਭਾਉਂਦੇ ਹਨ, ਜਦਕਿ ਕੁਝ ਅਜਿਹੇ ਵੀ ਕਲਾਕਾਰ ਹੁੰਦੇ ਹਨ, ਜੋ ਸਿਰਫ਼ ਕਿਰਦਾਰ ਨਿਭਾਉਂਦੇ ਨਹੀਂ, ਸਗੋਂ ਉਸ ਨੂੰ ਜੀਉਂਦੇ ਹਨ। ਸਕ੍ਰੀਨ ‘ਤੇ ਉਨ੍ਹਾਂ ਨੂੰ ਦੇਖ ਕੇ ਬਸ ਇਹੀ ਲੱਗਦਾ ਹੈ ਕਿ ਹਾਂ, ਇਹ ਕਲਾਕਾਰ ਇਸੇ ਰੋਲ ਲਈ ਹੀ ਬਣਿਆ ਹੈ। ਅਜਿਹੇ ਹੀ ਕਲਾਕਾਰਾਂ ਵਿੱਚੋਂ ਇੱਕ ਨਾਮ ਐਕਟਰ ਸੁਰੇਂਦਰ ਰਾਜਨ ਦਾ ਹੈ। ਜਿੱਥੇ ਕੋਈ ਅਦਾਕਾਰ ਫ਼ਿਲਮਾਂ ਵਿੱਚ ਪੁਲਿਸ ਵਾਲੇ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੁੰਦਾ ਹੈ, ਕੋਈ ਨੇਤਾ ਦੇ ਰੋਲ ਲਈ ਪ੍ਰਸਿੱਧ ਹੁੰਦਾ ਹੈ, ਉੱਥੇ ਹੀ ਸੁਰੇਂਦਰ ਰਾਜਨ ਉਹ ਐਕਟਰ ਹਨ, ਜੋ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਉਣ ਲਈ ਜਾਣੇ ਜਾਂਦੇ ਹਨ।

ਬੇਨ ਕਿੰਗਜ਼ਲੇ, ਦਿਲੀਪ ਪ੍ਰਭਾਵਲਕਰ, ਨਸੀਰੂਦੀਨ ਸ਼ਾਹ ਸਮੇਤ ਹੋਰ ਵੀ ਕਈ ਐਕਟਰ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾ ਚੁੱਕੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਸਿੱਧ ਬੇਨ ਕਿੰਗਜ਼ਲੇ ਨੂੰ ਮਿਲੀ। ਬਾਕੀ ਅਦਾਕਾਰਾਂ ਦੇ ਕਿਰਦਾਰਾਂ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ। ਇਨ੍ਹਾਂ ਸਾਰਿਆਂ ਵਿੱਚ ਸੁਰੇਂਦਰ ਰਾਜਨ ਇੱਕ ਅਜਿਹਾ ਨਾਮ ਹੈ, ਜਿਨ੍ਹਾਂ ਨੇ ਇੱਕ-ਦੋ ਨਹੀਂ, ਸਗੋਂ 6 ਵਾਰ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਅੱਜ ਗਾਂਧੀ ਜਯੰਤੀ (2 ਅਕਤੂਬਰ) ਦੇ ਮੌਕੇ ‘ਤੇ ਆਓ ਉਨ੍ਹਾਂ ਦੀਆਂ ਉਨ੍ਹਾਂ 6 ਫ਼ਿਲਮਾਂ ‘ਤੇ ਇੱਕ ਨਜ਼ਰ ਮਾਰਦੇ ਹਾਂ।

