ਸੰਨੀ ਦਿਓਲ ਨੇ ਨਹੀਂ ਦਿੱਤਾ ਬੈਂਕ ਦਾ 56 ਕਰੋੜ ਦਾ ਲੋਨ ‘ਗਦਰ 2’ ਦੀ ਸਫਲਤਾ ਵਿਚਾਲੇ ਨੀਲਾਮ ਹੋਵੇਗਾ ਬੰਗਲਾ

Updated On: 

20 Aug 2023 18:48 PM

ਸੰਨੀ ਦਿਓਲ ਦੀ ਫਿਲਮ ਗਦਰ 2 ਦਾ ਜਾਦੂ ਲੋਕਾਂ ਦਾ ਸਿਰ ਉੱਚਾ ਕਰ ਰਿਹਾ ਹੈ। ਫਿਲਮ ਦੀ ਜ਼ਬਰਦਸਤ ਕਮਾਈ ਦਾ ਸਿਲਸਿਲਾ ਜਾਰੀ ਹੈ। ਫਿਲਮ ਦੀ ਸਫਲਤਾ ਨੂੰ ਦੇਖ ਕੇ ਸੰਨੀ ਦਿਓਲ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨਾਲ ਜੁੜੀ ਇਕ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।

ਸੰਨੀ ਦਿਓਲ ਨੇ ਨਹੀਂ ਦਿੱਤਾ ਬੈਂਕ ਦਾ 56 ਕਰੋੜ ਦਾ ਲੋਨ ਗਦਰ 2 ਦੀ ਸਫਲਤਾ ਵਿਚਾਲੇ ਨੀਲਾਮ ਹੋਵੇਗਾ ਬੰਗਲਾ
Follow Us On

Bollywood News: ਇਸ ਸਮੇਂ ਬਾਲੀਵੁੱਡ ਸੁਪਰਸਟਾਰ ਸੰਨੀ ਦਿਓਲ (Sunny Deol) ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਸੰਨੀ ਦੀ ਫਿਲਮ ਗਦਰ 2 ਸਿਨੇਮਾਘਰਾਂ ਵਿੱਚ ਬੰਪਰ ਕਮਾਈ ਕਰ ਰਹੀ ਹੈ। ਫਿਲਮ ਨੇ ਹੁਣ ਤੱਕ 336 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਲਿਆ ਹੈ। ਹਰ ਪਾਸੇ ਤਾਰਾ ਸਿੰਘ ਅਤੇ ਸਕੀਨਾ ਦੀ ਪ੍ਰੇਮ ਕਹਾਣੀ ਦੀ ਹੀ ਚਰਚਾ ਹੋ ਰਹੀ ਹੈ। ਇਕ ਪਾਸੇ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਸੰਨੀ ਦਿਓਲ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਆਫ਼ ਬੜੌਦਾ ਵੱਲੋਂ ਪ੍ਰਕਾਸ਼ਿਤ ਇੱਕ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਮੁੰਬਈ (Mumbai) ਦੇ ਜੁਹੂ ਇਲਾਕੇ ਵਿੱਚ ਸਥਿਤ ਸੰਨੀ ਵਿਲਾ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਾ ਕਰਨ ‘ਤੇ ਈ-ਨਿਲਾਮੀ ਕੀਤੀ ਜਾਵੇਗੀ। ਯਾਨੀ ਕਿ ਸਾਫ ਸ਼ਬਦਾਂ ‘ਚ ਕਹੀਏ ਤਾਂ ਸੰਨੀ ਦਿਓਲ ‘ਤੇ ਬਹੁਤ ਵੱਡਾ ਕਰਜ਼ਾ ਹੈ।

