Christmas Eve: ਜਲੰਧਰ ਦੇ ਤਾਜਪੁਰ ਚਰਚ ‘ਚ ਪਹੁੰਚੇ ਬਾਲੀਵੁੱਡ ਦੇ ਦਿੱਗਜ ਕਲਾਕਾਰ, ਮਨਾਉਣ ਕ੍ਰਿਸਮਿਸ ਦਾ ਤਿਉਹਾਰ

Updated On: 

25 Dec 2023 16:54 PM

25 ਦਸੰਬਰ ਨੂੰ ਦੇਸ਼ ਅਤੇ ਦੁਨੀਆ ਵਿੱਚ ਬੜੀ ਧੂੰਮ-ਧਾਮ ਨਾਲ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਮੌਕੇ ਚਰਚਾਂ ਨੂੰ ਸਜਾਇਆ ਜਾਂਦਾ ਹੈ। ਬਾਲੀਵੁੱਡ ਦੇ ਦਿੱਗਜ ਕਲਾਕਾਰ ਵੀ ਇਸ ਮੌਕੇ ਜਲੰਧਰ ਪਹੁੰਚੇ ਹਨ ਅਤੇ ਇਸ ਤੋਂ ਬਾਅਦ ਉਹ ਨਿਊ ​​ਚੰਡੀਗੜ੍ਹ ਕੁਰਾਲੀ ਦੇ ਚਰਚ 'ਚ ਹਾਜ਼ਰੀ ਭਰਨਗੇ। ਜਿੱਥੇ ਉਹ ਮਿਲ ਕੇ ਪ੍ਰਾਥਨਾ ਕਰਨਗੇ।

Christmas Eve: ਜਲੰਧਰ ਦੇ ਤਾਜਪੁਰ ਚਰਚ ਚ ਪਹੁੰਚੇ ਬਾਲੀਵੁੱਡ ਦੇ ਦਿੱਗਜ ਕਲਾਕਾਰ, ਮਨਾਉਣ ਕ੍ਰਿਸਮਿਸ ਦਾ ਤਿਉਹਾਰ
Follow Us On

ਕ੍ਰਿਸਮਿਸ ਦਾ ਤਿਉਹਾਰ ਦੇਸ਼ ਅਤੇ ਦੁਨੀਆ ਵਿੱਚ ਬੜੀ ਧੂੰਮ-ਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਪ੍ਰਭੂ ਯੀਸ਼ੂ ਮਸੀਹ ਦਾ ਜਨਮ ਦਿਹਾੜੇ ਮੌਕੇ ਚਰਚਾਂ ਨੂੰ ਵੀ ਸਜਾਇਆ ਜਾ ਰਿਹਾ ਹੈ। ਇਸ ਦੌਰਾਨ ਜਲੰਧਰ ਵਿੱਚ ਬਾਲੀਵੁੱਡ ਦੇ ਦਿੱਗਜ ਕਲਾਕਾਰ ਚਰਚ ਆਫ਼ ਗਲੋਰੀ ਐਂਡ ਵਿਜ਼ਡਮ ਵਿੱਚ ਪਹੁੰਚੇ ਹਨ ਅਤੇ ਸਮਾਗਮ ਵਿੱਚ ਸ਼ਿਰਕਤ ਕੀਤੀ ਹੈ। ਜਲੰਧਰ ਸਮਾਗਮ ਤੋਂ ਬਾਅਦ ਬਾਲੀਵੁੱਡ ਅਦਾਕਾਰ ਨਿਊ ​​ਚੰਡੀਗੜ੍ਹ ਕੁਰਾਲੀ ਸਥਿਤ ਚਰਚ ਵੀ ਜਾਣਗੇ।