ਸੁਰੇਂਦਰ ਰਾਜਨ ਨੇ ਪਹਿਲੀ ਵਾਰ ਸਾਲ 2002 ਦੀ ਫ਼ਿਲਮ ਦ ਲੀਜੈਂਡ ਆਫ਼ ਭਗਤ ਸਿੰਘ ਵਿੱਚ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਦੇ ਡਾਇਰੈਕਟਰ ਰਾਜਕੁਮਾਰ ਸੰਤੋਸ਼ੀ ਸਨ। ਕੱਦ-ਕਾਠੀ, ਚਿਹਰੇ ਅਤੇ ਆਵਾਜ਼ ਦੇ ਹਿਸਾਬ ਨਾਲ ਵੀ ਸੁਰੇਂਦਰ ਰਾਜਨ ਪਰਦੇ ‘ਤੇ ਮਹਾਤਮਾ ਗਾਂਧੀ ਦੇ ਕਿਰਦਾਰ ਲਈ ਢੁੱਕਵੇਂ ਲੱਗਦੇ ਸਨ। ਹੌਲੀ-ਹੌਲੀ ਉਨ੍ਹਾਂ ਕੋਲ ਇਸ ਕਿਰਦਾਰ ਲਈ ਹੋਰ ਵੀ ਕਈ ਫ਼ਿਲਮਾਂ ਦੇ ਆਫ਼ਰ ਆਉਣ ਲੱਗੇ। ਜਿਨ੍ਹਾਂ ਫ਼ਿਲਮਾਂ ਵਿੱਚ ਉਨ੍ਹਾਂ ਨੇ ਗਾਂਧੀ ਦਾ ਕਿਰਦਾਰ ਨਿਭਾਇਆ, ਉਨ੍ਹਾਂ ਦੀ ਲਿਸਟ ਤੁਸੀਂ ਹੇਠਾਂ ਦੇਖ ਸਕਦੇ ਹੋ।

  • ਦ ਲੀਜੈਂਡ ਆਫ਼ ਭਗਤ ਸਿੰਘ (2002)
  • ਨੇਤਾਜੀ ਸੁਭਾਸ਼ ਚੰਦਰ ਬੋਸ: ਦ ਫ਼ੌਰਗੌਟਨ ਹੀਰੋ (2004)
  • ਵੀਰ ਸਾਵਰਕਰ (2001)
  • ਦ ਲਾਸਟ ਡੇਜ਼ ਆਫ਼ ਦ ਰਾਜ (2004)
  • ਗਾਂਧੀ: ਦ ਸਾਇਲੈਂਟ ਗਨ ਸ਼ਾਰਟ ਫ਼ਿਲਮ (2012)
  • ਗੁਮਨਾਮੀ (2019)

ਸੁਰੇਂਦਰ ਰਾਜਨ ਦਾ ਸਬੰਧ ਮੱਧ ਪ੍ਰਦੇਸ਼ ਨਾਲ ਹੈ। ਹੁਣ ਉਨ੍ਹਾਂ ਦੀ ਉਮਰ ਲਗਭਗ 87 ਸਾਲ ਹੈ। ਉਹ ਪਿਛਲੇ 37 ਸਾਲਾਂ ਤੋਂ ਫ਼ਿਲਮੀ ਦੁਨੀਆ ਦਾ ਹਿੱਸਾ ਹਨ। ਸਾਲ 1989 ਦੀ ਫ਼ਿਲਮ ਇਨ ਵਿਚ ਐਨੀ ਗਿਵਜ਼ ਇਟ ਵਨਸ ਨਾਲ ਉਨ੍ਹਾਂ ਨੇ ਆਪਣੇ ਐਕਟਿੰਗ ਸਫ਼ਰ ਦੀ ਸ਼ੁਰੂਆਤ ਕੀਤੀ ਸੀ। IMDb ਦੇ ਮੁਤਾਬਕ, ਉਹ ਹੁਣ ਤੱਕ 48 ਪ੍ਰੋਜੈਕਟਾਂ ਦਾ ਹਿੱਸਾ ਰਹੇ ਹਨ। ਇਨ੍ਹਾਂ ਵਿੱਚੋਂ 6 ਪ੍ਰੋਜੈਕਟਾਂ ਵਿੱਚ ਉਨ੍ਹਾਂ ਨੇ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਇਆ। ਹਾਲਾਂਕਿ, ਕੁਝ ਥਾਵਾਂ ‘ਤੇ ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੇ 15 ਫ਼ਿਲਮਾਂ ਵਿੱਚ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਪਰ ਪਬਲਿਕ ਡੋਮੇਨ ਵਿੱਚ 6 ਫ਼ਿਲਮਾਂ ਦੇ ਨਾਮ ਹੀ ਮਿਲਦੇ ਹਨ।