ਇਸ ਦੀ ਅਦਾਇਗੀ ਨਾ ਕਰ ਸਕਣ ਕਾਰਨ ਹੁਣ ਉਨ੍ਹਾਂ ਦੀ ਵੱਡੀ ਜਾਇਦਾਦ ਦੀ ਨਿਲਾਮੀ ਹੋਣ ਜਾ ਰਹੀ ਹੈ। ਇੰਨਾ ਹੀ ਨਹੀਂ ਬੈਂਕ ਨੇ ਬੰਗਲੇ ਦੀ ਨਿਲਾਮੀ ਲਈ ਇਸ਼ਤਿਹਾਰ ਵੀ ਛਾਪਿਆ ਹੈ। ਸੰਨੀ ਦਿਓਲ ਨੇ ਬੈਂਕ ਆਫ ਬੜੋਦਾ ਤੋਂ ਕਰੀਬ 56 ਕਰੋੜ ਦਾ ਕਰਜ ਲਿਆ ਸੀ।

ਬੰਗਲੇ ਦੇ ਨਾਂਅ ‘ਤੇ ਲਿਆ ਸੀ ਕਰਜ਼ਾ

ਜੇਕਰ ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਸੰਨੀ ਦਿਓਲ ਨੇ ਸੰਨੀ ਵਿਲਾ ਨਾਮ ਦੇ ਆਪਣੇ ਬੰਗਲੇ ‘ਤੇ ਕਾਫੀ ਵੱਡੀ ਰਕਮ ਦਾ ਕਰਜ਼ਾ ਲਿਆ ਸੀ। ਇਸ ਬੰਗਲੇ ਨੂੰ ਵਾਪਸ ਲੈਣ ਲਈ ਸੰਨੀ ਨੂੰ 56 ਕਰੋੜ ਰੁਪਏ ਦੇਣੇ ਪਏ ਸਨ। ਪਰ ਹੁਣ ਤੱਕ ਸੰਨੀ ਦਿਓਲ ਨੇ ਇਹ ਰਕਮ ਬੈਂਕ (Bank) ਨੂੰ ਵਾਪਸ ਨਹੀਂ ਕੀਤੀ ਹੈ। ਜਿਸ ਕਾਰਨ ਹੁਣ ਇਸ ਦੀ ਨਿਲਾਮੀ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਹੁਣ ਬੈਂਕ ਨੇ ਕਰਜ਼ੇ ਤੇ ਵਿਆਜ ਦੀ ਵਸੂਲੀ ਲਈ ਇਹ ਕਦਮ ਚੁੱਕਿਆ ਹੈ। ਬੰਗਲੇ ਦੀ ਨਿਲਾਮੀ 25 ਸਤੰਬਰ ਨੂੰ ਹੋਵੇਗੀ।

ਸੰਨੀ ਦੇ ਕੈਰੀਅਰ ਦੀ ਸਭ ਤੋਂ ਹਿੱਟ ਫਿਲਮ

ਹਾਲਾਂਕਿ ਇਸ ਖਬਰ ‘ਤੇ ਸੰਨੀ ਦਿਓਲ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਗਦਰ 2 ਦੀ ਗੱਲ ਕਰੀਏ ਤਾਂ ਸੰਨੀ ਦਿਓਲ ਨੂੰ ਆਪਣੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹਿੱਟ ਫਿਲਮ ਮਿਲੀ ਹੈ। ਗਦਰ 2 ਦੇ ਤੂਫਾਨ ਦੇ ਸਾਹਮਣੇ OMG 2 ਵੀ ਪਿੱਛੇ ਰਹਿ ਗਿਆ ਹੈ। ਫਿਲਮ ਦੀ ਸਫਲਤਾ ਤੋਂ ਸੰਨੀ ਦਿਓਲ ਕਾਫੀ ਖੁਸ਼ ਹਨ। ਫਿਲਮ ਦੀ ਜ਼ਬਰਦਸਤ ਕਮਾਈ ਨੂੰ ਦੇਖ ਕੇ ਮੇਕਰ ਵੀ ਖੁਸ਼ ਨਹੀਂ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version