ਗਦਰ 2 ਫ਼ਿਲਮ ਦੀ ਪ੍ਰਮੋਸ਼ਨ ਲਈ ਸੰਨੀ ਦਿਓਲ ਅੰਮਿਤਸਰ ਪੁੱਜੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ
ਦਾਕਰ ਸੰਨੀ ਦਿਓਲ ਗਦਰ 2 ਫ਼ਿਲਮ ਦੀ ਪ੍ਰਮੋਸ਼ਨ ਲਈ ਅੰਮਿਤਸਰ ਫੇਰੀ 'ਤੇ ਪੁੱਜੇ। ਸੰਨੀ ਦਿਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰੱਬਤ ਦੇ ਭਲੇ ਲਈ ਅਰਦਾਸ ਕੀਤੀ।

ਅੰਮ੍ਰਿਤਸਰ ਨਿਊਜ਼। ਗੁਰਦਾਸਪੁਰ ਲੋਕਸਭਾ ਸਾਂਸਦ ਤੇ ਅਦਾਕਰ ਸੰਨੀ ਦਿਓਲ ਗਦਰ 2 ਫ਼ਿਲਮ ਦੀ ਪ੍ਰਮੋਸ਼ਨ ਲਈ ਅੰਮਿਤਸਰ ਫੇਰੀ ‘ਤੇ ਪੁੱਜੇ। ਅੰਮਿਤਸਰ ਏਅਰਪੋਰਟ ਤੋਂ ਉਹ ਸਿੱਧਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਲਈ ਪੁੱਜੇ। ਜਿੱਥੇ ਸੰਨੀ ਦਿਓਲ (Sunny Deol) ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਨੇ ਵਾਹਿਗੁਰੂ ਜੀ ਦਾ ਅਸ਼ੀਰਵਾਦ ਪ੍ਰਪਾਤ ਕੀਤਾ।
ਇਸ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਨੇ ਸੰਨੀ ਦਿਓਲ ਦੇ ਨਾਲ ਸੈਲਫੀਆਂ ਵੀ ਲਇਆ। ਦੱਸ ਦਈਏ ਕਿ ਸੰਨੀ ਦਿਓਲ ਦੇ ਸੁਰੱਖਿਆ ਮੁਲਾਜ਼ਮਾਂ ਵੱਲੋਂ ਕਿਸੇ ਨੂੰ ਵੀ ਉਨ੍ਹਾਂ ਦੇ ਨੇੜੇ ਪਹਿਲਾਂ ਜਾਣ ਨਹੀਂ ਦਿੱਤਾ ਜਾਂਦਾ ਸੀ।