ਸ਼ੁਭ ਬਣੇ UN ਦੇ ਗਲੋਬਲ ਅੰਬੈਸਡਰ, ਜਾਣੋ ਕਿਉਂ ਕੀਤੀ ਗਈ ਨਿਯੁਕਤੀ
Shubh: ਜਲਵਾਯੂ ਪਰਿਵਰਤਨ 'ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਦਾ ਮੰਨਣਾ ਹੈ ਕਿ ਸ਼ੁਭ ਦਾ ਸੰਗੀਤ ਨਾ ਸਿਰਫ ਮਨੋਰੰਜਨ ਦਾ ਸਾਧਨ ਹੈ। ਸਗੋਂ ਉਹ ਸਮਾਜਿਕ ਮੁੱਦਿਆਂ 'ਤੇ ਜਾਗਰੂਕਤਾ ਪੈਦਾ ਕਰਨ ਦੇ ਕੰਮ ਵੀ ਆ ਸਕਦੀ ਹੈ। ਸੁਭ ਅਪਣੀ ਕਲਾ ਅਤੇ ਪਲੇਟਫਾਰਮ ਦੀ ਵਰਤੋਂ ਜਲਵਾਯੂ ਵਰਗੇ ਮੁੱਦਿਆਂ ਲਈ ਕਰ ਸਕਦੇ ਹਨ।
Shubh: ਪੰਜਾਬੀ ਰੈਪਰ ਸ਼ੁਭ ਨੂੰ UN ਨੇ ਕਲਾਈਮੇਟ ਐਡਵਾਈਜ਼ਰੀ ਦਾ ਗਲੋਬਲ ਬ੍ਰਾਂਡ ਅੰਬੈਸਡਰ ਚੁਣਿਆ ਹੈ। ਇਸ ਦਾ ਐਲਾਨ ਅਜ਼ਰਬਾਈਜਾਨ ਦੇ ਸਹਿਰ ਬਾਕੂ ‘ਚ ਕੀਤਾ ਗਿਆ ਹੈ ਜਿਸ ਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ COP29 ‘ਚ ਕੀਤੀ ਗਈ। ਸੰਯੁਕਤ ਰਾਸ਼ਟਰ ਨੇ ਇਹ ਫੈਸਲਾ ਸ਼ੁਭ ਦੀ ਲੋਕਪ੍ਰਿਅਤਾ ਨੂੰ ਵੇਖਦੇ ਹੋਏ ਲਿਆ ਹੈ। ਉਸ ਦੇ ਸੰਗੀਤ ਤੇ ਫੈਨ ਫਾਲੋਇੰਗ ਨੂੰ ਦੇਖਦੇ ਹੋਏ ਇਹ ਲਿਆ ਗਿਆ ਹੈ।
ਜਲਵਾਯੂ ਪਰਿਵਰਤਨ ‘ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਦਾ ਮੰਨਣਾ ਹੈ ਕਿ ਸ਼ੁਭ ਦਾ ਸੰਗੀਤ ਨਾ ਸਿਰਫ ਮਨੋਰੰਜਨ ਦਾ ਸਾਧਨ ਹੈ। ਸਗੋਂ ਉਹ ਸਮਾਜਿਕ ਮੁੱਦਿਆਂ ‘ਤੇ ਜਾਗਰੂਕਤਾ ਪੈਦਾ ਕਰਨ ਦੇ ਕੰਮ ਵੀ ਆ ਸਕਦੀ ਹੈ। ਸੁਭ ਅਪਣੀ ਕਲਾ ਅਤੇ ਪਲੇਟਫਾਰਮ ਦੀ ਵਰਤੋਂ ਜਲਵਾਯੂ ਵਰਗੇ ਮੁੱਦਿਆਂ ਲਈ ਕਰ ਸਕਦੇ ਹਨ।