ਮਕਸੂਦ ਭਾਈ ਦੇ ਕਿਰਦਾਰ ਨਾਲ ਹੋਏ ਮਸ਼ਹੂਰ

ਵਿਧੂ ਵਿਨੋਦ ਚੋਪੜਾ ਵੱਲੋਂ ਨਿਰਮਿਤ ਅਤੇ ਰਾਜਕੁਮਾਰ ਹਿਰਾਨੀ ਵੱਲੋਂ ਨਿਰਦੇਸ਼ਿਤ ਸਾਲ 2003 ਦੀ ਫ਼ਿਲਮ ਮੁੰਨਾ ਭਾਈ MBBS ਤੋਂ ਸੁਰੇਂਦਰ ਰਾਜਨ ਨੂੰ ਸਭ ਤੋਂ ਵੱਧ ਪ੍ਰਸਿੱਧੀ ਮਿਲੀ। ਇਸ ਫ਼ਿਲਮ ਵਿੱਚ ਉਨ੍ਹਾਂ ਨੇ ਇੱਕ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸਫ਼ਾਈ ਕਰਮਚਾਰੀ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਮਕਸੂਦ ਦਾ ਕਿਰਦਾਰ ਨਿਭਾਇਆ ਸੀ।

ਸੰਜੇ ਦੱਤ ਨਾਲ ਉਨ੍ਹਾਂ ਦਾ ਇੱਕ ਭਾਵੁਕ ਸੀਨ ਵੀ ਸੀ, ਜਿੱਥੇ ਸੰਜੇ ਦੱਤ ਉਨ੍ਹਾਂ ਨੂੰ ਕਹਿੰਦੇ ਹਨ- ਮਕਸੂਦ ਭਾਈ, ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ। ਮੈਨੂੰ ਤੁਹਾਨੂੰ ਜਾਦੂ ਦੀ ਝੱਪੀ ਦੇਣੀ ਹੈ। ਇਸ ਤੋਂ ਬਾਅਦ ਸੰਜੇ ਦੱਤ ਅਤੇ ਸੁਰੇਂਦਰ ਰਾਜਨ ਇੱਕ-ਦੂਜੇ ਨੂੰ ਗਲੇ ਮਿਲਦੇ ਹਨ। ਸੋਸ਼ਲ ਮੀਡੀਆ ਦੇ ਦੌਰ ਵਿੱਚ ਵੀ ਜਾਦੂ ਦੀ ਝੱਪੀ ਵਾਲਾ ਇਹ ਸੀਨ ਕਾਫ਼ੀ ਪ੍ਰਸਿੱਧ ਹੈ। ਖੈਰ, ਅੱਜ ਵੀ 6 ਫ਼ਿਲਮਾਂ ਵਿੱਚ ਮਹਾਤਮਾ ਗਾਂਧੀ ਦਾ ਕਿਰਦਾਰ ਨਿਭਾਉਣ ਲਈ ਸੁਰੇਂਦਰ ਰਾਜਨ ਦਾ ਨਾਮ ਸਿਨੇਮਾ ਦੀ ਦੁਨੀਆ ਵਿੱਚ ਬੇਹੱਦ ਸਨਮਾਨ ਨਾਲ ਲਿਆ ਜਾਂਦਾ ਹੈ।

Source:TV9Hindi.com

Loading...
Unable to load recommendations.
Follow Us