ਛੇਵੇਂ ਦਿਨ ਵੀ ਵੈਂਟੀਲੇਟਰ ‘ਤੇ ਸਿੰਗਰ ਰਾਜਵੀਰ ਜਵੰਦਾ, ਅਜੇ ਤੱਕ ਸਿਹਤ ‘ਚ ਕੋਈ ਵੱਡਾ ਸੁਧਾਰ ਨਹੀਂ
ਰਾਜਵੀਰ ਜਵੰਦਾ ਦੀ ਸਲਾਮਤੀ ਲਈ ਉਨ੍ਹਾਂ ਦੇ ਫੈਨਸ ਲਗਾਤਾਰ ਦੁਆਵਾਂ ਕਰ ਰਹੇ ਹਨ। ਇਸ ਦੌਰਾਨ ਕਈ ਸੰਗੀਤ ਜਗਤ ਤੇ ਸਿਆਸੀ ਹਸਤੀਆਂ ਨੇ ਹਸਪਤਾਲ ਪਹੁੰਚ ਕੇ ਰਾਜਵੀਰ ਜਵੰਦਾ ਦਾ ਹਾਲ ਜਾਣਿਆ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਰਾਜਵੀਰ ਜਵੰਦਾ ਦੀ ਸਿਹਤ ਹਾਲ ਜਾਣਿਆ ਸੀ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ।
Pic Credit: Social media
ਸੜਕ ਹਾਦਸੇ ‘ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ 27 ਸਤੰਬਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਅੱਜ ਛੇਵਾਂ ਦਿਨ ਹੋਣ ਜਾ ਰਿਹਾ ਹੈ। ਡਾਕਟਰਾਂ ਦੇ ਮੁਤਾਬਕ ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ‘ਚ ਕੋਈ ਖਾਸ ਸੁਧਾਰ ਨਹੀਂ ਆਇਆ ਹੈ। ਕ੍ਰਿਟੀਕਲ ਕੇਅਰ ਤੇ ਨਿਊਰੋ ਸਾਈਂਸ ਦੀ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ।
ਰਾਜਵੀਰ ਜਵੰਦਾ ਦੀ ਸਲਾਮਤੀ ਲਈ ਉਨ੍ਹਾਂ ਦੇ ਫੈਨਸ ਲਗਾਤਾਰ ਦੁਆਵਾਂ ਕਰ ਰਹੇ ਹਨ। ਇਸ ਦੌਰਾਨ ਕਈ ਸੰਗੀਤ ਜਗਤ ਤੇ ਸਿਆਸੀ ਹਸਤੀਆਂ ਨੇ ਹਸਪਤਾਲ ਪਹੁੰਚ ਕੇ ਰਾਜਵੀਰ ਜਵੰਦਾ ਦਾ ਹਾਲ ਜਾਣਿਆ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਰਾਜਵੀਰ ਜਵੰਦਾ ਦੀ ਸਿਹਤ ਹਾਲ ਜਾਣਿਆ ਸੀ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਸੀ। ਪੰਜਾਬੀ ਸਿੰਗਰ ਐਮੀ ਵਿਰਕ, ਜੱਸ ਬਾਜਵਾ, ਕੁਲਵਿੰਦਰ ਬਿੱਲਾ, ਕੰਵਰ ਗਰੇਵਾਲ, ਰੇਸ਼ਮ ਅਨਮੋਲ ਵਰਗੇ ਹੋਰ ਵੀ ਕਈ ਸਿੰਗਰਾਂ ਨੇ ਹਸਪਤਾਲ ਪਹੁੰਚ ਕੇ ਰਾਜਵੀਰ ਦਾ ਹਾਲ ਜਾਣਿਆ।
ਹੁਣ ਤੱਕ ਮੈਡਿਕਲ ਬੁਲੇਟਿਨ ‘ਚ ਕੀ-ਕੀ ਦੱਸਿਆ?