ਸ਼ੁਭ ਨੇ ਇਸ ਨੂੰ ਲੈ ਕੇ ਆਪਣੀਆਂ ਪ੍ਰਤੀਕੀਰਿਆ ਦਿੱਤੀ ਹੈ ਜਿਸ ‘ਚ ਭੂਮਿਕਾ ਨੂੰ ਗੰਭੀਰ ਜ਼ਿੰਮੇਵਾਰੀ ਵਜੋਂ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਭੂਮਿਕਾ ਵੱਡਾ ਮੌਕਾ ਹੈ। ਉਹ ਇਸ ਦੀ ਵਰਤੋਂ ਜਲਵਾਯੂ ਤਬਦੀਲੀ ‘ਤੇ ਜਾਗਰੂਕਤਾ ਫੈਲਾਉਣ ਅਤੇ ਸਾਡੀ ਧਰਤੀ ‘ਤੇ ਸਾਰੇ ਜੀਵਾਂ ਲਈ ਟਿਕਾਊ ਭਵਿੱਖ ਬਣਾਉਣ ਲਈ ਕਰਨਗੇ।
ਪੰਜਾਬੀ-ਕੈਨੇਡੀਅਨ ਰੈਪਰ ਸ਼ੁਭ ਦਾ ਅਸਲੀ ਨਾਂ ਸ਼ੁਭਨੀਤ ਸਿੰਘ ਹੈ। ਸ਼ੁਭ ਦਾ ਗਾਇਕੀ ਕਰੀਅਰ ਸਿਰਫ਼ 3 ਸਾਲ ਦਾ ਹੈ। ਸਿਰਫ 3 ਸਾਲਾਂ ਵਿੱਚ ਸ਼ੁਭ ਨੇ ਆਪਣੇ ਗੀਤਾਂ ਨਾਲ ਏਸ਼ੀਅਨ ਤੇ ਯੂਕੇ ਪੰਜਾਬੀ ਚਾਰਟ ਦੇ ਨਾਲ-ਨਾਲ ਬਿਲਬੋਰਡ ਕੈਨੇਡੀਅਨ ਹੌਟ-100 ਵਿੱਚ ਜਗ੍ਹਾ ਬਣਾ ਲਈ ਹੈ।
ਸਾਲ 2021 ‘ਚ ਸ਼ੁਭ ਨੇ ਆਪਣਾ ਪਹਿਲਾ ਗੀਤ ‘ਵੀ ਰੋਲਿਨ’ ਰਿਲੀਜ਼ ਕੀਤਾ ਸੀ। ਜਿਸ ਨੂੰ ਯੂਟਿਊਬ ‘ਤੇ 20 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਸ਼ੁਭ ਦੀ ਕੈਨੇਡਾ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਪ੍ਰਵਾਸੀ ਪੰਜਾਬੀ ਲੋਕਾਂ ਵਿੱਚ ਇੱਕ ਵੱਡੀ ਫੈਨ ਫਾਲੋਇੰਗ ਹੈ।
ਇਹ ਵੀ ਪੜ੍ਹੋ
ਤੁਹਾਨੂੰ ਦੱਸ ਦੇਈਏ ਕਿ ਕੈਨੇਡਾ-ਭਾਰਤ ਤਣਾਅ ਦਰਮਿਆਨ ਸ਼ੁਭ ਵਿਵਾਦਾਂ ‘ਚ ਇਸ ਲਈ ਆਇਆ ਸੀ ਕਿਉਂਕਿ ਸ਼ੁਭ ‘ਤੇ ਵੱਖਵਾਦੀ ਖਾਲਿਸਤਾਨੀ ਤੱਤਾਂ ਦਾ ਸਮਰਥਨ ਕਰਨ ਦਾ ਦੋਸ਼ ਹੈ। BJYM ਮੈਂਬਰਾਂ ਦਾ ਦਾਅਵਾ ਹੈ ਕਿ ਗਾਇਕ ਸ਼ੁਭ ਵੱਖਵਾਦੀ ਖਾਲਿਸਤਾਨੀ ਤੱਤਾਂ ਦਾ ਸਮਰਥਨ ਕਰਦਾ ਹੈ।