ਇਸ ਸਬੰਧੀ ਚਰਚ ਦੇ ਪ੍ਰਬੰਧਕ ਅਵਤਾਰ ਸਿੰਘ ਨੇ ਦੱਸਿਆ ਕਿ 25 ਦਸੰਬਰ ਨੂੰ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਦੇ ਮੌਕੇ ਤੇ ਨਕੋਦਰ ਰੋਡ, ਜਲੰਧਰ ਵਿਖੇ ਸਥਿਤ ਚਰਚ ਆਫ ਗਲੋਰੀ ਐਂਡ ਵਿਜ਼ਡਮ ਵਿੱਚ ਬਾਲੀਵੁੱਡ ਦੇ ਕਲਾਕਾਰਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਂ 15 ਦਸੰਬਰ ਨੂੰ ਇੱਕ ਵਿਸ਼ਾਲ ਰੈਲੀ ਕੱਢੀ ਗਈ ਸੀ, ਜਿਸ ਦੀ ਸ਼ੁਰੂਆਤ ਕਰਨ ਲਈ ਸੁਨੀਲ ਸ਼ੈਟੀ, ਰਾਖੀ ਸਾਵੰਤ ਅਤੇ ਹੋਰ ਬਹੁਤ ਸਾਰੇ ਕਲਾਕਾਰ ਪਹੁੰਚੇ ਸਨ।

ਉਨ੍ਹਾਂ ਦੱਸਿਆ ਕਿ ਚਰਚ ਦੇ ਪਾਦਰੀ ਬਲਜਿੰਦਰ ਸਿੰਘ ਵੱਲੋਂ ਪ੍ਰਭੂ ਯੀਸ਼ੂ ਮਸੀਹ ਦੇ ਜਨਮ ਦਿਹਾੜੇ ਦੇ ਲਈ ਸਾਰੇ ਪ੍ਰਬੰਧ ਕੀਤੇ ਗਏ ਸਨ। ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਹੁੰਚਣ ਲਈ ਕਿਹਾ ਗਿਆ ਸੀ। ਚਰਚ ਦੇ ਪ੍ਰਬੰਧਕ ਨੇ ਦੱਸਿਆ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਪ੍ਰੇਮ ਚੋਪੜਾ, ਉਨ੍ਹਾਂ ਦੀ ਪਤਨੀ, ਗੁਲਸ਼ਨ ਗਰੋਵਰ ਅਤੇ ਦਿ ਕਪਿਲ ਸ਼ਰਮਾ ਸ਼ੋਅ ਦੇ ਕੀਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ ਅਤੇ ਰਾਮਪਾਲ ਯਾਦਵ ਸਮੇਤ ਕਈ ਹੋਰ ਕਲਾਕਾਰ ਜਲੰਧਰ ਦੇ ਤਾਜਪੁਰ ਵਿਖੇ ਪਹੁੰਚੇ ਹਨ।

31 ਦਸੰਬਰ ਨੂੰ ਵੀ ਹੋਵੇਗਾ ਸਮਾਗਮ

ਜਲੰਧਰ ਤੋਂ ਹੁੰਦੇ ਹੋਏ ਇਹ ਸਾਰੇ ਦਿੱਗਜ ਕਲਾਕਾਰ ਸ਼ਾਮ ਨੂੰ ਕੁਰਾਲੀ ਚਰਚ ਨਿਊ ਚੰਡੀਗੜ੍ਹ ਵਿਖੇ ਪਹੁੰਚਣਗੇ। ਜਿਹੜੇ ਲੋਕ 25 ਦਸੰਬਰ ਨੂੰ ਨਹੀਂ ਪਹੁੰਚ ਸਕਣਗੇ, ਉਨ੍ਹਾਂ ਲਈ 31 ਦਸੰਬਰ ਨੂੰ ਨਿਊ ਚੰਡੀਗੜ੍ਹ ਕੁਰਾਲੀ ਚਰਚ ਵਿਖੇ ਇੱਕ ਸਮਾਗਮ ਕਰਵਾਇਆ ਜਾਵੇਗਾ ਅਤੇ ਉਹ ਲੋਕ ਉੱਥੇ ਪਹੁੰਚ ਕੇ ਸਮਾਗਮ ਦਾ ਹਿੱਸਾ ਬਣ ਸਕਦੇ ਹਨ।