ਰਾਜਵੀਰ ਜਵੰਦਾ ਨੂੰ 27 ਸਤੰਬਰ ਦੀ ਦੁਪਹਿਰ ਨੂੰ ਫੋਰਟਿਸ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਦੇ ਸਿਰ ਤੇ ਰੀੜ ਦੀ ਹੱਡੀ ਤੇ ਗੰਭੀਰ ਸੱਟਾਂ ਆਈਆਂ ਸਨ। ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਚ ਪਹੁੰਚਦੇ ਹੀ ਐਡਵਾਂਸਡ ਲਾਈਫ ਸਪੋਰਟ ਤੇ ਰੱਖਿਆ। ਡਾਕਟਰਾਂ ਦੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਲਿਆਉਣ ਤੋਂ ਪਹਿਲਾ ਦਿਲ ਦਾ ਦੌਰਾ ਵੀ ਪਿਆ ਸੀ। ਉਨ੍ਹਾਂ ਦੀ ਹਾਲਤ ਬਹੁੱਤ ਨਾਜ਼ੁਕ ਹੈ।
ਇਸ ਤੋਂ ਅਗਲੇ ਦਿਨ 28 ਸਤੰਬਰ ਨੂੰ ਡਾਕਟਰਾਂ ਨੇ ਦੱਸਿਆ ਕਿ ਉਹ ਹੁਣ ਵੀ ਵੈਂਟੀਲੇਟਰ ਤੇ ਹਨ। ਨਿਊਰੋਸਰਜਰੀ ਤੇ ਕ੍ਰਿਟੀਕਲ ਕੇਅਰ ਮਾਹਿਰ ਟੀਮ ਲਗਾਤਾਰ ਨਜ਼ਰ ਰੱਖ ਰਹੀ ਹੈ। ਸਿਹਤ ਚ ਕੋਈ ਖਾਸ ਸੁਧਾਰ ਨਹੀਂ ਹੈ। 29 ਸਤੰਬਰ ਨੂੰ ਡਾਕਟਰਾਂ ਨੇ ਦੱਸਿਆ ਕਿ ਥੋੜ੍ਹਾ ਸੁਧਾਰ ਆਇਆ ਹੈ, ਪਰ ਅਜੇ ਵੀ ਵੈਂਟੀਲੇਟਰ ਸਪੋਰਟ ਜਾਰੀ ਹੈ। ਡਾਕਟਰਾਂ ਦੀ ਟੀਮ ਨਿਗਰਾਨੀ ਰੱਖ ਰਹੀ ਹੈ।
30 ਸਤੰਬਰ ਨੂੰ ਦੱਸਿਆ ਗਿਆ ਕਿ ਰਾਜਵੀਰ ਦੇ ਸਰੀਰ ਚ ਆਕਸੀਜਨ ਦੀ ਕਮੀ ਬਣੀ ਹੋਈ ਹੈ। ਇਸ ਨਾਲ ਸਰੀਰ ਦੇ ਅੰਗਾਂ ਨੂੰ ਪੂਰੀ ਤਰ੍ਹਾਂ ਆਕਸੀਜਨ ਨਹੀਂ ਮਿਲ ਪਾ ਰਹੀ ਹੈ। ਉਨ੍ਹਾਂ ਦੀ ਐਮਆਰਆਈ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਗਰਦਨ ਤੇ ਰੀੜ ਚ ਗਹਿਰੀਆਂ ਸੱਟਾਂ ਆਈਆਂ ਹਨ। ਇਸ ਨਾਲ ਉਨ੍ਹਾਂ ਦੇ ਹੱਥਾਂ ਪੈਰਾਂ ਚ ਕਮਜ਼ੋਰੀ ਹੈ, ਉਨ੍ਹਾਂ ਨੂੰ ਲੰਬੇ ਸਮੇਂ ਤੱਕ ਵੈਂਟੀਲੇਟਰ ਤੇ ਰੱਖਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ
ਬੀਤੇ ਦਿਨ ਦੇ ਮੈਡਿਕਲ ਬੁਲੇਟਿਨ ਮੁਤਾਬਕ ਰਾਜਵੀਰ ਜਵੰਦਾ ਕ੍ਰਿਟੀਕਲ ਕੇਅਰ ਤੇ ਨਿਊਰੋਸਾਈਂਸ ਟੀਮ ਦੀ ਨਿਗਰਾਨੀ ‘ਚ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਹੈ। ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ‘ਚ ਸੁਧਾਰ ਨਹੀਂ ਹੈ। ਅਜੇ ਤੱਕ ਉਨ੍ਹਾਂ ਦੀ ਸਿਹਤ ‘ਚ ਕੋਈ ਵੱਡਾ ਸੁਧਾਰ ਨਹੀਂ ਹੈ।
